🔥 ਨੌਜਵਾਨਾਂ ਦੀਆਂ ਮੌਤ ਨੂੰ ਵਰਤ ਕੇ ਸੰਗਰੂਰ ਚੋਣਾਂ
ਜਿੱਤੇ ਮਾਨ ਜੀ ਕੁੱਝ ਸਿਆਣਪ ਵਰਤੋ
-: ਸੰਪਾਦਕ ਖ਼ਾਲਸਾ ਨਿਊਜ਼
16.07.2022
#KhalsaNews #SimranjitSinghMann #BhagatSingh #DeepSidhu #SidhuMoosewala
👉 ਜਿਸ ਮੁੱਦੇ ਨੂੰ ਲੈਕੇ ਚੋਣ ਲੜੇ
ਸੀ, ਉਨ੍ਹਾਂ ਨੂੰ ਸੰਸਦ ‘ਚ ਜਾ ਕੇ ਚੁੱਕੋ, ਪਰ ਲਗਦੈ ਤੁਸੀਂ ਫਾਲਤੂ ਦੇ ਬਖੇੜੇ ਖੜੇ ਕਰਕੇ
ਸੰਸਦ ’ਚ ਨਾ ਜਾਣ ਦਾ ਬਹਾਨਾ ਬਣਾ ਰਹੇ ਹੋ, ਤਾਂਕਿ ਸਰਕਾਰ ਤੁਹਾਨੂੰ ਬੈਨ ਕਰੇ,
ਤੇ ਤੁਹਾਡੀਆਂ ਰੋਟੀਆਂ ਸੇਕੀਆਂ ਜਾਂਦੀਆਂ ਰਹਿਣ, ਸੋਟੀ ਵੀ ਨਾ ਟੁੱਟੇ, ਤੇ ਸੱਪ ਵੀ ਮਰ
ਜਾਏ, ਸੰਸਦ 'ਚ ਕਿਰਪਾਨ ਲੈ ਜਾਣ ਦਾ ਮੁੱਦਾ ਵੀ ਹੱਲ ਤੇ ਆਪਣੀ ਵੀ ਪੌਂ ਬਾਰਾਂ।
☝️ ਚੇਤੇ ਰੱਖੋ, ਭਗਤ ਸਿੰਘ ਨਾ ਤਾਂ ਐਕਸੀਡੈਂਟ ‘ਚ
ਤੇ ਨਾ ਹੀ ਗੈਂਗਸਟਰਾਂ ਵੱਲੋਂ ਮਾਰਿਆ ਗਿਆ, ਜਿਸ ਦੇਸ਼ ਲਈ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ,
ਉਸੇ ਦੇਸ਼ ਲਈ ਉਸਨੂੰ ਫਾਂਸੀ ਦਿੱਤੀ ਗਈ। ਉਹ ਕਾਮਰੇਡ ਸੀ ਜਾਂ ਨਹੀਂ ਉਸ ਨਾਲ ਕੋਈ ਫਰਕ ਨਹੀਂ
ਪੈਂਦਾ, ਜੋ ਕੰਮ ਉਸਨੇ ਕੀਤਾ, ਉਹ ਕੋਈ ਆਪਣਾ ਨਿਜੀ ਬਦਲਾ ਨਹੀਂ ਸੀ।
⚠️ ਮਿਸ਼ਨਰੀ ਸੇਧਾਂ ਵਾਲੇ ਸ. ਅਵਤਾਰ ਸਿੰਘ ਜੀ ਦੀ ਟਿੱਪਣੀ
ਬਹੁਤ ਸਟੀਕ ਹੈ...
‼️"ਫਿਲਮ ਗ਼ਦਰ 'ਚ ਅਮਰੀਸ਼ ਪੁਰੀ, ਸੰਨੀ ਦਿਉਲ ਨੂੰ
ਕਹਿੰਦੈ ਕਿ ਕਹਿ ਪਾਕਿਸਤਾਨ ਜਿੰਦਾਬਾਦ !!! ਉਸ ਨੇ ਕਿਹਾ ਪਾਕਿਸਤਾਨ ਜਿੰਦਾਬਾਦ !!! ਫਿਰ
ਉਸ ਨੇ ਕਿਹਾ ਕਿ ਕਹਿ ਹਿੰਦੋਸਤਾਨ ਮੁਰਦਾਬਾਦ !!! ਸੰਨੀ ਦਿਊਲ ਨੇ ਜਵਾਬ ਦਿੱਤਾ ਕਿ
ਤੁਹਾਨੂੰ ਸੋਡਾ ਪਾਕਿਸਤਾਨ ਜਿੰਦਾਬਾਦ ਹੈ, ਮੁਬਾਰਕਾਂ, ਪਰ ਮੇਰਾ ਹਿੰਦੋਸਤਾਨ ਮੁਰਦਾਬਾਦ
ਕਿਉਂ ਹੋਵੇ ? ਇਹੀ ਹਾਲਤ ਸਾਡੇ ਸਿੱਖਾਂ ਦੀ ਹੈ, ਭਾਰਤ ਦੀ ਆਜ਼ਾਦੀ ਵਿੱਚ ਸਿੱਖਾਂ ਨੇ
ਬਹੁਤ ਕੁਰਬਾਨੀਆਂ ਕੀਤੀਆਂ ਇਹ ਸਾਨੂੰ ਮਾਣ ਹੈ, ਪਰ ਜੋ ਬਾਕੀ ਸ਼ਹੀਦ ਹੋਏ ਉਨ੍ਹਾਂ 'ਤੇ
ਕਾਟਾ ਮਾਰਕੇ ਅਸੀਂ ਕਿਹੜਾ ਖਾਲਿਸਤਾਨ ਬਣਾ ਲਵਾਂਗੇ ਸਿਵਾਏ ਸਮਾਜਿਕ ਨਫਰਤ ਪੈਦਾ ਕਰਨ
ਦੇ।"‼️
🔥 ਨੌਜਵਾਨਾਂ ਦੀਆਂ ਮੌਤ ਨੂੰ ਵਰਤ ਕੇ ਸੰਗਰੂਰ ਚੋਣਾਂ ਜਿੱਤੇ ਮਾਨ ਜੀ ਕੁੱਝ ਸਿਆਣਪ ਵਰਤੋ।
... ਵੈਸੇ ਜੇ ਸਿਆਣਪ ਹੁੰਦੀ ਤਾਂ ਐਸੀ ਹਰਕਤ ਕਰਦੇ ਹੀ ਕਿਉਂ!!❗
ਨਹੀਂ?❓
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|