Share on Facebook

Main News Page

💥 ਖ਼ਾਲਿਸਤਾਨ 👳
-: ਮਨਪ੍ਰੀਤ ਸਿੰਘ ਫੈਂਸਰ
11.10.2022
#ManpreetSingh #Fencer #KhalsaNews #Khalistan
🙏 ਬਹੁਤ ਹੀ ਸਤਿਕਾਰਯੋਗ ਵੀਰ ਜੀ ਦਾ ਮੈਸੇਜ ਆਇਆ, ਕਹਿੰਦੇ ਜੇ ਸਿਸਟਮ ਸਾਡੇ ਲਈ ਚੰਗਾ ਹੁੰਦਾ ਤਾਂ ਤੂੰ ਬਾਹਰ ਕਿਉਂ ਜਾਂਦਾ! ਵੀਰ ਜੀ ਅਤੇ ਹੋਰਨਾਂ ਦੇ ਇਸ ਸਵਾਲ ਦਾ ਜਵਾਬ ਇੱਕ ਵਾਰ ਪੋਸਟ ਪਾਕੇ ਦਿੱਤਾ ਸੀ, ਹੁਣ ਇਸਦੀ ਚਰਚਾ ਫਿਰਤੋਂ ਕਰਦੇ ਹਾਂ।

☝️ ਜੇ ਅਲੱਗ ਦੇਸ਼ ਬਣਨ ਨਾਲ਼ ਸਾਰੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਤਾਂ ਆਪਾਂ ਇਸਦੀ ਹਮਾਇਤ ਕਰਦੇ ਹਾਂ। ਜੇ ਨਵੇਂ ਦੇਸ਼ ਵਿੱਚ ਬੇਰੁਜ਼ਗਾਰੀ ਭੁੱਖਮਰੀ ਆਦਿ ਤੋਂ ਛੁਟਕਾਰਾ ਮਿਲੇਗਾ ਤਾਂ ਵੱਖਰਾ ਦੇਸ਼ ਬਣਨਾ ਚਾਹੀਦਾ, ਪਰ ਧਰਮ ਦੇ ਨਾਮ 'ਤੇ ਪਾਕਿਸਤਾਨ ਵੀ ਬਣਿਆ ਸੀ। ਪਾਕ - ਸਤਾਨ... ਪਵਿੱਤਰ ਧਰਤੀ... ਖ਼ਾਲਸ -ਸਤਾਨ ਅਰਥ ਇੱਕੋ ਜਿਹੇ ਨੇ, ਕੀ ਪਾਕਿਸਤਾਨ 'ਚ ਗਰੀਬ ਮਜ਼ਦੂਰ ਸੁਖੀ ਨੇ ? ਕੀ ਓੱਥੇ ਬਹੁ ਗਿਣਤੀ ਮੁਸਲਿਮ ਹੋਣ ਦੇ ਬਾਵਜੂਦ ਮੁਸਲਿਮ ਸੁਖੀ ਨੇ? ਕੀ ਉਹ ਆਪਸ 'ਚ ਲੜਦੇ ਮਰਦੇ ਨਹੀਂ??

👥 ਇਨਸਾਨੀ ਫਿਤਰਤ ਹੈ ਇਹ੍ਹ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਦੇ, ਇਸਦੇ ਲਈ ਇੱਕ ਚੰਗਾ ਸਿਸਟਮ ਹੀ ਕਾਰਗਰ ਹੋ ਸਕਦਾ, ਨਾਕਿ ਵੱਖਰਾ ਦੇਸ਼। ਸਾਡੇ ਆਲਿਆਂ ਵਿੱਚ ਗੁਰੂ ਦੇ ਹੁਕਮ ਦੇ ਉਲਟ ਜਾਤ ਦਾ ਕੋਹੜ ਹੀ ਐਨਾ ਕਿ ਇਹਨਾਂ ਨੇ ਅਖੌਤੀ ਨੀਵੀਆਂ ਜਾਤਾਂ ਨੂੰ ਕੁੱਟ ਕੁੱਟ ਕੇ ਹੀ ਗੁਲਾਮ ਬਣਾ ਲੈਣਾ। ਜੇ ਤੁਸੀਂ ਸਮਝਦੇ ਹੋ ਇਹ ਨਹੀਂ ਹੋਵੇਗਾ ਤਾਂ ਭਰਮ 'ਚ ਜਿਉਂਦੇ ਹੋ।

👳 ਪੰਜਾਬ 'ਚ ਗੁਰਦਵਾਰਿਆਂ ਵਿੱਚੋ ਮਜ਼ਦੂਰਾਂ ਦੇ ਬਾਈਕਾਟ ਦੇ ਹੁਕਮਨਾਮੇ ਅਜੋਕੇ ਅਗਾਂਹ ਵਧੂ ਸਮਾਜ ਵਿੱਚ ਵੀ ਜਾਰੀ ਹੋ ਰਹੇ ਹਨ। ਭਾਰਤ ਵਿੱਚ ਹਾਲੇ ਆਜ਼ਾਦੀ ਹੈ, ਜਿਹੜੀ ਆਜ਼ਾਦੀ ਦੇ ਚੱਲਦਿਆਂ ਆਪਣੀ ਗੱਲ ਰੱਖਣ ਦੀ ਖੁੱਲ ਭਾਰਤ ਦਾ ਸੰਵਿਧਾਨ ਦਿੰਦਾ, ਉਸਦੇ ਵਿੱਚ ਹਜ਼ਾਰਾਂ ਕਮੀਆਂ ਨੇ ਇਹਨਾਂ ਕਮੀਆਂ ਦੇ ਬਾਵਜੂਦ ਆਵਾਜ਼ ਚੁੱਕਣ, ਵੱਖਰੇ ਵਿਚਾਰ ਰੱਖਣ ਦੀ ਸਾਨੂੰ ਖੁੱਲ ਹੈ, ਪਰ ਇਸ ਸਭ ਦੇ ਚਲਦਿਆਂ ਇੰਨੀਆ ਕਮੀਆਂ ਹੋਣ ਦੇ ਬਾਵਜ਼ੂਦ, ਖਾਲਿਸਤਾਨ ਪੱਖੀ ਲੋਕ ਸ਼ਰੇਆਮ ਬੰਦੇ ਕੁੱਟਦੇ ਨੇ, ਅਲੱਗ ਵਿਚਾਰਾਂ ਵਾਲਿਆ ਦੇ ਗੋਲ਼ੀ ਮਾਰਣ ਸੋਧਾ ਲਾਉਣ ਦੀਆਂ ਧਮਕੀਆਂ ਦਿੰਦੇ ਨੇ, ਜਦੋਂ ਇਹ ਆਪਣਾ ਦੇਸ਼ ਬਣਾ ਲੈਣਗੇ ਇਹ੍ਹ ਭਾਰਤ ਜਿੰਨੀ ਵੀ ਆਜ਼ਾਦੀ ਨਹੀਂ ਦੇਣਗੇ। ਇਹ ਇਹਨਾਂ ਦੀਆਂ ਹਰਕਤਾਂ ਦੱਸਦੀਆਂ ਨੇ।

👉 ਤੁਸੀਂ ਅਸੀਂ ਸਾਰੇ ਘਟੀਆ ਸਿਸਟਮ ਤੋਂ ਦੁਖੀ ਹਾਂ, ਉਸਦਾ ਹੱਲ ਜਾਂ ਤਾਂ ਇਸਤੋਂ ਵਧੀਆ ਸਿਸਟਮ ਵਾਲਾ ਦੇਸ਼ ਹੋ ਸਕਦਾ ਜਿੱਥੇ ਜਵਾਨੀ ਭੱਜਦੀ ਆ, ਜਾਂ ਉਹ ਸੁਪਨਿਆਂ ਦਾ ਖਾਲਿਸਤਾਨ ਜਿਸਦੀ ਤੁਸੀਂ ਮੰਗ ਕਰਦੇ ਹੋ।

️🎯 ਪਰ ਇੱਕ ਗੱਲ 'ਤੇ ਵਿਚਾਰ ਜ਼ਰੂਰ ਕਰਿਓ... ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਅਸੀਂ ਮੰਨਣ ਨੂੰ ਤਿਆਰ ਨਹੀਂ, ਜਾਤ ਪਾਤ ਸਾਡੇ ਵਿੱਚ ਹਿੰਦੂਆਂ ਨਾਲੋਂ ਵੀ ਜ਼ਿਆਦਾ ਗਹਿਰੀ ਹੋਈ ਪਈ ਆ, ਆਪਣੇ ਤੋਂ ਕਮਜ਼ੋਰਾਂ ਨੂੰ ਅਸੀਂ ਦਬਾਕੇ ਰੱਖਣਾ ਚਾਉਂਦੇ ਆ, ਨਫ਼ਰਤ ਸਾਡੇ ਅੰਦਰ ਇੰਨੀ ਆ ਅਸੀਂ ਭਾਪਿਆਂ ਨੂੰ ਸਿੱਖ ਤੱਕ ਨਹੀਂ ਮੰਨਦੇ, ਉਹਨਾਂ ਦਾ ਮਜ਼ਾਕ ਬਣਾਉਂਦੇ ਆ। ਅਜਿਹੇ ਲੋਕਾਂ ਦੇ ਹੱਥ 'ਚ ਇੱਕ ਪੂਰਾ ਦੇਸ਼ ਆਇਆ ਉਹ ਸਿੱਖਾਂ ਦਾ ਦੇਸ਼ ਨਹੀਂ ਹੋਊਗਾ, ਘੜੰਮਚੌਧਰੀਆਂ ਦਾ ਦੇਸ਼ ਹੋ ਸਕਦਾ।

⚠️ ਸਵੈਪੜਚੋਲ ਕਰ ਲਵੋ, ਦੂਜਿਆਂ ਨੂੰ ਦੋਸ਼ ਦੇਣਾ ਛੱਡੋ, ਇੱਕ ਪਿੰਡ ਬਣਾਓ ਖਾਲਿਸਤਾਨ ਦਾ ਮਾਡਲ, ਜਿੱਥੇ ਨਾ ਕੋਈ ਜਾਤ, ਨਾ ਕੋਈ ਫਿਰਕਾ, ਨਾ ਹੀ ਕੋਈ ਅਮੀਰ ਨਾ ਗਰੀਬ ਹੋਵੇ, "ਸਭੇ ਸਾਝੀਵਾਲ ਸਦਾਇਨਿ..." ਦੀ ਮਿਸਾਲ ਹੋਵੇ, ਸਾਡੇ ਲੋਕ ਇਸਦੇ ਲਈ ਕਦੀ ਤਿਆਰ ਨਹੀਂ ਹੋਣਗੇ। ਕੀ ਤੁਹਾਨੂੰ ਲਗਦਾ ਐਸਾ ਹੋ ਸਕਦਾ?❓

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top