🐍ਸਵਾਮੀ ਪਰਮਾਨੰਦ ਅੱਜਕਲ
ਸਿੱਖਾਂ ‘ਚ ਬਹੁਤ ਮਕਬੂਲ ਹੋ ਰਿਹਾ ਹੈ, ਕਾਰਣ ਹੈ ਸਿੱਖਾਂ ਦੀ ਉਸਤਤਿ
ਦੂਜੇ ਲਫਜ਼ਾਂ ’ਚ ‘ਫੂਕ’ ਛਕਾ ਰਿਹਾ ਹੈ, ਤੇ ਕਥਿਤ ਸਿੱਖ ਫੂਕ ਛੱਕ ਕੇ ਬਹੁਤ
ਖੁਸ਼ ਹੁੰਦੇ ਹਨ। ਫਿਰ ਇਹ ਸਭ ਕੁੱਝ ਭੁਲਾ ਕੇ ਕਿਸੇ ਦੇ ਵੀ ਪਿੱਛੇ ਹੋ ਤੁਰਦੇ
ਹਨ, ਕਿਉਂਕਿ ਇਨ੍ਹਾਂ ਨੂੰ ਆਪਣੇ ਗੁਰੂ ‘ਤੇ ਭੋਰਾ ਵੀ ਭਰੋਸਾ ਨਹੀਂ, ਤੇ ਹਰ
ਵਾਰੀ ਉਹੀ ਗ਼ਲਤੀ ਦੁਹਰਾਉਂਦੇ ਹਨ।
⭕ਇਹ ਮੌਕੇ ‘ਤੇ ਸਾਵਧਾਨ ਕਰਣ ਵਾਲੇ ਨੂੰ ਗਾਹਲ਼ਾਂ ਕੱਢਡੇ
ਹਨ, ਫਿਰ ਬਾਅਦ ਵਿੱਚ ਧੋਖਾ ਮਿਲਣ ’ਤੇ ਚੀਕਦੇ ਹਨ। ਇਹ ਸਾਧ ਵੀ ਤੁਹਾਨੂੰ ਫੂਕ
ਛਕਾ ਰਿਹਾ ਹੈ, ਉਸਤਤਿ ਕਰ ਰਿਹਾ ਹੈ, ਪਰ ਇਸਦੀ ਮਨਸ਼ਾ ਕੁੱਝ ਹੋਰ ਹੈ...
ਸਾਵਧਾਨ ਰਹੋ।
🙏 ਦੁਨੀਆ ਹੁਸੀਆਰ ਬੇਦਾਰ
ਜਾਗਤ ਮੁਸੀਅਤਹਉ ਰੇ ਭਾਈ॥
ਭਗਤ ਕਬੀਰ, ਪੰਨਾਂ 972
📍 ਹੇ ਜਗਤ ਦੇ ਲੋਕੋ! ਸੁਚੇਤ ਰਹੋ, ਜਾਗਦੇ ਰਹੋ, ਤੁਸੀ
ਤਾਂ (ਆਪਣੇ ਵਲੋਂ) ਜਾਗਦੇ ਹੀ ਲੁੱਟੇ ਜਾ ਰਹੇ ਹੋ।
ਗੁਰੂ ਸੁਮਤਿ ਬਖਸ਼ੇ।