Share on Facebook

Main News Page

🖕 ਲੁੱਚੇ ਇਸ਼ਾਰੇ 🖕
-: ਸੰਪਾਦਕ ਖ਼ਾਲਸਾ ਨਿਊਜ਼
20.06.2022
#KhalsaNews #Moosewala #Dhadrianwala #IDGAF #MiddleFinger #Taksaali #Harnek

💥 ਪਿਛਲੇ ਦਿਨੀਂ ਖੱਪਗ੍ਰੇਡ ਸਾਧ ਢੱਡਰੀਆਂਵਾਲਾ ਬਰੈਂਪਟਨ ਆਇਆ ਹੋਇਆ ਸੀ, ਜਿਸਦੇ ਸਮਾਗਮ ਕਿਸੇ ਨਿਜੀ ਯਾਰਡ ਵਿੱਚ ਰੱਖੇ ਗਏ ਸਨ। ਪਰ ਟਕਸਾਲੀ ਆਪਣੀ ਮੂਰਖਤਾ ਤੋਂ ਬਾਜ ਨਾ ਆਏ ਤੇ ਉੱਥੇ ਵੀ 4-5 ਪੁੱਜ ਗਏ ਤੇ ਖੌਰੂ ਪਾਉਣ ਲੱਗੇ। ਇਨ੍ਹਾਂ ਟਕਸਾਲੀਆਂ ਨੂੰ ਪਤਾ ਨਹੀਂ ਅਕਲ ਕਦੋਂ ਆਉਣੀ ਕਿ ਜੇ ਪਖੰਡੀ ਸਾਧ ਗੁਰਦੁਆਰਿਆਂ ਤੋਂ ਬਾਹਰ ਹੋ ਗਿਆ ਹੈ, ਤਾਂ ਇਸ ਵਿੱਚ ਉਨ੍ਹਾਂ ਨੂੰ ਸਗੋਂ ਖੁਸ਼ ਹੋਣਾ ਚਾਹੀਦਾ ਸੀ, ਪਰ ਆਪਣੀ ਕਰਤੂਤ ਹਰ ਥਾਂ ਦਿਖਾਉਣੀ ਜ਼ਰੂਰੀ ਕਰ ਲੈਂਦੇ ਨੇ। ਖ਼ਾਲਸਾ ਨਿਊਜ਼ ਨਾ ਤਾਂ ਸੰਪਰਦਾਈ ਟਕਸਾਲੀਆਂ ਦੇ ਹੱਕ ਵਿੱਚ ਹੈ, ਨਾ ਖਪੱਗ੍ਰੇਡ ਸਾਧ ਢੱਡਰੀਆਂਵਾਲੇ ਦੇ।

✍️ ਜਿਸ ਤਰ੍ਹਾਂ ਸ. ਗਰੁਦੇਵ ਸਿੰਘ ਸੱਧੇਵਾਲੀਆ ਜੀ ਨੇ ਦੋ ਕੁ ਦਿਨ ਪਿੱਛੇ ਲਿਖਿਆ ਸੀ...
------
‼️"2005 ਕੁ ਦੇ ਗੇੜ ਦੀ ਗਲ ਹੈ ਜਦ ਰਣਜੀਤ ਸਿੰਘ ਢੱਡਰੀ ਵਾਲਾ ਪਹਿਲੀ ਵਾਰ ਟਰੰਟੋ ਆਇਆ ਤਾਂ ਮਾਲਟਨ ਗੁਰਦੁਆਰੇ ਇਸ ਦਾ ਦੀਵਾਨ ਸੀ। ਜਿੰਨੇ ਦਿਨ ਦੀਵਾਨ ਚਲਿਆ ਨੇੜਲੀਆਂ ਸੜਕਾਂ ਉਪਰ ਰਸਤਾ ਨਾ ਬਚਿਆ ਸੀ ਗੱਡੀਆਂ ਲੰਘਣ ਦਾ। ਦੀਵਾਨ ਸਮਾਪਤੀ ਤਕ ਚਲਿਆ ਜਾਂਦਾ ਸੀ, ਪਰ ਮੱਥਾ ਟੇਕਣ ਵਾਲਿਆਂ ਦੀ ਲਾਈਨ ਨਾ ਸੀ ਮੁਕਦੀ, ਅਤੇ ਵਾਜੇ ਉਪਰ ਰਖੇ ਨੋਟਾਂ ਦੇ ਢੇਰ ਹੇਠ ਬਾਬਾ ਇਓਂ ਲੁਕਣ ਵਾਲਾ ਹੋ ਜਾਂਦਾ ਸੀ ਜਿਵੇਂ ਡਾਲਰਾਂ ਨਾਲ ਲੁੱਕਣ ਮੀਚੀ ਖੇਡ ਰਿਹਾ ਹੋਵੇ।

👉 ਇਸ ਵਾਰੀ ਬਾਬਾ ਢਡਰੀ ਯਾਰਡਾਂ ਵਿਚ ਪ੍ਰੋਗਰਾਮਾਂ ਉਪਰ ਪਹੁੰਚਣ ਦੇ ਤਰਲੇ ਜਿਹੇ ਲੈਂਦਾ ਦੇਖ ਮੈਨੂੰ ਨਰਸਰੀ ਯਾਦ ਆ ਗਈ ਜਿਥੇ ਬਾਬੇ ਤੋਤੇ ਦੀ ਹਾਲਤ ਓਨਾ ਪੌਦਿਆਂ ਵਰਗੀ ਹੈ ਜਿੰਨਾ ਨੂੰ ਧਰਤੀ ਨਹੀਂ ਨਸੀਬ ਹੋਈ।

🐪 ਊਠ ਖਾ ਜਾਣ ਦੇ ਸੁਪਨੇ ਦੇਖਣ ਵਾਲੀ ਬਿੱਲੀ ਪ੍ਰਛਾਵੇਂ ਢਲੇ ਤੋਂ ਚੂਹੇ ਨੂੰ ਵੀ ਤਰਸ ਰਹੀ ਜਾਪਦੀ ਦਿਸੀ। ਸੜਕਾਂ ਰੋਕ ਦੇਣ ਵਾਲੀ ਭੀੜ ਇਕੱਠੀ ਕਰ ਦੇਣ ਵਾਲਾ ਢੱਡਰੀ ਅਪੀਲ ਨਾਲ ਕਿੱਲ ਕਿੱਲ ਕੇ ਨਾਲ ਐਡਰਸ ਵੀ ਰਿਪੀਟ ਕਰਦਾ ਬੜਾ ਹਾਸੋ ਹੀਣਾ ਜਿਹਾ ਜਾਪ ਰਿਹਾ ਸੀ, ਜਿਸ ਦੇ ਡਬਲਯੂ W ਹਮੇਸ਼ਾਂ ਸੰਘ ਵਿੱਚ ਫਸ ਜਾਂਦਾ ਰਿਹਾ ਅਤੇ ਫੀਲਿੰਗ ਦੀ ਲਿੰਗ ਬਣਾ ਕੇ ਜਲੂਸ ਕੱਢ ਦਿੰਦਾ ਅੰਗਰੇਜੀ ਦਾ।

👽 ਢਡਰੀ ਸਿਓਂ ਤਰਲੇ ਜਿਹੇ ਕਰਦਾ ਇਓਂ ਜਾਪਦਾ ਸੀ ਜਿਵੇਂ ਕਹਿ ਰਿਹਾ ਹੋਵੇ ਕਿ ਭਰਾਵੋ ਇਜ਼ਤ ਰਖ ਲਿਓ ਮੇਰੀ ਆਹਾ ਦੇਖ ਲਵੋ ਦੋ ਏਕੜ ਦੀ ਯਾਰਡ ਜੇ, ਮੋਦੀ ਕਿਆਂ ਦੀਆਂ ਰੈਲੀਆਂ ਤਰਾਂ ਕੁਰਸੀਆਂ ਖਾਲੀ ਓ ਈ ਨਾ ਰਹਿ ਜਾਣ ਵੀਰ ਬਣਕੇ ਆ ਜਾਇਓ। ਹਾਂਅ!...."‼️
------

⚠️ ਹਰ ਕਿਸੇ ਨੂੰ ਹੱਕ ਹੈ ਆਪਣੀ ਗੱਲ ਕਹਿਣ ਦਾ, ਉਹ ਭਾਂਵੇਂ ਕੋਈ ਵੀ ਹੋਵੇ। ਤੁਸੀਂ ਗੱਲ ਦਾ ਜਵਾਬ ਗੱਲ ਵਿੱਚ ਦੇਵੋ, ਨਾ ਕਿ ਗਾਹਲ਼ਾਂ 'ਚ। ਵਿਰੋਧ ਵਿੱਚ ਆਏ ਟਕਸਾਲੀ ਲੁੱਚੇ ਇਸ਼ਾਰੇ ਕਰਦੇ ਨਜ਼ਰ ਆਏ, ਜੋ ਕਿ ਬਹੁਤ ਹੀ ਗ਼ਲਤ ਕਾਰਾ ਹੈ।

🙏 ਪਰ ਨਾਲ ਯਾਦ ਰੱਖੋ.. ਕਿ ਗੱਲ ਕਰਣ ਦੀ ਆਜ਼ਾਦੀ ਹੈ, ਗਾਹਲ਼ ਦੀ ਨਹੀਂ। ਕਿਵੇਂ ਢੱਡਰੀਆਵਾਲਾ ਖੁੱਦ ਕਹਿੰਦਾ ਹੈ ਆਜ਼ਾਦ ਹੋਵੋ, ਆਵਾਰਾ ਨਹੀਂ.... ਗੁਰੂ ਘੰਟਾਲ ਹਰਨੇਕ ਘੱਟੋ ਘੱਟੋ ਆਪਣੇ ਸਾਧ ਦੀ ਹੀ ਗੱਲ ਮੰਨ ਲੈਂਦਾ। ਪਰ ਹਾਂ, ਢੱਡਰੀਆਂਵਾਲਾ ਆਪ ਆਵਾਰਾ ਹੈ, ਉਸਦੇ ਪਿੱਛਲੱਗੂ ਆਵਾਰਾ ਕਿਉਂ ਨਾ ਹੋਣ!!!

🐷 ਹਰਨੇਕ ਨੂੰ ਸਾਧ ਢੱਡਰੀਆਂਵਾਲੇ ਦਾ ਵਿਰੋਧ ਕਰਣ ਆਏ ਸਿਰਫਿਰੇ ਟਕਸਾਲੀਆਂ ਦੇ 🖕ਲੁੱਚੇ ਇਸ਼ਾਰੇ 🖕 ਤਾਂ ਦਿਖੇ, ਪਰ ਆਪਣੇ ਚਹੇਤੇ ਸਿੱਧੂ ਮੂਸੇਵਾਲੇ ਦੇ ਉਹੀ ਇਸ਼ਾਰੇ ਨਹੀਂ ਦਿਖੇ? ਜੇ ਟਕਸਾਲੀ ਮੂਸੇਵਾਲੇ ਵਾਂਙ ਹੀ ਇਸ਼ਾਰੇ ਕਰ ਰਹੇ ਹਨ, ਫਿਰ ਮੂਸੇਵਾਲੇ ਦੇ ਇਸ਼ਾਰੇ ਲੁੱਚੇ ਕਿਉਂ ਨਹੀਂ? ਕਿਉਂ ਇਹ ਹਰ ਵਾਰੀ ਲਾਡਲਾ ਬਣ ਜਾਂਦਾ?

☝️ ਆਪਣੀ ਪੋਸਟ ਵਿੱਚ ਪਿੱਛੇ ਸਿੱਧੂ ਮੂਸੇਵਾਲੇ ਦਾ ਗਾਣਾ ਲਾਕੇ ਟਕਸਾਲੀਆਂ ਨੂੰ ਕੋਸਣ ਵਾਲਾ ਹਰਨੇਕ ਆਪਣੇ ਚਹੇਤੇ ਮੂਸੇਆਲੇ ਦੇ ਗਾਣੇ ਵਿੱਚ ਕੀਤੇ 🖕 ਲੁੱਚੇ ਇਸ਼ਾਰੇ 🖕 ਕਿਉਂ ਭੁੱਲ ਜਾਂਦਾ??? ਇਹ ਗੁਰੂ ਘੰਟਾਲ ਹਰਨੇਕ ਆਪਣੇ ਆਪ ਨੂੰ ਬਹੁਤ ਸ਼ਾਤਰ ਸਮਝਦਾ, ਪਰ ਇਸਦੀਆਂ ਕੀਤੀਆਂ ਗੱਲਾਂ ਹਰ ਵਾਰੀ ਦੀ ਤਰ੍ਹਾਂ ਇਸਦੇ ਸੰਘ ਵਿੱਚ ਮੁੱੜ ਧੱਕਣਾ ਜਾਣਦੇ ਹਾਂ...

️🎯 ਵੈਸੇ ਢੱਡਰੀਆਂਵਾਲੇ ਅਤੇ ਮੂਸੇਵਾਲੇ ਦੇ ਸਮਰਥਕਾਂ ਨੂੰ ਹੁਣ ਫਤਹਿ ਜਾਂ ਸਤਿ ਸ੍ਰੀ ਅਕਾਲ ਦੀ ਬਜਾਇ IDGAF ਬੋਲਣਾ ਤੇ 🖕 ਗੱਭਲੀ ਉਂਗਲ਼ ਵਰਤਣੀ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਦੀ ਸ਼ਨਾਖ਼ਤ ਛੇਤੀ ਹੋ ਸਕੇ, ਤੇ ਇਨ੍ਹਾਂ ਦੇ ਖੱਪਗ੍ਰੇਡ ਪੰਥ ਦਾ ਆਪਸੀ ਮੇਲਮਿਲਾਪ ਇਸ਼ਾਰਾ 🖕 Greeting ਹੋਰ ਵੱਧ ਸਕੇ।

⚠️ ਕਿਉਂ ਪੈਂਦੀ ਆ ਧੱਕ ਚੈਂਪੀਅਨ ?? ⁉️


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top