💥ਦਰਬਾਰ ਸਾਹਿਬ ਅੰਮ੍ਰਿਤਸਰ ਮਨਾਹੀ ਵਾਲਾ ਹਵਾਈ
ਖੇਤਰ ਹੈ ✈🚁🚫
-: ਸੰਪਾਦਕ ਖ਼ਾਲਸਾ ਨਿਊਜ਼ 30.10.2023
#KhalsaNews #darbarsahibamritsar #Prohibited #Airspace #helicopter

🙏ਗੁਰੂ ਰਾਮਦਾਸ ਜੀ ਦੇ ਗੁਰਪੁਰਬ ਮੌਕੇ ਦਰਬਾਰ ਸਾਹਿਬ ਅੰਮ੍ਰਿਤਸਰ
'ਤੇ ਇਕ ਪਰਿਵਾਰ ਵੱਲੋਂ ਹੈਲੀਕਾਪਟਰ ਨਾਲ ਫੁੱਲ ਸੁੱਟੇ ਗਏ। ਦਰਬਾਰ ਸਾਹਿਬ ਦੀ ਮੁੱਖ
ਇਮਾਰਤ ਦੇ ਉੱਤੋਂ ਦੀ ਤੇ ਲਾਗਿਓਂ ਦੀ ਉਡਾਣ ਭਰੀ ਗਈ। ਬਹੁਤੇ ਸ਼ਰਧਾਉੱਲੂਆਂ ਨੇ ਖੁਸ਼ੀ
ਮਨਾਈ ਕਿ ਦੇਖੋ ਕਿੰਨੀ ਸ਼ਰਧਾ ਬੱਲੇ ਬੱਲੇ ਬੱਲੇ। ਪਰ ਇਨ੍ਹਾਂ ਲੋਕਾਂ ਨੂੰ ਨਾ ਤਾਂ
ਗੁਰਬਾਣੀ ਦੀ ਸੋਝੀ ਹੈ ਤੇ ਨਾ ਹੀ ਦੁਨਿਆਵੀ ਕਾਨੂੰਨਾਂ ਦੀ।
👉ਕੀ ਅਸੀਂ ਫੁੱਲਾਂ 💐🌹 ਨੂੰ ਤੋੜਕੇ ਕੁਦਰਤ ਨਾਲ ਖਿਲਵਾੜ ਕਰਦਿਆਂ, ਪਾਣੀ ਦੇ ਸਰੋਤ
ਸਰੋਵਰ ਨੂੰ ਗੰਧਲਾ ਨਹੀਂ ਕੀਤਾ? ਕੀ ਸਾਨੂੰ 🌻"ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥1॥" ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ 9
ਦੁਤੁਕੇ 5 ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾਂ 479 'ਤੇ ਅੰਕਿਤ ਸ਼ਬਦ ਭੁੱਲ ਗਿਆ?
🇮🇳 ਭਾਰਤ ਵਿੱਚ ਹੇਠ ਦਿੱਤੀਆਂ ਥਾਵਾਂ ਦੇ ਉੱਤੋਂ ਤੇ ਆਸਪਾਸ
ਤੋਂ ਹਵਾਈ ਜਹਾਜ਼ ਜਾਂ ਹੋਰਨਾਂ ਉੱਡਣ ਵਾਲੇ ਸਾਧਨਾਂ ਦੀ ਮਨਾਹੀ ਹੈ:
- ਰਾਸ਼ਟਰਪਤੀ ਭਵਨ, ਦਿੱਲੀ
- ਪਾਰਲੀਮੈਂਟ ਭਵਨ, ਪ੍ਰਧਾਨ ਮੰਤ੍ਰੀ ਦਾ ਨਿਵਾਸ ਅਤੇ ਕਈ ਹੋਰ ਦਿੱਲੀ ਵਿੱਚ ਅਸਥਾਨ
- ਭਾਰਤੀ ਫੌਜ ਦੇ ਇਲਾਕੇ
- ਤਿਰੂਮਾਲਾ ਵੈਂਕਟੇਸ਼ਵਰਾ ਮੰਦਰ, ਤਿਰੂਪਤੀ, ਆਂਧਰਾ ਪ੍ਰਦੇਸ਼
- ਪਦਮਨਾਭਾਸਵਾਮੀ ਮੰਦਰ, ਥਿਰੂਵਨੰਤਪੁਰਮ, ਕੇਰਲਾ
- ਤਾਜ ਮਹਲ, ਆਗਰਾ, ਉੱਤਰ ਪ੍ਰਦੇਸ਼
- ਟਾਵਰ ਆਫ ਸਾਈਲੈਂਸ, ਮੁੰਬਈ
- ਮਥੁਰਾ ਰਿਫਾਇਨਰੀ
- ਭਾਭਾ ਅਟੌਮਿਕ ਰਿਸਰਚ ਕੇਂਦਰ
- ਸ਼੍ਰੀਹਰੀਕੋਟਾ ਸਪੇਸ ਸਟੇਸ਼ਨ, ਨੈਲੋਰ, ਆਂਧਰਾ ਪ੍ਰਦੇਸ਼
- ਕਲਪੱਕਮ ਨਿਊਕਲੀਅਰ ਇੰਨਸਟਾਲੇਸ਼ਨ ਦਾ 10 ਕਿਮੀ ਦਾ ਖੇਤਰ, ਤਾਮਿਲਨਾਡੂ
🚩- ਦਰਬਾਰ ਸਾਹਿਬ ਅੰਮ੍ਰਿਤਸਰ, ਪੰਜਾਬ
⚠️ਫਿਰ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਮਨਾਹੀ ਵਾਲਾ ਹਵਾਈ ਖੇਤਰ ਹੈ ਤਾਂ ਉਸ 'ਤੇ
ਹੈਲੀਕਾਪਟਰ ਨਾਲ ਫੁੱਲ ਸੁਟਣ ਦੀ ਇਜਾਜ਼ਤ ਕਿਸਨੇ ਦਿੱਤੀ? ਕੱਛਾਂ ਵਜਾਉਣ ਤੋਂ ਪਹਿਲਾਂ
ਗੁਰਬਾਣੀ ਤੇ ਦੁਨਿਆਵੀ ਗਿਆਨ ਵੱਲ ਵੀ ਝਾਤ ਮਾਰ ਲੈਣੀ ਚੰਗੀ ਆਦਤ ਹੁੰਦੀ ਹੈ। ਜੇ ਕੋਈ
ਦੁਰਘਟਨਾ ਵਾਪਰ ਗਈ ਤਾਂ ਅਸੀਂ ਚੀਕਣਾ, ਇਸ ਲਈ ਅਕਲ ਦੀ ਵਰਤੋਂ ਕਰੋ, ਸ਼ਰਧਾ ਦੇ ਨਾਮ ਹੇਠ
ਬੇਵਕੂਫੀਆਂ ਕਰਨੀਆਂ ਬੰਦ ਕਰੋ।
💰ਜੇ ਐਨਾ ਹੀ ਅੰਨਾਂ ਪੈਸਾ ਹੈ, ਤਾਂ ਅੰਮ੍ਰਿਸਾਰ ਵਿੱਚ ਹੀ ਬਣੇ ਪਿੰਗਲਵਾੜੇ ਦੀ
ਜ਼ਿੰਮੇਵਾਰੀ ਚੱਕ ਲਵੋ, ਬਹੁਤ ਸਿੱਖ ਆਰਥਕ ਪੱਖੋਂ ਗਰੀਬ ਹਨ, ਉਨ੍ਹਾਂ ਦੀ ਸਾਰ ਲੈ ਲਵੋ...
ਪਰ ਨਹੀਂ, ਅਸੀਂ ਤਾਂ ਦਿਖਾਵਾ ਕਰਨਾ, ਤੇ ਕਿਸ ਤਰ੍ਹਾਂ ਸਾਡਾ ਨਾਮ ਅਖਬਾਰਾਂ, ਵੀਡੀਓ
ਵਿੱਚ ਆ ਜਵੇ, ਬਸ ਇੱਥੋਂ ਤੱਕ ਸੀਮਤ ਹਾਂ।
☢️ਹੁਣ ਬਹੁਤਿਆਂ ਨੇ ਕਹਿਣਾ ਤੁਹਾਨੂੰ ਕੋਈ ਗੱਲ ਪਸੰਦ ਹੀ ਨਹੀਂ, ਗੁਰੂ ਰਾਮਦਾਸ ਦਾ ਘਰ
ਦੀ ਸੋਭਾ ਪਸੰਦ ਨਹੀਂ, ਤੁਸੀਂ ਸ਼ਰਧਾ ਦੇ ਸਵਾਲ ਚੱਕਦੇ ਹੋ। ✅ਬਿਲਕੁਲ ਖ਼ਾਲਸਾ ਨਿਊਜ਼ ਨੂੰ
ਐਸੀਆਂ ਸ਼ਰਧਾ ਦੇ ਨਾਮ ਹੇਠ ਕੀਤੀਆਂ ਬੇਵਕੂਫੀਆਂ ਪਸੰਦ ਨਹੀਂ, ਜੋ ਗੁਰਬਾਣੀ ਦੇ ਉਲਟ ਹੋਣ,
ਇਹ ਅਸਥਾਨ ਸਿੱਖਾਂ ਦਾ ਕੇਂਦਰੀ ਅਸਥਾਨ ਹੈ, ਜਿਸ ਨਾਲ ਸਾਡਾ ਬਹੁਤ ਇਤਿਹਾਸ ਜੁੜਿਆ ਹੈ।
☹️ਪਰ ਦੁੱਖ ਦੀ ਗੱਲ ਇਹ ਹੈ ਕਿ ਇਸ 'ਤੇ ਕਾਬਜ਼ ਸ਼੍ਰੋਮਣੀ ਕਮੇਟੀ ਸਿਰਫ ਪੈਸੇ ਦੀ ਪੀਰ ਹੈ,
ਇਨ੍ਹਾਂ ਨੂੰ ਗੁਰਮਤਿ ਨਾਲ ਕੋਈ ਲੈਣਾ ਦੇਣਾ ਨਹੀਂ। ਕਦੇ ਕੋਈ ਅਨਮਤੀ ਸਾਧ ਇਤਰ ਚੜ੍ਹਾ
ਜਾਂਦਾ, ਤੇ ਕਾਲ਼ੇ ਮੂੰਹ ਵਾਲੇ ਗ੍ਰੰਥੀ ਉਸਦੀ ਸਾਖੀ ਭਰਦੇ, ਕਦੇ ਆਹ ਸ਼ਰਧਾਉੱਲੂ
ਹੈਲੀਕਾਪਟਰ ਨਾਲ ਫੁੱਲ ਸੁੱਟੀ ਜਾਂਦੇ, ਤੇ ਸਰੋਵਰ ਗੰਦਾ ਕਰ ਜਾਂਦੇ, ਤੇ ਸਿੱਖ ਕੱਛਾਂ
ਵਜਾਉਣ ਲੱਗ ਪੈਂਦੇ।
🙏ਕਾਸ਼ ਸਿੱਖ ਅਖਵਾਉਣ ਵਾਲੇ ਗੁਰੂ ਦੀ ਗੱਲ ਮੰਨਣੀ ਸ਼ੁਰੂ ਕਰ ਦੇਣ, ਤਾਂ ਜੋ ਐਸੇ ਦਿਖਾਵਿਆਂ
ਤੋਂ ਹੱਟ ਸਕੀਏ। ਆਸ ਤਾਂ ਬਹੁਤ ਘੱਟ ਹੈ, ਪਰ ਸ਼ਾਇਦ ਅਕਲ ਆ ਜਾਵੇ।
ਗੁਰੂ ਸੁਮਤਿ ਬਖਸ਼ੇ।
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|