🙏ਪਾਠਕਾਂ ਨੂੰ ਚੇਤੇ ਕਰਵਾ ਦੇਈਏ ਕਿ ਇਹ ਉਹੀ ਡਾ. ਗੋਗੋਆਣੀ
ਅਨਹੋਣੀ ਬਾਤ ਕਰ ਰਿਹਾ ਹੈ ਜਿਹੜਾ 8-9 ਮਾਰਚ 2017 ਨੂੰ ਬਚਿੱਤਰ ਨਾਟਕ ਗ੍ਰੰਥ (ਅਖੌਤੀ
ਦਸਮ ਗ੍ਰੰਥ) ਬਾਰੇ ਰੱਖੇ ਸੰਵਾਦ ਵਿੱਚੋਂ ਭਗੌੜਾ ਹੋ ਗਿਆ ਸੀ, ਤੇ ਇਸਦੇ ਸਾਥੀ ਵੀ ਡਾ.
ਅਮਰਜੀਤ ਸਿੰਘ ਅਤੇ ਪ੍ਰਿੰ. ਵਰਿਆਮ ਸਿੰਘ ਵੀ ਰਫੂ ਚੱਕਰ ਹੋ ਗਏ ਸੀ। ਤੇ ਹੁਣ ਇਹ ਗੁਰੂ
ਗ੍ਰੰਥ ਸਾਹਿਬ ਵਿੱਚੋਂ ਗੁਰੂ ਗੋਬਿੰਦ ਸਿੰਘ ਵੱਲੋਂ ਰਚਿਤ ਕਥਿਤ ਅਰਦਾਸ ਭਾਲ਼ ਰਿਹਾ ਹੈ।
💥ਭੋਲ਼ੇ ਪੰਛੀਆਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਜੋ ਆਮ ਪ੍ਰਚਲਿਤ
ਅਰਦਾਸ ਹੈ "ਪ੍ਰਿਥਮ ਭਗੌਤੀ ਸਿਮਰ ਕੈ..." ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ। ਇਹ
ਅਖੌਤੀ ਦਸਮ ਗ੍ਰੰਥ ਦੀ "ਦੁਰਗਾ ਕੀ ਵਾਰ" ਦਾ ਹਿੱਸਾ ਹੈ, ਤੇ ਭਗੌਤੀ ਦੇਵੀ ਦੁਰਗਾ ਦੀ
ਉਸਤਤਿ ਹੈ, ਜਿਹੜੀ ਸਿੱਖ ਅਖਵਾਉਣ ਵਾਲਿਆਂ ਨੂੰ ਕਦੇ ਅਕਾਲਪੁਰਖ, ਕਦੇ ਕਿਰਪਾਨ ਲਗਦੀ ਹੈ,
ਪਰ ਅਸਲ ਵਿੱਚ ਗੁਰਬਾਣੀ ਦੀ ਸੂਝ ਦੀ ਘਾਟ ਹੋਣ ਕਰਕੇ, ਤੇ ਹੋਰਨਾਂ ਕੂੜ੍ਹ ਕਬਾੜ ਗ੍ਰੰਥਾਂ
ਬਾਰੇ ਜਾਣਕਾਰੀ ਨਾ ਹੋਣ ਕਰਕੇ, ਉਹ ਮੱਖੀ ਤੇ ਮੱਖੀ ਮੱਖੀ ਜਾ ਰਹੇ ਹਨ, ਤੇ ਕਹਿੰਦੇ
ਕਹਾਉਂਦੇ ਅਖੌਤੀ ਵਿਦਵਾਨ, ਪ੍ਰਚਾਰਕ, ਜਥੇਦਾਰ, ਬਾਬੇ ਸਭ ਉਹੀ ਧੂੜ ਫੱਕੀ ਜਾ ਰਹੇ ਹਨ।
🙏ਗੁਰੂ ਸੁਮਤਿ ਬਖਸ਼ੇ।