👳 ਭਾਈ ਸਰਬਜੀਤ ਸਿੰਘ ਧੂੰਦਾ ਨੂੰ ਬੇਨਤੀ 🙏
-: ਸੰਪਾਦਕ ਖ਼ਾਲਸਾ ਨਿਊਜ਼
02.09.2023
#KhalsaNews
#Request
#SarabjitSingh
#Dhoonda
#Jaap
#Chaupayi
#DG
☢️
ਗੁਰਮਤਿ ਪ੍ਰਚਾਰ ਦੇ ਵਿਰੋਧੀ ਅਨਸਰਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਗੁਰੂ ਗ੍ਰੰਥ
ਸਾਹਿਬ ਦੇ ਪ੍ਰਚਾਰ ਵਿੱਚ ਰੁੱਝੇ ਪ੍ਰਚਾਰਕਾਂ ਵਿਰੁੱਧ ਹੁਲੜਬਾਜੀ ਕਰਣ ਦੀਆਂ ਕਰਤੂਤਾਂ
ਜਾਰੀ ਹਨ। ਪਿਛਲੇ ਦਿਨੀ ਭਾਈ ਸਰਬਜੀਤ ਸਿੰਘ ਧੂੰਦਾ ਜੀ ਦਾ ਵਿਰੋਧ ਹੋਇਆ, "ਅਖੇ ਧੂੰਦਾ
ਜਾਪੁ ਚੌਪਈ ਦੀ ਵਿਆਖਿਆ ਕਰੇ।"
✌️ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਭਾਈ ਧੂੰਦਾ ਜੀ ਵਧੀਆ ਬੁਲਾਰੇ ਤੇ ਗੁਰਮਤਿ ਦੇ ਚੰਗੇ
ਗਿਆਤਾ ਹਨ। ਖ਼ਾਲਸਾ ਨਿਊਜ਼ ਦੀ ਇਨ੍ਹਾਂ ਨਾਲ ਕੋਈ ਨਿਜੀ ਵਿਰੋਧਤਾ ਨਹੀਂ, ਸਗੋਂ ਅਸੀਂ
ਚਾਹੁੰਦੇ ਹਾਂ ਕਿ ਇਹ ਇਸੇ ਤਰ੍ਹਾਂ ਗੁਰਮਤਿ ਦਾ ਪ੍ਰਚਾਰ ਕਰਦੇ ਰਹਿਣ।
👁️ਵੈਸੇ ਧੂੰਦਾ ਜੀ ਨੇ ਸਾਡੀ ਬੇਨਤੀ ਪਿਛਲੇ ਸਮੇਂ 2011
ਵਿੱਚ ਵੀ ਨਹੀਂ ਮੰਨੀ ਸੀ, ਜਦੋਂ ਉਹ ਅਕਾਲ ਤਖ਼ਤ ਦੇ ਕਾਬਜ਼ ਅਖੌਤੀ ਜਥੇਦਾਰਾਂ ਕੋਲ
ਮੁਆਫੀਨਾਮਾ ਲਿਖ ਆਏ ਸਨ, ਇਸ ਮੁਆਫੀਨਾਮੇ ਦੇ ਬਾਵਜੂਦ ਉਨ੍ਹਾਂ ਦਾ ਵਿਰੋਧ ਉਨ੍ਹਾਂ ਗੱਲਾਂ
ਕਰਕੇ ਹਾਲੇ ਵੀ ਹੋ ਰਿਹਾ ਹੈ। ਨਾ ਸਟੇਜਾਂ ਬਚੀਆਂ ਨਾ ਵਿਰੋਧ
ਹੱਟਿਆ। ਨਾ ਖ਼ੁਦਾ ਮਿਲਾ ਨਾ ਵਸਾਲੇ ਸਨਮ...
ਖੈਰ... 😞
🙏ਧੂੰਦਾ ਜੀ ਅਸੀਂ ਤੁਹਾਡੇ ਵਿਰੋਧੀ ਨਹੀਂ, ਹੁਣ ਵੀ ਬੇਨਤੀ ਕਰ ਰਹੇ ਹਾਂ ਕਿ ਖੌਰੂ ਪਾਉਣ
ਵਾਲੇ ਬਚਿੱਤਰੀਆਂ ਦੀ ਗੱਲ ਮੰਨ ਕੇ ਉਨ੍ਹਾਂ ਨੂੰ ਕਹੋ ਕਿ ਆਓ ਕਰੀਏ ਜਾਪੁ ਤੇ ਚੌਪਈ ਦੀ
ਕਥਾ। ਇਹ ਬਹੁਤ ਹੀ ਸੁਨਿਹਰੀ ਮੌਕਾ ਹੈ, ਨਾਲ ਹੀ ਉਨ੍ਹਾਂ ਨੂੰ ਸੱਦਾ ਦਿਓ ਕਿ ਆਓ ਆਪਣੇ
ਪੂਰੇ ਪਰਿਵਾਰਾਂ ਸਮੇਤ ਜਿਨ੍ਹਾਂ ਵਿੱਚ ਮਾਤਾਵਾਂ, ਭੈਣਾਂ, ਬੱਚੇ ਬੱਚੀਆਂ ਵੀ ਆਉਣ ਤੇ
ਸ਼ੁਰੂ ਕਰੋ ਕਥਾ।
️🎯 ਭੁਮਿਕਾ ਬੰਨਣ ਦੇ ਤੁਸੀਂ ਮਾਹਰ ਹੋ, ਕੁੱਝ ਕੁ ਮਜ਼ਮੂਨ ਇਸ
ਪ੍ਰਕਾਰ ਦਾ ਰੱਖਿਓ...
⚠️ਦੱਸਿਓ ਕਿ ਇਸ ਗ੍ਰੰਥ ਦਾ ਨਾਮ ਅਸਲ ਵਿੱਚ "ਦਸਮ ਗ੍ਰੰਥ" ਹੈ
ਹੀ ਨਹੀਂ, ਬਚਿਤ੍ਰ ਨਾਟਕ ਹੈ, ਜਿਸਦਾ ਅਰਥ ਹੁੰਦਾ ਹੈ ਵਿਚਿੱਤਰ ਨਾਟਕ, Strange drama,
ਤੇ ਡਰਾਮਾ ਕਦੀ ਵੀ ਅਸਲ ਨਹੀਂ ਹੁੰਦਾ, ਇਹ ਨਕਲ ਹੀ ਹੁੰਦੀ ਹੈ, ਤੇ ਇਹ ਗ੍ਰੰਥ ਵੀ ਬਹੁਤ
ਸਾਰੇ ਹਿੰਦੂ ਮਿਥਿਹਾਸਕ ਗ੍ਰੰਥਾਂ ਦਾ ਉਲੱਥਾ ਹੈ। ਇਸਦਾ 60% ਹਿੱਸਾ ਕਾਮਸੂਤਰ ਦਾ ਉਲੱਥਾ
ਹੈ।
♻️ ਜਾਪੁ ਤੋਂ ਸ਼ੁਰੂ ਕਰੋ...
ਇਹ ਸ਼ਿਵ ਪੁਰਾਣ ਮਾਰਕੰਡੇ ਪੁਰਾਣ ਦਾ ਉਲੱਥਾ ਹੈ, ਤੇ ਇਸ ਵਿੱਚ ਸ਼ਿਵ ਦੀ ਮਹਿਮਾ ਹੈ... ਇਹ
ਤਾਂ ਪਹਿਲੇ ਹੀ ਅੱਖਰ 'ਤੇ ਸਵਾਲ ਖੜੇ ਹੁੰਦੇ ਹਨ ਕਿੁੳਂ ਜੁ "ਚੱਕ੍ਰ ਚਿਹਨ..." ਦੇ ਵਿੱਚ
ਚੱਕ੍ਰ ਦੇ ਉੱਤੇ ਅੱਧਕ ਲੱਗਾ ਹੈ, ਤੇ ਅੱਧਕ ਦਾ ਪ੍ਰਯੋਗ ਗੁਰਬਾਣੀ ਵਿੱਚ ਕਿਤੇ ਵੀ ਨਹੀਂ,
ਕਿਉਂਕਿ ਅੱਧਕ ਦਾ ਖੋਜ ਹੀ 1820 ਦੇ ਲਾਗੇ ਹੋਈ ਸੀ, ਫਿਰ ਗੁਰੂ ਸਾਹਿਬ ਨੇ ਕਿੱਥੋਂ
ਲਿਖਿਆ? 👿 ਦੇਵੀ ਜੂ ਕੀ ਉਸਤਤਿ-‘ਚੰਡੀ ਚਰਿੱਤ੍ਰ’ ਅਖੌਤੀ ਦਸਮ ਗ੍ਰੰਥ ਵਿੱਚ ਦੁਰਗਾ ਦੇਵੀ
ਦੀ ਸਿਫ਼ਤਿ ਵਿੱਚ 34 ਬੰਦ ਲਿਖੇ ਮਿਲ਼ਦੇ ਹਨ। ਜੋ ਸਿਫ਼ਤਿ ਚੰਡੀ ਚਰਿੱਤ੍ਰ ਵਿੱਚ ਕਵੀ ਨੇ
ਦੇਵੀ ਦੀ ਕੀਤੀ ਹੈ, ਉਹੀ ਸਿਫ਼ਤਿ ਕਵੀ ਨੇ ‘ਜਾਪੁ’ ਵਿੱਚ ਵੀ ਕੀਤੀ ਹੈ।
📍 ਜਿਹਾ ‘ਜਾਪੁ’ ਪੜ੍ਹਿਆ, ਜੇਹੀ ਦੇਵੀ ਦੀ ਉਸਤਤ ਪੜ੍ਹ ਲਈ।
️🎯 ਵੈਸੇ ਰੌਲ਼ਾ ਜਾਪੁ ਜਾਂ ਚੌਪਈ ਦੇ ਪਾਠ / ਕਥਾ ਦਾ ਨਹੀਂ,
ਬਚਿਤ੍ਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਦੇ ਵਿਰੋਧ ਕਰਕੇ ਹੈ। ਬਹੁਤਾਤ ਬਚਿੱਤਰੀਆਂ
ਨੇ ਇਸ ਗ੍ਰੰਥ ਨੂੰ ਪੜ੍ਹਿਆ ਤਾਂ ਕੀ ਦੇਖਿਆ ਵੀ ਨਹੀਂ ਹੋਣਾ, ਪਰ ਖੌਰੂ ਪਾਉਣ ਲਈ ਸਭ ਤੋਂ
ਮੂਹਰੇ ਹੁੰਦੇ ਹਨ। ਤੁਹਾਨੂੰ ਜਿਹੜੀ ਸਾਮਗ੍ਰੀ ਲੋੜੀਂਦੀ ਹੋਵੇ, ਸਾਨੂੰ ਦੱਸ ਦੇਣਾ, ਵੈਸੇ
ਤੁਹਾਡੇ ਕੋਲ਼ ਵੀ ਬਹੁਤ ਕੁੱਝ ਪਿਆ ਹੈ।
💋 ਫਿਰ ਚੌਪਈ 'ਤੇ ਆ ਜਾਇਓ, ਤੇ ਜਿੱਥੋਂ ਪਹਿਲਾ ਚਰਿਤ੍ਰ ਚੰਡੀ
ਚਰਿਤ੍ਰ ਤੋਂ ਸ਼ੁਰੂ ਕਰਿਓ ਤੇ ਦੱਸਿਓ ਕਿ ਇਸਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ
🙏ਸ੍ਰੀ ਭਗੌਤੀ ਏ ਨਮ:
ਅਥ ਪਖਯਾਨ ਚਰਿਤ੍ਰ ਲਿਖਯਤੇ
ਤੁਹੀ ਖੜਗਧਾਰੀ ਤੁਹੀ ਬਾਢਵਾਰੀ...
🔸ਫਿਰ ਉਸਦਾ ਸਵੈਯਾ...
ਮੂੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਿਯੋ ਗਲ ਮੈ ਅਸਿ ਭਾਰੋ।
ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ।
⚠️ਜਿੱਥੇ ਸਾਰੀ ਰਚਨਾ ਵਿੱਚ ਦੁਰਗਾ ਦੀ ਸਤੁਤੀ ਹੈ, ਉਹ ਕਰਿਓ,
ਫਿਰ ਇੱਕ ਤੋਂ ਵੱਧ ਇੱਕ ਨੰਗੇਜ਼ ਭਰਪੂਰ ਚਰਿਤ੍ਰ ਹੈਗੇ, ਉਨ੍ਹਾਂ ਦੀ ਕਥਾ ਕਰਿਓ,
ਫਿਰ ਕਿਤੇ ਜਾਕੇ 405 ਚਰਿਤ੍ਰ ਵਿੱਚ 376 'ਤੇ ਜਾਕੇ ਇਨ੍ਹਾਂ ਦੀ ਤੇ ‼️ ਤੁਹਾਡੇ ਵੱਲੋਂ
ਪਤਾ ਹੋਣ ਦੇ ਬਾਵਜੂਦ ਰੋਜ਼ ਪੜ੍ਹੀ ਜਾਣ ਵਾਲੀ ਕਬਿਓ ਬਾਚ ਬੇਨਤੀ ਚੌਪਈ "ਹਮਰੀ ਕਰੋ ਹਾਥ
ਦੇ ਰੱਛਾ..." 'ਤੇ ਆਉੇਣਾ। ਜੋ ਕਿ ਇਸ ਗ੍ਰੰਥ ਵਿੱਚ 376 ਤੋਂ ਸ਼ੁਰੂ ਹੋ ਕੇ 401 ਤੱਕ
ਜਾਂਦੀ ਹੈ, ਤੇ ਗੁਟਕਿਆਂ ਵਿੱਚ 1 ਤੋਂ ਲੈਕੇ 25 ਤੱਕ, ਇਹ ਵੀ ਪੁੱਛ ਲਿਆ ਜੇ ਇਨ੍ਹਾਂ
ਖੌਰੂ ਪਾਰਟੀ ਨੂੰ।
👿👹 ਜੇ ਇਨ੍ਹਾਂ ਨੇ ਖੌਰੂ ਪਾਉਣ ਵਾਲਿਆਂ ਨੇ ਆਪ ਹੀ ਤੁਹਾਨੂੰ
ਪਹਿਲੇ ਦਿਨ ਹੀ ਬੇਨਤੀਆਂ ਕਰਨੀ ਸ਼ੂਰੂ ਕਰ ਦੇਣੀਆਂ ਕਿ ਧੂੰਦਾ ਜੀ ਬਸ ਕਰੋ, ਤੇ
ਜੇ ਇਨ੍ਹਾਂ ਦੀਆਂ ਜਨਾਨੀਆਂ ਨੇ ਆਪ ਹੀ ਇਨ੍ਹਾਂ ਧੂਤਿਆਂ ਦਾ ਵਿਰੋਧ ਨਾ ਕੀਤਾ ਤਾਂ ਕਹਿਓ।
ਨਾਲੇ ਤੁਹਾਡੀ ਵੀ 2011 ਤੋਂ ਬਾਅਦ ਦੀ ਅਖੌਤੀ ਦਸਮ ਗ੍ਰੰਥ ਵਿਰੁੱਧ ਚੁੱਪੀ ਟੁੱਟੇਗੀ,
ਨਾਲੇ ਇਨ੍ਹਾਂ ਦਾ ਭਾਂਡਾ ਆਪ ਹੀ ਫੁੱਟੇਗਾ। ਐਦਾਂ ਹੋਣਗੀਆਂ "ਚੋਪੜੀਆਂ ਨਾਲੇ ਦੋ ਦੋ",
ਹੁਣ ਸਟੇਜਾਂ ਵੀ ਬਚਣਗੀਆਂ ਤੇ ਵਿਰੋਧ ਵੀ। ਕਿਉਂ
ਧੂੰਦਾ ਜੀ ਮੰਨਦੇ ਹੋ ਬੇਨਤੀ?❓
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|