Share on Facebook

Main News Page

🤠 ਗਰਵ ਸੇ ਕਹੋ "ਹਮ ਹਿੰਦੂ ਹੈਂ"🕉️
-: ਸੰਪਾਦਕ ਖ਼ਾਲਸਾ ਨਿਊਜ਼
27.06.2024
#KhalsaNews #VarinderSingh #SGGS #Moorakh #Nihang #Taksaali #Crap #DasamGranth #Yagg #ChandiDiVaar
👹 ਹੁਣ ਨਿਹੰਗਾਂ, ਟਕਸਾਲੀਆਂ ਨੂੰ ਆਖਣਾ ਚਾਹੀਦਾ ਹੈ "ਗਰਵ ਸੇ ਕਹੋ ਹਮ ਹਿੰਦੂ ਹੈਂ"! ਕੀ ਫਰਕ ਰਹਿ ਗਿਆ? ਗੁਰੂ ਗ੍ਰੰਥ ਸਾਹਿਬ ਦੀ ਥਾਂ 'ਤੇ ਤਸਵੀਰਾਂ 'ਤੇ ਚੌਰ ਹੋ ਰਿਹਾ, ਗੁਰਬਾਣੀ ਦੀ ਥਾਂ ਕੂੜ ਕਬਾੜ ਪੜ੍ਹਿਆ ਜਾ ਰਿਹਾ, ਯੱਗ ਕੀਤਾ ਜਾ ਰਿਹਾ, ਤੇ ਸਿਰਫ ਬਾਹਰੀ ਦਿੱਖ ਨੂੰ ਸਿੱਖ ਸਮਝੀ ਬੈਠਣਾ ਮੂਰਖਤਾ ਨਹੀਂ?

🙏 ਗੁਰੂ ਨੂੰ ਦਰਕਿਨਾਰ ਕਰਕੇ, ਗੁਰਮਤਿ ਅਤੇ ਗੁਰੂ ਦੀ ਬਾਣੀ ਸੁਨਣ ਦੀ ਬਜਾਇ, ਮਹਿਖਾਸੁਰ ਅਤੇ ਦੁਰਗਾ ਦੀਆਂ ਕਹਾਣੀਆਂ ਸੁਨਣ ਲਗ ਪਏ ਹਾਂ। ਸਾਡੇ ਅੰਤ ਨੂੰ ਹੁਣ ਕੌਣ ਰੋਕ ਸਕਦਾ?

✅ ਗੁਰੂ ਸਾਨੂੰ ਹਲੂਣੇ ਦੇਂਦਾ ਰਿਹਾ ਕਿ, "ਮਨ ਮੇਰੇ ਅਨਦਿਨ ਜਾਗ ਹਰ ਚੇਤ। ਆਪਣੀ ਖੇਤੀ ਰਖ ਲੈ ਕੂੰਜ ਪੜੇਗੀ ਖੇਤ॥" ਤਾਂ ਤੇ ਗੁਰੂ ਤੋਂ ਬੇਮੁਖ ਹੋ ਕੇ, ਗੁਰੂ ਦੇ ਇਸ ਹਲੂਣੇਂ ਦੀ ਪਰਵਾਹ ਨਹੀਂ ਕੀਤੀ। ਹੁਣ ਤਾਂ ਸਾਰੀ ਖੇਤੀ ਹੀ ਉਨ੍ਹਾਂ ਬਿਪਰਵਾਦੀਆਂ ਦੇ ਕਬਜੇ ਵਿੱਚ ਹੈ। ਇਨ੍ਹਾਂ ਨੇ "ਆਸਾ ਕੀ ਵਾਰ" ਨੂੰ ਤਿਆਗ ਕੇ "ਚੰਡੀ ਦੀ ਵਾਰ" ਨੂੰ ਅਪਣਾਅ ਲਿਆ ਹੈ !

👿 ਅਗਣਤ ਘੁਰੇ ਨਗਾਰੇ ਦਲਾਂ ਭਿੜੰਦਿਆਂ॥ ਪਾਏ ਮਹਖਲ ਭਾਰੇ ਦੇਵਾ ਦਾਨਵਾਂ ॥
ਵਾਹਨ ਫੱਟ ਕਰਾਰੇ ਰਾਕਸਿ ਰੋਹਲੇ ॥ ਜਾਪਣ ਤੇਗੀ ਆਰੇ ਮਿਆਨੋ ਧੂਹੀਆਂ ॥
ਜੋਧੇ ਵਡੇ ਮੁਨਾਰੇ ਜਾਪਨ ਖੇਤ ਵਿਚਿ ॥ ਦੇਵੀ ਆਪ ਸਵਾਰੇ ਪਬ ਜਵੇਹਣੇ ॥
ਕਦੇ ਨ ਆਖਨ ਹਾਰੇ ਧਾਵਨ ਸਾਹਮਣੇ ॥ ਦੁਰਗਾ ਸਭ ਸੰਘਾਰੇ ਰਾਖਸਿ ਖੜਗ ਲੈ ॥੧੫॥

ਚੰਡੀ ਦੀ ਵਾਰ (ਪੰਨਾ 121)

💩 ਹੁਣ ਨਹੀਂ ਕਿਸੇ ਜਥੇਦਾਰ, ਮਹਿਲ ਸਿੰਘ, ਬੰਤਾ ਸਿੰਘ ਨੇ ਸਟੇਜ 'ਤੇ ਬੋਲਣਾ, ਕਿਉਂਕਿ ਉਹ ਇਨ੍ਹਾਂ ਹਰਾਮਖੋਰਾਂ ਦੇ ਹੀ ਸਾਥੀ ਹਨ। ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਹੈ ਕਿ ਸਿੱਖਾਂ ਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲੱਗਣਾ ਪਵੇਗਾ ਤੇ ਅਖੌਤੀ ਦਸਮ ਗ੍ਰੰਥ, ਸਰਬਲੋਹ ਗ੍ਰੰਥ ਤੇ ਹੋਰ ਐਸੇ ਕੂੜ ਕਬਾੜ ਗ੍ਰੰਥ ਤੇ ਉਨ੍ਹਾਂ ਨੂੰ ਮੰਨਣ ਵਾਲੇ ਧੂਤਿਆਂ ਤੋਂ ਲਕੀਰ ਖਿੱਚ ਕੇ ਕਿਨਾਰਾ ਕਰਨਾ ਪਵੇਗਾ। ਮਰਜ਼ੀ ਤੁਹਾਡੀ ਹੈ।

️🎯 ਖ਼ਾਲਸਾ ਨਿਊਜ਼ ਤਾਂ ਇਨ੍ਹਾਂ "ਅਖੌਤੀ ਸਿੱਖਾਂ" ਤੋਂ ਬਹੁਤ ਚਿਰ ਤੋਂ ਕਿਨਾਰਾ ਕਰ ਚੁਕੀ ਹੈ, ਕੀ ਤੁਸੀਂ ਕਰ ਸਕਦੇ ਹੋ?❓ ⛔ ਅਖੇ ਅਸੀਂ ਨਿਆਰੀ ਕੌਮ ਹਾਂ !!!‼️ ਲੱਖ ਦੀ ਲਾਹਨਤ ਵੀ ਘੱਟ ਹੈ ਐਸੇ ਸਿੱਖ ਅਖਵਾਉਣ ਵਾਲਿਆਂ 'ਤੇ। ਨਹੀਂ?

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top