⚠️ਪ੍ਰਚਾਰਕਾਂ
ਦਾ ਵਿਰੋਧ ਉਦੋਂ ਹੀ ਹਟੇਗਾ, ਜਦੋਂ ਅਖੌਤੀ ਦਸਮ ਗ੍ਰੰਥ ਨੂੰ "ਗੁਰਬਾਣੀ" ਮੰਨੋਗੇ....
ਤੁਹਾਡੀ ਖਲਾਸੀ ਉਸ ਦਿਨ ਹੀ ਹੋਣੀ ਹੈ। ਤੁਸੀਂ "ਚਰਿੱਤਰੋਪਾਖਿਆਨ" ਨੂੰ ਬਾਣੀ ਨਹੀਂ ਮੰਨਦੇ,
ਪਰ "ਚੌਪਈ" ਵੀ ਪੜ੍ਹੀ ਜਾਂਦੇ ਹੋ! 🔹ਇਹ ਦੋਗਲਾਪਨ ਕਿਉਂ?❓ ਉਹੀ ਘਿਸਿਆ ਪਿਟਿਆ ਰਿਕਾਰਡ...
ਸਿੱਖ ਰਹਿਤ ਮਰਿਆਦਾ... ਕੀ ਸਿੱਖ ਰਹਿਤ ਮਰਿਆਦਾ, ਗੁਰਬਾਣੀ ਹੈ? ਤੇ ਜਦੋਂ ਤੱਕ ਮਰਿਆਦਾ
ਬਦਲੀ ਨਹੀਂ ਜਾਂਦੀ, ਇਹ ਗੁਰੂ ਨੂੰ ਮੂੰਹ ਚਿੜਾਉਂਦੇ ਰਹਿਣਗੇ ?❓
🇫🇧 ਫੇਸਬੁਕ 'ਤੇ ਇੱਕ ਵੀਰ ਦਾ ਕੁਮੈਂਟ ਬਹੁਤ ਸਾਰਥਕ ਹੈ:
✅"ਜਿੱਦਣ ਕੌਮ (ਦੇ ਕੁਝ ਬੰਦਿਆਂ) ਨੇ ਨਿਰਣਾ ਲਿਆ, ਬਈ ਸਵੇਰੇ ਗੁਰੂ ਗਰੰਥ ਸਾਹਿਬ ਤੋਂ
ਬਾਹਰ ਦੀ "ਰਚਨਾ", ਬਾਣੀ ਹੈ ਅਤੇ ਸ਼ਾਮ ਨੂੰ ਨਿਰਣਾ ਹੋਇਆ "ਰਚਨਾ", ਬਾਣੀ ਨਹੀਂ।
🔹- ਕੀ ਅਸੀਂ ਓਦਣ ਹੀ ਮੰਨਾਂਗੇ ਕਿ "ਰਚਨਾ", ਬਾਣੀ ਨਹੀਂ ?
🔹- ਕੀ ਗੁਰੂ ਗਰੰਥ ਸਾਹਿਬ ਦੀ ਬਾਣੀ / ਵੀਚਾਰਧਾਰਾ ਸਾਨੂੰ ਕੋਈ ਸੇਧ ਨਹੀਂ ਦਿੰਦੀ ?
ਜਿਨਾਂ ਦੇ ਕਬਜ਼ੇ 'ਚ ਮਰਿਆਦਾ ਹੈ, ਉਹ ਕਦੀ ਵੀ ਤਬਦੀਲੀ ਨਹੀਂ ਹੋਣ ਦੇਣਗੇ, ਨਾ ਇਕਠੇ
ਹੋਣਗੇ, ਨਾ ਕੌਮ ਇਕਠੀ ਹੋਣ ਦੇਣਗੇ।"
🔺ਸ. ਸਿਕੰਦਰਜੀਤ ਸਿੰਘ ਦਾ ਕੁਮੈਂਟ ਬਹੁਤ ਸਟੀਕ ਹੈ : ਰੌਲਾ ਦਸਮ
ਗਰੰਥ ਨੂੰ ਮੱਥਾ ਟਕਾਉਣ ਦਾ, ਰਹਿਤ ਮਰਿਯਾਦਾ ਤਾਂ ਬਹਾਨਾਂ, ਇਹਦੇ ਪਾਠ ਕਰਨ ਨਾਲ ਪਰਨਾਲਾ
ਉਥੇ ਹੀ ਰਹਿਣਾਂ।
☝️ਖ਼ਾਲਸਾ ਨਿਊਜ਼ ਨਹੀਂ ਕਹਿੰਦੀ ਕਿ ਤੁਸੀਂ ਸਾਡੇ ਕਹੇ ਨੂੰ ਸਹੀ ਕਹੋ
ਜਾਂ ਮੰਨੋ, ਪਰ ਸੋਚੋ ਕਿ ਜਦੋਂ ਐਨੀ ਜਾਗਰੂਕਤਾ ਆ ਗਈ ਹੈ, ਤਾਂ ਫਿਰ ਕਿਸਦਾ ਇੰਤਜ਼ਾਰ ਕਰ
ਰਹੇ ਹੋ? ਆਪਣੇ ਗੁਰੂ ਦੀ ਗੁਰਬਾਣੀ ਅਨੁਸਾਰ ਨਿਤਨੇਮ ਨਹੀਂ ਹੋ ਸਕਦਾ? ਪਾਹੁਲ ਤਿਆਰ ਨਹੀਂ
ਹੋ ਸਕਦੀ? ਅਰਦਾਸ ਤਿਆਰ ਨਹੀਂ ਹੋ ਸਕਦੀ? 👉ਜਾਂ ਕਹਿ ਦਿਓ ਕਿ ਗੁਰੂ ਅਧੂਰਾ ਹੈ, ਜਾਂ
ਆਪਣੇ ਗੁਰੂ ਲਈ ਖੜਨਾ ਸਿੱਖੋ... ਨਹੀਂ ਤਾਂ ਜਿਨ੍ਹਾਂ ਨੇ ਰੌਲ਼ਾ ਪਾਉਣਾ ਹੈ, ਉਨ੍ਹਾਂ ਨੇ
ਉਦੋਂ ਤੱਕ ਨਹੀਂ ਹੱਟਣਾ, ਜਦੋਂ ਤੱਕ ਪ੍ਰਚਾਰਕ ਅਖੌਤੀ ਦਸਮ ਗ੍ਰੰਥ ਨੂੰ ਗੁਰਬਾਣੀ ਕਹਿਣਾ
ਨਹੀਂ ਸ਼ੁਰੂ ਕਰਦੇ...
📍ਹੁਣ ਭਾਂਵੇਂ ਜਾਪੁ ਦਾ ਪਾਠ ਕਰੋ, ਭਾਂਵੇਂ ਚੌਪਈ ਦਾ... ਉਨ੍ਹਾਂ
ਨੇ ਨਹੀਂ ਹੱਟਣਾ... ਰੌਲਾ ਅਖੌਤੀ ਦਸਮ ਗ੍ਰੰਥ ਦਾ ਹੈ, ਨਾ ਕਿ ਜਾਪੁ ਦੇ ਪਾਠ ਦਾ !!!
☢️ਕਈਆਂ ਨੇ ਕਹਿਣਾ ਕਿ ਤੁਸੀਂ ਧੜੇਬਾਜ਼ੀ ਦੀਆਂ ਗੱਲਾਂ ਕਰਦੇ ਹੋ,
ਉਨ੍ਹਾਂ ਨੂੰ ਸਾਫ ਕਰ ਦੇਈਏ ਕਿ ਭਾਈ ਸਾਡਾ ਤਾਂ ਇੱਕੋ ਧੜਾ ਹੈ :
🙏ਜਿਨ੍ ਸਿਉ ਧੜੇ ਕਰਹਿ ਸੇ ਜਾਹਿ ॥ ਝੂਠੁ ਧੜੇ ਕਰਿ ਪਛੋਤਾਹਿ
॥
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥
ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥2॥
👁️ਤੇ ਹੁਣ ਤੁਸੀਂ ਦੇਖੋ ਕਿਹੜਾ ਧੜਾ ਚੁਣਨਾ ਹੈ "ਝੂਠੁ ਧੜੇ ਕਰਿ
ਪਛੋਤਾਹਿ॥" ਵਾਲਾ, ਜਾਂ
"ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ॥"
ਵਾਲਾ ! ਚੋਣ ਤੁਹਾਡੀ ।
👳ਕੀ ਕਦੀ ਗੁਰਮਤਿ ਦਾ ਪ੍ਰਚਾਰ ਕਰਣ ਵਾਲੇ ਗੁਰੂ ਨੂੰ ਪੂਰਣ ਤੌਰ
'ਤੇ ਸਮਰਪਿਤ ਵੀ ਹੋਣਗੇ ਜਾਂ ਸ਼੍ਰੋਮਣੀ ਕਮੇਟੀ ਦੀ ਮੋਹਤਾਜੀ ਹੀ ਕਰਦੇ ਰਹਿਣਗੇ? ਫਿਰ ਤਾਂ
ਸ਼੍ਰੋਮਣੀ ਕਮੇਟੀ ਵੱਡੀ ਹੋਈ ਗੁਰੂ ਤੋਂ... ਕਿ ਨਹੀਂ?❓
I don't know the key to Success, but the key to Failure is to Please
everybody. Am I Right OR
Am I Right?