🙏
ਗੁਰਬਾਣੀ ਵਿੱਚ ਅਨੇਕਾਂ ਸ਼ਬਦ ਅੰਕਿਤ ਹਨ ਜਿੱਥੇ ਬ੍ਰਹਮਾ, ਬਿਸ਼ਨ, ਮਹੇਸ਼ ਬਾਰੇ ਲਿਖਿਆ ਹੈ।
ਪਰ ਕੀ ਭਾਈ ਗੁਰਦਾਸ ਜੀ ਇਸ ਤੋਂ ਅਨਜਾਣ ਸਨ, ਕਿ ਉਨ੍ਹਾਂ ਨੇ ਉਨ੍ਹਾਂ ਦੇ ਪਹਿਲੇ ਅੱਖਰਾਂ
ਤੋਂ "ਵਾਹਿਗੁਰੂ" ਸ਼ਬਦ ਦੀ ਵਿਆਖਿਆ ਕੀਤੀ, ਕਿ...
ਵਾ = ਵਾਸਦੇਵ ਹਾ = ਹਰਿਕ੍ਰਿਸਨ ਗ = ਗੁਰ ਗੋਵਿੰਦ ਰ = ਰਾਮ ਦੇ ਸੂਚਕ ਹਨ !!!
📍 ਕੀ ਇਹ ਵਾਰ ਵੀ ਭਾਈ ਗੁਰਦਾਸ ਦੂਜੇ ਦੀ 41ਵੀਂ ਵਾਰ (ਵਾਹੁ
ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ) ਵਰਗੀ ਮਿਲਾਵਟ ਤਾਂ ਨਹੀਂ, ਜਿਸ ਵਿੱਚ
ਗੁਰਮਤਿ ਦੇ ਉਲਟ ਬਹੁਤ ਕੁੱਝ ਲਿਖਿਆ ਹੋਇਆ ਮਿਲਦਾ ਹੈ ? ਇਹ 41ਵੀਂ ਵਾਰ ਭਾਈ ਗੁਰਦਾਸ
ਦੀਆਂ 40 ਵਾਰਾਂ ਤੋਂ ਬਾਅਦ ਨੱਥੀ ਕੀਤੀ ਗਈ, ਜਿਸਨੂੰ ਸਿੱਖ ਅਖਵਾਉਣ ਵਾਲੇ ਬੜੀ ਗਰਮਜੋਸ਼ੀ
ਨਾਲ ਅਨਜਾਣਪੁਣੇ ਵਿੱਚ ਅੱਖਾਂ ਮੀਚ ਕੇ ਪੜ੍ਹੀ ਜਾਂਦੇ ਹਨ।
✅ ਆਓ ਦੇਖੀਏ ਗੁਰਬਾਣੀ ਕੀ ਸਿਖਿਆ ਦਿੰਦੀ ਹੈ...
☝️ ਭੈਰਉ ਅਸਟਪਦੀਆ ਮਹਲਾ ੧ ਘਰੁ ੨
ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ਰੋਗੀ ਸਗਲ ਸੰਸਾਰਾ ॥
ਹਰਿ ਪਦੁ ਚੀਨਿ ਭਏ ਸੇ ਮੁਕਤੇ ਗੁਰ ਕਾ ਸਬਦੁ ਵੀਚਾਰਾ ॥੪॥
... ਨਾਨਕ ਹਰਿਜਨ ਅਨਦਿਨੁ ਨਿਰਮਲ ਜਿਨ ਕਉ ਕਰਮਿ ਨੀਸਾਣੁ ਪਇਆ
॥9॥1॥
{ਪੰਨਾ 1153}
👉ਅਰਥ: (ਸਾਧਾਰਨ ਜੀਵਾਂ ਦੀ ਗੱਲ ਹੀ ਕੀਹ ਹੈ? ਵੱਡੇ
ਵੱਡੇ ਅਖਵਾਣ ਵਾਲੇ ਦੇਵਤੇ) ਬ੍ਰਹਮਾ, ਬਿਸਨੁ (ਵਿਸ਼ਣੂ), ਸਰੁਦ੍ਰਾ (ਸ-ਰੁਦ੍ਰਾ = ਸ਼ਿਵ
ਸਮੇਤ) ਸ਼ਿਵ ਭੀ ਹਉਮੈ ਦੇ ਰੋਗ ਵਿਚ ਹਨ, ਸਾਰਾ ਸੰਸਾਰ ਹੀ ਇਸ ਰੋਗ ਵਿਚ ਗ੍ਰਸਿਆ ਹੋਇਆ
ਹੈ। ਇਸ ਰੋਗ ਤੋਂ ਉਹੀ ਸੁਤੰਤਰ ਹੁੰਦੇ ਹਨ ਜਿਨ੍ਹਾਂ ਨੇ ਪਰਮਾਤਮਾ ਨਾਲ ਮਿਲਾਪ-ਅਵਸਥਾ ਦੀ
ਕਦਰ ਪਛਾਣ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਇਆ ਹੈ।4।
ਜੇਹੜਾ (ਵੱਡ-ਭਾਗੀ) ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਦੇ ਮਨ ਵਿਚ ਸਦਾ ਕਾਇਮ
ਰਹਿਣ ਵਾਲਾ ਪ੍ਰਭੂ ਸਦਾ ਵੱਸਦਾ ਹੈ, ਇਸ ਵਾਸਤੇ ਉਸ ਦਾ (ਹਉਮੈ-) ਰੋਗ ਦੂਰ ਹੋ ਜਾਂਦਾ
ਹੈ।
ਹੇ ਨਾਨਕ! ਪਰਮਾਤਮਾ ਦੇ ਭਗਤ ਸਦਾ ਪਵਿਤ੍ਰ ਜੀਵਨ ਵਾਲੇ ਹੁੰਦੇ ਹਨ, ਕਿਉਂਕਿ ਪ੍ਰਭੂ ਦੀ
ਮੇਹਰ ਨਾਲ ਉਹਨਾਂ ਦੇ ਮੱਥੇ ਤੇ ਨਾਮ-ਸਿਮਰਨ ਦਾ ਨਿਸ਼ਾਨ (ਚਮਕਾਂ ਮਾਰਦਾ) ਹੈ।9।1।
👁️ ਕੋਈ ਇੱਕ ਥਾਂ 'ਤੇ ਹੀ ਨਹੀਂ, ਹੋਰ ਵੀ ਸ਼ਬਦਾਂ ਦੇ ਵਿੱਚ ਇਨ੍ਹਾਂ ਤਿਨ੍ਹਾਂ ਬ੍ਰਹਮਾ
ਵਿਸ਼ਣੂ ਸ਼ਿਵ ਬਾਰੇ ਗੁਰਬਾਣੀ 'ਚ ਲਿਖਿਆ ਹੋਇਆ ਹੈ:
🔹ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ
ਕਮਾਈ ॥ ਸੂਹੀ ਮਹਲਾ 4 ॥ ਪੰਨਾਂ 735
🔹ਪਉੜੀ ॥ ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ
ਲਾਇਆ ॥
ਗੂਜਰੀ ਕੀ ਵਾਰ ਮਹਲਾ 3 ਪੰਨਾਂ 509
🔹ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ ਹਉਮੈ ਮੋਹੁ
ਵਧਾਇਆ ॥
ਸਲੋਕ ਮਃ 3 ॥ ਪੰਨਾਂ 852
🔹ਪਉੜੀ ॥ ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਬਿਸਥਾਰਿਆ ॥
ਮਾਰੂ ਵਾਰ ਮਹਲਾ 5 ਡਖਣੇ ਪੰਨਾਂ 1094
⚠️ ਜੇ ਬ੍ਰਹਮਾ, ਬਿਸ਼ਨ, ਮਹੇਸ਼ ਤਿੰਨੇ ਹੀ ਰੋਗ ਗ੍ਰਸਤ ਹਨ, ਤਾਂ ਕੀ ਉਨ੍ਹਾਂ ਦਾ ਨਾਮ ਭਾਈ
ਗੁਰਦਾਸ ਜੀ "ਵਾਹਿਗੁਰੂ" ਅੱਖਰ ਲਈ ਵਰਤ ਸਕਦੇ ਹਨ?❓ ਕੀ ਉਹ ਜੁਗਾਂ ਦੇ ਕ੍ਰਮ
(sequence) ਤੋਂ ਵੀ ਅਨਜਾਣ ਸਨ... ਗੁਰਬਾਣੀ ਵਿੱਚ ਹੀ ਇਨ੍ਹਾਂ ਜੁਗਾਂ ਦਾ ਕ੍ਰਮ ਦੱਸਿਆ
ਹੋਇਆ ਹੈ, ਭੱਟ ਕਲਸਹਾਰ ਜੀ ਪੰਨਾਂ 1390 'ਤੇ ਲਿਖਦੇ ਹਨ:
💢 "ਸਤਜੁਗਿ" ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥ "ਤ੍ਰੇਤੈ"
ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥
"ਦੁਆਪੁਰਿ" ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥
"ਕਲਿਜੁਗਿ" ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ
ਕਹਾਇਓ ॥ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥7॥
👉ਇੱਥੇ ਜੁਗਾਂ ਦਾ ਕ੍ਰਮ ਇਹ ਹੈ: ਸਤਜੁਗਿ, ਤ੍ਰੇਤਾ,
ਦੁਆਪਰਿ, ਕਲਿਜੁਗਿ
ਭਾਈ ਗੁਰਦਾਸ ਜੀ ਦੀ ਵਾਰ 1 ਪਉੜੀ 49
ਇਸ ਤਰ੍ਹਾਂ ਹੈ:
ਸਤਿਜੁਗਿ ਸਤਿਗੁਰ ਵਾਸਦੇਵ ਵਵਾ
ਵਿਸਨਾ ਨਾਮੁ ਜਪਾਵੈ।
ਦੁਆਪਰਿ ਸਤਿਗੁਰ ਹਰਿਕ੍ਰਿਸਨ ਹਾਹਾ ਹਰਿ ਹਰਿ ਨਾਮ
ਜਪਾਵੈ।
ਤ੍ਰਤੈ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੇ ਪਾਵੈ।
ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਵਿੰਦ ਨਾਮੁ
ਅਲਾਵੈ।
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿੱਚ ਜਾਇ ਸਮਾਵੈ।
ਚਾਰੇ ਅਛਰ ਇੱਕ ਕਰ ਵਾਹਿਗੁਰੂ ਜਪੁ ਮੰਤ੍ਰ ਜਪਾਵੈ।
ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੧
☝️ ਇੱਥੇ ਜੁਗਾਂ ਦਾ ਕ੍ਰਮ ਇਹ ਹੈ: ਸਤਿਜੁਗਿ, ਦੁਆਪਰਿ,
ਤ੍ਰੇਤਾ, ਕਲਿਜੁਗਿ
️🎯 ਕੀ ਭਾਈ ਗੁਰਦਾਸ ਜੀ ਇਸ ਸਭ ਤੋਂ ਅਨਜਾਣ ਸੀ?
ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਮਿਲਾਵਟ ਕੀਤੀ ਗਈ ਜਾਂ ਉਨ੍ਹਾਂ ਉੱਤੇ
ਬ੍ਰਾਹਮਣੀ ਮਤਿ ਦਾ ਹਾਲੇ ਵੀ ਅਸਰ ਸੀ, ਇਹ ਖੋਜ ਦਾ ਵਿਸ਼ਾ ਹੈ... 💥ਪਰ ਇੱਕ ਗੱਲ ਦਾ
ਦ੍ਰਿੜ ਹੈ ਕਿ ਸਾਡੇ ਕੋਲ ਸਮਰੱਥ ਗੁਰੂ, ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਕਸਵੱਟੀ
ਹੈ, ਜਿਸ 'ਤੇ ਪਰਖ ਕੇ ਕਿਸੇ ਵੀ ਹੋਰ ਰਚਨਾ ਦੀ ਪਰਖ ਹੋ ਸਕਦੀ ਹੈ।
🙏ਹਰ ਰੋਜ਼ ਅਰਦਾਸ ਤੋਂ ਬਾਅਦ ਦੋਹਰੇ ਵਿੱਚ "ਖੋਜ ਸਬਦ ਮਹਿ ਲੇਹ॥" ਪੜ੍ਹਨ ਵਾਲਿਓ,
ਗੁਰਬਾਣੀ ਵਿੱਚੋਂ ਖੋਜੋ, ਜਵਾਬ ਮਿਲ ਜਾਣਗੇ, ਦੇ ਫਿਰ ਦੁਬਿਧਾ ਨਹੀਂ ਰਹੇਗੀ।
ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥
ਗੁਰੂ ਸੁਮਤਿ ਬਖਸ਼ੇ। 🙏