Share on Facebook

Main News Page

👿 ਇਹ ਸੰਧੂ ਕੌਣ ਹੈ ?
-: ਸੰਪਾਦਕ ਖ਼ਾਲਸਾ ਨਿਊਜ਼
20.10.2021
#KhalsaNews #SinghooBorder #Lakhbir #PinkyCat #Sandhu #NihangAmanSingh #Tomar #KulwantSandhu

ਸਿੰਘੂ ਬਾਰਡਰ ਕੇਸ ਵਿੱਚ ਇੱਕ ਗੁੰਝਲਦਾਰ ਬੁਝਾਰਤ ਬਣੀ ਹੋਈ ਇੱਕੋ ਗੱਲ ਹੈ ਕਿ ਇਹ "ਸੰਧੂ ਕੌਣ ਹੈ?" ਨਿਹੰਗ ਅਮਨ ਸਿੰਘ ਦੀ ਖੇਤੀਬਾੜੀ ਮੰਤਰੀ ਨਾਲ ਫੈਲਾਈ ਗਈ ਤਸਵੀਰ ਵਿੱਚ ਕੁਖਯਾਤ ਪੁਲਿਸ ਕੈਟ ਗੁਰਮੀਤ ਪਿੰਕੀ ਵੀ ਦੇਖਿਆ ਗਿਆ, ਤੇ ਗਾਂਜੇ ਫੜੇ ਜਾਣ ਕੇਸ ਵਿੱਚ ਲਿਪਤ ਨਹੰਗ ਅਮਨ ਸਿੰਘ ਦੇ ਨਾਲ ਪਿੰਕੀ ਦੇ ਸੰਬੰਧ ਵੀ ਹਨ, ਸ਼ੱਕ ਦੀ ਸੂਈ ਜਾਂਦੀ ਜ਼ਰੂਰ ਹੈ, ਪਰ ਕੀ ਇਹ ਗੱਲ ਐਨੀ ਸੌਖੀ ਹੈ? ਰਾਜਨੀਤੀ ਐਨੀ ਸੌਖੀ ਨਹੀਂ ਕਿ ਦੋ ਗੁਣਾ ਦੋ ਚਾਰ ਕਰ ਲਿਆ ਤੇ ਮਸਲਾ ਸੁਲਝ ਗਿਆ। ਜੇ ਗੁਰਮੀਤ ਪਿੰਕੀ ਪੁਲਿਸ ਕੈਟ ਹੈ, ਤਾਂ ਕਿਸਾਨ ਮੋਰਚੇ 'ਚ ਸ਼ਾਮਲ ਕੁਲਵੰਤ ਸੰਧੂ ਵੀ ਪੁਲਿਸ ਕੈਟ ਰਿਹਾ ਹੈ, ਉਹ ਕਿਉਂ ਨਹੀਂ ਹੋ ਸਕਦਾ? ਘੁੰਡੀ ਕਿਤੇ ਹੋਰ ਹੈ।

ਸਾਰਾ ਕੁੱਝ ਐਨਾ ਸੌਖਾ ਨਹੀਂ ਜਿਵੇਂ ਕਈਆਂ ਨੂੰ ਜਾਪ ਰਿਹਾ ਹੈ। ਸਰਕਾਰ ਚਾਹਵੇ ਤਾਂ ਕੀ ਇਹ ਮਸਲਾ ਸੁਲਝ ਨਹੀਂ ਸਕਦਾ? ਸਕਦਾ ਹੈ, ਪਰ ਜੇ ਸਰਕਾਰ ਨੇ ਆਪ ਹੀ ਕਰਵਾਇਆ ਹੋਵੇ ਤਾਂ ਫਿਰ ਬਿੱਲੀ ਦੇ ਗੱਲ 'ਚ ਟੱਲੀ ਕੌਣ ਬੰਨੂੰ?

ਨਿਹੰਗ ਅਮਨ ਸਿੰਘ ਨੂੰ ਜਦੋਂ ਕੋਈ ਸਵਾਲ ਪੁੱਛਦਾ ਹੈ ਤਾਂ ਉਹ ਕਿਸੇ ਵੀ ਗੱਲ ਦਾ ਸਹੀ ਜਵਾਬ ਨਹੀਂ ਦਿੰਦਾ ਬਸ ਸੰਸਾਰ ਸਾਹਮਣੇ ਪੇਸ਼ ਕਰਾਂਗੇ, ਸੰਸਾਰ ਸਾਹਮਣੇ ਪੇਸ਼ ਕਰਾਂਗੇ ਕਹਿ ਕੇ ਗੱਡੀ ਹੋਰ ਈ ਪਾਸੇ ਘੁੰਮਾ ਦਿੰਦਾ। ਸਵਾਲ ਕੁੱਝ ਹੋਰ ਹੁੰਦਾ ਜਵਾਬ ਕੁੱਝ ਹੋਰ ਦਿੰਦਾ, ਵੈਸੇ ਇਹਨੂੰ ਚੌਧਰੀ ਬਣਾਇਆ ਕੀਹਨੇ?

ਦਾਲ ਵਿੱਚ ਕੁੱਝ ਕਾਲ਼ਾ ਨਹੀਂ, ਸਾਰੀ ਦਾਲ਼ ਹੀ ਕਾਲ਼ੀ ਹੈ। ਫਿਰ ਦੁਹਰਾ ਦੇਈਏ ਕਿ ਜਿਵੇਂ 15 ਅਕਤੂਬਰ ਨੂੰ ਵੀ ਆਪਣੇ ਸੰਪਾਦਕੀ ਲੇਖ ਵਿੱਚ ਲਿਖਿਆ ਸੀ ਕਿ ❗"ਸਾਜ਼ਸ਼ ਅਧੀਨ ਭੇਜੇ ਗਏ ਭਾੜੇ ਦੇ ਲੋਕਾਂ ਦਾ ਕੰਮ ਸਿਰਫ ਕੰਮ ਨੂੰ ਅੰਜਾਮ ਦੇਣਾ ਹੁੰਦਾ ਹੈ, ਉਨ੍ਹਾਂ ਲਈ ਸਿੱਖਾਂ ਕੋਲ਼ ਪਿਆ ਹਰ ਗ੍ਰੰਥ... ਗੁਰੂ ਗ੍ਰੰਥ ਹੈ।"❗ ਖ਼ਾਲਸਾ ਨਿਊਜ਼ ਨਾ ਤਾਂ ਪਹਿਲਾਂ ਨਿਹੰਗਾਂ ਦੇ ਹੱਕ 'ਚ ਸੀ, ਨਾ ਹੁਣ ਹੈ, ਨਾ ਪਹਿਲਾਂ ਸਰਬਲੋਹ ਗ੍ਰੰਥ ਨੂੰ ਗੁਰੂ ਕਿਰਤ ਮੰਨਦੀ ਸੀ, ਨਾ ਹੁਣ... ਕਿਉਂਕਿ ਇਹ ਮਸਲਾ ਨਾ ਤਾਂ ਸਰਬਲੋਹ ਗ੍ਰੰਥ ਦਾ ਹੈ, ਨਾ ਨਿਹੰਗਾਂ ਦਾ ਹੈ। ਪਰ ਜੋ ਵਰਤਾਰਾ ਵਾਪਰਿਆ ਹੈ ਉਹ ਮਿਸਾਲ ਹੈ ਉਨ੍ਹਾਂ ਲੋਕਾਂ ਲਈ ਜਿਹੜੇ ਐਸੀਆਂ ਕੋਝੀਆਂ ਹਰਕਤਾਂ ਪੈਸੇ ਲੈਕੇ ਕਰਦੇ ਹਨ, ਜਾਂ ਕਰਨਾ ਲੋਚਦੇ ਹਨ, ਹੁਣ ਉਨ੍ਹਾਂ ਨੂੰ ਕਾਂ ਟੰਗਿਆ ਯਾਦ ਆਉਣਾ। ਗੱਲ ਸਹੇ ਦੀ ਨਹੀਂ ਪਹੇ ਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top