Share on Facebook

Main News Page

💥 ਸ. ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੇ ਕਾਰਣ
-: ਸੰਪਾਦਕ ਖ਼ਾਲਸਾ ਨਿਊਜ਼
26.06.2022
#KhalsaNews #SimranjitSinghMann #SangrurElection #AAP

👳 ਸਿਮਰਨਜੀਤ ਸਿੰਘ ਮਾਨ, ਸਾਬਕਾ ਆਈ.ਪੀ.ਐਸ. ਅਫਸਰ ਜਿਸਨੇ 1984 ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਸੀ, ਨੇ 1999 ਤੋਂ ਬਾਅਦ ਇੱਕ ਵੀ ਚੋਣ ਨਹੀਂ ਜਿੱਤੀ। ਉਹ 2004 ਤੱਕ ਸੰਸਦ ਮੈਂਬਰ ਰਹੇ। ਪਿਛੇ ਜਿਹੇ ਪਈਆਂ ਵਿਧਾਨਸਭਾ ਚੋਣਾਂ ਵਿੱਚ ਵੀ ਇਹ ਦੂਜੇ ਨੰਬਰ 'ਤੇ ਆਏ ਸੀ। ਮਾਨ ਦੀ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਪਾਈ ਸੀ। ਸੰਗਰੂਰ ਦੀਆਂ ਹੋਈਆਂ ਚੋਣਾਂ 'ਚ ਸ. ਮਾਨ ਜੇਤੂ ਰਹੇ। ਇੱਹ ਜਿੱਤ ਦੇ ਪਿੱਛੇ ਕਾਰਣ ਕੀ ਸੀ ਆਓ ਉਹ ਜਾਨਣ ਦੀ ਕੋਸ਼ਿਸ਼ ਕਰੀਏ।

🔹 ਨਾਖੁਸ਼ ਵੋਟਰ:
ਸੰਗਰੂਰ ਇਲਾਕੇ ਦੇ ਵੋਟਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੋਂ ਖੁਸ਼ ਨਹੀਂ ਸਨ। ਹਾਲੇ ਚਾਰ ਮਹੀਨੇ ਪਹਿਲਾਂ ਹੀ ਵੋਟਰਾਂ ਨੇ ਇਲਾਕੇ ਦੀਆਂ ਸਾਰੀਆਂ 9 ਸੀਟਾਂ ਆਮ ਆਦਮੀ ਪਾਰਟੀ ਨੂੰ ਜਿਤਾਈਆਂ ਸੀ। ਪਾਰਟੀ ਵੱਲੋਂ ਰਾਜਸਭਾ 'ਚ ਭੇਜੇ ਗਏ 7 ਮੈਂਬਰਾਂ 'ਚੋਂ ਕੋਈ ਵੀ ਮਾਲਵਾ ਖੇਤਰ ਦਾ ਨਾ ਹੋਣਾ ਵੀ ਬਹੁਤ ਵੱਡਾ ਕਾਰਣ ਸੀ ਕਿਉਂਕਿ ਮਾਲਵਾ ਖੇਤਰ ਵਿੱਚੋਂ 69 ਵਿੱਚੋਂ 66 ਸੀਟਾਂ ਆਪ ਨੇ ਜਿੱਤੀਆਂ ਸੀ।

🔸 ਮੂਸੇਵਾਲਾ ਦੀ ਮੌਤ:
ਮਈ 29, 2022 ਨੂੰ ਮੂਸੇਵਾਲੇ ਦਾ ਕਤਲ ਵੀ ਬਹੁਤ ਵੱਡਾ ਕਾਰਣ ਸੀ। ਮੌਤ ਤੋਂ ਇੱਕ ਦਿਨ ਪਹਿਲਾਂ ਮੂਸੇਵਾਲਾ ਦੀ ਸੁਰਿਖਆ ਵਾਪਸ ਲੈਣ ਕਰਕੇ ਮੂਸੇਵਾਲੇ ਦੇ ਸਮਰਥਕ ਬਹੁਤ ਗੁੱਸੇ ਵਿੱਚ ਸੀ। ਸਰਕਾਰ ਵੱਲੋਂ ਸੁਰਖਿਆ ਵਾਪਸ ਲੈਣ ਦੀ ਲਿਸਟ ਜਨਤਕ ਕਰਨਾ ਤੇ ਅਗਲੇ ਹੀ ਦਿਨ ਮੂਸੇਵਾਲਾ ਦਾ ਮਾਰਿਆ ਜਾਣਾ ਵੀ ਬਹੁਤ ਵੱਡਾ ਕਾਰਣ ਰਿਹਾ।

🔹 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕਿਸਾਨ ਸੰਘਰਸ਼:
2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਮਾਨ ਵੱਲੋਂ ਸਰਬੱਤ ਖਾਲਸਾ ਕਰਵਾਉਣਾ ਜਿਸ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਲੋਕ ਪਹੁੰਚੇ ਸੀ। ਬੇਅਦਬੀ ਕਾਂਡ ਬਾਰੇ ਕੇਜਰੀਵਾਲ ਦਾ ਇਹ ਕਹਿਣਾ ਕਿ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣਨ ਸਾਰ ਹੀ 24 ਘੰਟਿਆਂ ਵਿੱਚ ਬੇਅਦਬੀ ਕਾਂਡ ਦੇ ਦੋਸ਼ੀ ਅੰਦਰ ਹੋਣਗੇ, ਅਤੇ ਸਰਕਾਰ ਬਣਨ ਉੱਤੇ SIT (Special Investigation Team) ਦੇ ਮੁਖੀ ਕੁੰਵਰ ਵਿਜੈ ਪ੍ਰਤਾਪ ਨੂੰ ਮੰਤ੍ਰੀ ਵੀ ਨਾ ਬਣਾਉਣਾ ਅਤੇ ਦੋਸ਼ੀਆਂ ਨੂੰ ਸਜ਼ਾ ਨਾ ਦੇ ਪਾਉਣਾ ਵੀ ਲੋਕਾਂ ਨੂੰ ਬਹੁਤ ਦੁਖਿਆ।

ਕਿਸਾਨ ਸੰਘਰਸ਼ ਦੌਰਾਨ ਦੀਪ ਸਿੱਧੂ ਦੀ ਚੜ੍ਹਤ, ਦੀਪ ਸਿੱਧੂ ਦਾ ਮਾਨ ਦਾ ਸਮਰਥਨ ਕਰਣਾ, ਸੰਘਰਸ਼ ਤੋਂ ਥੋੜ੍ਹੇ ਮਹੀਨਿਆਂ ਬਾਅਦ ਦੀਪ ਸਿੱਧੂ ਦੀ ਸ਼ੱਕੀ ਦੁਰਘਟਨਾ 'ਚ ਮੌਤ ਹੋਣਾ, ਸਿਮਰਨਜੀਤ ਸਿੰਘ ਮਾਨ ਨੂੰ ਸਿਆਸੀ ਫਾਇਦਾ ਪਹੁੰਚਾ ਗਿਆ, ਤੇ ਹੋਈਆਂ ਵਿਧਾਨਸਭਾ ਚੋਣਾਂ ਵਿੱਚ ਉਨ੍ਹਾਂ ਦਾ ਵੋਟ ਬੈਂਕ ਵੱਧ ਗਿਆ ਤੇ ਉਹ ਹਾਰਣ ਦੇ ਬਾਵਜੂਦ ਦੂਜੇ ਨੰਬਰ 'ਤੇ ਆਏ।

🔸 ਆਪ ਦਾ ਕਮਜ਼ੋਰ ਉਮੀਦਵਾਰ:
ਸੰਗਰੂਰ ਤੋਂ ਗੁਰਮੇਲ ਸਿੰਘ ਜੋ ਕਿ ਘਰਾਚੋਂ ਪਿੰਡ ਦਾ ਸਰਪੰਚ ਸੀ, ਜਿਸਦਾ ਇਲਾਕੇ ਵਿੱਚ ਕੋਈ ਬਹੁਤਾ ਨਾਮ ਨਹੀਂ ਸੀ। ਮੂਸੇਵਾਲੇ ਦੇ ਕਤਲ ਤੋਂ ਬਾਅਦ ਇਸਦਾ ਇਲਾਕੇ ਵਿੱਚ ਬਹੁਤ ਕੁੱਝ ਨਾ ਕਰ ਪਾਉਣਾ ਵੀ ਆਪ ਦੀ ਹਾਰ ਦਾ ਕਾਰਣ ਬਣਿਆ।

🔹 ਲਾਲਾ ਕੇਜਰੀਵਾਲ ਦਾ ਪੰਜਾਬ 'ਚ ਦਖਲ:
ਕੇਜਰੀਵਾਲ ਵੱਲੋਂ ਹਰ ਦੂਜੇ ਦਿਨ ਪੰਜਾਬ ਆਉਣਾ, ਹਰ ਮਾਮਲੇ 'ਚ ਦਖਲ ਦੇਣਾ, ਦੂਜੇ ਸੂਬਿਆਂ ਵਿੱਚ ਭਗਵੰਤ ਮਾਨ ਨੂੰ ਲਈ ਫਿਰਨਾ, ਸੰਗਰੂਰ ਚੋਣਾਂ ਦੌਰਾਨ ਭਗਵੰਤ ਮਾਨ ਦਾ ਕਾਰ ਦੀ ਖਿੜਕੀ 'ਚ ਲਟਕਣਾ, ਬਹੁਤ ਸਾਰੇ ਲੀਡਰਾਂ ਦੀ ਸੁਰੱਖਿਆ ਵਾਪਸ ਲੈਣਾ, ਤੇ ਅਗਲੇ ਹੀ ਦਿਨ ਮੂਸੇਵਾਲੇ ਦਾ ਕਤਲ ਹੋ ਜਾਣਾ, ਪੰਜਾਬ ਪੁਲਿਸ ਦੀ ਨਾਲਾਇਕੀ... ਆਦਿ ਬਹਤੇ ਕਾਰਣਾਂ ਵਿੱਚੋਂ ਕੁੱਝ ਕਾਰਣ ਹਨ ਜਿਸ ਕਰਕੇ

☝️ ਇਹ ਸਭ ਕਾਰਣ ਜਾਪਦੇ ਹਨ ਜਿਸ ਕਰਕੇ ਵਿਧਾਨਸਭਾ ਚੋਣਾਂ ਤੋਂ ਤਿੰਨ ਮਹੀਨਿਆਂ ਬਾਅਦ ਹੀ ਜ਼ਿਮਨੀ ਚੋਣਾਂ ਵਿੱਚ ਆਪ ਦਾ ਪੂਰਾ ਜ਼ੋਰ ਲਾਉਣ ਦੇ ਬਾਵਜ਼ੂਦ ਝਾੜੂ ਤਿੰਨਾਂ ਮਹੀਨਿਆਂ 'ਚ ਹੀ ਖਿੱਲਰ ਗਿਆ। ⚠️ ਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਵਰਤ ਜਾਣਾ... ਹੀ ਮੁੱਖ ਕਾਰਣ ਹੈ ਮਾਨ ਦੀ ਜਿੱਤ ਦਾ।

💥 ਹੁਣ ਦੇਖਣਾ ਪਵੇਗਾ ਕਿ ਸ. ਸਿਮਰਨਜੀਤ ਸਿੰਘ ਮਾਨ ਜਿਹੜੇ ਸੰਸਦ ਵਿੱਚ ਕਿਰਪਾਨ ਲਿਜਾਉਣ ਦੀ ਜ਼ਿੱਦ ਕਰਦੇ ਹਨ, ਜਾਂ ਅੰਦਰ ਜਾਕੇ ਸਿੱਖਾਂ ਦੀ ਆਵਾਜ਼ ਬੁਲੰਦ ਕਰ ਸਕਣ ਵਿੱਚ ਕਾਮਯਾਬ ਹੁੰਦੇ ਹਨ। ... 📍 ਜੇ ਖਾਵੇ ਤਾਂ ਕੋਹੜੀ, ਜੇ ਛੱਡੇ ਤਾਂ ਕਲੰਕੀ !!! 📍

⚔ ਸ. ਸਿਮਰਨਜੀਤ ਮਾਨ ਜਦੋਂ ਪਹਿਲੀ ਵਾਰ ਜਿੱਤੇ ਸੀ ਤਾਂ ਉਹ 3 ਫੁੱਟੀ ਕਿਰਪਾਨ ਪਾਰਲੀਮੈਂਟ ਵਿਚ ਲੈਕੇ ਜਾਣ 'ਤੇ ਅੜ ਗਏ ਸੀ ਜਿਸ ਕਰਕੇ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ । ਉਸਤੋਂ ਬਾਅਦ ਮਾਨ ਨੇ ਹਰ ਚੋਣ ਇਸੇ ਗੱਲ 'ਤੇ ਲੜੀ ਹੈ ਕਿ ਉਹ ਕਿਰਪਾਨ ਨਹੀਂ ਛੱਡ ਸਕਦੇ, ਪਾਰਲੀਮੈਂਟ ਛੱਡ ਦਿੱਤੀ।

⚠️ ਹੁਣ ਜਦੋਂ ਉਹ ਜਿੱਤ ਗਏ ਤਾਂ ਹੁਣ ਉਹਨਾਂ ਲਈ ਬੜੀ ਬਿਪਤਾ ਹੋਵੇਗੀ... ਜੇਕਰ ਹੁਣ ਉਹ ਕਿਰਪਾਨ ਅੰਦਰ ਲੈਕੇ ਜਾਣ 'ਤੇ ਫਿਰ ਅੜ ਗਏ, ਤਾਂ ਫਿਰ ਉਹਨਾਂ ਨੂੰ ਪਾਰਲੀਮੈਂਟ ਛੱਡਣੀ ਪਵੇਗੀ, ਜੇਕਰ ਕਿਰਪਾਨ ਛੱਡ ਕੇ ਅੰਦਰ ਚਲੇ ਗਏ ਤਾਂ ਹੁਣ ਤੱਕ ਦੀ ਕੀਤੀ ਕਮਾਈ ਖੂਹ 'ਚ ਪੈ ਜਾਵੇਗੀ, ਦੇਖਣਾ ਰੋਚਕ ਹੋਵੇਗਾ... ਹੁਣ ਦੇਖਦੇ ਹਾਂ ਅੱਗੇ ਅੱਗੇ ਕੀ ਬਣਦਾ..

🖐️ ਪੰਜ ਨੁਕਰੀ ਮੁਕਾਬਲਾ:
ਇਹ ਪਹਿਲੀ ਵਾਰ ਹੋਇਆ ਕਿ ਸੰਗਰੂਰ ਇਲਾਕੇ ਨੇ ਪੰਜ ਪਾਰਟੀਆਂ ਅਤੇ ਹੋਰ ਆਜ਼ਾਦ ੳਮੀਦਵਾਰ ਚੋਣਾਂ 'ਚ ਦਿਖੇ। ਕਾਂਗਰਸ ਦਾ ਦਲਵੀਰ ਗੋਲਡੀ, ਭਾਜਪਾ ਦਾ ਕੇਵਲ ਢਿੱਲੋਂ, ਬਾਦਲ ਦਲ ਵੱਲੋਂ ਕਮਲਦੀਪ ਕੌਰ (ਰਾਜੋਆਣਾ ਦੀ ਭੈਣ), ਆਪ ਵੱਲੋਂ ਗੁਰਮੇਲ ਸਿੰਘ ਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖੁਦ ਸਿਮਰਨਜੀਤ ਸਿੰਘ ਮਾਨ, ਅਤੇ ਹੋਰ ਆਜ਼ਾਦ ਉਮੀਦਵਾਰ ਖੜੇ ਹੋਏ।

💥 ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨਤੀਜਾ:

ਸਿਮਰਨਜੀਤ ਸਿੰਘ ਮਾਨ 7000 ਵੋਟਾਂ ਨਾਲ ਜੇਤੂ
ਸਿਮਰਨਜੀਤ ਸਿੰਘ ਮਾਨ- 2,50,174
ਗੁਰਮੇਲ ਸਿੰਘ (ਆਪ)- 2,43,122
ਦਲਵੀਰ ਗੋਲਡੀ (ਕਾਂਗਰਸ) - 78,844
ਕੇਵਲ ਢਿੱਲੋਂ (ਭਾਜਪਾ)- 65,885
ਕਮਲਦੀਪ ਕੌਰ ਰਾਜੋਆਣਾ (ਅਕਾਲੀ ਦਲ)- 43,871


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top