👉 ਸਾਨੂੰ ਤਾਂ ਕੋਈ ਸ਼ੱਕ ਨਹੀਂ ਕਿ
ਅਖੌਤੀ ਦਮਦਮੀ ਟਕਸਾਲ ਦੀ ਇੱਕ ਸ਼ਾਖਾ ਹੈ, ਪਰ ਟਕਸਾਲੀਆਂ ਦਾ ਕੀ ਬਣੂ?
ਸਿਰਫ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਮ ‘ਤੇ
ਰੋਟੀਆਂ ਸੇਕਦੀ ਹੈ ਹੁਣ ਦੀ ਟਕਸਾਲ। ਧੁੰਮਾ ਐਵੇਂ ਨਹੀਂ ਕਰਦਾ ਮੋਦੀ ਦੀਆਂ ਤਰੀਫਾਂ।
👇 ਹੇਠਾਂ ਦਿੱਤਾ
ਵਰਤਾਂਤ ਕੇ.ਐਸ. ਚੱਠਾ ਹੋਣਾ ਦਾ ਲਿਖਿਆ ਹੈ:
⚠️ ਦਮਦਮੀ ਟਕਸਾਲ ਜਿਸ ਦਾ ਪਹਿਲਾ ਨਾਮ ਜਥਾ ਭਿੰਡਰਾ (ਮਹਿਤਾ) ਸੀ
ਤੇ ਦਮਦਮੀ ਟਕਸਾਲ ਦਾ ਨਾਮ ਇਸਨੂੰ ਸਰਦਾਰ ਗੁਰਤੇਜ ਸਿੰਘ ਨੇ ਦਿੱਤਾ ਸੀ ਤੇ ਇਸ ਗੱਲ ਦਾ
ਖੁਲਾਸਾ ਉਹ ਬਹੁਤ ਦੇਰ ਪਹਿਲਾਂ ਆਪਣੇ ਇਕ ਆਰਟੀਕਲ ਵਿੱਚ ਕਰ ਚੁੱਕੇ ਹਨ। ਜੱਥਾ ਭਿੰਡਰਾਂ
(ਮਹਿਤਾ) ਅਤੇ ਇਸ ਦੇ ਬੁਲਾਰਿਆਂ ਨੇ ਇਸ ਗੱਲ ਤੇ ਚੁੱਪ ਵੱਟ ਲਈ ਅਤੇ ਇਸ ਸਬੰਧੀ ਕੋਈ
ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
💥 ਦਮਦਮੀ ਟਕਸਾਲ ਨੇ ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ ਤੋਂ ਬਾਅਦ
ਆਪਣੇ ਅਸਲੀ ਵਜੂਦ ਜਥਾ ਭਿੰਡਰਾਂ (ਮਹਿਤਾ) ਵੱਲ ਪਰਤਣਾ ਸ਼ੁਰੂ ਕਰ ਦਿੱਤਾ ਤੇ ਇਸਦੇ ਲੀਡਰਾਂ
ਨੇ ਸੰਤ ਭਿੰਡਰਾਂਵਾਲੇ ਨੂੰ ਸ਼ਹੀਦ ਮੰਨਣ ਤੋਂ ਇਨਕਾਰ ਕਰੀ ਰੱਖਿਆ।
💢 ਸੰਤ ਭਿੰਡਰਾਂਵਾਲੇ ਦੇ ਅਰੰਭੇ ਸਿੱਖ
ਸੰਘਰਸ਼ ਦੇ ਉਲਟ ਜਾ ਕਿ ਇਹਨਾਂ ਨੇ ਦੂਸਰਾ ਵੱਡਾ ਕਾਰਨਾਮਾ ਕੇ.ਪੀ. ਗਿੱਲ ਨੂੰ ਸਿਰੋਪਾ
ਦੇਣਾ ਦਾ ਕੀਤਾ (ਉਸ ਫੇਰੀ ਵਿੱਚ ਰ ਨਈਅਰ ਅਤੇ ਖੁਸ਼ਵੰਤ ਸਿੰਘ ਵੀ ਨਾਲ ਸਨ) ਅਤੇ
ਤੀਸਰਾ ਵੱਡਾ ਕਾਰਨਾਮਾ ਹਰਨਾਮ ਸਿੰਘ ਧੁੰਮਾ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ
ਨੂੰ ਕਾਂਗਰਸ ਦਾ ਏਜੰਟ ਐਲਾਨਣ ਵਾਲੀ ਕਿਤਾਬ The rise and fall of Khalistan
Movement - by Buta Singh ਦਾ ਆਪਣੇ ਹੱਥੀਂ ਮੁੱਖਬੰਦ ਅਤੇ ਆਪਣੇ ਤੌਰ 'ਤੇ ਆਪਣੇ ਖਰਚੇ
'ਤੇ ਇਸ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ।
☝️ ਇਸ ਤੋਂ ਬਾਅਦ ਸਿੱਖ ਸੰਘਰਸ਼ ਦੇ
ਖਿਲਾਫ਼ ਅਤੇ ਜੱਗ ਬਾਣੀ ਦੇ ਸੰਪਾਦਕ ਲਾਲਾ ਜਗਤ ਨਰਾਇਣ ਦੇ ਹੱਕ ਵਿੱਚ ਸਰਚਾਂਦ ਸਿੰਘ ਨੇ
ਤਕਰੀਬਨ 2006 ਦੇ ਵਿੱਚ ਜੱਗਬਾਣੀ 'ਚ ਲੇਖ ਲਿਖੇ । ਲਾਲੇ ਦੇ ਹੱਕ ਵਿੱਚ ਲਿਖਣ
ਦੇ ਇਨਾਮ ਵਜੋਂ ਇਸਨੂੰ ਜੱਥਾ ਭਿੰਡਰਾਂ (ਮਹਿਤਾ) ਦਾ ਬੁਲਾਰਾ ਨਿਯੁਕਤ ਕੀਤਾ ਗਿਆ।
👁️ ਹੁਣ ਪ੍ਰੋ ਸਰਚਾਂਦ ਸਿੰਘ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣਾ
ਕੋਈ ਨਵੀਂ ਗੱਲ ਨਹੀਂ। ਖ਼ਾਲਸਾ ਜੀ ਆਪਣੇ ਵਿੱਚ ਬੁੱਕਲ ਦੇ ਲੁਕੇ ਹੋਏ ਸੱਪਾਂ ਨੂੰ ਪਛਾਣੋ
ਇੱਕ ਗੱਲੋਂ ਤਾਂ ਵਧੀਆ ਹੋਇਆ ਇਹ ਲੋਕ ਟਾਈਮ ਨਾਲ ਹੀ ਪਹਿਚਾਣ ਹੋਈ ਜਾ ਰਹੇ ਨੇ ਪਿੱਛੇ
ਜਿਹੇ RSS ਦੀ ਵੈੱਬਸਾਈਟ ਤੇ ਮੋਹਕਮ ਸਿੰਘ ਦਾ ਨਾਂ ਵੀ ਆਇਆ ਸੀ।