Share on Facebook

Main News Page

ਬਾਉਲੀ ਅਤੇ ਕਥਿਤ ਸਿੱਖਾਂ ਦੀ ਸੋਚ ਦਾ ਦਿਵਾਲੀਆਪਨ
-: ਸੰਪਾਦਕ ਖ਼ਾਲਸਾ ਨਿਊਜ਼
14.10.2021
#KhalsaNews #Baoli #GuruAmardas #GurRamDas #GuruHargobind #GuruGobindSingh

ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ ਇਸ਼ਨਾਨ ਕਰਣ ਨਾਲ ਤਨ ਅਰੋਗ ਹੁੰਦਾ ਹੈ, ਤੇ ਪ੍ਰਭੂ ਸਿਮਰਨ ਯਾਨਿ ਕਿ ਪ੍ਰਭੂ ਨੂੰ ਚੇਤੇ ਵਿੱਚ ਰੱਖਦਿਆਂ ਕਾਰਜ ਕਰਣ ਨਾਲ ਮਨ ਅਰੋਗ ਰਹਿੰਦਾ ਹੈ। ਇਸਦਾ ਬਾਉਲੀ ਨਾਲ ਕੀ ਸੰਬੰਧ?

ਬਾਉਲੀ ਦਾ ਅਰਥ ਹੈ: ਪਾਣੀ ਦੇ ਤਲ ਤੀਕ ਬਣੀਆਂ ਪੌੜੀਆਂ ਵਾਲਾ ਖੂਹ।

ਬਾਉਲੀ ਦਾ ਮੰਤਵ ਵੀ ਪਾਣੀ ਦੀ ਪ੍ਰਾਪਤੀ ਹੀ ਹੁੰਦਾ ਸੀ, ਪਰ ਇਹ ਖ਼ੂਹ ਨਾਲੋ ਕੁੱਝ ਹੱਟ ਕੇ ਸੀ ਕਿਉਂਕਿ ਬਾਉਲੀ ਵਿਚੋਂ ਪਾਣੀ ਲੈਣ ਲਈ ਜ਼ਮੀਨੀ ਤਲ ਤੋਂ ਕਾਫ਼ੀ ਹੇਠ ਜਾ ਕੇ ਪਾਣੀ ਤਕ ਪਹੁੰਚਣਾ ਹੁੰਦਾ ਸੀ। ਪਰ ਪਾਣੀ ਲਿਆਉਣ ਲਈ ਬਾਉਲੀ ਦਾ ਰਸਤਾ ਢਲਾਣ ਦੇ ਰੂਪ ਵਿਚ ਬਣਾਇਆ ਜਾਂਦਾ ਸੀ ਤਾਕਿ ਉਤਰਨ ਤੇ ਚੜ੍ਹਨ ਸਮੇਂ ਆਸਾਨੀ ਬਣੀ ਰਹੇ।

"84 ਢੱਕੀਆਂ ਪੜਾਵਾਂ ਵਾਲਾ ਇਕ ਵੰਡਿਆ ਭੂਮੀਗਤ ਪੌੜੀਆਂ ਧਰਤੀ ਦੇ ਹੇਠਲੇ ਪਾਣੀ ਵਿਚ ਉਤਰਦੀਆਂ ਹਨ। ਪੌੜੀਆਂ ਦੇ ਇੱਕ ਪਾਸੇ ਔਰਤਾਂ ਲਈ ਅਤੇ ਦੂਜੇ ਪਾਸੇ ਪੁਰਸ਼ਾਂ ਲਈ ਵਰਤਿਆ ਜਾਂਦਾ ਹੈ। ਹਰੇਕ ਕਦਮ ਇੱਕ ਸੰਭਵ 8.4 ਮਿਲੀਅਨ ਦੀ ਹੋਂਦ ਦੇ 100,000 ਜੀਵ ਰੂਪਾਂ ਨੂੰ ਦਰਸਾਉਣ ਲਈ ਸੋਚਿਆ ਜਾਂਦਾ ਹੈ। ਬਹੁਤ ਸਾਰੇ ਸ਼ਰਧਾਲੂ ਗੋਇੰਦਵਾਲ ਬਾਓਲੀ ਸਾਹਿਬ ਨੂੰ ਹਰ ਕਦਮ ਤੇ "ਜਪੁ" ਬਾਣੀ ਦੇ ਪੂਰੇ ਸ਼ਬਦ ਦਾ ਜਾਪ ਕਰਦੇ ਹਨ। ਸ਼ਰਧਾਲੂ ਪਹਿਲਾਂ ਨਹਾਉਣ ਅਤੇ ਖੂਹ ਦੇ ਪਾਣੀ ਵਿਚ ਇਸ਼ਨਾਨ ਕਰਨ ਲਈ ਜਾਂਦੇ ਹਨ। ਅਗਲਾ ਸ਼ਰਧਾਲੂ ਸਭ ਤੋਂ ਨੀਵਾਂ ਪੜਾਅ ਤੇ ਜਪਜੀ ਨੂੰ ਪਾਠ ਕਰਨਾ ਸ਼ੁਰੂ ਕਰਦੇ ਹਨ। ਅਰਦਾਸ ਕਰਨ ਤੋਂ ਬਾਅਦ, ਸ਼ਰਧਾਲੂ ਇਕ ਹੋਰ ਡੁਬਕੀ ਲਈ ਖੂਹ ਦੇ ਪਾਣੀ ਤੇ ਵਾਪਸ ਆਉਂਦੇ ਹਨ। ਫਿਰ ਸ਼ਰਧਾਲੂ ਅਗਲੇ ਅਗਲੇ ਅਗਲੇ ਪੜਾਅ 'ਤੇ ਅੱਗੇ ਵਧਦੇ ਹਨ, ਪ੍ਰਾਰਥਨਾ ਨੂੰ ਦੁਹਰਾਉਂਦੇ ਹਨ ਅਤੇ 84 ਪੂਰੀ ਤਰਾਂ ਪੜ੍ਹੇ ਜਾਂਦੇ ਹਨ, ਆਵਾਗਮਨ ਤੋਂ ਆਜ਼ਾਦ ਹੋਣ ਦੀ ਉਮੀਦ ਵਿਚ।" - ਇਹ ਸਾਰਾ ਵਰਤਾਰਾ ਗੁਰਬਾਣੀ ਦੀ ਵਿਚਾਰ ਨਾ ਕਰਕੇ, ਇਸਨੂੰ ਇਕ ਧਾਰਮਿਕ ਰੰਗਤ ਦੇਣਾ ਬੇ-ਵਾਕਫੀ ਦੀ ਨਿਸ਼ਾਨੀ ਹੀ ਕਿਹਾ ਜਾ ਸਕਦਾ ਹੈ, ਜਿਸ ਤੋਂ ਖਹਿੜਾ ਛੁੜਾਉਣਾ ਕਿਸੇ ਵਿਰਲੇ ਦੀ ਹੀ ਪਹੁੰਚ ਵਿੱਚ ਹੈ, ਨਹੀਂ ਤਾਂ ਬਹੁਤਾਤ ਸਿੱਖ ਅਖਵਾਉਣ ਵਾਲੇ ਗੁਰਮਤਿ ਹੀਣੇ ਕਰਮਕਾਂਡਾਂ ਵਿੱਚ ਹੀ ਗ਼ਲਤਾਨ ਹਨ।

ਸਿੱਖ ਇਤਿਹਾਸ ਵਿਚ ਤਾਂ ਗੁਰੂ ਸਾਹਿਬਾਨ ਵਲੋਂ ਬਣਾਈਆਂ ਗਈਆਂ ਬਹੁਤ ਸਾਰੀਆਂ ਬਾਉਲੀਆਂ ਦਾ ਵਰਨਣ ਮਿਲਦਾ ਹੈ। ਇਨ੍ਹਾਂ ਵਿਚ ਸੱਭ ਤੋਂ ਮਹੱਤਵਪੂਰਣ ਬਾਉਲੀ ਸਿੱਖ ਧਰਮ ਦਾ ਧੂਰਾ ਰਹੇ ਸ੍ਰੀ ਗੋਇੰਦਵਾਲ ਦੀ ਹੈ। ਜਦੋਂ ਸੰਮਤ 1616 ਵਿਚ ਪਾਣੀ ਦੀ ਥੁੜ ਨੂੰ ਮਹਿਸੂਸ ਕਰਦੇ ਹੋਏ ਇਥੇ ਇਕ ਸਾਫ਼ ਪਾਣੀ ਦੀ ਬਾਉਲੀ ਬਣਾਉਣ ਦਾ ਕੰਮ ਅਰੰਭਿਆ। ਇਸ ਨੇਕ ਕੰਮ ਲਈ ਪਹਿਲਾ ਟੱਕ ਬਾਬਾ ਬੁੱਢਾ ਜੀ ਪਾਸੋਂ ਲਗਵਾਇਆ ਗਿਆ। ਇਸ ਦੀ ਸੇਵਾ ਸਾਧ ਸੰਗਤ ਵੀ ਕਰਦੀ ਰਹੀ ਤੇ ਦਿਹਾੜੀਦਾਰ ਰਾਜ ਮਿਸਤਰੀ ਵੀ। ਇਸ ਬਾਉਲੀ ਦੀ ਖ਼ੁਦਾਈ ਸਮੇਂ ਭਾਈ ਜੇਠਾ ਜੀ, ਜੋ ਬਾਅਦ ਵਿਚ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਬਣੇ, ਸਿਰ ਉਤੇ ਟੋਕਰੀ ਵੀ ਢੋਂਹਦੇ ਰਹੇ ਤੇ ਇਸ ਕਾਰਜ ਦੀ ਪੂਰੀ-ਪੂਰੀ ਨਿਗਰਾਨੀ ਵੀ ਕਰਦੇ ਰਹੇ। ਇਹ ਬਾਉਲੀ ਸੰਮਤ 1621 ਵਿਚ ਸਪੂਰਨ ਹੋਈ ਤੇ ਪਾਣੀ ਦੇ ਤਲ ਤਕ ਪੁੱਜਣ ਲਈ 84 ਪੌੜੀਆਂ ਬਣਾਈਆਂ ਗਈਆਂ ਹਨ।

ਇਸੇ ਤਰ੍ਹਾਂ ਦੀ ਇਕ ਬਾਉਲੀ ਛੇਵੇਂ ਗੁਰੂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਵਲੋਂ ਰੋਪੜ ਵਿਖੇ ਬਣਾਏ ਜਾਣ ਦਾ ਜ਼ਿਕਰ ਮਿਲਦਾ ਹੈ ਜਿਥੇ ਅਜਕਲ ਗੁਰਦੁਆਰਾ ਸ੍ਰੀ ਸਦਾ ਵਰਤ ਸਾਹਿਬ ਸੁਸ਼ੋਭਿਤ ਹੈ ਪਰ ਇਹ ਬਾਉਲੀ ਬਹੁਤੀ ਡੁੰਘੀ ਨਹੀਂ ਹੈ ਤੇ ਅਜਕਲ ਕਾਫ਼ੀ ਮੁਰੰਮਤ ਮੰਗਦੀ ਹੈ। ਇਸੇ ਤਰ੍ਹਾਂ ਦੀ ਇਹ ਬਹੁਤ ਹੀ ਮਹੱਤਵਪੂਰਨ ਬਾਉਲੀ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਅਨੰਦਗੜ੍ਹ ਵਿਖੇ, ਗੁਰੂ ਜੀ ਦੇ ਇਥੇ ਰਹਿੰਦੇ ਸਮੇਂ ਸਿੱਖ-ਫ਼ੌਜਾਂ ਲਈ ਪਾਣੀ ਦੀ ਪੂਰਤੀ ਲਈ ਬਣਾਈ ਗਈ ਸੀ ਜੋ ਪਹਿਲਾ ਖੂਹ ਦੀ ਸ਼ਕਲ ਵਿਚ ਹੀ ਸੀ। ਇਸ ਦੀ ਡੂੰਘਾਈ ਇਸ ਦਾ ਉੱਚੀ ਥਾਂ ਤੇ ਹੋਣ ਕਰ ਕੇ ਬਹੁਤ ਜ਼ਿਆਦਾ ਹੈ।

ਇਸੇ ਤਰ੍ਹਾਂ ਦੀ ਇਕ ਬਾਉਲੀ ਸ੍ਰੀ ਗੋਬਿੰਦ ਸਿੰਘ ਜੀ ਦੇ ਪਾਉਂਟਾ ਸਾਹਿਬ ਤੋਂ ਵਾਪਸੀ ਸਮੇਂ ਦੀ ਯਾਦ ਵਿਚ ਪਿੰਡ ਢਕੌਲੀ (ਨੇੜੇ ਜ਼ੀਰਕਪੁਰ) ਵਿਖੇ ਸਥਿਤ ਹੈ। ਇਸੇ ਬਾਉਲੀ ਦੀਆਂ ਪੌੜੀਆਂ ਕਾਫ਼ੀ ਚੌੜੀਆਂ ਬਣਾਈਆਂ ਗਈਆਂ ਹਨ। ਜਿਸ ਤਰ੍ਹਾਂ ਪਹਿਲਾਂ ਦਸਿਆ ਗਿਆ ਹੈ ਕਿ ਆਮ ਕਰ ਕੇ ਇਹ ਬਾਉਲੀਆਂ ਖ਼ਾਸ ਕਰ ਕੇ ਮੁਗ਼ਲ ਰਾਜ ਕਾਲ ਸਮੇਂ ਜ਼ਿਆਦਾਤਾਰ ਬਣਾਈਆਂ ਗਈਆਂ ਹਨ।

ਇਸ ਤਰ੍ਹਾਂ ਦੀ ਹੀ ਇਕ ਬਹੁਤ ਹੀ ਪ੍ਰਸਿੱਧ ਬਾਉਲੀ ਪੁਰਾਣੀ ਦਿੱਲੀ ਵਿਖੇ ਨਜ਼ਾਮੁਦੀਨ ਔਲੀਆ ਦੀ ਸਰਾਏ ਦੇ ਨੇੜੇ ਬਣੀ ਹੋਈ ਹੈ। ਜਦੋਂ ਮੁਗ਼ਲਾਂ ਨੇ ਪੁਰਾਣੀ ਦਿੱਲੀ ਦੇ ਰਿਹਾਇਸ਼ੀ ਮਕਾਨਾਂ ਨੂੰ ਪੀਣ ਲਈ ਅਤੇ ਦੂਜੀਆਂ ਜ਼ਰੂਰਤਾਂ ਲਈ ਪਾਣੀ ਦੀ ਸਪਲਾਈ ਲਈ ਨਹਿਰਾਂ ਦਾ ਪ੍ਰਬੰਧ ਕੀਤਾ ਤੇ ਇਸ ਨੂੰ ਵਧੀਆ ਨਿਕਾਸੀ ਦਾ ਪ੍ਰਬੰਧ ਕੀਤਾ ਅਤੇ ਇਸ ਨੂੰ ਵਧੀਆ ਨਿਕਾਸੀ ਸਿਸਟਮ ਵਿਚ ਪੱਕਾ ਕੀਤਾ ਤਾਂ ਹੌਲੀ-ਹੌਲੀ ਵਿਚ ਨਹਿਰਾਂ ਆਦਿ ਟੁੱਟਣ ਲਗੀਆਂ ਤਾਂ ਉਨ੍ਹਾਂ ਨੇ ਪਾਣੀ ਲਈ ਖੂਹਾਂ ਤੇ ਬਾਉਲੀਆਂ ਦਾ ਸਹਾਰਾ ਲਿਆ। ਉਸ ਸਮੇਂ ਦਿੱਲੀ ਦੀ ਆਬਾਦੀ ਵਿਚ ਚੌਖਾ ਵਾਧਾ ਹੋ ਰਿਹਾ ਸੀ। 19ਵੀਂ ਸਦੀ ਦੇ ਅੰਤ ਵਿਚ ਮੁਗ਼ਲਾਂ ਨੇ ਅਪਣੇ ਨਿਕਾਸੀ ਪ੍ਰਬੰਧ ਬੰਦ ਕਰ ਕੇ ਖੁਲ੍ਹੇ ਮੂੰਹ ਵਾਲੇ ਨਾਲਿਆਂ ਨੂੰ ਅਪਣਾਇਆ ਪਰ ਬਾਅਦ ਵਿਚ ਇਹ ਨਾਲੇ ਵੀ ਨਿਕਾਸੀ ਲਈ ਬਹੁਤ ਕਾਮਯਾਬ ਨਹੀਂ ਹੋਏ।

Source: https://www.rozanaspokesman.in/panthak/gurbani-panthak/280520/baoli-culture.html (Few paragraphs have been copied for this link)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top