ਗਿਆਨੀ
ਪਿੰਦਰਪਾਲ ਸਿੰਘ ਦੀ ਇੱਕ ਹੋਰ ਵੀਚਾਰ ਸੁਣੀ ਤਾਂ ਇਸ ਲੇਖ ਨੂੰ ਲਿਖਣ ਦੀ ਪ੍ਰੇਰਣਾ ਮਿਲੀ।
ਕਿਉਂਕਿ ਜਿਸ ਤਰ੍ਹਾਂ ਪਿੰਦਰਪਾਲ ਵਰਗੇ ਲੋਕ ਗੁਰਬਾਣੀ ਦੇ ਅਨਰਥ ਕਰਦੇ ਹਨ, ਜਿਸ ਨਾਲ ਭੋਲੇ
ਭਾਲੇ ਲੋਕਾਂ ਦਾ ਭੁਲੇਖਾ ਹੋਰ ਗੂੜ੍ਹਾ ਹੋ ਜਾਂਦਾ ਹੈ।
https://www.youtube.com/watch?v=QtNrexoDiyk
ਆਓ ਜਾਣੀਏ...
ਗੁਰੂ ਨਾਨਕ ਸਾਹਿਬ ਵੱਲੋਂ ਉਚਾਰੇ 'ਸਲੋਕ ਵਾਰਾਂ ਤੇ ਵਧੀਕ' ਵਿਚ ਵਿਚਾਰ ਅਧੀਨ ਸਲੋਕ ਆਪਣੇ
ਆਪ ਵਿੱਚ ਮੁਗਲਾਂ ਵੱਲੋਂ ਹੋਂਦੇ ਜ਼ੁਲਮਾਂ ਦੀ ਦਾਸਤਾਨ ਦਸਦਾ ਹੈ।
ਮਹਲਾ ੧ ॥ ਲਾਹੋਰ ਸਹਰੁ ਜਹਰੁ ਕਹਰੁ ਸਵਾ
ਪਹਰੁ ॥੨੭॥ ਪੰਨਾਂ 1410
ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਮੁਗਲਾਂ ਦੇ ਜ਼ੁਲਮ ਕਰਨ ਦੇ ਨਾਲ
ਲਾਹੌਰ ਸ਼ਹਿਰ ਦਾ ਮਾਹੌਲ, ਚੌਗਿਰਦਾ (ਵਾਤਾਵਰਨ) ਕਤਲੋਗਾਰਤ ਵਾਲਾ (ਜ਼ਹਿਰੀਲਾ) ਬਣ ਗਿਆ
ਸੀ, ਦਿਨ ਵਿਚ ਸਵਾ ਪਹਿਰ (4 ਕੁ ਘੰਟੇ ਨਿੱਤਾ ਪ੍ਰਤੀ) ਇਹ ਜ਼ੁਲਮ ਹੁੰਦਾ ਸੀ।
ਪ੍ਰਮਾਣ: ਖੁਰਾਸਾਨ ਖਸਮਾਨਾ
ਕੀਆ ਹਿੰਦੁਸਤਾਨੁ ਡਰਾਇਆ॥ ਪੰਨਾਂ 360
ਮਹਲਾ ੧ ॥ ਮੁਗਲ ਪਠਾਣਾ ਭਈ ਲੜਾਈ ਰਣ
ਮਹਿ ਤੇਗ ਵਗਾਈ ॥ ਓਨ੍ਹ੍ਹੀ ਤੁਪਕ ਤਾਣਿ ਚਲਾਈ ਓਨ੍ਹ੍ਹੀ ਹਸਤਿ ਚਿੜਾਈ ॥
ਜਿਨ੍ਹ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹ੍ਹਾ ਮਰਣਾ ਭਾਈ ॥ ਪੰਨਾਂ 418
ਗੁਰੂ ਨਾਨਕ ਸਾਹਿਬ ਜੀ ਨੇ 4 ਉਦਾਸੀਆਂ ਤੋਂ ਬਾਅਦ ਵਾਪਿਸ ਆ
ਕਰਤਾਰਪੁਰ ਟਿਕਾਣਾ ਕੀਤਾ, ਜਿਸਦਾ ਪ੍ਰਭਾਵ ਸਿੱਧੇ ਤੌਰ 'ਤੇ ਸਾਰੇ ਨੇੜੇ ਦੇ ਇਲਾਕਿਆਂ ਦੀ
ਮਾਨਸਿਕਤਾ ਉਤੇ ਪਿਆ। ਇਹ ਸਿੱਖੀ ਦਾ ਕੇਂਦਰ ਬਣ ਗਿਆ। ਇਹ ਦੇਖਦੇ ਹੋਏ ਗੁਰੂ ਅਮਰਦਾਸ ਜੀ
ਨੇ ਮਹਲਾ 1 ਦੇ 27ਵੇਂ ਸਲੋਕ ਨਾਲ ਜੋੜਕੇ ਇਕ ਹੋਰ ਸਲੋਕ 28ਵਾਂ ਉਚਾਰਦੇ ਹੋਏ ਆਖਿਆ...
ਮਹਲਾ ੩ ॥ ਲਾਹੋਰ ਸਹਰੁ ਅੰਮ੍ਰਿਤ ਸਰੁ
ਸਿਫਤੀ ਦਾ ਘਰੁ ॥੨੮॥ ਪੰਨਾਂ 1412
ਮਹਲਾ ੧ ॥ ਜਉ ਤਉ ਪ੍ਰੇਮ ਖੇਲਣ ਕਾ ਚਾਉ
॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ
॥ ਦਾ ਉਪਦੇਸ਼ ਆਮ ਜਨ ਮਾਨਸਿਕਤਾ ਵਿੱਚ ਘਰ ਕਰਨ ਲੱਗ ਪਿਆ ਤੇ ਬ੍ਰਾਹਮਣਵਾਦ ਦਾ
ਜਾਲ ਖਤਮ ਹੋਣ ਨਾਲ ਲੋਕ ਵਿਚ ਆਪਣੇ ਹੱਕ ਲਈ ਜਾਗ੍ਰਤੀ ਆਉਣ ਲੱਗੀ। ਸੱਚ ਦੇ ਇਸੇ ਪਸਾਰੇ
ਨੂੰ ਵੇਖ ਗੁਰੂ ਅਮਰਦਾਸ ਜੀ ਨੂੰ ਕਹਿਣਾ ਪਿਆ ਕਿ ''ਲਾਹੋਰ
ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥"
ਲਾਹੌਰ ਜੋ ਕੇ ਕਿਸੇ ਸਮੇਂ ਜ਼ਹਿਰ ਦਾ
ਪ੍ਰਤੀਕ ਬਣ ਗਿਆ ਸੀ ਸੱਚ ਦੇ ਪਾਸਾਰ ਨੇ ਉਸ ਨੂੰ ਅੰਮ੍ਰਿਤ ਦਾ ਸਰ (ਸਰੋਵਰ) ਬਣਾ ਦਿੱਤਾ।
ਇਥੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਿਤੇ ਵੀ ਨਹੀਂ ਹੈ।
ਯਾਦ ਰਹੇ ਕਿ ਅੰਮ੍ਰਿਤਸਰ ਸ਼ਹਿਰ ਦਾ ਪਹਿਲਾਂ ਨਾਮ ਗੁਰੂ ਕਾ
ਚੱਕ, ਚੱਕ ਗੁਰੂ ਕਾ, ਰਾਮਦਾਸਪੁਰ, ਸੁਧਾਸਰ, ਆਦਿ ਹੁੰਦਾ ਸੀ। ਅੰਮ੍ਰਿਤਸਰ ਨਾਮ
ਬਹੁਤ ਬਾਅਦ ਵਿੱਚ ਪਿਆ ਹੈ। ਇਸ ਲਈ ਇਹ ਕਹਿਣਾ ਕਿ ਗੁਰੂ ਅਮਰਦਾਸ ਦਾਸ ਸਾਹਿਬ ਨੂੰ ਪਹਿਲਾਂ
ਹੀ ਪਤਾ ਸੀ, ਤਾਂ ਇਹ ਸਿਰਫ ਅਟਕਲਪੱਚੂ ਤੋਂ ਇਲਾਵਾ ਹੋਰ ਕੁੱਝ ਨਹੀਂ।
⚠️ਖ਼ਾਲਸਾ ਨਿਊਜ਼ ਇੱਥੇ
ਅੰਮ੍ਰਿਤਸਰ ਸ਼ਾਹਿਰ ਦੀ ਇਤਿਹਾਸਕ ਮੱਹਤਤਾ ਬਾਰੇ ਗੱਲ ਨਹੀਂ ਕਰ ਰਹੀ, ਇਤਿਹਾਸਕ ਤੌਰ 'ਤੇ
ਇਹ ਸ਼ਹਿਰ ਬਹੁਤ ਮਹੱਤਵਪੂਰਣ ਰਿਹਾ ਹੈ, ਤੇ ਹੈ, ਪਰ ਐਥੇ ਲੋਕਾਂ 'ਚ ਇਸ ਸ਼ਬਦ ਪ੍ਰਤੀ ਪਏ
ਭੁਲੇਖੇ ਨੂੰ ਦੂਰ ਕਰਣ ਦਾ ਜਤਨ ਕੀਤਾ ਗਿਆ ਹੈ।
💢ਜਿਸ
ਤਰ੍ਹਾਂ "ਹਰਿਮੰਦਰ" ਸ਼ਬਦ ਦਾ "ਦਰਬਾਰ ਸਾਹਿਬ ਅੰਮ੍ਰਿਤਸਰ" ਨਾਲ ਕੋਈ ਸੰਬੰਧ ਨਹੀਂ, ਉਸੇ
ਤਰ੍ਹਾਂ "ਅੰਮ੍ਰਿਤ ਸਰੁ ਸਿਫਤੀ ਦਾ ਘਰੁ" ਦਾ ਅੰਮ੍ਰਿਤਸਰ ਸ਼ਹਿਰ ਨਲ ਕੋਈ ਸਬੰਧ ਨਹੀਂ।
ਆਸ ਹੈ ਗੱਲ ਪਕੜ ਵਿੱਚ ਆਈ ਹੋਵੇਗੀ। ਗੁਰੂ ਸੁਮਤਿ ਬਖਸ਼ੇ।