Khalsa News homepage

 

 Share on Facebook

Main News Page

ਟੋਰਾਂਟੋ ਦੇ ਰੇਡੀਓ ਚੈਨਲਾਂ 'ਤੇ ਫੁਕਰਿਆਂ ਦਾ ਰਾਜ, ਰੇਡੀਓ ਫ੍ਰੰਟਲਾਈਨ ਕੀਤਾ ਬੰਦ
-: ਸਿੰਘਨਾਦ ਟੀ.ਵੀ. UK

#KhalsaNews #SinghNaad #RadioFrontline #530AM

ਟੋਰਾਂਟੋ ਤੋਂ ਚਲਦੇ Radio 530AM frequency 'ਤੇ ਸਵੇਰ ਤੋਂ ਲੈਕੇ ਸ਼ਾਮ ਤੱਕ ਸਿਵਾਏ ਇੱਕ ਜਾਂ ਦੋ ਪ੍ਰੋਗਰਾਮਾਂ ਦੇ, ਪਾਏਦਾਰ ਪ੍ਰੋਗਰਾਮ ਆਉਂਦੇ ਹਨ, ਜਿਸਦੇ ਵਿੱਚ ਰੇਡੀਓ ਫ੍ਰੰਟਲਾਈਨ Radio Frontline ਸੀ, ਜਿਸਨੂੰ ਬਿਨਾਂ ਨੋਟਿਸ ਦਿੱਤਿਆਂ 30 Apr 2021 ਨੂੰ ਬੰਦ ਕਰ ਦਿੱਤਾ ਗਿਆ। ਬਾਕੀ ਦੇ ਪ੍ਰੋਗਰਾਮਾਂ ਵਿੱਚ ਸਵੇਰ ਤੋਂ ਸ਼ਾਮ ਤੱਕ ਵਾਹਿਯਾਤ ਗਾਣੇ, ਫੁਕਰੇ ਸੰਚਾਲਕ ਜਿਨ੍ਹਾਂ ਨੂੰ ਨਾ ਤਾਂ ਪਤਰਕਾਰਿਤਾ ਦਾ ਊੜਾ ਐੜਾ ਆਉਂਦਾ, ਨਾ ਕਿਸੇ ਵਿਸ਼ੇ ਦੀ ਸਮਝ ਜਾਂ ਪਕੜ, ਬਸ ਜੋ ਮੂੰਹ ਆਇਆ ਬੋਲੀ ਜਾਣਾ। ਕੋਈ ਬਾਬਿਆਂ ਦਾ ਚੇਲਾ, ਕੋਈ ਕਿਸੇ ਪਾਰਟੀ ਨਾਲ ਸੰਬੰਧਤ, ਕੋਈ ਕੁੱਤਿਆਂ ਦੀ ਆਵਾਜਾਂ ਪਿੱਛੇ ਭਰਕੇ ਬੇਤਹਾਸ਼ਾ ਕਦੀ ਅੰਗ੍ਰੇਜੀ ਦੀ ਦੁੱਕੀ ਵਰਗਾ ਮੂੰਹ, ਕਦੇ ਕਮੀਨੇ, ਕਦੀ ਹੋਰ ਵਾਹਿਯਾਤੀਆਂ ਉੱਚੀ ਉੱਚੀ ਰੌਲ਼ਾ ਪਾਈ ਜਾ ਰਿਹਾ, ਸ਼ਰਾਬ ਤੇ ਲੱਚਰਤਾ ਨੂੰ ਪ੍ਰੋਤਸਾਹਿਤ ਕਰਦੇ ਗਾਣੇ... ਸਭਿਯਤਾ ਦੇ ਨਾਂ 'ਤੇ ਲੱਚਰਤਾ ਤੇ ਰੌਲ਼ਾ... ਬਸ ਰੌਲ਼ਾ।

ਇਨ੍ਹਾਂ ਫੁਕਰਿਆਂ ਦੇ ਝੁੰਡ ਨੂੰ ਰੇਡੀਓ ਫਰੰਟਲਾਈਨ 'ਤੇ ਹੁੰਦੀ ਗੁਰਮਤਿ ਦੀ ਗੱਲਾਂ ਚੁੱਭਦੀਆਂ, ਸਮਾਜ ਵਿੱਚ ਫੈਲੀਆਂ ਕੁਰੀਤੀਆਂ ਬਾਰੇ ਗੱਲਾਂ ਅਖਰਦੀਆਂ, ਗੱਲ ਕਿ ਹਰ ਸੰਵੇਦਨਸ਼ੀਲ ਮੁੱਦੇ 'ਤੇ ਗੱਲ ਇਨ੍ਹਾਂ ਨੂੰ ਨਾ ਭਾਉਂਦੀ.. ਹੋਰਨਾਂ ਧਰਮਾਂ ਦਾ ਵੀ ਪੂਰਾ ਸਤਿਕਾਰ ਹੁੰਦਾ ਰਿਹਾ... ਅਖੀਰ ਪਿਛਲੇ ਦਿਨੀ ਇੱਕ ਕਾਲਰ ਦੀ ਗ਼ਲਤੀ ਦਾ ਖਾਮਿਆਜ਼ਾ ਰੇਡੀਓ ਨੂੰ ਭੁਗਤਾਣਾ ਪਿਆ, ਤੇ ਬਿਨਾਂ ਨੋਟਿਸ ਤੇ ਪੂਰੀ ਗੱਲ ਸੁਣੇ ਬਗੈਰ ਰੇਡੀਓ ਬੰਦ ਕਰ ਦਿੱਤਾ ਗਿਆ। ਬਸ ਬਹਾਨਾ ਢੂੰਡ ਰਹੇ ਸੀ ਕਿ ਕਿਸੇ ਤਰ੍ਹਾਂ ਇੱਕ ਐਸਾ ਮੰਚ ਬੰਦ ਕਰ ਦਿੱਤਾ ਜਾਵੇ, ਜੋ ਇਨ੍ਹਾਂ ਬਾਕੀ ਫੁਕਰੇ ਪ੍ਰੋਗਰਾਮਾਂ ਤੋਂ ਵੱਖ ਸੀ, ਸੱਚਾਈ ਦੇ ਨੇੜੇ ਸੀ।

ਐਸਾ ਨਹੀਂ ਕਿ ਇਸ ਰੇਡੀਓ 'ਤੇ ਕੋਈ ਗਲਤੀ ਨਹੀਂ ਹੁੰਦੀ ਸੀ, ਪਰ ਸੰਚਾਲਕ ਨੂੰ ਗ਼ਲਤੀ ਬਾਰੇ ਧਿਆਨ ਦਿਵਾਉਣ 'ਤੇ ਉਹ ਬੜੀ ਨਿਮਰਤਾ ਨਾਲ ਆਪਣੀ ਗ਼ਲਤੀ ਕਬੂਲਦੇ ਰਹੇ। ਦੂਜੇ ਰੇਡੀਓ ਪ੍ਰੋਗਰਾਮਾਂ ਵਾਂਙ ਕਿਸੇ ਦੀ ਕਾਲ ਨਹੀਂ ਕੱਟੀ ਜਾਂਦੀ ਸੀ, ਭਾਂਵੇਂ ਉਹ ਸੰਚਾਲਕ ਨਾਲ ਸਹਿਮਤ ਹੋਵੇ ਭਾਂਵੇਂ ਨਾ।

ਅਫਸੋਸ ਹੈ ਕਿ ਸਾਡਾ ਸਮਾਜ ਸੱਚ ਸੁਣਨ, ਬੋਲਣ ਦਾ ਆਦੀ ਨਹੀਂ, ਤੇ ਸਿਰਫ ਨੀਵੇਂ ਪੱਧਰ ਦੇ ਕੰਨ ਰਸ ਦਾ ਚਹੇਤਾ ਹੈ, ਫੁਕਰਪੁਣੇ ਦੀ ਉਚਾਈ 'ਤੇ ਬੈਠਾ ਸਿਰਫ ਆਪਣੇ ਚੌਗਿਰਦੇ ਨੂੰ ਗੰਧਲਾ ਹੁੰਦਾ ਦੇਖ ਰਿਹਾ ਹੈ, ਤੇ ਜਿਹੜਾ ਵੀ ਇਸ ਗੰਦ ਨੂੰ ਸਾਫ ਕਰਣ ਦੀ ਕੋਸ਼ਿਸ਼ ਕਰਦਾ ਹੈ, ਇਹ ਉਸਦਾ ਮੂੰਹ ਬੰਦ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ।

ਗੁਰਬਾਣੀ ਫੁਰਮਾਨ ਹੈ:

ਰਾਗੁ ਸੋਰਠਿ ਵਾਰ ਮਹਲੇ 4 ਕੀ
ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥ ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥ ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥ ਪੰਨਾਂ 646

ਅਰਥ: ਜਿਨ੍ਹਾਂ ਦੇ ਅੰਦਰ ਕੂੜ (ਝੂਠ) ਦਾ ਪਸਾਰਾ ਹੈ, ਉਨ੍ਹਾਂ ਨੂੰ ਸੱਚ ਚੰਗਾ ਨਹੀਂ ਲਗਦਾ, ਤੇ ਜੇ ਕੋਈ ਸੱਚ ਬੋਲੇ ਤਾਂ ਝੂਠ ਅੰਦਰੋਂ ਸੜਦਾ ਬਲ਼ਦਾ ਹੈ, ਕਿਉਂਕਿ ਝੂਠਾ ਹਮੇਸ਼ਾਂ ਝੂਠ ਹੀ ਪਸੰਦ ਕਰਦਾ ਹੈ, ਜਿਵੇਂ ਕਾਂ ਨੂੰ ਸਿਰਫ ਗੰਦਗੀ ਪਸੰਦ ਹੁੰਦੀ ਹੈ।

ਆਸ ਹੈ ਕਿ ਇਹ ਰੇਡੀਓ ਫਰੰਟਲਾਈਨ ਫਿਰ ਤੋਂ ਕਿਸੇ ਦੂਜੀ Frequency 'ਤੇ ਆਵੇਗਾ ਤਾਂਕਿ ਆਪਣਾ ਬਣਦਾ ਯੋਗਦਾਨ ਮੁੜ ਤੋਂ ਪਾ ਸਕੇ, ਤੇ ਸੱਚ 'ਤੇ ਚਲਣ ਦੀ ਆਪਣੀ ਕੋਸ਼ਿਸ਼ ਜਾਰੀ
ਰੱਖ ਸਕੇ।

Frontline Radio, your own community radio, has been put off-air without any notice. Our voice and your voice have been curbed in an unjust way. Frontline Radio has been providing you with quality content in a wide variety of spheres including politics, community, economy, socio-cultural issues, arts and entertainment, spirituality, and general awareness for more than 3 years.

John F. Kennedy said, “A nation that is afraid to let its people judge the truth and falsehood in an open market is a nation that is afraid of its people.” In a time when media coverage is prone to fear-mongering and sensationalism, taking the time to appreciate and seek out journalism with integrity has never been more important.

“Everyone has the right to freedom of opinion and expression; this right includes freedom to hold opinions without interference and to seek, receive and impart information and ideas through any media and regardless of frontiers.”
– Article 19 of the Universal Declaration of Human Rights

Frontline Radio needs you, your support and your voice.

#WeTheRadio #IStandWithFrontlineRadio #ISupportFrontlineRadio #NoMoreAM530 #FrontlineRadio #FreedomOfThePress #FreeMedia #Radio #MyVoice #OurVoice #FearlessMedia


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top