Share on Facebook

Main News Page

😀ਆਪਣਾ ਜਲੂਸ ਕਿਵੇਂ ਕੱਢਣਾ, ਇਹ ਮੰਡ ਤੋਂ ਸਿੱਖੋ 🤡
-: ਸੰਪਾਦਕ ਖ਼ਾਲਸਾ ਨਿਊਜ਼
30.06.2023
#KhalsaNews #Mandd #Jaloos #BhagwantMann

🤡ਮੰਡ ‘ਤੇ ਤਰਸ ਕਰ ਲਵੋ ਭਾਈ, ਕੋਈ ਤਾਂ ਪੇਸ਼ ਹੋ ਜੋ, ਅਗਲਾ ਤਰਲੇ ਲੈ ਰਿਹਾ।
ਪਹਿਲਾਂ 28 ਜੂਨ, ਹੁਣ 8 ਜੁਲਾਈ, ਫਿਰ... ‼️
_____________________________

😄ਮੰਡ ਦਾ ਇਹ ਹਿਸਾਬ ਹੈ ਕਿ "ਅਖੇ ਤੂੰ ਕੌਣ, ਕਹਿੰਦਾ ਮੇਂ ਖਾਮ ਖਾਹ"🤔
-: ਸੰਪਾਦਕ ਖ਼ਾਲਸਾ ਨਿਊਜ਼ 27.06.2023
#KhalsaNews #DhyanSingh #Mandd #AkalTakhat #BhagwantMann

🔥"ਭਗਵੰਤ ਮਾਨ 28 ਜੂਨ ਨੂੰ ਅਕਾਲ ਤਖ਼ਤ ਸਾਹਿਬ 'ਤੇ ਹੋਣ ਪੇਸ਼, - ਧਿਆਨ ਸਿੰਘ ਮੰਡ" .... ਧਿਆਨ ਸਿੰਘ ਮੰਡ ਸੁੱਤੇ ਪਿਆਂ ਤ੍ਰਭਕ ਕੇ ਉਠਦੇ ਸਾਰ ਹੀ ਅਕਾਲ ਤਖ਼ਤ 'ਤੇ ਜਾ ਪਹੁੰਚੇ ਤੇ ਇਹ ਕਥਿਤ ਆਦੇਸ਼ ਦੇ ਦਿੱਤਾ ਕਿ ਭਗਵੰਤ ਮਾਨ 28 ਜੂਨ ਨੂੰ ਹਾਜ਼ਰ ਹੋਵੇ! ਬੱਲੇ! ਤੁਹਾਡੀ ਕੀ ਹੈਸੀਅਤ ਹੈ ਭਾਈ? ਵੈਸੇ ਜੋ ਭਗਵੰਤ ਮਾਨ ਕਰ ਰਿਹਾ, ਉਹ ਭਾਵੇਂ ਸਹੀ ਨਹੀਂ, ਪਰ ਜੋ ਤੁਸੀਂ ਕਰ ਰਹੇ ਹੋ, ਉਹ ਇੱਕ ਕੋਝੇ ਮਜ਼ਾਕ ਤੋਂ ਇਲਾਵਾ ਕੱਖ ਨਹੀਂ।

⚠️ਕਿਸ ਹੈਸਿਅਤ 'ਚ ਤੁਸੀਂ ਭਗਵੰਤ ਮਾਨ ਨੂੰ ਤਲਬ ਕਰ ਰਹੇ ਹੋ? ਇੱਕ ਪਾਸੇ ਤਾਂ ਮਾਨ ਨੂੰ ਸ਼ਰਾਬੀ ਸ਼ਰਾਬੀ ਕਹਿ ਕੇ ਸ਼੍ਰੋਮਣੀ ਕਮੇਟੀ, ਬਾਦਲ ਦਲੀਏ ਤੇ ਦੂਜੀਆਂ ਪਾਰਟੀਆਂ ਵਾਲੇ ਭੰਡਦੇ ਨੇ, ਤੇ ਦੂਜੇ ਪਾਸੇ ਉਹਨੂੰ ਤਲਬ ਕਰ ਰਹੇ ਹੋ? ਰਹਿਤ ਮਰਿਆਦਾ ਅਨੁਸਾਰ ਤਾਂ ਉਹ ਸਿੱਖ ਹੀ ਨਹੀਂ, ਫਿਰ ਗੈਰ ਸਿੱਖ ਨੂੰ ਤਲਬ ਕਿਵੇਂ ਕੀਤਾ ਜਾ ਸਕਦਾ ਹੈ? ਤੇ ਤੁਹਾਡੇ ਬਾਕੀ ਦੇ ਆਪੂੰ ਬਣੇ ਜਥੇਦਾਰ ਅਜਨਾਲਾ, ਦਾਦੂਵਾਲ ਕਿੱਧਰ ਗਏ? ਹੈਂ?

❌ਇਹ ਫੋਕੀਆਂ ਟਾਹਰਾਂ ਤੇ ਸੁਰਖੀਆਂ ਬਟੋਰਨ ਤੋਂ ਇਲਾਵਾ ਕੱਖ ਨਹੀਂ, ਮੰਡ ਜੀ ਤੁਸੀਂ ਆਪਣਾ ਤੇ ਕੌਮ ਦਾ ਜਲੂਸ ਨਾ ਕਢਵਾਓ, ਵੈਸੇ ਵੀ ਸ਼੍ਰੋਮਣੀ ਕਮੇਟੀ ਤੇ ਉਸਦੇ ਤਨਖਾਹਦਾਰ ਮੁਲਾਜ਼ਮ ਕਥਿਤ ਜਥੇਦਾਰ ਅਕਾਲ ਤਖ਼ਤ ਦੇ ਨਾਮ 'ਤੇ ਧੱਬਾ ਲਗਾ ਚੁਕੇ ਹਨ, ਤੇ ਤੁਹਾਡੀ ਤਾਂ ਕੋਈ ਬਿਸਾਤ ਹੀ ਨਹੀਂ, ਫਿਰ ਕਿਹੜੇ ਮੂੰਹ ਨਾਲ ਤਲਬ ਕਰ ਰਹੇ ਹੋ? ਭਗਵੰਤ ਮਾਨ ਨੇ ਆਉਣਾ ਤਾਂ ਹੈ ਨਹੀਂ, ਫਿਰ ਇਹ ਅਕਾਲ ਤਖ਼ਤ ਦੀ ਤੌਹੀਨ ਨਹੀਂ ਹੋਵੇਗੀ? ਤੇ ਉਸਦੇ ਜ਼ਿੰਮੇਵਾਰ ਤੁਸੀਂ ਹੋਵੋਗੇ। ਕਿ ਨਹੀਂ?⁉️

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top