💥 ਭਗੌੜੇ ਅੰਮ੍ਰਿਤਪਾਲ ਨੇ "ਸਰਬੱਤ ਖ਼ਾਲਸਾ" ਦੇ
ਨਾਮ ਹੇਠ ਹਰਪ੍ਰੀਤ ਸਿੰਘ ਨੂੰ ਕੁੜਿੱਕੀ 'ਚ ਫਸਾਇਆ
-: ਸੰਪਾਦਕ ਖ਼ਾਲਸਾ ਨਿਊਜ਼
01.04.2023
#KhalsaNews #SarbatKhalsa #AkalTakhat #HarpreetSingh #AmritpalSingh #Badal #AAP
#BJP
👁️
ਆਪੂੰ ਬਣੇ / ਸਵੈ-ਘੋਸ਼ਿਤ ਜਥੇਦਾਰ ਅੰਮ੍ਰਿਤਪਾਲ ਸਿੰਘ ਭਗੌੜਾ ਵੱਲੋਂ ਆਪਣੀ ਲੁਕਣਗਾਹ
ਵਿੱਚੋਂ ਦੂਜੀ ਵੀਡੀਓ ਕਿਹਾ ਕਿ "ਜਥੇਦਾਰ ਸਾਹਿਬ ਦੀ ਪ੍ਰੀਖਿਆ ਦੀ ਘੜੀ ਹੈ, ਤੁਸੀਂ
ਕੌਮ ਲਈ ਕਿਨਾਂ ਕੁ ਡੱਟ ਕੇ ਖੜ ਸਕਦੇ ਹੋ, ਵਹੀਰ ਅਕਾਲ ਤਖ਼ਤ ਸਾਹਿਬ ਤੋਂ ਦਮਦਮਾ ਸਾਹਿਬ
ਕੱਢੋ ਤੇ ਫਿਰ ਉੱਥੇ ਸਰਬਤ ਖ਼ਾਲਸਾ ਹੋਵੇ।"
🦌ਅੰਮ੍ਰਿਤਪਾਲ ਦਾ ਇਹ ਸਾਰਾ ਡਰਾਮਾ ਹਵਾਰਾ ਤੇ ਹੋਰ ਬੰਦੀ
ਸਿੰਘਾਂ ਦੀ ਰਿਹਾਈ ਰੋਕਣ ਲਈ ਕੀਤੀ ਗਇਆ ਨਹੀਂ ਲਗਦਾ? ਨਹੀਂ ਤਾਂ ਜਦੋਂ ਬਹੁਤਾਤ
ਸਿੱਖ ਕੌਮ ਭਾਈ ਜਗਤਾਰ ਸਿੰਘ ਹਵਾਰਾ ਨੂੰ ਕੌਮ ਦਾ ਜੱਥੇਦਾਰ ਮੰਨਦੀ ਹੈ, ਤਾਂ ਬਾਦਲ ਦੇ
ਜੱਥੇਦਾਰ ਨੂੰ ਬੇਨਤੀਆਂ ਕਿਉਂ ਕੀਤੀਆਂ ਜਾ ਰਹੀਆਂ ਹਨ? ⛔ ਅੰਮ੍ਰਿਤਪਾਲ ਨੇ ਇੱਕ ਵਾਰੀ ਵੀ
ਭਾਈ ਹਵਾਰਾ ਜਾਂ ਹੋਰ ਬੰਦੀ ਸਿੰਘਾਂ ਬਾਰੇ ਖੁੱਲ ਕੇ ਕੋਈ ਗਲਬਾਤ ਨਹੀਂ ਕੀਤੀ, ਉਹਨੇ ਤਾਂ
ਸਗੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਏ ਮੋਰਚੇ ਤੋਂ ਲੋਕਾਂ ਦਾ ਧਿਆਨ ਬਿਲਕੁਲ ਹੀ ਹਟਾ
ਦਿੱਤਾ, ਤੇ ਪੁਰਾਣੇ ਬੰਦੀ ਸਿੰਘ ਤਾਂ ਕੀ ਰਿਹਾ ਕਰਵਾਉਣੇ ਸੀ, ਨਵੇਂ ਹੋਰ ਸਿੰਘ ਬੰਦੀ ਬਣਾ
ਦਿੱਤੇ, ਤੇ ਆਪ "ਖਿਸਕ" ਗਿਆ।... ਮੈਂ ਕੋਈ ਝੂਠ ਬੋਲਿਆ, ਕੋਈ ਕੁਫਰ ਤੋਲਿਆ ?‼️
✅ ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ॥ ਅੰਦਰਹੁ ਥੋਥਾ
ਕੂੜਿਆਰੁ ਕੂੜੀ ਸਭ ਖਚਾ॥
🌎 ਸਰਬੱਤ ਖ਼ਾਲਸਾ ਬਾਰੇ ਕੁੱਝ ਕੁ ਸਵਾਲ
ਹਨ ਜੋ ਜਵਾਬ ਉਡੀਕਦੇ ਹਨ...
🔸 ਕੀ ਕਿਸੇ ਗੈਰ ਜ਼ੁਮੇਵਾਰ ਬੰਦੇ ਦੇ ਕਹਿਣ 'ਤੇ ਸਰਬਤ ਖ਼ਾਲਸਾ ਬੁਲਾਇਆ ਜਾ ਸਕਦਾ ਹੈ?
🔹 ਸਰਬੱਤ ਖ਼ਾਲਸਾ ਦਾ ਆਧਾਰ ਕੀ ਹੋਵੇਗਾ? ਕਾਹਦੇ ਲਈ ਹੋਵੇਗਾ?
🔸 ਸਾਰੇ ਬੰਦੀ ਸਿੰਘਾਂ ਦੀ ਰਿਹਾਈ, ਜਾਂ ਹੁਣ ਸਿੰਘ ਬੰਦੀ ਹੋਏ ਹਨ ਉਨ੍ਹਾਂ ਦੀ ਰਿਹਾਈ
ਲਈ ਜਾਂ ਅੰਮ੍ਰਿਤਪਾਲ ਨੂੰ ਛੁੜਾਉਣ ਲਈ?
🔹 ਕੀ ਅੰਮ੍ਰਿਤਪਾਲ ਵੱਲੋਂ ਕੀਤੀਆਂ ਗ਼ਲਤ ਕਾਰਵਾਈਆਂ 'ਤੇ ਝਾਤ ਮਾਰੀ ਜਾਵੇਗੀ, ਜਿਵੇਂ
ਗੁਰਦੁਆਰਿਆਂ ਵਿੱਚ ਬਜ਼ੁਰਗਾਂ / ਅਪਾਹਜਾਂ ਲਈ ਬਣੀਆਂ ਬੈਠਕਾਂ ਨੂੰ ਸਾੜਨਾ, ਗੁਰੂ ਗ੍ਰੰਥ
ਸਾਹਿਬ ਦਾ ਸਰੂਪ ਦੀ ਆੜ 'ਚ ਅਜਨਾਲੇ ਥਾਣੇ 'ਤੇ ਹਮਲਾ ਬਾਰੇ, 16 ਮੈਂਬਰੀ ਕਮੇਟੀ ਵੱਲੋਂ
ਕੀਤੀ ਸਿਫਾਰਸ਼ਾਂ ਬਾਰੇ ਕੋਈ ਗੱਲ ਹੋਵੇਗੀ?
🔸 ਕੀ ਗੁਰੂ ਗ੍ਰੰਥ ਬੇਅਦਬੀਆਂ ਦਾ ਮਸਲਾ ਵਿਚਾਰਿਆ ਜਾਵੇਗਾ?
🔹 ਕੀ 328 ਸਰੂਪਾਂ ਦਾ ਮਸਲਾ ਵਿਚਾਰਿਆ ਜਾਵੇਗਾ?
ਐਸੇ ਬਹੁਤ ਸਵਾਲ ਖੜੇ ਹਨ।
🚩ਸਰਬੱਤ ਖ਼ਾਲਸਾ ਹੋਵੇਗਾ ਜਾਂ ਨਹੀਂ
ਹੋਵੇਗਾ ਉਸ ਬਾਰੇ ਵੀ ਕੁੱਝ ਅੱਟਕਲਾਂ ਹਨ :
▪️ 1. ਪਹਿਲੀ ਗੱਲ ਹੋਣਾ ਨਹੀਂ / ਜਾਂ ਸਰਕਾਰ ਨੇ ਹੋਣ ਨਹੀਂ ਦੇਣਾ ਕਿਉਂਕਿ ਸਰਕਾਰ ਦੀ
ਸੋਚ ਅਨੁਸਾਰ ਪੰਜਾਬ ਦਾ ਮਾਹੌਲ ਖਰਾਬ ਹੋਣ ਦੀ ਪੂਰੀ ਸੰਭਾਵਨਾ ਹੈ।
▪️ 2. ਜੇ ਬਾਦਲ ਦਾ ਦਿਹਾੜੀਦਾਰ ਆਰਜ਼ੀ ਜਥੇਦਾਰ ਹਰਪ੍ਰੀਤ ਸਿੰਘ ਸਰਬੱਤ ਖਾਲਸਾ ਨਾ ਬੁਲਾਵੇ
ਤਾਂ ਹਰਪ੍ਰੀਤ ਸਿੰਘ ਸਿੱਖ ਸੰਗਤਾਂ ਸਾਹਮਣੇ ਕਮਜ਼ੋਰ ਪੈਂਦਾ ਹੈ ਅਤੇ ਕਿਰਕਿਰੀ ਹੋਰ ਹੁੰਦੀ
ਹੈ।
▪️ 3. ਜੇ ਸਰਬੱਤ ਖ਼ਾਲਸਾ ਸੱਦਦਾ ਹੈ ਤਾਂ ਹੋ ਸਕਦਾ ਉਥੇ ਸ਼ਾਮਲ ਅੰਮ੍ਰਿਤਪਾਲ ਦੇ ਸਮਰਥਕ
ਖ਼ਾਲਿਸਤਾਨ ਦੇ ਐਲਾਨ ਦਾ ਰੌਲ਼ਾ ਪਾਉਣ, ਤੇ ਅੰਮ੍ਰਿਤਪਾਲ ਸਿੰਘ ਨੂੰ ਜਥੇਦਾਰ ਬਣਾਉਣ ਦਾ ਵੀ
ਰੌਲ਼ਾ ਪਾ ਸਕਦੇ ਹਨੇ, ਜਿਸ ਨਾਲ ਮਾਹੌਲ ਫਿਰ ਖਰਾਬ ਹੋ ਸਕਦਾ ਹੈ, ਤੇ ਪੰਜਾਬ ਪੁਲਿਸ ਤੇ
ਨੀਮ ਫੌਜੀ ਦੱਲ ਕਾਰਵਾਈ ਦੀ ਉਡੀਕ ਖੜੋਤੇ ਹੋਣ।
📛 ਗੱਲ ਕਿ ਤਿਆਰ ਕੀਤੇ 🦌ਹਰਣ ਅੰਮ੍ਰਿਤਪਾਲ ਨੇ ਬਾਦਲ ਦੇ
ਜਥੇਦਾਰ ਨੂੰ ਐਸੀ ਕੁੜਿੱਕੀ 'ਚ ਫਸਾਇਆ ਹੈ ਕਿ ਹੁਣ ਸਿਰਫ ਉਸਦੇ ਆਕਾ ਪ੍ਰਕਾਸ਼
ਸਿੰਘ ਬਾਦਲ ਹੀ ਕੋਈ ਤਿਕੜਮ ਲੜਾ ਸਕੇ ਤਾਂ ਠੀਕ, ਨਹੀਂ ਤਾਂ ਬਾਦਲ ਦਲੀਆਂ ਦੀ ਆਸਾਂ 'ਤੇ
ਪਾਣੀ ਫਿਰਿਆ ਲਓ, ਜਿਹੜੇ ਆਸ ਲਾਈ ਬੈਠੇ ਸਨ ਕਿ ਵਹੀਰ ਦੇ ਨਾਂ ਹੇਠ ਅਸੀਂ ਪਿੰਡਾਂ 'ਚ
ਆਪਣੀ ਜੜ੍ਹਾਂ ਫਿਰ ਮਜ਼ਬੂਤ ਕਰ ਸਕਾਂਗੇ।
⚠️ ਭਾਜਪਾ ਨੇ ਬਹੁਤ ਤਗੜੀ ਖੇਡ ਖੇਡੀ ਹੈ, ਇੱਕ ਤੀਰ
ਨਾਲ ਕਈ ਨਿਸ਼ਾਨੇ ਲਾਏ ਹਨ, ਅੰਮ੍ਰਿਤਪਾਲ ਕੋਲੋਂ ਪੰਜਾਬ ਦਾ ਮਾਹੌਲ ਖਰਬ ਕਰਾਕੇ ਭਗਵੰਤ
ਮਾਨ ਨੂੰ ਠਿੱਬੀ ਲਾਉਣੀ, ਜਥੇਦਾਰ ਦੀ ਕਿਰਕਿਰੀ ਕਰਵਾ ਕੇ ਬਾਦਲਾਂ ਦੀ ਪਿੱਠ ਲਵਾਉਣੀ,
ਫਿਰ ਸਿਖਾਏ ਹੋਏ ਹਰਣ ਅੰਮ੍ਰਿਤਪਾਲ ਕਰਕੇ ਨੌਜਵਾਨੀ ਦਾ ਘਾਣ ਕਰਨਾ। 📍 ਗੱਲ ਕਿ ਭਾਜਪਾ
2024 ਲਈ ਮੈਦਾਨ ਤਿਆਰ ਕਰ ਰਹੀ ਹੈ ਤੇ ਭਾਜਪਾ ਸੋਚਦੀ ਹੈ ਕਿ "ਨਾ ਅਕਾਲੀ, ਤੇ ਨਾ ਆਮ
ਆਦਮੀ ਪਾਰਟੀ" ਇਸ ਲਾਇਕ ਹਨ ਕਿ ਉਹ ਪੰਜਾਬ ਨੂੰ ਸੁਰੱਖਿਅਤ ਰੱਖ ਸਕਣ।
️🎯 ਸਰਬੱਤ ਖ਼ਾਲਸਾ ਜੇ ਹੋਇਆ ਵੀ ਤਾਂ ਸਿਰਫ ਤਕਰੀਰਾਂ ਹੋਣੀਆਂ,
ਗੱਲਾਂ ਹੋਣੀਆਂ, ਤੇ ਜੈਕਾਰੇ... ਤੇ ਇਸਦਾ ਨਤੀਜਾ ਹੋਵੇਗਾ "ਸਿਫਰ"⭕ ਕੋਈ ਸ਼ੱਕ?
⁉️
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|