Share on Facebook

Main News Page

🐘 ਹਾਥੀ ਦੇ ਦੰਦ ਖਾਣ ਲਈ ਹੋਰ ਵਿਖਾਉਣ ਲਈ ਹੋਰ
-: ਡਾ. ਗੁਰਵਿੰਦਰ ਸਿੰਘ
10.09.2022
#DrGurvinderSingh #KhalsaNews #GurdasMann #GalSunoh

⚠️ "ਬਹੁਤੀ ਦੇਰ ਨੀਂ ਚਲਦਾ ਡੇਰਾ ਸਾਧ ਪਾਖੰਡੀ ਦਾ.."

ਕਿਧਰੇ ਮਾਸੀ, ਕਿਧਰੇ ਬੱਤੀ, ਕਿਧਰੇ ਇਕ ਰਾਸ਼ਟਰ ਇਕ ਭਾਸ਼ਾ ਆਦਿ ਦੀ ਤਰਜਮਾਨੀ ਕਰਦੇ ਹੋਏ ਗੁਰਦਾਸ ਮਾਨ ਨੇ ਜੋ ਗੀਤ ਰਾਹੀਂ ਭੜਾਸ ਕੱਢੀ ਸੀ, ਉਸ ਦਾ ਦੁਨੀਆਂ ਭਰ ਵਿੱਚ ਵਸਦੇ ਜਾਗਰੂਕ ਪੰਜਾਬੀਆਂ ਨੇ ਵਿਰੋਧ ਕੀਤਾ ਹੈ। ਮਾਨ ਦੇ ਆਪਣੀ ਗੀਤ ਵਾਂਗ ਹੀ ਇਹ ਵੀ ਸਾਬਤ ਹੋ ਗਿਆ ਹੈ ਕਿ 'ਬਹੁਤੀ ਦੇਰ ਨਹੀਂ ਚਲਦਾ ਡੇਰਾ ਸਾਧ ਪਾਖੰਡੀ ਦਾ'। ਮਾਨ ਨੇ ਇਹ 'ਭੜਾਸ ਗੀਤ' ਗਾ ਕੇ ਲੋਕਾਂ ਤੋਂ ਹਮਦਰਦੀ ਲੈਣ ਅਤੇ ਆਪਣਾ ਦੁਕਾਨਦਾਰੀ ਮੁੜ ਚਲਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਅਸਫਲ ਰਿਹਾ ਹੈ।

✌️ ਦੂਸਰੇ ਪਾਸੇ ਮਾਨ ਦੇ ਹੱਕ ਵਿੱਚ ਪੰਜਾਬੀ ਬੋਲੀ ਦੇ ਕਈ "ਅਖੌਤੀ ਸੇਵਾਦਾਰ ਗਾਇਕ" ਸਾਹਮਣੇ ਆ ਗਏ ਹਨ, ਜਿਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ 'ਹਾਥੀ ਦੇ ਦੰਦ ਖਾਣ ਲਈ ਹੋਰ ਵਿਖਾਉਣ ਲਈ ਹੋਰ' ਹਨ।

🚬 ਚਿਲਮਾਂ ਪੀਣੇ ਨਕੋਦਰੀ ਸਾਧ ਨੂੰ ਗੁਰੂ ਅਮਰਦਾਸ ਜੀ ਦਾ ਵੰਸ਼ਜ ਦੱਸਣ ਵਾਲੇ ਅਤੇ ਬੁੱਚੜ ਕੇ.ਪੀ.ਐੱਸ ਗਿੱਲ ਤੋਂ ਆਪਣੀ ਫ਼ਿਲਮ ਦਾ ਸੰਗੀਤ ਰਿਲੀਜ਼ ਕਰਾ ਕੇ ਮਾਣ ਮਹਿਸੂਸ ਕਰਨ ਵਾਲੇ ਗੁਰਦਾਸ ਮਾਨ ਦੀ ਹਮਾਇਤ ਵਿੱਚ ਆਏ ਪਿਛਲੀ ਦਿਨੀਂ ਪਾਖੰਡੀ ਦੇ ਡੇਰੇ ਮੰਗਾਂ ਮੰਗਣ ਗਏ ਇੰਦਰਜੀਤ ਨਿੱਕੂ ਤੋਂ ਲੈ ਕੇ, ਕਿਸਾਨੀ ਮੋਰਚੇ ਤੋਂ ਮੂੰਹ ਮੋੜਨ ਵਾਲੇ ਰਾਜ ਸਭਾ ਦੇ ਮੈਂਬਰ ਕ੍ਰਿਕਟਰ ਹਰਭਜਨ ਤਕ ਅੱਡੀਆਂ ਚੁੱਕ- ਚੁੱਕ ਹਮਾਇਤ ਕਰ ਰਹੇ ਹਨ।

😲 ਦੁੱਖ ਇਸ ਗੱਲ ਦਾ ਹੈ ਕਿ ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ, ਸਤਿੰਦਰ ਸਰਤਾਜ,ਦਰਸ਼ਨ ਔਲਖ, ਸੁਨੰਦਾ ਸ਼ਰਮਾ, ਵਿਕੀ ਕੌਸ਼ਲ ਆਦਿ ਨੇ ਹੁੱਬ ਕੇ ਗੁਰਦਾਸ ਮਾਨ ਦੇ ਬੇਤੁਕੇ ਅਤੇ ਹਲਕੇ ਗੀਤ ਨੂੰ ਰੀਟਵੀਟ ਕੀਤਾ ਹੈ।

👉 ਖ਼ੁਦ ਮਾਨ ਨੇ ਇਸ ਗੀਤ ਦਾ ਆਫੀਸ਼ੀਅਲ ਪੋਸਟਰ ਲਿਪੀ ਦੇਵਨਾਗਰੀ (ਹਿੰਦੀ) ਅਤੇ ਰੋਮਨ (ਅੰਗਰੇਜ਼ੀ) ਵਿਚ ਸਾਂਝਾ ਕੀਤਾ ਹੈ ਤੇ ਪੰਜਾਬੀ ਵਿੱਚ ਗਾਲ਼ਾਂ ਲਿਖੀਆਂ ਹਨ। ਜ਼ਮੀਰ ਵੇਚ ਕੇ ਅਤੇ ਪੰਜਾਬੀ ਦਾ ਨਾਂ ਵਰਤ ਕੇ ਰੋਟੀਆਂ ਖਾਣ ਵਾਲੇ ਤੇ ਦੁਕਾਨਾਂ ਚਲਾਉਣ ਵਾਲੇ ਅਜਿਹੇ ਕਲਾਕਾਰਾਂ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕਰਨਾ ਜ਼ਰੂਰੀ ਹੈ, ਤਾਂ ਕਿ ਉਨ੍ਹਾਂ ਦਾ ਅੰਦਰਲਾ ਸੱਚ ਵੀ ਗੁਰਦਾਸ ਮਾਨ ਦੇ ਦੋਗਲੇ ਕਿਰਦਾਰ ਦੀ ਦੋਗਲੀ ਨੀਤੀ ਦੇ 'ਭੜਾਸ ਗੀਤ' ਵਾਂਗ ਸਾਹਮਣੇ ਆ ਸਕੇ!‼️

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top