Share on Facebook

Main News Page

💥 ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਡਰੱਗ ਖੇਪ ਬਰਾਮਦ, 9 ਪੰਜਾਬੀ ਵੀ ਗ੍ਰਿਫ਼ਤਾਰ  💥
22.06.21
#KhalsaNews #TorontoPolice #Drugs #Punjabis #Arrested

Source: https://toronto.ctvnews.ca/20-people-charged-61m-worth-of-drugs-seized-in-largest-bust-in-toronto-police-history-1.5480301?fbclid=IwAR00-b3QPLun2YVVzpbE3-rbz6CnL8FA700tToMGpUoQR4tVudQvLAYTzvo

ਮੰਗਲਵਾਰ 22 ਜੂਨ 2021 ਨੂੰ ਕੈਨੇਡਾ ਦੀ ਟੋਰਾਂਟੋ ਪੁਲਿਸ ਨੇ ਆਪਣੇ ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਨਸ਼ੇ ਦੇ ਕਾਰੋਬਾਰ ਦਾ ਪਤਾ ਲਗਾਉਣ ਦਾ ਐਲਾਨ ਕੀਤਾ ਹੈ।  ਪੁਲਿਸ ਦੀ ਅਧਿਕਾਰਿਤ ਵੈਬਸਾਈਟ ਮੁਤਾਬਕ ਇਸ ਸਿਲਸਿਲੇ ਵਿੱਚ ਜਿੱਥੇ ਵੀਹ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉੱਥੇ ਹੀ 1,000 ਕਿੱਲੋ ਕੋਕੀਨ, ਕ੍ਰਿਸਟਲ ਮੈਥ ਅਤੇ ਭੰਗ ਵੀ ਕਬਜ਼ੇ ਵਿੱਚ ਲਈ ਗਈ ਹੈ।  ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਨਾਂ ਜਨਤਕ ਕੀਤੇ। ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਗ੍ਰਿਫ਼ਤਾਰ 18 ਵਿਅਕਤੀਆਂ ਦੀ ਬਕਾਇਦਾ ਲਿਸਟ ਛਾਪੀ ਹੈ, ਉਸ ਵਿਚ 9 ਨਾਂ ਪੰਜਾਬੀ ਮੂਲ ਦੇ ਹਨ।

ਗ੍ਰਿਫਤਾਰ ਹੋਣ ਵਾਲਿਆ ਵਿੱਚ ਬਰੈਂਪਟਨ ਤੋਂ ਗੁਰਬਖਸ਼ ਸਿੰਘ ਗਰੇਵਾਲ (37),ਕੈਲੇਡਨ ਤੋਂ ਹਰਬਲਜੀਤ ਸਿੰਘ ਤੂਰ (46),ਕੈਲੇਡਨ ਤੋਂ ਅਮਰਬੀਰ ਸਿੰਘ ਸਰਕਾਰੀਆ (25) ,ਕੈਲੇਡਨ ਤੋਂ ਹਰਬਿੰਦਰ ਭੁੱਲਰ (43, ਔਰਤ), ਕਿਚਨਰ ਤੋਂ ਸਰਜੰਟ ਸਿੰਘ ਧਾਲੀਵਾਲ (37), ਕਿਚਨਰ ਤੋਂ ਹਰਬੀਰ ਧਾਲੀਵਾਲ (26), ਕਿਚਨਰ ਤੋਂ ਗੁਰਮਨਪਰੀਤ ਗਰੇਵਾਲ (26), ਬਰੈਂਪਟਨ ਤੋਂ ਸੁਖਵੰਤ ਬਰਾੜ (37), ਬਰੈਂਪਟਨ ਤੋਂ ਪਰਮਿੰਦਰ ਗਿੱਲ (33), ਸਰੀ ਤੋਂ ਜੈਸਨ ਹਿਲ (43), ਟਰਾਂਟੋ ਤੋਂ ਰਿਆਨ (28), ਟਰਾਂਟੋ ਤੋਂ ਜਾ ਮਿਨ (23), ਟਰਾਂਟੋ ਤੋਂ ਡੈਮੋ ਸਰਚਵਿਲ (24), ਵਾੱਨ ਤੋਂ ਸੈਮੇਤ ਹਾਈਸਾ (28), ਟਰਾਂਟੋ ਤੋਂ ਹਨੀਫ ਜਮਾਲ (43), ਟਰਾਂਟੋ ਤੋਂ ਵੀ ਜੀ ਹੁੰਗ (28), ਟਰਾਂਟੋ ਤੋਂ ਨਦੀਮ ਲੀਲਾ (35), ਟਰਾਂਟੋ ਤੋਂ ਯੂਸਫ ਲੀਲਾ (65), ਟਰਾਂਟੋ ਤੋਂ ਐਂਡਰੇ ਵਿਲਿਅਮ (35) ਦੇ ਨਾਮ ਸ਼ਾਮਿਲ ਹਨ । ਦੋ ਜਣੇ ਹਾਲੇ ਵੀ ਫਰਾਰ ਹਨ।

ਪੁਲਿਸ ਮੁਖੀ ਜੇਮਜ਼ ਰੈਮਰ ਨੇ ਪੱਤਰਕਾਰਾਂ ਨੂੰ ਦੱਸਿਆ, "ਇਸ ਜਾਂਚ ਦੇ ਨਤੀਜੇ ਲਾਮਿਸਾਲ ਹਨ।"

ਕੀ ਹੈ ਪੂਰਾ ਮਾਮਲਾ ?

ਇਹ ਐਲਾਨ ਉਨ੍ਹਾਂ ਨੇ ਸੱਤ ਮਹੀਨਿਆਂ ਦੀ ਪੁਲਿਸ ਕਾਰਵਾਈ ਤੋਂ ਬਾਅਦ ਕਬਜ਼ੇ ਵਿੱਚ ਲਏ ਗਏ ਟਰੈਕਟਰ-ਟਰਾਲਿਆਂ ਦੇ ਸਾਹਮਣੇ ਖੜ੍ਹ ਕੇ ਕੀਤਾ। ਇਸ ਅਪ੍ਰੇਸ਼ਨ ਨੂੰ ਪ੍ਰੋਜੈਕਟ ਬਰਿਸਾ ਦਾ ਕੋਡ ਨਾਮ ਦਿੱਤਾ ਗਿਆ ਸੀ।  ਪੁਲਿਸ ਮੁਤਾਬਕ ਤਸਕਰ ਕਿਉਂਕਿ ਟਰੈਕਟਰ-ਟਰਾਲਿਆਂ ਦੀ ਵਰਤੋਂ ਨਸ਼ੇ ਦੀ ਤਸਕਰੀ ਲਈ ਕਰ ਰਹੇ ਸਨ ਇਸ ਲਈ ਇਸ ਕਾਰੋਬਾਰ ਉੱਪਰ ਮਹਾਮਾਰੀ ਕਾਰਨ ਬੰਦ ਕੀਤੀਆਂ ਗਈਆਂ ਸਰਹੱਦਾਂ ਦਾ ਵੀ ਕੋਈ ਫ਼ਰਕ ਨਹੀਂ ਪਿਆ।

ਇਨ੍ਹਾਂ ਟਰਾਲਿਆਂ ਵਿੱਚ ਨਸ਼ਾ ਲੁਕਾਉਣ ਲਈ ਵਿਸ਼ੇਸ਼ ਹਾਈਡਰੋਲਿਕ ਟਰੈਪ ਬਣਾਏ ਗਏ ਸਨ। ਇਨ੍ਹਾਂ ਟਰੈਪਸ ਰੱਖ ਕੇ ਇੱਕ ਚੱਕਰ ਵਿੱਚ ਸੌ ਕਿੱਲੋ ਤੱਕ ਦੇ ਨਸ਼ੀਨੇ ਪਦਾਰਥਾਂ ਦੀ ਤਸਕਰੀ ਕੀਤੀ ਜਾ ਸਕਦੀ ਸੀ।ਪੁਲਿਸ ਮੁਖੀ ਨੇ ਕਿਹਾ ਕਿ ਇਸ ਕਾਰਵਾਈ ਕਾਰਨ ਜਿੱਥੇ ਓਵਰਡੋਜ਼ ਦੀਆਂ ਬਹੁਤ ਸਾਰੀਆਂ ਘਟਨਾਵਾਂ, ਨਸ਼ੇ ਕਾਰਨ ਹੋਣ ਵਾਲੇ ਅਪਰਾਧਾਂ ਅਤੇ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਨਸ਼ੇ ਦੀ ਕੀਮਤ ਨੇ ਸਮਾਜ ਨੂੰ ਸੁਸਾਈਟੀ ਉੱਪਰ ਬੇਹਿਸਾਬ ਰੂਪ ਵਿੱਚ ਪ੍ਰਭਾਵਿਤ ਕਰਨਾ ਸੀ।  ਅੰਦਾਜ਼ੇ ਮੁਤਾਬਕ ਇਸ ਨਸ਼ਾ ਲੋਕਾਂ ਵਿੱਚ 6.1 ਕਰੋੜ ਡਾਲਰ ($61 million ਵਿੱਚ ਵੇਚਿਆ ਜਾਣਾ ਸੀ।

ਮਈ 2021 ਦੌਰਾਨ ਪੂਰੇ ਕੈਨੇਡਾ ਵਿੱਚ 35 ਤਲਾਸ਼ੀ ਵਰੰਟਾਂ ਅਮਲ ਵਿੱਚ ਲਿਆਂਦੇ ਗਏ ਅਤੇ 182 ਇਲਜ਼ਾਮ ਲਗਾਏ ਗਏ।ਫੜੇ ਗਏ ਲੋਕਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ।

ਪੁਲਿਸ ਮੁਤਾਬਕ ਫੜੇ ਗਏ ਨਸ਼ੀਨੇ ਪਦਾਰਥਾਂ ਵਿੱਚ 444 ਕਿੱਲੋ ਕੋਕੀਨ, 182 ਕਿੱਲੋ ਕ੍ਰਿਸਟਲ ਮੈਥ, 427 ਕਿੱਲੋ ਭੰਗ, 300 ਕਿੱਲੋ ਔਕਸੀਕੋਡੋਨ ਗੋਲੀਆਂ, $966,020 ਕੈਨੇਡੀਅਨ ਡਾਲਰ, 21 ਗੱਡੀਆਂ ਜਿਨ੍ਹਾਂ ਵਿੱਚ ਟਰੈਕਟਰ-ਟਰਾਲੇ ਸ਼ਾਮਲ ਹਨ ਅਤੇ ਇੱਕ ਹਥਿਆਰ ਸ਼ਾਮਲ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top