Share on Facebook

Main News Page

💥 ਪੰਜਾਬ ਦੇ ਲੋਕਾਂ ਦੀ ਬੌਧਿਕ ਕੰਗਾਲੀ ਦਾ ਤੇ ਸਿੱਖਾਂ ਦੇ ਘੜੰਮ ਚੌਧਰੀਆਂ ਦੀ ਨਾਲਾਇਕੀ ਦਾ ਸਬੂਤ ਹੈ ਅੰਕੁਰ ਨਰੂਲਾ ਵੱਲੋਂ ਕੀਤਾ ਇਕੱਠ
-: ਸੰਪਾਦਕ ਖ਼ਾਲਸਾ ਨਿਊਜ਼
06.07.2021
#KhalsaNews #Pastor #Christian #AnkurNarula

🔹 ਜੇ ਇਸ ਕੋਲ ਐਨੀ ਹੀ ਸ਼ਕਤੀ ਹੈ ਤਾਂ ਕੋਰੋਨਾ ਵਾਈਰਸ ਦਾ ਇਲਾਜ ਕਿਉਂ ਨਾ ਕੀਤਾ?
🔹 CRUSADE means... a vigorous campaign for political, social, or religious change. ਪੰਜਾਬੀ 'ਚ ਮਤਲਬ ਹੈ ਧਰਮ ਯੁੱਧ ਮੁਹਿੰਮ, ਤੇ ਉਹ ਵੀ ਅੰਮ੍ਰਿਤਸਰ 'ਚ, ਸਿੱਖੋ ਕੀ ਖਿਆਲ ਹੈ ਫਿਰ?

ਫਰਜ਼ੀ ਇਸਾਈ ਮਿਸ਼ਨਰੀਆਂ ਦਾ ਪੰਜਾਬ 'ਚ ਜਾਲ ਫੈਲਾਉਣਾ ਸਬੂਤ ਹੈ ਕਿ ਪੰਜਾਬੀ ਬੋਧਿਕ ਪੱਖੋਂ ਕੰਗਾਲ ਹੋ ਚੁਕੇ ਹਨ। ਇਨ੍ਹਾਂ ਨੂੰ ਕੋਈ ਵੀ ਬਿਮਾਰੀਆਂ ਠੀਕ ਕਰਣ ਦਾ ਲਾਲਚ ਦੇਕੇ, ਪੈਸੇ ਦੇਕੇ ਆਪਣੇ ਵਾੜੇ 'ਚ ਵਾੜ ਸਕਦਾ ਹੈ, ਜਿਸਦਾ ਸਬੂਤ ਹੈ ਪੰਜਾਬ ਵਿੱਚ ਹਜ਼ਾਰਾਂ ਹੀ ਪਖੰਡੀ ਸਾਧ ਬਾਬਿਆਂ ਦਾ ਬੋਲਬਾਲਾ।

👳 ਪੰਜਾਬ ਦੇ ਵਸਨੀਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਆਪਣੇ ਸ਼ਬਦ ਗੁਰੂ ਦੀ ਸਮਝ ਹੋਣੀ ਚਾਹੀਦੀ ਸੀ, ਪਰ ਤ੍ਰਾਸਦੀ ਇਹ ਹੈ ਕਿ ਸਿੱਖਾਂ ਨੇ ਸ਼ਬਦ ਗੁਰੂ ਨੂੰ ਪੜ੍ਹਨ ਸਮਝਣ ਦੀ ਥਾਂਵੇਂ ਮੱਥੇ ਟੇਕਣ, ਪਾਠ ਕਰਣ ਨੂੰ, ਪਾਠਾਂ ਦੀਆਂ ਲੜੀਆਂ, ਅਖੰਡ ਪਾਠ, ਸੰਪਟ ਪਾਠ, ਤੁੱਕ ਤੁੱਕ ਪਾਠ, ਬੇਤਹਾਸ਼ਾ ਲੰਗਰਾਂ, ਜਲੂਸ (ਕਥਿਤ ਨਗਰ ਕੀਰਤਨ), ਕੀਰਤਨ ਸਮਾਗਮ ਕਰਣ ਆਦਿ ਨੂੰ ਹੀ ਧਰਮ ਸਮਝ ਲਿਆ, ਜੀਵਨ 'ਚ ਬਦਲਾਅ ਆਇਆ ਹੀ ਨਹੀਂ।

👿 ਪਖੰਡੀ ਸਾਧ ਬਾਬਿਆਂ ਵੱਲੋਂ ਕਰਾਮਾਤੀ ਸਾਖੀਆਂ ਸੁਣ ਸੁਣ ਕੇ, ਕਰਾਮਾਤਾਂ ਤੱਕ ਹੀ ਸੀਮਤ ਰਹਿ ਗਈ ਇਹ ਕੌਮ, ਕੋਈ ਵਿਰਲਿਆਂ ਨੂੰ ਛੱਡ ਕੇ। ਕੋਈ ਨਰਕਧਾਰੀ, ਕੋਈ ਨਾਮਧਾਰੀ, ਕੋਈ ਨੀਲਧਾਰੀ, ਕੋਈ ਰਾਧਾਸਵਾਮੀ, ਕੋਈ ਨੰਦਸਰੀ, ਕੋਈ ਰਾੜੇ ਵਾਲਾ, ਕੋਈ ਪਿਹੋਵੇ ਵਾਲਾ, ਕੋਈ ਢੱਡਰੀਆਂਵਾਲਾ, ਕੋਈ ਢੱਕੀ ਵਾਲਾ, ਕੋਈ ਨਿਹੰਗ, ਕੋਈ ਟਕਸਾਲੀ... ਪਤਾ ਹੀ ਨਹੀਂ ਕਿੰਨੇ ਕੁ ਪਖੰਡੀਆਂ ਨੇ ਇਨ੍ਹਾਂ ਨੂੰ ਲੁੱਟਿਆ, ਤੇ ਹਾਲੇ ਵੀ ਲੁੱਟ ਰਹੇ ਨੇ, ਤੇ ਇਹ ਲੁੱਟ ਹੋ ਕੇ ਖੁਸ਼ ਨੇ।

✝️ ਹੁਣ ਆ ਗਏ ਇਹ ਪਾਸਟਰ, ਜਿਹੜੇ ਕਿ ਇਸਾਈਅਤ ਦੇ ਨਾਮ 'ਤੇ ਲੋਕਾਂ ਨੂੰ ਪੂਰਾ ਖੁੱਲਮ ਖੁਲਾ ਬੇਵਕੂਫ ਬਣਾ ਰਹੇ ਨੇ। ਇਹ ਲੋਕ ਸਿਰਫ ਪਹਿਲਾਂ ਤੋਂ ਤੈਅ ਕੀਤੇ ਨਾਟਕ ਨੂੰ ਲੋਕਾਂ ਸਾਹਮਣੇ ਪੇਸ਼ ਕਰਦੇ ਹਨ। ਕੋਈ ਬੱਚਾ ਮਰ ਗਿਆ (ਬੇਹੋਸ਼ ਕੀਤਾ), ਉਹਨੂੰ ਜ਼ਿੰਦਾ ਕਰਣ ਦਾ ਢੌਂਗ, ਕੋਈ ਤੁਰ ਫਿਰ ਨਹੀਂ ਸਕਦਾ, ਉਸਨੂੰ ਮਿੰਟਾਂ ਸਕਿੰਟਾਂ 'ਚ ਤੁਰਨ ਲਾ ਦੇਣ ਦਾ ਨਾਟਕ, ਅਤੇ ਹੋਰ ਵੀ ਐਸੇ ਡਰਾਮੇ ਜਿਹੜੇ ਕਿ ਪਹਿਲਾਂ ਤੋਂ ਆਪਣੇ ਹੀ ਦਿਹਾੜੀਦਾਰ ਲੋਕਾਂ ਕੋਲੋਂ ਕਰਵਾਏ ਜਾਂਦੇ ਹਨ, ਤੇ ਮੂਰਖ ਲੋਕ ਉਸਨੂੰ ਸੱਚ ਸਮਝ ਕੇ ਇਨ੍ਹਾਂ ਦੇ ਜਾਲ਼ 'ਚ ਫੱਸ ਜਾਂਦੇ ਹਨ। ਜੇ ਫਰਜ਼ੀ ਪਾਸਟਰ ਇਸ ਕੋਲ ਐਨੀ ਹੀ ਸ਼ਕਤੀ ਹੈ ਤਾਂ ਕੋਰੋਨਾ ਵਾਈਰਸ ਦਾ ਇਲਾਜ ਕਿਉਂ ਨਾ ਕੀਤਾ?⁉️

❎ ਐਸੀ ਬੌਧਿਕ ਕੰਗਾਲੀ ਪਿੱਛੇ ਲੋਕਾਂ ਦਾ ਤਾਂ ਕਸੂਰ ਹੈ ਹੀ, ਪਰ ਧਰਮ ਦੇ ਠੇਕੇਦਾਰਾਂ, ਘੜੰਮ ਚੌਧਰੀਆਂ ਦੀ ਨਾਲਾਇਕੀ ਦਾ ਵੀ ਸਬੂਤ ਹੈ। ਦਰਬਾਰ ਸਾਹਿਬ ਅੰਮ੍ਰਿਤਸਰ ਦਾ ਅਰਬਾਂ ਦਾ ਬਜਟ ਹੈ, ਬਾਕੀ ਹੋਰਨਾਂ ਇਤਿਹਾਸਕ ਤੇ ਗੈਰ-ਇਤਿਹਾਸਕ ਗੁਰਦਿਆਰਿਆਂ 'ਚ ਵੀ ਕਾਫੀ ਪੈਸਾ ਚੜ੍ਹਦਾ ਹੈ... ਪਰ ਨਤੀਜਾ ਸਿਫਰ ਹੈ। Big ZERO !!!‼️

⚠️ ਹਰ ਗੁਰਪੁਰਬ ਦੇ ਮਨਾਉਣ ਦਾ ਢੰਗ ਇੱਕੋ ਹੀ ਹੈ.. ਅਖੰਡ ਪਾਠ ਰੱਖ ਲਵੋ, ਜਲੂਸ ਕੱਢ ਲਵੋ, ਕਿਰਾਏ 'ਤੇ ਰਾਗੀ ਢਾਡੀ ਕਥਾਵਾਚਕ ਸੱਦ ਲਵੋ, ਉਨ੍ਹਾਂ ਨੇ ਵੀ ਉਹੀ ਦੋ-ਚਾਰ ਸ਼ਬਦ ਯਾਦ ਕੀਤੇ ਹੁੰਦੇ, ਹਜ਼ਾਰਾਂ ਰੁਪਏ ਲੈਕੇ, ਗੋਗੜਾਂ 'ਤੇ ਹੱਥ ਫੇਰਕੇ ਔਹ ਗਏ ਔਹ ਗਏ... ਤੇ ਲੋਕ ਵੀ ਲੰਗਰ ਦੇ ਸਮੇਂ 'ਤੇ ਵਹੀਰਾਂ ਘੱਤ ਕੇ ਗੁਰਦੁਆਰੇ ਪਹੁੰਚ ਜਾਂਦੇ ਗੁਰਪੁਰਬ ਮਨਾਉਣ.. ਪੁੱਛਣ 'ਤੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਕਿਹੜਾ ਗੁਰਪੁਰਬ ਹੈ, ਤੇ ਇਸਦੀ ਕੀ ਮਹੱਤਤਾ ਹੈ।... ⛔ ਪਰ ਜੇ ਤੀਆਂ ਦੇ ਮੇਲੇ ਜਾਂ ਕਿਸੇ ਫੁਕਰੇ ਗਾਇਕ ਦੇ ਅਖਾੜੇ ਜਾਣਾ ਹੋਵੇ ਤਾਂ ਨਵੇਂ ਨਵੇਂ ਸੂਟ ਪਾ ਕੇ ਗਾਉਣ ਵਾਲੇ/ਵਾਲੀਆਂ ਤੋਂ ਪਹਿਲਾਂ ਪਹੁੰਚਦੇ ਹਨ, ਤੇ ਗੁਰਦੁਆਰੇ ਟੁੱਟੇ ਪੈਸੇ ਚੜਾਉਣ ਵਾਲੇ ਇੱਥੇ ਡਾਲਰਾਂ ਦੀ ਵਰਖਾ ਕਰਦੇ ਹਨ... ਤੇ ਫਿਰ ਭਾਲਦੇ ਹਨ ਸਿੱਖੀ ਦੀ ਚੜ੍ਹਦੀਕਲਾ !!!

👳 ਸਿੱਖੋ ! ਗੁਰੂ ਨੂੰ ਮੰਨ ਤਾਂ ਲਿਆ, ਗੁਰੂ ਦੀ ਮੰਨਣੀ ਕਦੋਂ ਆ??? ਜੇ ਗੁਰੂ ਦੀ ਮੰਨੀ ਹੁੰਦੀ ਤਾਂ ਕੀ ਮਜਾਲ ਹੈ ਕਿ ਕੋਈ ਸੰਪਰਦਾਈ / ਖੱਪਗ੍ਰੇਡ ਪਖੰਡੀ ਸਾਧ ਬਾਬਾ ਜਾਂ ਫਰਜ਼ੀ ਪਾਸਟਰ ਐਸਾ ਇਕੱਠ ਕਰ ਜਾਂਦਾ ?

🙏 ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥158॥ ਪੰਨਾਂ 1372


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top