Share on Facebook

Main News Page

💥 ਖੱਪਗ੍ਰੇਡਾਂ ਅਤੇ ਸਾਧ ਢੱਡਰੀਆਂਵਾਲਾ ਦੇ ਮੂੰਹ 'ਤੇ ਸਿੱਧੀ ਚਪੇੜ
-: ਸੰਪਾਦਕ ਖ਼ਾਲਸਾ ਨਿਊਜ਼
24.09.2021
#KhalsaNews #Waterloo #HarditSingh #YoungScientist

ਵਾਟਰਲੂ,ਕੈਨੇਡਾ : ਕੈਨੇਡਾ ਦੇ ਪ੍ਰੋਵਿਨਸ ਉਨਟਾਰੀਓ ਨਾਲ ਸਬੰਧਤ 15 ਸਾਲਾ ਸਿੱਖ ਵਿਦਿਆਰਥੀ ਨੇ ਅੰਤਰਰਾਸ਼ਟਰੀ ਸਾਇੰਸ ਮੇਲੇ ਵਿੱਚ ਕੈਨੇਡਾ ਦਾ ਨਾਮ ਰੌਸ਼ਨ ਕੀਤਾ ਹੈ। ਵਾਟਰਲੂ, ਓਨਟਾਰੀਓ ਦੇ ਵਿਦਿਆਰਥੀ ਹਰਦਿੱਤ ਸਿੰਘ ਵੱਲੋ ਵਿਕਸਤ ਕੀਤੇ ਆਈ ਕੇਅਰ ਪ੍ਰੋਜੈਕਟ ਨੂੰ ਯੂਰਪੀਅਨ ਯੂਨੀਅਨ ਕੰਟੈਸਟ ਫੌਰ ਯੰਗ ਸਾਇੰਟਿਸਟਸ ਲਈ ਸ਼ਾਰਟਲਿਸਟ ਕੀਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਨੇ ਮੁਕਾਬਲੇ ਵਿੱਚ ਦੂਜਾ ਇਨਾਮ ਜਿੱਤਿਆ ਹੈ।

️🎯 ਯੂਰਪੀਅਨ ਯੂਨੀਅਨ ਯੁਵਾ ਵਿਗਿਆਨੀਆਂ ਵਾਸਤੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੁਕਾਬਲਾ ਸਪੇਨ ਦੇ ਸਲਾਮਾਨਕਾ ਵਿੱਚ ਆਯੋਜਿਤ ਕੀਤਾ ਗਿਆ ਸੀ, ਬਹੁਤ ਸਾਰੇ ਮੁਲਕਾ ਨੇ ਆਪਣੇ ਸਰਬੋਤਮ ਪ੍ਰੋਜੈਕਟ ਵਿਗਿਆਨ-ਮੇਲੇ ਨੂੰ ਭੇਜੇ ਸਨ । ਇਸੇ ਹੀ ਮੁਕਾਬਲੇ ਵਿੱਚ ਕੈਨੇਡਾ ਦੇ ਹਰਦਿੱਤ ਸਿੰਘ ਦੇ ਪ੍ਰੋਜੈਕਟ ਨੂੰ ਜੱਜਾਂ ਦੁਆਰਾ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ ਅਤੇ ਹਰਦਿੱਤ ਸਿੰਘ ਦੇ ਪ੍ਰੋਜੈਕਟ ਨੇ ਮੇਲੇ ਵਿੱਚ ਦੂਜਾ ਇਨਾਮ ਜਿੱਤਿਆ ਹੈ । ਹਰਦਿੱਤ ਸਿੰਘ ਦੁਆਰਾ ਸਪੈਕੂਲਰ ਨਾਮ ਹੇਠ ਬਣਾਇਆ ਗਿਆ ਇਹ ਅੱਖਾਂ ਦੀ ਦੇਖਭਾਲ ਵਾਲਾ ਪ੍ਰੋਜੈਕਟ ਅੱਖਾਂ ਦੇ ਇਲਾਜ ਨੂੰ ਸਸਤਾ ਅਤੇ ਵਧੇਰੇ ਪਹੁੰਚ ਯੋਗ ਬਣਾਉਣ ਵਿੱਚ ਸਹਾਇਤਾ ਕਰੇਗਾ।

15 years old Canadian Hardit Singh's platform, called "Speculor", won ️🥈 second prize at the European Union Contest for Young Scientists. 🌐 Countries from around the world send their best science-fair projects to the competition, held earlier this month in Spain. 🙏 Congratulations to him, and equally to those responsible for his upbringing.

ਐਸੀ ਖਬਰ ਉਨ੍ਹਾਂ ਖੱਪਗ੍ਰੇਡਾਂ ਅਤੇ ਸਾਧ ਢੱਡਰੀਆਂਵਾਲਾ ਦੇ ਮੂੰਹ 'ਤੇ ਸਿੱਧੀ ਚਪੇੜ ਹੈ, ਜੋ ਜੂੜੇ ਨੂੰ ਵਿਕਾਸ ਦੇ ਰਾਹ ਦਾ ਰੋੜਾ ਸਮਝਦੇ ਨੇ। ਹੁਣ ਕਰੋ ਗੱਲ।

👇 ਹੇਠ ਦਿੱਤੀ ਹੈ ਪੂਰੀ ਖਬਰ... ਜ਼ਰੂਰ ਪੜ੍ਹੋ

https://www.cbc.ca/news/canada/kitchener-waterloo/waterloo-hardit-singh-european-union-contest-young-scientists-specular-1.6185978?fbclid=IwAR0AqoXkq50iu2y_8zxS0TVLeUtPc4ETCODPEo_yUAL-xAmhxaaNLUZptvE


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top