Khalsa News homepage

 

 Share on Facebook

Main News Page

💥🔥 ਅਪਗ੍ਰੇਡ ਦੱਸਣ...
-: ਗੁਰਜਾਪ ਸਿੰਘ  25.12.2020
#KhalsaNews #QuestionsTo #Dhadrianwala #Harnek #Violence

1. ਗਿਆਨ ਦੇ ਨਾਮ ਉੱਤੇ ਅਤੇ ਜਾਗਰਤੀ ਦੇ ਨਾਮ ਉੱਤੇ ਗੁਰੂ ਸਾਹਿਬਾਨ ਗੁਰੂਆਂ ਦੇ ਪਰਿਵਾਰ ਅਤੇ ਪੁਰਾਤਨ ਸਿੱਖ ਸ਼ਹੀਦਾਂ ਦੇ ਜੀਵਨ ਉੱਤੇ ਟਿੱਪਣੀਆਂ ਕਰਨੀ ਆਂ ਕਿੱਧਰ ਦੀ ਅਕਲਮੰਦੀ ਹੈ ?

2. ਕੁੱਝ ਕਿਤਾਬਾਂ ਅਤੇ ਕੁੱਝ ਲਿਖਤਾਂ ਵਿੱਚ ਕੀਤੀ ਗਈ ਮਿਲਾਵਟ ਅਤੇ ਲਿਖਾਰੀਆਂ ਦੀਆਂ ਗਲਤੀਆਂ ਨੂੰ ਲੋਕਾਂ ਸਾਹਮਣੇ ਦੱਸਣ ਦੇ ਨਾਂ ਉੱਤੇ ਖ਼ੁਦ ਵੀ ਉਨ੍ਹਾਂ ਗੱਲਾਂ ਨੂੰ ਲੈ ਕੇ ਗੁਰੂਆਂ ਦਾ ਮਜ਼ਾਕ ਉਡਾਉਣਾ ਕਿਵੇਂ ਕਿੱਧਰ ਦੀ ਅਕਲਮੰਦੀ ਸੀ?

3. ਬਾਬਾ ਦੀਪ ਸਿੰਘ ਜੀ ਨੂੰ ਦੀਪਾ ਕਹਿਣਾ, ਭਾਈ ਮਨੀ ਸਿੰਘ ਜੀ ਨੂੰ ਪੁਜਾਰੀ ਅਤੇ ਗੱਦਾਰ ਦੱਸਣਾ, ਮਾਤਾ ਸੁੰਦਰੀ ਨੂੰ ਗੱਦਾਰ ਦੱਸਣਾ, ਭਾਈ ਨੰਦ ਲਾਲ ਨੂੰ ਘੁਸਪੈਠ ਕਰਨ ਵਾਲਾ ਅਤੇ ਗੱਦਾਰ ਦੱਸਣਾ, ਹਰਿਮੰਦਰ ਸਾਹਿਬ ਨੂੰ ਮੜ੍ਹੀ ਆਖਣਾ, ਸਿੱਖ ਸ਼ਹੀਦਾਂ ਦੇ ਪਰਿਵਾਰ ਅਤੇ ਔਰਤਾਂ ਬਾਰੇ ਗਲਤ ਬੋਲਣਾ, ਪੁਰਾਤਨ ਸੂਰਬੀਰਾਂ ਅਤੇ ਗੁਰੂਆਂ ਦੀ ਔਕਾਤ ਦੱਸਣਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕਾਤਲ ਸਿੱਖਾਂ ਨੂੰ ਦੱਸਣਾ, ਗੁਰੂ ਸਾਹਿਬਾਂ ਦੇ ਕਿਤੇ ਵੀ ਪ੍ਰਮਾਣਿਕ ਨਾ ਨਹੀਂ ਮਿਲਦੇ ਇਹ ਦਾਅਵਾ ਕਰਨਾ, ਕਿਸਾਨੀ ਅੰਦੋਲਨ ਵਿਚ ਮੋਦੀ ਸਰਕਾਰ ਦੀ ਪਿੱਠ ਠੋਕਣੀ ਅਤੇ ਅੰਦੋਲਨ ਵਿਚ ਸ਼ਾਮਲ ਲੋਕਾਂ ਨੂੰ ਵਿਹਲੜ ਭੰਗੀ ਤੇ ਨਸ਼ੇੜੀ ਦੱਸਣਾ, ਦੇਸ਼ ਵਿਦੇਸ਼ ਵਿੱਚ ਕਿਤੇ ਵੀ ਕਿਸੇ ਸਿੱਖ ਵੱਲੋਂ ਕੀਤੀ ਪ੍ਰਾਪਤੀ ਉੱਤੇ ਉਨ੍ਹਾਂ ਨੂੰ ਫੁਕਰਾਪਣ ਕਹਿ ਕੇ ਭੰਡਣਾ, ਖਾੜਕੂ ਸੰਘਰਸ਼ ਦੀ ਗੱਲ ਕਰਦਿਆਂ ਨੰਗਾ ਚਿੱਟਾ ਕੇ.ਪੀ.ਐਸ. ਗਿੱਲ ਬੇਅੰਤ ਤੇ ਬੁੱਚੜ ਅਤੇ ਇੰਦਰਾ ਗਾਂਧੀ ਦੇ ਹੱਕ ਵਿੱਚ ਭੁਗਤਣਾ, ਬਾਰ ਬਾਰ ਸਿੱਖਾਂ ਨੂੰ ਗੁੰਡੇ, ਭਾਟੜੇ, ਫੁਕਰੇ ਅਤੇ ਹੋਰ ਕਈ ਕੁੱਝ ਆਖਣਾ, ਸਿੱਖ ਸ਼ਖ਼ਸੀਅਤਾਂ ਸਿੱਖ ਵਿਦਵਾਨਾਂ ਅਤੇ ਸਿੱਖ ਪ੍ਰਚਾਰਕਾਂ ਬਾਰੇ ਘਟੀਆ ਪੱਧਰ ਦੀ ਸ਼ਬਦਾਵਲੀ ਵਰਤਣੀ, ਗੁਰੂ ਨਿੰਦਕ ਅਤੇ ਸਿੱਖਾਂ ਦੇ ਕਾਤਲ ਨਿਰੰਕਾਰੀਆਂ ਨੂੰ ਬਰੀ ਕਰਨ ਵਾਲੀਆਂ ਗੱਲਾਂ ਕਰਨੀਆਂ, ਗੁਰੂ ਗ੍ਰੰਥ ਸਾਹਿਬ ਅਤੇ ਬਾਕੀ ਗੁਰੂ ਸਾਹਿਬਾਨ ਗੁਰੂ ਨਹੀਂ ਹਨ ਇਕ ਆਮ ਜਿਹੇ ਲੋਕ ਹਨ ਅਜਿਹੀਆਂ ਟਿੱਪਣੀਆਂ ਕਰਨੀਆਂ, ਗੁਰੂ ਸਾਹਿਬ ਵੀ ਆਪਣੇ ਜੀਵਨ ਵਿਚ ਭੁੱਲਾਂ ਕਰਦੇ ਰਹੇ ਹਨ ਅਜਿਹਾ ਭੰਡੀ ਪ੍ਰਚਾਰ ਕਰਨਾ, ਕੀ ਅਜਿਹਾ ਹੋਰ ਵੀ ਬਹੁਤ ਕੁੱਝ। ਕੀ ਇਹ ਸਾਰਾ ਕੁੱਝ ਮਿਥ ਕੇ ਸਿੱਖ ਕੌਮ ਖ਼ਿਲਾਫ਼ ਵਿੱਢਿਆ ਹੋਇਆ ਦੁਸ਼ ਪ੍ਰਚਾਰ ਨਹੀਂ?

4. ਵਿਚਾਰ ਅਤੇ ਦਲੀਲ ਦੀ ਗੱਲ ਦਾ ਰੌਲਾ ਪਾਉਣ ਵਾਲੇ ਰੇਡੀਓ ਵਿਰਸਾ ਦੇ ਸਾਰੇ ਲੋਕ ਖ਼ੁਦ ਕਿਸੇ ਨੂੰ ਨਾ ਤਾਂ ਬੋਲਣ ਦਾ ਮੌਕਾ ਦਿੰਦੇ ਹਨ ਨਾ ਕਿਸੇ ਦੀ ਆਪਣੀ ਦਲੀਲ ਦੇ ਵਿਰੋਧ ਵਿੱਚ ਦਲੀਲ ਸੁਣਨ ਦਾ ਹੌਸਲਾ ਰੱਖਦੇ ਹਨ।ਜੋ ਵੀ ਇਨ੍ਹਾਂ ਨਾਲ ਗੱਲ ਕਰਨ ਦਾ ਯਤਨ ਕਰਦਾ ਹੈ ਉਸ ਨੂੰ ਆਪਣੇ ਰੇਡੀਓ ਤੇ ਗਾਲ੍ਹਾਂ ਆਦਿਕ ਕੱਢ ਕੇ ਜਲੀਲ ਕਰਦੇ ਹਨ ਅਤੇ ਆਪਣੇ ਬੰਦਿਆਂ ਕੋਲੋਂ ਫੇਸਬੁੱਕ ਉਤੇ ਉਸ ਦੇ ਖਿਲਾਫ ਪੋਸਟਾਂ ਅਤੇ ਕੁਮੈਂਟ ਕਰਵਾਉਂਦੇ ਅਤੇ ਉਸ ਦੀ ਬੇਇੱਜ਼ਤੀ ਕਰਦੇ ਹਨ। ਕੀ ਅੱਪਗ੍ਰੇਡਾਂ ਦੇ ਲੱਛਣ ਵਿਚਾਰ ਚਰਚਾ ਕਰਨ ਵਾਲੇ ਹਨ?

5. ਕੀ ਇਹ ਸੱਚ ਨਹੀਂ ਕਿ ਰੇਡੀਓ ਵਿਰਸਾ ਨਾਲ ਜੁਡ਼ਿਆ ਹੋਇਆ ਭਿੰਦਾ ਮੁਠੱਡਾ ਖ਼ੁਦ ਆਪਣੀ ਕੀਤੀ ਕਰਤੂਤ ਦੀ ਲਿਖਤੀ ਮੁਆਫੀ ਮੰਗ ਚੁੱਕਿਆ ਹੈ ਜੇ ਉਸ ਨੇ ਗਲਤੀ ਨਹੀਂ ਸੀ ਕੀਤੀ ਤਾਂ ਉਸ ਨੇ ਮੁਆਫੀ ਕਿਸ ਗੱਲ ਦੀ ਮੰਗੀ?

6. ਕੀ ਇਹ ਸੱਚ ਨਹੀਂ ਕਿ ਹਰਨੇਕ ਨੇਕੀ ਤੇ ਪ੍ਰਬੰਧ ਹੇਠ ਗੁਰਦੁਆਰੇ ਦੇ ਗ੍ਰੰਥੀਆਂ ਭਾਈਆਂ ਦਾ ਹੱਕ ਮਾਰਨ ਦੇ ਦੋਸ਼ ਵਿੱਚ ਇਸ ਨੂੰ ਭਾਰੀ ਜੁਰਮਾਨਾ ਹੋ ਚੁੱਕਿਆ ਹੈ? ਦੂਜਿਆਂ ਨੂੰ ਬੇਈਮਾਨ ਦੱਸਣ ਵਾਲੇ ਖ਼ੁਦ ਕਿੰਨੇ ਈਮਾਨਦਾਰ ਹਨ?

7. ਕੀ ਰੇਡੀਓ ਵਿਰਸਾ ਵਾਲੇ ਇਸ ਗੱਲ ਤੋਂ ਇਨਕਾਰੀ ਹੋ ਸਕਦੇ ਹਨ ਕਿ ਉਨ੍ਹਾਂ ਨੇ ਹੁਣ ਤਕ ਰੇਡੀਓ ਬ੍ਰਾਡਕਾਸਟਿੰਗ ਵਿੱਚ ਬੀਸੀਏ ਦੀਆਂ ਹਦਾਇਤਾਂ ਅਤੇ ਝਿੜਕਾਂ ਉੱਤੇ ਆਪਣੀਆਂ ਕਹੀਆਂ ਗੱਲਾਂ ਦੀ ਲਾਈਵ ਮੁਆਫ਼ੀ ਮੰਗੀ ਹੈ?ਜੇ ਉਹ ਕੁੱਝ ਗਲਤ ਨਹੀਂ ਬੋਲਦੇ ਤਾਂ ਨਿਊਜ਼ੀਲੈਂਡ ਵਰਗੇ ਬੋਲਣ ਦੀ ਆਜ਼ਾਦੀ ਵਾਲੇ ਦੇਸ਼ ਵਿੱਚ ਇਨ੍ਹਾਂ ਨੂੰ ਰੇਡੀਓ ਉੱਤੇ ਲਾਈਵ ਮੁਆਫ਼ੀਆਂ ਕਿਉਂ ਮੰਗਣੀਆਂ ਪੈਂਦੀਆਂ ਹਨ?

8. ਜਿਸ ਗੁਰਦੁਆਰੇ ਵਿਚ ਰੇਡੀਓ ਸਟੇਸ਼ਨ ਲਾ ਕੇ ਸਾਰੇ ਸਿੱਖਾਂ ਨੂੰ ਅਤੇ ਗੁਰੂਆਂ ਨੂੰ ਇਹ ਆਪਣੀ ਟੀਮ ਨਾਲ ਗਾਲ੍ਹਾਂ ਕੱਢਦਾ ਹੈ ਉਸ ਗੁਰਦੁਆਰੇ ਵਿਚੋਂ ਸਾਰਿਆਂ ਨੂੰ ਹੌਲੀ ਹੌਲੀ ਕੱਢ ਕੇ ਇਹ ਖੁਦ ਹੀ ਉਸ ਦਾ ਕਰਤਾ ਧਰਤਾ ਬਣ ਬੈਠਾ ਹੈ ਅਤੇ ਉਸ ਨੂੰ ਵੇਚਣ ਦਾ ਯਤਨ ਕਰਨ ਉੱਤੇ ਅਦਾਲਤ ਵਿੱਚ ਕੇਸ ਦਾ ਸਾਹਮਣਾ ਵੀ ਕਰਨਾ ਪਿਆ।ਕੀ ਇਹ ਸੱਚ ਨਹੀਂ?

9. ਕੀ ਇਹ ਸੱਚ ਨਹੀਂ? ਕਿ ਇਸ ਦੇ ਹਮਾਇਤੀਆਂ ਵੱਲੋਂ ਕਈ ਤਰ੍ਹਾਂ ਦੀਆਂ ਭੈੜੀਆਂ ਟਿੱਪਣੀਆਂ ਇਸ ਦੀ ਹਮਾਇਤ ਕਰਦਿਆਂ ਬਾਕੀ ਸੀਖਾਂ ਗੁਰੂਆਂ ਸ਼ਹੀਦਾਂ ਸਿੱਖ ਸੰਸਥਾਵਾਂ ਅਤੇ ਪ੍ਰਚਾਰਕਾਂ ਉੱਤੇ ਰੋਜ਼ ਹੀ ਕੀਤੀਆਂ ਜਾਂਦੀਆਂ ਹਨ। ਅਤੇ ਔਰਤਾਂ ਦੀਆਂ ਫੋਟੋਆਂ ਐਡਿਟ ਕਰਕੇ ਉਨ੍ਹਾਂ ਖ਼ਿਲਾਫ਼ ਗੰਦੇ ਕੁਮੈਂਟ ਵੀ ਕਰਦੇ ਹਨ।

10. ਸਰੀਰਕ ਹਮਲੇ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਪਰ ਕੀ ਹਰਨੇਕ ਅਤੇ ਉਸ ਦੀ ਜੁੰਡਲੀ ਆਪਣੀ ਜ਼ਬਾਨ ਨਾਲ ਹਰ ਵੇਲੇ ਸਿੱਖ ਗੁਰੂਆਂ ਸਿੱਖ ਸ਼ਖ਼ਸੀਅਤਾਂ ਸਿੱਖ ਸੰਸਥਾਵਾਂ ਅਤੇ ਸਮੁੱਚੀ ਕੌਮ ਉੱਤੇ ਬਾਰ ਬਾਰ ਹਮਲਾਵਰ ਨਹੀਂ ਹੁੰਦੇ? ਆਪ ਮਾੜੀ ਜਿਹੀ ਗੱਲ ਉੱਤੇ ਕਾਲੇ ਪੈ ਜਾਣ ਵਾਲੇ ਇਹ ਲੋਕ ਦੂਜਿਆਂ ਨੂੰ ਧੀਰਜ ਅਤੇ ਸੰਜਮ ਰੱਖਣ ਦਾ ਉਪਦੇਸ਼ ਕੇਸ ਮੂਹ ਨਾਲ ਦਿੰਦੇ ਹਨ?

11. ਸਿੱਖਾਂ ਵਿੱਚੋਂ ਕਿਸੇ ਹੋਰ ਦੀ ਕਹੀ ਗਈ ਗੁੱਸੇ ਅਤੇ ਕਾਹਲੀ ਵਿਚ ਗੱਲ ਨੂੰ ਇਹ ਲੋਕ ਫੁਕਰਾਪਣ ਆਖਦੇ ਹਨ। ਅਤੇ ਉਸ ਨੂੰ ਆਪਣੇ ਰੇਡੀਓ ਅਤੇ ਫੇਸਬੁੱਕ ਆਦਿਕ ਉੱਤੇ ਆਪਣੀ ਜੁੰਡਲੀ ਨਾਲ ਰੋਜ਼ ਹੀ ਭੰਡਦੇ ਹਨ। ਪਰ ਆਪ ਟਿਕ ਟੌਕ ਉੱਤੇ ਭੜਕਾਊ ਗਾਣੇ ਲਾ ਕੇ ਅਤੇ ਆਪਣੇ ਆਪ ਨੂੰ ਵਿਗੜਿਆ ਜੱਟ ਦੱਸ ਕੇ ਵੀਡੀਓ ਅਤੇ ਕੁਮੈਂਟ ਪਾ ਕੇ ਇਹ ਲੋਕ ਫੁਕਰੇ ਪਾਨ ਦੇ ਸਰਟੀਫਿਕੇਟ ਤੋਂ ਖ਼ੁਦ ਕਿਵੇਂ ਬਚ ਜਾਂਦੇ ਹਨ?

12. ਸਿੱਖ ਪ੍ਰਚਾਰਕਾਂ ਨੂੰ ਸਟੇਜਾਂ ਤੋਂ ਧੂਹ ਕੇ ਲਾਹੁਣ ਅਤੇ ਆਪਣੇ ਬੰਦਿਆਂ ਤੋਂ ਦੂਜਿਆਂ ਨੂੰ ਚੁਕਵਾਉਣ ਅਤੇ ਪੰਜ ਸੌ ਗੁੰਡਿਆਂ ਦੀ ਧਮਕੀ ਦੇਣ ਵਾਲੇ ਇਹ ਲੋਕ ਕਿਸ ਡੈਮੋਕ੍ਰੇਸੀ ਦੀਆਂ ਗੱਲਾਂ ਕਰਦੇ ਹਨ?

13. ਜਿਸ ਇਤਿਹਾਸ ਨੂੰ ਇਹ ਰੱਦ ਕਰਦੇ ਹਨ ਉਸੇ ਇਤਿਹਾਸ ਦੀਆਂ ਉਦਾਹਰਣਾਂ ਦੇ ਕੇ ਆਪਣੀ ਗੱਲ ਨੂੰ ਕਿਹੜੇ ਮੂੰਹ ਨਾਲ ਸਿੱਧ ਕਰਦੇ ਹਨ?

14. ਹਰਨੇਕ ਨੇਕੀ ਦੇ ਸਮਰਥਕ ਉਸ ਨੂੰ ਭਗਤ ਕਬੀਰ ਅਤੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਤੁਲਨਾ ਦੇ ਕੇ ਉਨ੍ਹਾਂ ਵਰਗਾ ਸੱਚਾ ਦੱਸਦੇ ਹਨ ਕੀ ਅਜਿਹਾ ਕਰਨਾ ਇਨ੍ਹਾਂ ਲੋਕਾਂ ਦੀ ਸੋਚ ਨੂੰ ਜ਼ਾਹਰ ਨਹੀਂ ਕਰਦਾ?

15. ਅਮਰਜੀਤ ਆਨੰਦਪੁਰੀ ਵਰਗੇ, ਸਤਨਾਮ ਮੌਂਟਰੀਆਲ ਅਤੇ ਹੋਰ ਅਜਿਹੇ ਇਸਦੇ ਰੇਡੀਓ ਉੱਤੇ ਸਿੱਖ ਗੁਰੂਆਂ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਭਾਈ ਨੰਦ ਲਾਲ ਜੀ ਮਾਤਾ ਸੁੰਦਰੀ ਜੀ ਆਦਿਕ ਬਾਰੇ ਇਸ ਨਾਲ ਗੱਲਬਾਤ ਕਰਦਿਆਂ ਕੁਫ਼ਰ ਤੋਲਦੇ ਹਨ ਅਤੇ ਲਗਾਤਾਰ ਪੋਸਟਾਂ ਲਿਖ ਲਿਖ ਕੇ ਪਾਉਂਦੇ ਹਨ। ਕੀ ਆਪਣੀਆਂ ਇਨ੍ਹਾਂ ਕਰਤੂਤਾਂ ਤੋਂ ਇੰਨਾ ਕਦੇ ਬਾਜ਼ ਆਉਣ ਦੀ ਸੋਚੀ ਹੈ? ਕੀ ਇਹ ਸਾਰਾ ਕੁੱਝ ਸਿੱਖਾਂ ਨੂੰ ਉਕਸਾਉਣਾ ਨਹੀਂ?

16. ਸਿੱਖਾਂ ਵਿੱਚ ਕੋਈ ਵੀ ਸ਼ਖ਼ਸੀਅਤ ਉੱਭਰ ਰਹੀ ਹੋਵੇ ਰਾਜਨੀਤਕ ਧਾਰਮਕ ਸਮਾਜਕ ਹਰ ਇੱਕ ਨੂੰ ਇਹ ਨਿਸ਼ਾਨਾ ਬਣਾਉਂਦੇ ਹਨ ਅਤੇ ਉਸ ਦੀ ਬੇਇੱਜ਼ਤੀ ਕਰਦੇ ਹਨ। ਕੀ ਦੁਨੀਆ ਵਿਚ ਹਰਨੇਕ ਨੇਕੀ ਅਤੇ ਇਸ ਦੀ ਜੁੰਡਲੀ ਦੇ ਕੁੱਝ ਲੋਕ ਹੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਯਾਰ ਹਨ? ਕੀ ਬਾਕੀ ਸਾਰੀ ਸਿੱਖ ਕੌਮ ਗੱਦਾਰ ਅਤੇ ਅਗਿਆਨੀ ਹੈ?

17. ਆਪਣੇ ਰੇਡੀਓ ਅਤੇ ਪੋਸਟਾਂ ਵਿਚ ਹੁਣ ਤਕ ਇਹ ਜੁੰਡਲੀ ਅਨੰਦ ਕਾਰਜ, ਨਿੱਤ ਨੇਮ, ਕਕਾਰ ਕੇਸ ਅਤੇ ਗੁਰਦੁਆਰਿਆਂ ਖ਼ਿਲਾਫ਼ ਰੱਜ ਕੇ ਭੰਡੀ ਪ੍ਰਚਾਰ ਕਰ ਚੁੱਕੀ ਹੈ। ਜਦੋਂ ਇਹ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣ ਤੋਂ ਝਿਜਕਦੇ ਹਨ ਦੂਜੇ ਗੁਰੂ ਸਾਹਿਬਾਨਾਂ ਨੂੰ ਸਾਧਾਰਨ ਵਿਅਕਤੀ ਦੱਸਦੇ ਹਨ। ਸਿੱਖ ਮਰਿਯਾਦਾ ਦੀ ਖਿੱਲੀ ਉਡਾਉਂਦੇ ਹਨ ਉਸ ਵੇਲੇ ਇਨ੍ਹਾਂ ਦੇ ਹਮਾਇਤੀ ਕਿਹੜੀ ਗੂੜ੍ਹੀ ਨੀਂਦ ਸੁੱਤੇ ਹੁੰਦੇ ਹਨ?

18. ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਸੇਵਾ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਨੂੰ ਇਨ੍ਹਾਂ ਲੋਕਾਂ ਨੇ ਰੱਜ ਕੇ ਭੰਡਿਆ ਅਤੇ ਉਨ੍ਹਾਂ ਖ਼ਿਲਾਫ਼ ਲੰਮੀ ਚੌੜੀ ਮੁਹਿੰਮ ਚਲਾਈ ਰੱਖੀ। ਕੀ ਅਜਿਹਾ ਇਹ ਲੋਕ ਕਿਸੇ ਏਜੰਡੇ ਤਹਿਤ ਨਹੀਂ ਕਰ ਰਹੇ?

19. ਦੂਜਿਆਂ ਨੂੰ ਬੂਝੜ, ਧੂਤੇ ਅਤੇ ਉੱਖੜ ਕਹਿ ਕੇ ਭੰਡਣ ਵਾਲੇ ਅਪਗ੍ਰੇਡ ਜੁੰਡਲੀ ਖ਼ੁਦ ਰੇਡੀਓ ਉੱਤੇ ਅਤੇ ਫੇਸਬੁੱਕ ਤੇ ਕਿਹੋ ਜਿਹੀ ਭਾਸ਼ਾ ਵਰਤਦੀ ਹੈ ਇਨ੍ਹਾਂ ਦੇ ਹਮਾਇਤੀਆਂ ਨੂੰ ਆਮ ਹੀ ਪੜ੍ਹਿਆ ਸੁਣਿਆ ਜਾ ਸਕਦਾ ਹੈ?

20. ਜਦੋਂ ਸਿੱਖ ਪੰਥ ਇਨ੍ਹਾਂ ਨੂੰ ਆਪਣਾ ਹਿੱਸਾ ਹੀ ਨਹੀਂ ਮੰਨਦਾ ਅਤੇ ਇਹ ਖ਼ੁਦ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਅਸੀਂ ਤਾਂ ਪੰਥ ਵਿਚੋਂ ਛੇਕੇ ਹੋਏ ਹਾਂ। ਇਸ ਦੇ ਬਾਵਜੂਦ ਵੀ ਇਹ ਲੋਕ ਬਾਰ ਬਾਰ ਸਿੱਖ ਪੰਥ ਸਿੱਖ ਸੰਸਥਾਵਾਂ ਅਤੇ ਸਿੱਖ ਸ਼ਖ਼ਸੀਅਤਾਂ ਖ਼ਿਲਾਫ਼ ਗੁਰੂ ਸਾਹਿਬਾਨਾਂ ਖ਼ਿਲਾਫ਼ ਆਪਣੀ ਕਾਲੀ ਜ਼ੁਬਾਨ ਤੋਂ ਜ਼ਹਿਰ ਕਿਉਂ ਉਗਲਦੇ ਹਨ ?

21. ਹੁਣ ਤਕ ਖੱਪ ਗਰੇਡ ਜੁੰਡਲੀ ਵੱਲੋਂ ਕਿਸੇ ਵੀ ਸਾਂਝੇ ਪਲੇਟਫਾਰਮ ਉੱਤੇ ਆ ਕੇ ਦੂਜੀਆਂ ਧਿਰਾਂ ਨਾਲ ਚਰਚਾ ਕਿਉਂ ਨਹੀਂ ਕੀਤੀ ਗਈ ? ਜਦੋਂ ਕਿ ਬਹੁਤ ਸਾਰੇ ਵਿਦਵਾਨ ਪ੍ਰਚਾਰਕ ਅਤੇ ਮੀਡੀਆ ਵਾਲੇ ਇਨ੍ਹਾਂ ਨੂੰ ਸਾਂਝੇ ਪਲੇਟਫਾਰਮ ਉੱਤੇ ਗੱਲ ਕਰਨ ਲਈ ਸੱਦਾ ਦੇ ਚੁੱਕੇ ਹਨ।
ਸਵਾਲ ਬਹੁਤ ਹਨ ਪਰ ਇਨ੍ਹਾਂ ਲੋਕਾਂ ਵਿੱਚ ਸੁਣਨ ਅਤੇ ਜਵਾਬ ਦੇਣ ਦਾ ਮਾਦਾ ਨਹੀਂ ਹੈ। ਹਰ ਗੱਲ ਵਿੱਚ ਗਾਲ੍ਹਾਂ ਕੱਢਣਾ ਦੂਜਿਆਂ ਨੂੰ ਭੜਕਾਉਣਾ ਇਨ੍ਹਾਂ ਲੋਕਾਂ ਦਾ ਸ਼ੁਗਲ ਬਣ ਗਿਆ ਹੈ।

ਸਾਨੂੰ ਪਤਾ ਹੈ ਇਨ੍ਹਾਂ ਗੱਲਾਂ ਦੇ ਜਵਾਬ ਦੇਣ ਦੀ ਬਜਾਏ ਇਨ੍ਹਾਂ ਨੇ ਇੱਕੋ ਗੱਲ ਹੀ ਕਹਿਣੀ ਹੈ ਜੇ ਸਾਡੀ ਰੇਡੀਓ ਨੂੰ ਛੇ ਮਹੀਨੇ ਲਗਾਤਾਰ ਸੁਣੋ ਫਿਰ ਤੁਹਾਨੂੰ ਸਮਝ ਪਵੇਗੀ। ਅਜਿਹਾ ਕਹਿ ਕੇ ਇਹ ਲੋਕ ਆਪਣੇ ਕਰਤੂਤਾਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਸੱਚ ਇਹ ਹੈ ਕਿ ਇਨ੍ਹਾਂ ਦੇ ਪੂਰੇ ਰੇਡੀਓ ਪ੍ਰੋਗਰਾਮ ਸੁਣਨ ਉੱਤੇ ਵੀ ਇਹ ਜੁੰਡਲੀ ਸੱਚੀ ਸਾਬਤ ਨਹੀਂ ਹੁੰਦੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top