Share on Facebook

Main News Page

ਬੇਅਦਬੀ ਅਤੇ ਕਥਿਤ ਸਿੱਖਾਂ ਦੀ ਸੋਚ
-: ਸੰਪਾਦਕ ਖ਼ਾਲਸਾ ਨਿਊਜ਼
15.10.2021
#KhalsaNews #SGGS #Sacrilege #Beadbi #Nihang

ਕਨੂੰਨ ਜੇ ਆਪਣਾ ਕੰਮ ਸਹੀ ਢੰਗ ਨਾਲ ਕਰਦਾ ਤਾਂ ਕੀ ਐਸਾ ਵਰਤਾਰਾ ਵਰਤਦਾ?

- ਸੌਦਾ ਸਾਧ ਦਾ ਚੇਲਾ ਤਖ਼ਤ ਕੇਸਗੱੜ੍ਹ ਸਾਹਿਬ ਅੰਦਰ ਬੀੜੀਆਂ ਦਾ ਧੂੰਆਂ ਰਾਗੀਆਂ ਦੇ ਮੂੰਹ ‘ਤੇ ਮਾਰ ਕੇ ਗਿਆ,
- ਪਿੱਛੇ ਜਿਹੇ ਇੱਕ ਟੁੰਡੇ ਵੱਲੋਂ ਚੱਪਲਾਂ ਪਾਕੇ ਗੁਰੂ ਦਰਬਾਰ ਅੰਦਰ ਸ਼ਰੇਆਮ ਬੇਅਦਬੀ ਕੀਤੀ... ਉਸ ਵੇਲੇ ਇਹ ਕਨੂੰਨ ਦੀ ਦੁਹਾਈਆਂ ਪਾਉਣ ਵਾਲੇ ਕਿੱਥੇ ਸਨ?
- ਬਰਗਾੜੀ ਕਾਂਡ ਵਾਪਰਿਆ, ਕੀ ਕਨੂੰਨ ਨੇ ਨਿਆਂ ਕੀਤਾ?

ਅਸੀਂ ਹਿੰਸਾ ਦੇ ਹਾਮੀ ਨਹੀਂ, ਪਰ ਕੀ ਕੋਈ ਚਾਰਾ ਬਾਕੀ ਹੈ? ਐਸੀ ਕਾਰਵਾਈ 4-5 ਸਾਲ ਪਹਿਲਾਂ ਹੋ ਜਾਂਦੀ ਤਾਂ ਅੱਜ ਦੀ ਘਟਨਾ ਵਾਪਰਨੀ ਹੀ ਨਹੀਂ ਸੀ।

ਕਈ ਕਹਿ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਈ, ਸਰਬਲੋਹ ਗ੍ਰੰਥ ਦੀ ਹੋਈ ਹੈ। ਕੀ ਇੱਕ ਨਸ਼ੇੜੀ ਕੋਲ਼ ਐਨੀ ਸੋਝੀ ਹੈ ਕਿ ਉਹ ਪਹਿਲਾਂ ਦੇਖੇ ਕਿ ਕਿਹੜਾ ਗ੍ਰੰਥ ਹੈ? ਸਾਜ਼ਸ਼ ਅਧੀਨ ਭੇਜੇ ਗਏ ਭਾੜੇ ਦੇ ਲੋਕਾਂ ਦਾ ਕੰਮ ਸਿਰਫ ਕੰਮ ਨੂੰ ਅੰਜਾਮ ਦੇਣਾ ਹੁੰਦਾ ਹੈ, ਉਨ੍ਹਾਂ ਲਈ ਸਿੱਖਾਂ ਕੋਲ਼ ਪਿਆ ਹਰ ਗ੍ਰੰਥ... ਗੁਰੂ ਗ੍ਰੰਥ ਹੈ। ਅਗਲਾ ਪਹਿਲਾਂ ਇਹ ਦੇਖਦਾ ਕਿ ਇਹ ਗੁਰੂ ਗ੍ਰੰਥ ਸਾਹਿਬ ਹੈ, ਤਾਂ ਬੇਅਦਬੀ ਕਰਨੀ! ਬੱਲੇ ਤੁਹਾਡੀ ਸੋਚ ਦੇ... ਇੱਥੇ 99% ਲੰਮੀਆਂ ਚਿੱਟੀਆਂ ਦਾਹੜੀਆਂ ਵਾਲ਼ਿਆਂ ਨੂੰ ਇਹ ਨਹੀਂ ਪਤਾ ਕਿ ਚੌਪਈ ਕਿੱਥੇ ਲਿਖੀ ਹੈ, ਤੇ ਸਾਡੇ ਲੋਕ ਇੱਕ ਨਸ਼ੇੜੀ ਕੋਲ਼ੋਂ ਇਹ ਭਾਲਦੇ। ਵਾਹ!

ਜੇ ਅਗਲਾ ਬੇਅਦਬੀ ਕਰ ਜਾਂਦਾ, ਤੇ ਲੋਕਾਂ ਨੇ ਇਹੀ ਤੋਪਾਂ ਦੂਜੇ ਪਾਸੇ ਮੋੜ ਲੈਣੀਆਂ ਸੀ... ਲੈ ਵਿਹਲੜ, ਭੰਗਪੀਣੇ ਨਿਹੰਗ, ਐਨਾ ਲੋਹਾ ਬੰਨ੍ਹੀ ਫਿਰਦੇ ਇੱਕ ਚੂਹਾ ਜਿਹਾ ਨਹੀਂ ਮਾਰ ਸਕੇ, ਤੇ ਜੇ ਹੁਣ ਅਗਲਿਆਂ ਨੇ ਬਕਰੇ ਵਾਂਙ ਝਟਕਾਤਾ... ਫਿਰ ਨਿਹੰਗ ਤਾਲੀਬਾਨੀ ਹੋ ਗਏ। ਨਿਹੰਗਾਂ ਨਾਲ ਸਾਡੇ ਵਿਚਾਰਕ ਮਤਭੇਦ ਹਨ, ਪਰ ਇਹ ਕਾਰਾ ਇੱਕ ਸਬਕ ਬਣੇਗਾ ਹਰ ਉਸ ਸ਼ੈਤਾਨ ਅਨਸਰ ਲਈ, ਜਿਹੜਾ ਐਸੀ ਬੇਅਦਬੀ ਕਰਣ ਦੀ ਸੋਚੇਗਾ, ਤੇ ਪੈਸਾ ਲੈਕੇ ਵੀ ਸੌ ਵਾਰ ਸੋਚੇਗਾ ਕਿ ਭਾਈ ਅੱਜ ਵਾਪਸ ਘਰ ਨਹੀਂ ਮੁੜਦਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top