Share on Facebook

Main News Page

💥 ਸੰਕਟ ਮੋਚਨ ਸ਼ਬਦਾਂ ਦੇ ਨਾਮ ਹੇਠ ਗੁਰਬਾਣੀ ਦੀ ਦੁਰਵਰਤੋਂ
-: ਸੰਪਾਦਕ ਖ਼ਾਲਸਾ ਨਿਊਜ਼
 28.07.2021
#KhalsaNews #SankatMochan #Gutka #AntiGurmat
👁️"ਸੰਕਟ ਮੋਚਨ" ਸਿਰਲੇਖ ਹੇਠ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ। ਨਾ ਹੀ ਗੁਰੂ ਸਾਹਿਬ ਨੇ ਕਿਸੇ ਖਾਸ ਸਮੇਂ ਲਈ ਕੋਈ ਸ਼ਬਦ ਦੀ ਰਚਨਾ ਕੀਤੀ ਹੈ।

👀 ਸੰਕਟ ਮੋਚਨ ਸ਼ਬਦ ਨਾਂ ਹੇਠ ਚੁਣਿੰਦਾ 108 ਸ਼ਬਦਾਂ ਨੂੰ ਇਕੱਤਰ ਕਰਕੇ ਇਕ ਗੁਟਕਾ ਬਣਾ ਦਿੱਤਾ ਹੈ ਜਿਸ ਦੀ ਸ਼ੁਰੂਆਤ "ਵਪਾਰ ਵਧਾਓ" ਤੋਂ ਹੁੰਦੀ ਹੈ, ਜਿੱਥੋਂ ਸਪਸ਼ਟ ਹੁੰਦਾ ਹੈ ਕਿ ਇਹ ਗੁਟਕਾ ਕਿਸੇ ਵਪਾਰੀ ਨੇ ਆਪਣਾ ਧੰਦਾ ਪ੍ਰਫੁੱਲਿਤ ਕਰਣ ਲਈ ਹੀ ਬਣਾਇਆ ਹੈ, ਜਿਸ ਨਾਲ ਕਥਿਤ ਸਿੱਖਾਂ ਨੂੰ ਹੋਰ ਬੇਵਕੂਫ ਬਣਾਇਆ ਜਾ ਸਕੇ।

⚠️108 ਸ਼ਬਦਾਂ ਨੂੰ ਕਿਸੇ ਨਾ ਕਿਸੇ ਵਿਸ਼ੇਸ਼ ਕਾਰਣ ਨਾਲ ਨੱਥੀ ਕੀਤਾ ਗਿਆ ਹੈ... ਵਪਾਰ ਵਧਾਓ, ਮਕੁੱਦਮਾ ਜਿੱਤੋ, ਦੁਸ਼ਮਣਾਂ ਤੋਂ ਰੱਖਿਆ ਕਰੋ, ਅੰਸ ਵਧਾਓ, ਅਠਰਾਹ ਰੋਗ ਹਟਾਓ, ਗੁਣ ਤੇ ਅਮੋਲ ਚੀਜ਼ਾਂ ਪਾਓ, ਰਿਸ਼ਤੇਦਾਰਾਂ ਦੀ ਟੇਕ ਛੱਡੋ, ਅਸਫਲਤਾਵਾਂ ਤੋਂ ਬਚੋ... ਸਹੁਰਿਆਂ ਨੂੰ ਵੱਸ ਵਿੱਚ ਕਰੋ, ਖੂਬਸੂਰਤ ਤੇ ਕਮਾਊ ਪਤੀ ਪਾਓ, ਪਤੀ ਨਾਲ ਗੂੜ੍ਹਾ ਪਿਆਰ ਬਣਾਓ... ਆਦਿ।

👳 ਕਥਿਤ ਸਿੱਖ ਗਿਆਨ ਤੋਂ ਐਨੇ ਕੋਰੇ ਹਨ, ਕਿ ਗੁਰਬਾਣੀ ਜੋ ਸਮਝਣ, ਜੀਵਨ ਵਿੱਚ ਢਾਲਣ ਦਾ ਵਿਸ਼ਾ ਸੀ, ਉਸਨੂੰ ਵੀ ਬ੍ਰਾਮਣੀਕਰਣ ਦੇ ਪ੍ਰਭਾਵ ਹੇਠ ਗਿਣਤੀਆਂ ਮਿਣਤੀਆਂ ਅਤੇ ਜ਼ਿਆਦਾ ਤੋਂ ਜ਼ਿਆਦਾ ਜਾਂ ਚੁਣਿੰਦਾ ਪਾਠਾਂ ਤੱਕ ਸੀਮਿਤ ਕਰ ਦਿੱਤਾ ਹੈ। ਜੇ ਹੋਰ ਕੁੱਝ ਨਾ ਲੱਭੇ ਤਾਂ ਵਾਹਿ ਗੁਰੂ ਨੂੰ ਮੰਤਰ ਦੀ ਤਰ੍ਹਾਂ ਰੱਟਣਾ ਸ਼ੁਰੂ, ਜਾਂ ਐਨੀਆਂ ਮਾਲ਼ਾ ਕਰਣ ਦਾ ਵੀ ਰੁਝਾਨ ਹੈ। ਕਿਹੜੇ ਪਾਸੇ ਤੁਰ ਪਏ ਸਿੱਖ! ਇਕ ਗੁਟਕਾ ਸ਼ਰੇਆਮ ਦਰਬਾਰ ਅੰਮ੍ਰਿਤਸਰ ਸਮੇਤ ਗੁਰਦੁਆਰਿਆਂ ਦੇ ਬਾਹਰ ਧੜੱਲੇ ਨਾਲ ਵਿਕਦਾ ਹੈ, ਪਰ ਕੋਈ ਰੋਕ ਟੋਕ ਨਹੀਂ।

😳 ਹੈਰਾਨੀ ਨਹੀਂ ਹੁੰਦੀ, ਕਿ ਜਿਨ੍ਹਾਂ ਦਾ ਗੁਰੂ ਗੁਰਬਾਣੀ ਰੂਪੀ ਗਿਆਨ ਸੀ, ਉਹ ਸਿਰਫ ਕਰਮਕਾਂਡਾਂ ਵਿੱਚ ਫੱਸ ਕੇ ਸਿਰਫ ਪਗੜੀਧਾਰੀ, ਕੇਸਾਧਾਰੀ, ਚੁੰਨੀਧਾਰੀ ਹਿੰਦੂ ਹੀ ਹਨ?⁉️

✴️ ਇਹ ਦੇਖਕੇ ਵੀਹਵੀਂ ਸਦੀ ਦੇ ਦਰਵੇਸ਼ ਫਿਲਾਸਫਰ ਸਿਰਦਾਰ ਕਪੂਰ ਸਿੰਘ, ਕਈ ਵਾਰ ਅੱਕੇ ਅਤੇ ਉਦਾਸ ਮੁਦਰਾ ਵਿੱਚ ਗਿਆਨੀ ਗਿਆਨ ਸਿੰਘ ਦੀਆਂ ਤੁਕਾਂ ਬਿਆਨਣ ਲੱਗ ਜਾਂਦੇ ਸਨ -

‼️ ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ।
ਧੰਨ ਗੁਰੂ ਸਮਰੱਥ ਜਿਹਨੇ ਵੱਸ ਕੀਤੇ ਜ਼ਹਿਰੀ।
ਧੰਨ ਗੁਰੂ ਕੇ ਸਿੱਖ ਅਕਲ ਕੇ ਨਿਕਟ ਨਾ ਜਾਇ ਹੈਂ।
ਧੰਨ ਗੁਰੂ ਸਮਰੱਥ ਬੈਠ ਇਨੈ ਸਮਝਾਏ ਹੈਂ।
ਧੰਨ ਗੁਰੂ ਕੇ ਸਿੱਖ ਮਰਿਖ (ਝੋਟਾ) ਸਮ ਖੌਰੂ ਪਾਵੈ।
ਧੰਨ ਗੁਰੂ ਸਮਰੱਥ ਨੱਥ ਇਨੈ ਰਾਜ ਬਹਾਵੈ। ‼️

💢 ਕੀ ਇਹ ਸਹੀ ਨਹੀਂ? ਆਰਾਮ ਨਾਲ ਬੈਠ ਕੇ ਸੋਚਣਾ !!!

ਅਫਸੋਸ ਦਰ ਅਫਸੋਸ!

ਜੇ ਕਿਸੇ ਨੇ ਫਿਰ ਵੀ ਇਹ ਗੁਟਕਾ ਦੇਖਣਾ ਪੜ੍ਹਨਾ ਹੋਵੇ ਤਾਂ ਇਸ ਲਿੰਕ 'ਤੇ ਦੇਖ ਪੜ੍ਹ ਸਕਦਾ ਹੈ...

https://pdfcookie.com/documents/sankat-mochan-small-ov14x7r8r6v1


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top