Share on Facebook

Main News Page

🤔 ਦੁਨੀਆਂ ਨੂੰ ਦੋਹਰੇ ਦੰਦੇ
-: ਗੁਰਦੇਵ ਸਿੰਘ ਸੱਧੇਵਾਲੀਆ
20.12.2021
#KhalsaNews #GurdevSingh #Sadhewalia #DarbarSahib #Sacrilege

ਦੋਹੀਂ ਪਾਸੀਂ, ਜਿਧਰ ਨੂੰ ਸੂਤ ਲਗੇ ਚੱਕ ਭਰ ਲਓ, ਜਿਧਰ ਬੁਰਕ ਵਜੇ ਮਾਰ ਲਓ।

ਤੁਸੀਂ ਮੀਆਂ ਬੀਵੀ ਦੇ ਊਠ ਤੇ ਚੜੇ ਜਾਣ ਵਾਲੀ ਕਹਾਣੀ ਤਾਂ ਸੁਣੀ ਹੀ ਹੋਈ। ਜਦ ਦੋਨੋਂ ਚੜੇ ਜਾਣ ਦੁਨੀਆਂ ਤਾਂ ਵੀ ਨਾ ਖੁਸ਼, ਜਦ ਇਕ ਉਤਰ ਗਿਆ ਤਾਂ ਵੀ ਨਾ, ਜਦ ਦੋਨੋਂ ਉਤਰ ਤੁਰੇ ਤਾਂ ਕਰੀ ਜਾਣ ਬੇਵਕੂਫਾਂ ਬੋਤਾ ਪਿਓ ਖਾਲੀ ਛਡਿਆ ਆਪ ਹੇਠਾਂ ਤੁਰੇ ਜਾਣ ਡਹੇ ਨੇ।

ਇਕ ਆਇਆ ਰੁਮਾਲੇ ਪਾੜ ਗਿਆ ਲੋਕੀਂ ਕਹਿਣ ਆਹਾ ਗਰੰਥੀ ਲਾਸ਼ਾਂ ਕੀ ਕਰਦੀਆਂ ਸਨ ਮੂਹਰੇ ਕਿਰਪਾਨਾ ਦਿਖਾਓਂਣ ਨੂੰ ਰਖੀਆਂ ਸਨ। ਇਕ ਲੰਗੜਾ ਜਿਆ ਆਇਆ ਥੜਾ ਚੜ ਕਿਰਪਾਨ ਚੁਕੀ ਫਿਰੇ ਲੋਕ ਕਹਿਣ ਆਹਾ ਪੰਜਾਮੀਆਂ ਵਾਲੇ ਕੀ ਕਰਦੇ ਸੀ ਵਢ ਨਾ ਸੀ ਹੁੰਦਾ ਪਰ ਹੁਣ ਜਦ ਵਢਣੇ ਸ਼ੁਰੂ ਕੀਤੇ ਦੁਨੀਆਂ ਨੇ ਦੂਜੇ ਪਾਸੇ ਵਾਲੇ ਦੰਦੇ ਤਿਖੇ ਕਰ ਲਏ।

ਇਓਂ ਕਿਵੇਂ ਮਾਰਤਾ ਗਰੀਬ,ਉਸ ਦੇ ਨਿਆਣੇ ਛੋਟੇ ਸਨ, ਇਓਂ ਕਿਵੇਂ ਵਢ ਸਕਦੇ ਜੰਗਲਾ ਹੀ ਤਾਂ ਟਪਿਆ ਸੀ। ਇਹ ਤਾਂ ਜੰਗਲੀਆਂ ਦੇ ਕੰਮ ਨੇ। ਲਓ ਵੇਖੋ ਸਬੂਤ ਈ ਮਿਟਾ ਦਿਤੇ, ਆਹਾ ਤਾਂ ਲੋਹੜਾ ਏ, ਸਾਜਸ਼ ਏ ਸਰਕਾਰਾਂ ਦੀ। ਉਸ ਦੀ ਪਿੰਟ ਨੀਲੀ ਸੀ ਕਾਲੀ ਸੀ ਜਾਂ ਢਿਲੀ ਕਿ ਕਸੀ ਸੀ। ਹਰੇਕ ਮੌਕਾ-ਏ ਵਾਰਦਾਤ ਦਾ ਕਰਾਈਮ-ਬਰਾਂਚ ਇੰਨਪੈਕਟਰ। ਹਰੇਕ ਵਕੀਲ ਜਿਹੜੇ ਹਮੇਸ਼ਾਂ ਹੁੰਦੇ।

ਮੇਰੇ ਤਾਂ ਸਾਰੀ ਉਮਰ ਗੁਰਦੁਆਰਿਆਂ ਦੀਆਂ ਰੋਟੀਆਂ 'ਤੇ ਪੱਲਣ ਵਾਲੇ ਚਾਰ ਵੇਦਾਂ ਦੇ ਗਿਆਤਿਆਂ ਦੀਆਂ ਗਲਾਂ ਸਮਝੋ ਬਾਹਰ।

ਇਹ ਤਾਂ ਸਰਕਾਰ ਦੀ ਸਾਜਸ਼ ਏ, ਇਹ ਤਾਂ ਪੰਜਾਬ ਨੂੰ ਦੁਬਾਰਾ ਬਰਬਾਦ ਕਰਨ ਦੀ ਕੋਈ ਸਕੀਮ ਏ।

ਹੋਣੀ ਏ ਸਾਜਸ਼, ਕਿਓਂ ਨਹੀਂ ਹੋ ਸਕਦੀ, ਬਿਲਕੁਲ ਹੋ ਸਕਦੀ, ਪਰ ਐ ਦੁਨੀਆਂ ਸਾਨੂੰ ਇਹ ਤਾਂ ਦਸਦੀ ਜਾਹ ਕਿ ਅਗਲਾ ਜਦ ਕੰਧ ਟਪ ਮੇਰੀ ਦਾਹੜੀ ਨੂੰ ਈ ਹੱਥ ਪਾਈ ਖੜਾ ਤਾਂ ਮੈਂ ਕਰਾਂ ਕੀ? ਮੈਨੂੰ ਸਾਜਸ਼ ਸਮਝ ਉਸ ਨੂੰ ਗੁਰੂ ਗ੍ਰੰਥ ਸਹਿਬ ਉਪਰ ਭੰਗੜਾ ਪਾਓਂਣ ਦੇਣਾ ਚਾਹੀਦਾ ਜਾਂ ਫਿਰ ਉਸ ਦੇ ਸਿਰੋਪਾ ਦੇ ਕੇ ਤੋਰਨਾ ਕਿ ਭਰਾ ਮੇਰੀ ਮਿੰਨਤ ਏ ਅਗਲੀ ਵਾਰ ਨਾ ਆਈਂ।

🌐 ਸਾਜਿਸ਼ਾਂ ਸਰਕਾਰਾਂ ਕਰਦੀਆਂ ਆਈਆਂ ਅਤੇ ਰਹਿਣਗੀਆਂ, ਪਰ ਇਨਾ ਸਾਜਿਸ਼ਾਂ ਦਾ ਵਾਰ ਖੁੰਡਾ ਕਰਨ ਦਾ ਤਰੀਕਾ ਹੀ ਇਹ ਹੈ ਕਿ ਹੋਰ ਨਹੀਂ ਤਾਂ ਘੱਟੋ ਘੱਟ ਗੁਰੂ ਗ੍ਰੰਥ ਸਹਿਬ ਦੇ ਮਾਮਲੇ ਉਪਰ ਤਾਂ ਸਭ ਦੀ ਅਵਾਜ ਇੱਕ ਹੋਵੇ ਕਿ ਅਸੀਂ ਵੱਢਿਆ ਅਤੇ ਅਗੇ ਤੋਂ ਵੀ ਵੱਢਾਂਗੇ ਜਿਹੜਾ ਕੰਧ ਟਪਕੇ ਸਾਡੇ ਘਰ ਆਇਆ।

⚠️ ਨਫੇ ਨੁਕਸਾਨਾਂ ਦੇ ਛਾਬਿਆਂ ਉਪਰ ਤਾਂ ਬੁਜ਼ਦਿਲ ਲੋਕ ਤੁਲਦੇ ਨੇ ਕੌਮਾਂ ਦੇ ਜਿਓਂਦੇ ਰਹਿਣ ਲਈ ਤਾਂ ਭਿੜਨ ਤੋਂ ਬਿਨਾ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ, ਓਹ ਵੀ ਜਦ ਕੋਈ ਤੁਹਾਡਾ ਦਰਵਾਜਾ ਹੀ ਲੰਘ ਆਵੇ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top