👀ਕੌਣ ਹੈ
ਅਖੌਤੀ ਮਾਤਾ ਕੌਲਾਂ ❓
-: ਸੰਪਾਦਕ ਖ਼ਾਲਸਾ ਨਿਊਜ਼
27.07.2023
#KhalsaNews #Guriqbal #Kaulaan
⚠️ਬੱਚ ਜਾਓ
ਇਸ ਗੱਪਇਕਬਾਲ ਤੋਂ, ਜੀਹਦਾ ਧੰਦਾ ਹੀ ਝੂਠ 'ਤੇ ਖੜਾ ਹੈ, ਉਹ ਗੁਰਮਤਿ
ਕਿੱਥੋਂ ਸਿਖਾਏਗਾ। ਫਰਜ਼ੀ ਮਾਤਾ ਕੌਲਾਂ ਨਾਮ 'ਤੇ ਬਣਾਈ ਸੰਸਥਾ ਦਾ ਮੁਖੀ
ਗੁਰਇਕਬਾਲ ਸਿੰਘ ਦੱਸੇਗਾ ਕਿ ਇਹ ਅਖੌਤੀ ਮਾਤਾ ਕੌਲਾਂ ਕੌਣ ਸੀ?? ਚਲੋ ਅਸੀਂ ਦਸ
ਦਿੰਦੇ ਹਾਂ...
👀ਕੌਣ ਹੈ
ਕੌਲਾਂ ❓ ਜਦੋਂ ਗੁਰਬਿਲਾਸ ਪਾਤਸ਼ਾਹੀ ੬ ਦੇ ਕਰਤਾ ਮੁਤਾਬਿਕ ਦੇਖਦੇ ਹਾਂ
ਤਾਂ ਗੁਰੂ ਹਰਗੋਬਿੰਦ ਸਾਹਿਬ ਬੀਬੀ ਕੌਲਾਂ ਨੂੰ ਘੋੜੇ 'ਤੇ ਚੜਾ ਕੇ ਕੱਢ ਕੇ
ਲਿਆਏ ਸਨ, ਭਾਵ ਘਰੋਂ ਭਜਾ ਕੇ ਜਿਵੇਂ ਅੱਜ ਕੱਲ ਕੁਝ ਵਿਗੜੇ ਕਿਸਮ ਦੇ ਨੌਜਵਾਨ
ਕਰਦੇ ਹਨ।
✍️ਲਿਖਤ ਮੁਤਾਬਿਕ ਗੁਰੂ ਜੀ ਨੇ ਕਾਜ਼ੀ
ਤੋਂ ਵੀਹ ਹਜਾਰ ਰੁਪਏ ਵਿੱਚ ਲੰਗੜਾ ਘੋੜਾ ਖਰੀਦਿਆ ਜੋ ਗੁਰੂ ਜੀ ਵਲੋ ਘੋੜੇ ਉਪਰ
ਹੱਥ ਫੇਰਨ ਨਾਲ ਹੀ ਉਸੇ ਵੇਲੇ ਠੀਕ ਹੋ ਗਿਆ। ਗੁਰੂ ਜੀ ਕਾਜੀ ਨੂੰ ਘੋੜੇ 'ਤੇ
ਦੇ ਪੈਸੇ ਦੇਣ ਤੋ ਟਰਕਾਉਂਦੇ ਰਹੇ ਤਾਂ ਕਾਜੀ ਨੇ ਕਿਹਾ ਕਿ ਹੁਣ ਮੈਂ ਜਵਾਈ ਬਣ
ਕੇ ਪੈਸੇ ਲਵਾਂਗਾ। ਗੁਰੂ ਜੀ ਨੇ ਕਿਹਾ ਕਿ ਜਵਾਈ ਕੌਣ ਬਣੇਗਾ, ਇਹ ਬਾਅਦ ਵਿੱਚ
ਪਤਾ ਲੱਗ ਜਾਵੇਗਾ ਤੇ ਗੁਰੂ ਜੀ ਫਿਰ ਕਾਜੀ ਦੀ ਪੁੱਤਰੀ ਬੀਬੀ ਕੌਲਾਂ ਨੂੰ ਘੋੜੇ
ਪਰ ਕੱਢ ਕੇ ਲੈ ਆਏ ਤੇ ਰਸਤੇ ਵਿੱਚ ਗੁਰੂ ਜੀ ਅਤੇ ਕੌਲਾਂ ਨੇ ਮੱਝਾਂ ਵਲੋਂ
ਗੰਦਲੇ ਕੀਤੇ ਛਪੱੜ ਦੇ ਪਾਣੀ ਵਿਚ ਇਸਨਾਨ ਕੀਤਾ। ਗੁਰੂ ਜੀ ਨੇ ਕਿਹਾ ਕਿ ਇਹ
ਹੁਣ ਉਤਮ ਹੋ ਗਿਆ ਹੈ, ਇਥੇ ਨਹਾ ਕੇ ਸਭ ਦੁੱਖ ਦੂਰ ਹੋਣਗੇ।
⛔ਇਹ ਹੈ ਇਸ
ਸਾਧੜੇ ਗੁਰਇਕਬਾਲ ਦੀ ਮਾਤਾ ਕੌਲਾਂ ਜਿਸਨੂੰ ਗੁਰ-ਬਿਲਾਸ ਦੇ ਕਰਤਾ ਵੱਲੋਂ
ਜੇ ਅੱਜ ਦੀ ਭਾਸ਼ਾ ਵਿੱਚ ਗੱਲ ਕਰੀਏ ਤਾਂ Girl Friend ਬਣਾ ਕੇ ਪੇਸ਼ ਕੀਤਾ ਹੈ।
ਮਾਤਾ ਸ਼ਬਦ ਦੀ ਵਰਤੋਂ ਕੇਵਲ ਗੁਰੂ ਦੇ ਮਹਿਲਾਂ ਨਾਲ ਹੀ ਹੋਈ ਹੈ, ਪਰ ਇਸ
ਬੇਈਮਾਨ ਨੇ ਗੁਰੂ ਹਰਗੋਬਿੰਦ ਦੀ ਅੱਤ ਦੀ ਤੌਹੀਨ ਕੀਤੀ ਹੈ। ਭਾਵੇਂ ਕੁੱਝ ਸਮਾਂ
ਪਹਿਲਾਂ ਇਸ ਨੇ ਜਾਗਰੂਕਾਂ ਦਾ ਵਿਰੋਧ ਨਾ ਸਹਾਰਦੇ ਹੋਏ ਮਾਤਾ ਸ਼ਬਦ ਦੀ ਵਰਤੋਂ
ਤੋਂ ਸੰਕੋਚ ਕਰਦੇ ਹੋਏ ਬੀਬੀ ਸ਼ਬਦ ਵਰਤੋਂ ਸ਼ੁਰੂ ਕਰ ਦਿੱਤੀ ਸੀ, ਪਰ ਪੰਜਾਬੀ ਦੇ
ਅਖਾਣ ਮੁਤਾਬਿਕ ਚੌਰ ਚੋਰੀ ਸੇ ਤੋ ਜਾਏ, ਹੇਰਾ-ਫੇਰੀ ਸੇ ਨਾ ਜਾਏ ਵਾਂਗ ਅੱਜ ਇਹ
ਅਤੇ ਇਸਦੇ ਚੇਲੇ ਇਹ ਕੁਤਾਹੀ ਕਰਦੇ ਰਹਿੰਦੇ ਹਨ।
☢️ਬਚੋ ਇਸ
ਗਪੌੜੀ ਗੁਰਇਕਬਾਲ ਤੋਂ।