🐸
ਕਾਮਰੇਡ ਕਦੇ ਵੀ ਪੰਜਾਬ ਦੇ ਸਕੇ ਨਹੀਂ ਬਣ ਸਕਦੇ।
ਇਨ੍ਹਾਂ ਨੂੰ ਹਾਲੇ ਤੱਕ ਸਮਝ ਨਹੀਂ ਆਈ ਕਿ ਪੰਜਾਬ ਸਿੱਖੀ ਕਰਕੇ ਸਲਾਮਤ ਹੈ, ਗੁਰੂ ਨਾਨਕ
ਕਰਕੇ ਹੈ, ਨਾ ਕਿ ਮਾਰਕਸ ਜਾਂ ਲੈਨਿਨ ਕਰਕੇ।
👳"ਮਨੁੱਖੀ ਅਧਿਕਾਰ ਦਿਹਾੜੇ" 'ਤੇ ਕਿਸਾਨ ਸੰਘਰਸ਼ ਦੌਰਾਨ ਉਗਰਾਹਾਂ
ਵਾਲੇ ਧੜੇ ਵੱਲੋਂ ਨਕਸਲੀ ਲੋਕਾਂ ਦੀਆਂ ਤਸਵੀਰਾਂ ਲੋਕਾਂ ਨੂੰ ਫੜਾਉਣੀਆਂ ਸ਼ਰਮਨਾਕ ਹੈ। ਕੀ
ਉਗਰਾਹਾਂ ਵਾਲੇ ਨੂੰ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਫੜਨ 'ਤੇ ਮੌਤ ਪੈਂਦੀ ਹੈ?
👁️ ਮਨੁੱਖੀ ਅਧਿਕਾਰਾਂ ਦਾ ਘਾਣ ਪੰਜਾਬ
ਵਿੱਚ ਹੋਇਆ ਜਿਸਦਾ ਸਭ ਤੋਂ ਵੱਡਾ ਪ੍ਰਮਾਣ 1984 ਤੋਂ ਬਾਅਦ ਜਸਵੰਤ ਸਿੰਘ ਖਾਲੜਾ
ਜੀ ਵੱਲੋਂ 25 ਹਜਾਰ ਤੋਂ ਵੱਧ ਸਿੱਖ ਨੌਜਵਾਨਾਂ ਦੀਆਂ ਲਾਵਾਰਸ ਕਹਿ ਕੇ ਸਾੜੀਆਂ ਲਾਸ਼ਾਂ
ਦਾ ਪਰਦਾਫਾਸ਼ ਕਰਨਾ, ਤੇ ਉਨ੍ਹਾਂ ਨੂੰ ਵੀ ਲਾਵਾਰਿਸ ਕਰ ਦੇਣਾ। 1984 ਵਿੱਚ ਸਿੱਖ ਕਤਲੇਆਮ
ਕਰਣਾ ਤੇ ਉਸ ਤੋਂ ਬਾਅਦ ਵੀ ਸਿੱਖ ਨੌਜਵਾਨਾਂ 'ਤੇ ਕਹਿਰ ਢਾਹੁਣਾ ਇਨ੍ਹਾਂ ਨੂੰ ਦਿਖਦਾ ਨਹੀਂ?
☝️ ਸ਼ੁਰੂ ਵਿੱਚ ਕਿਸਾਨ ਸੰਘਰਸ਼ ਵਿੱਚ ਵੀ
ਸਟੇਜ 'ਤੇ ਜੈਕਾਰਾ ਜਾਂ ਫਤਹਿ ਨਾ ਬੁਲਾਉਣ ਦੇਣੀ, ਪਰ ਦਬਾਅ ਕਾਰਣ ਹੁਣ ਬੋਲਣ ਦੇਣਾ ਇਨ੍ਹਾਂ
ਕਾਮਰੇਡਾਂ ਦੀ ਸਿੱਖੀ ਪ੍ਰਤੀ ਜ਼ਹਿਰੀ ਸੋਚ ਦਾ ਪ੍ਰਗਟਾਵਾ ਹੈ। ਜੇ ਪੂਰਾ ਪੰਜਾਬ
ਅੱਜ ਨਾਲ ਤੁਰਿਆ ਹੈ ਤਾਂ ਉਹ ਲੈਨਿਨ ਜਾਂ ਉਸਦੇ ਕਾਮਰੇਡਾਂ ਕਰਕੇ ਨਹੀਂ ਹੈ, ਗੁਰੂ ਦੀ
ਬਖਸ਼ੀ ਤੇ ਗੁਰੂ ਦੀ ਤਾਸੀਰ ਕਰਕੇ ਹੈ। ਵੱਖ ਵੱਖ ਤਰ੍ਹਾਂ ਦੇ ਲੰਗਰ ਤੇ ਐਨਾ ਜੋਸ਼ ਲੈਨਿਨ
ਕਰਕੇ ਨਹੀਂ ਹੈ, ਸਿੱਖੀ ਕਰਕੇ ਹੈ।
👉ਇਹ ਜਿਨਾਂ ਮਰਜ਼ੀ ਜ਼ੋਰ ਲਾ ਲੈਣ ਕਿ ਇਹ
ਸੰਘਰਸ਼ ਸਿੱਖਾਂ ਦਾ ਨਹੀਂ, ਪਰ ਕੀ ਗੱਲ ਹੈ ਕਿ ਐਸਾ ਸੰਘਰਸ਼ ਹੋਰ ਕੋਈ ਭਾਰਤ ਦਾ ਰਾਜ ਨਾ
ਕਰ ਸਕਿਆ? ਤਾਮਿਲਨਾਡੂ ਨੇ 2019 ਵਿੱਚ ਸੰਘਰਸ਼ ਸ਼ੁਰੂ ਕੀਤਾ ਸੀ, ਉਹ ਵਿਚਾਰੇ ਨੰਗੇ
ਧੜ, ਚੂਹੇ ਖਾ ਕੇ, ਘਾਹ ਫੂਸ ਖਾਕੇ ਦੋ ਚਾਰ ਦਿਨਾਂ ਵਿੱਚ ਥੱਕ ਗਏ। ਹੁਣ ਜਦੋਂ ਪੰਜਾਬ ਨੇ
6 ਮਹੀਨੇ ਤੋਂ ਵੱਧ ਦਾ ਰਾਸ਼ਨ ਲੈ ਕੇ ਟਰੈਕਟਰ ਟਰਾਲੀਆਂ ਨਾਲ ਦਿੱਲੀ ਵੱਲ ਕੂਚ ਕੀਤਾ, ਤੇ
ਜਿਸ ਤਰੀਕੇ ਨਾਲ ਹਰਿਆਣੇ ਦੀ ਖੱਚਰ ਸਰਕਾਰ ਨੇ ਰੋਕਾਂ ਲਾਈਆਂ ਤੇ ਪੰਜਾਬ ਦੀ ਨੌਜਵਾਨੀ ਨੇ
ਉਹ ਰੋਕਾਂ ਵਗਾਹ ਮਾਰੀਆਂ, ਉਸ ਤੋਂ ਬਾਅਦ ਹਰਿਆਣਾ, ਯੂ.ਪੀ. ਅਤੇ ਹੋਰ ਰਾਜਾਂ ਦਾ ਨਾਲ
ਰਲ਼ਣਾ... ਕਾਮਰੇਡਾਂ ਕਰਕੇ ਨਹੀਂ ਹੋਇਆ। ਕਾਮਰੇਡੀ ਸੋਚ ਵਾਲੇ ਪੱਤਰਕਾਰ ਵੀ ਗੁਰੂ ਦਾ
ਲੰਗਰ ਛਕਦੇ ਨਜ਼ਰੀਂ ਪਏ ਹਨ, ਜਿਹੜੇ ਭੌਂਕਦੇ ਤਾਂ ਸਿੱਖੀ ਖਿਲਾਫ ਹਨ, ਪਰ ਕਰਣ ਜੋਗੇ ਕੱਖ
ਵੀ ਨਹੀਂ।
👿 ਕਾਮਰੇਡਾਂ ਨੂੰ ਇਹ ਸੋਚ ਲੈਣਾ
ਚਾਹੀਦਾ, ਕਿ ਇਨ੍ਹਾਂ ਨੂੰ ਲੈਨਿਨ ਪੰਜਾਬ ਵਿੱਚ ਨਹੀਂ ਚਲਣਾ, ਇੱਥੇ ਗੁਰੂ ਨਾਨਕ ਸਾਹਿਬ
ਦਾ ਸਿਧਾਂਤ ਹੀ ਚੱਲੇਗਾ। ਜੋ ਜ਼ਮੀਨਾਂ ਪੰਜਾਬ ਦੇ ਕਿਸਾਨਾਂ ਕੋਲ਼ ਹਨ ਉਹ ਵੀ ਬਾਬਾ
ਬੰਦਾ ਸਿੰਘ ਬਹਾਦਰ ਦੀਆਂ ਦਿੱਤੀਆਂ ਹੋਈ ਹਨ, ਲੈਨਿਨ ਦੀਆਂ ਨਹੀਂ।
👉ਕਾਮਰੇਡ ਆਪਣੀ ਇਸ ਸੌੜੀ ਸੋਚ ਕਰਕੇ
ਇਸ ਸੰਘਰਸ਼ ਨੂੰ ਖਰਾਬ ਨਾ ਕਰਣ।