💥
ਬੈਂਗਲੂਰੂ ਦੇ ਰਾਗੀ ਸੁਖਪ੍ਰੀਤ ਸਿੰਘ ਦਾ ਅੜੀਯਲ ਰਵੱਈਆ 💥
-: ਸੰਪਾਦਕ ਖ਼ਾਲਸਾ ਨਿਊਜ਼
01.08.2024
#KhalsaNews #Gurbani #Wah_Guru #waheguru #bangaluru #alsoor #GurdwaraSahib #Ragi
#SukhpreetSingh
👁️ ਇਸ ਵੀਡੀਓ ਵਿੱਚ ਗੁਰਬਾਣੀ ਦੀ ਬੇਅਦਬੀ ਕਰ ਰਿਹਾ ਰਾਗੀ ਹੈ "ਸੁਖਪ੍ਰੀਤ
ਸਿੰਘ"ਜਿਸਦਾ ਫੋਨ # ਹੈ (+91 99159 54308) ਇਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ,
ਅਲਸੂਰ, ਬੈਂਗਲੂਰੂ (ਬੰਗਲੌਰ) ਦਾ ਜੱਥਾ ਹੈ।
👀 ਇਸ ਵੀਡੀਓ ਵਿੱਚ ਵੀ ਗੁਰਬਾਣੀ ਦੇ ਸ਼ਬਦ "ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥"
ਪੰਕਤੀ ਦਾ ਰੂਪ ਵਿਗਾੜ ਕੇ ਗਾ ਰਿਹਾ ਹੈ। ਕੀ ਗੁਰੂ ਸਾਹਿਬ ਕੋਲੋਂ ਗੁਰਬਾਣੀ ਰਚਣ ਵੇਲੇ
ਗ਼ਲਤੀ ਹੋ ਗਈ, ਕਿ ਉਹ ਵਿੱਚ "ਵਾਹਿ ਗੁਰੂ" ਨਾ ਲਿੱਖ ਸਕੇ?
🚨 ਰਾਗੀ ਸੁਖਪ੍ਰੀਤ ਸਿੰਘ ਨੂੰ ਬਹੁਤ ਵਾਰ ਬੇਨਤੀ ਕੀਤੀ ਗਈ ਹੈ, ਕਿ ਜਿਵੇਂ ਗੁਰਬਾਣੀ
ਲਿਖੀ ਗਈ ਹੈ, ਉਸੇ ਤਰ੍ਹਾਂ ਹੀ ਕੀਰਤਨ ਕਰਿਆ ਕਰੋ, ਪਰ ਇਹ ਨਹੀਂ ਸੁਣਦਾ। ਇਹ ਵੀ ਫਿਲਮੀ
ਗਾਣਿਆਂ 'ਤੇ ਗੁਰਬਾਣੀ ਗਾਉਂਦਾ ਹੈ। ਬੀਤੇ ਦਿਨੀਂ ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਦੇ
ਮੁੱਖ ਗ੍ਰੰਥੀ ਰਣਜੀਤ ਸਿੰਘ ਦੀ ਕਥਾ ਤੋਂ ਬਾਅਦ, ਦਿਲੀ ਕਮੇਟੀ ਨੇ ਨੋਟਿਸ ਲਿਆ ਹੈ ਤੇ ਇਹ
ਸਭ ਬੰਦ ਕਰ ਦਿੱਤਾ ਹੈ, ਪਰ ਉਸ ਦੇ ਬਾਵਜੂਦ ਇਸ ਨੇ ਜਾਣ ਬੁੱਝ ਕੇ ਕੱਲ ਸ਼ਾਮ ਦੇ ਦੀਵਾਨ
ਵਿੱਚ ਇਹ ਸ਼ਬਦ ਗਾਇਨ ਕੀਤਾ ਹੈ।
💢 ਇਨ੍ਹਾਂ ਰਾਗੀਆਂ (ਅਸਲ 'ਚ ਭਾੜੇ ਦੇ ਗਾਇਕਾਂ) ਨੂੰ ਸਿਰਫ ਪੈਸੇ ਨਾਲ ਮਤਲਬ ਹੈ। ਇਸ
ਗੁਰਦੁਆਰੇ ਦੀ ਪ੍ਰਬੰਧਕਾਂ ਦੇ ਨਾਮ ਅਤੇ ਫੋਨ # ਹੇਠਾਂ ਦਿੱਤੇ ਹੋਏ ਹਨ:
🔹 ਪ੍ਰਧਾਨ ਸ. ਜਸਬੀਰ ਸਿੰਘ (+91 93412 64262) ਤੇ
🔹 ਸੱਕਤਰ ਸ. ਜਰਨੈਲ ਸਿੰਘ (+91 99457 75663) ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਾਂ,
ਪਰ ਇਸ ਰਾਗੀ ਉਤੇ ਕੋਈ ਅਸਰ ਨਹੀਂ ਹੈ।
🙏 ਬੈਂਗਲੂਰੂ ਦੀ ਸੰਗਤ ਨੂੰ ਬੇਨਤੀ ਹੈ ਕਿ ਪ੍ਰਬੰਧਕਾਂ ਨਾਲ ਗੱਲ ਕਰਕੇ ਇਸ ਰਾਗੀ ਨਾਲ
ਬੈਠ ਕੇ ਵੀਚਾਰ ਕਰੋ, ਤੇ ਇਸਦੀ ਸੁਰਤ ਟਿਕਾਣੇ ਲਿਆਓ।
============================
️🎯 ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ "ਵਾਹਿ ਗੁਰੂ" ਇੱਕ ਅੱਖਰ ਨਹੀਂ ਦੋ ਅੱਖਰਾਂ
ਦਾ ਸੁਮੇਲ ਹੈ "ਵਾਹਿ" ਅਤੇ "ਗੁਰੂ"। ਇਹ ਅੱਖਰ ਕਿਸੇ ਵੀ ਗੁਰੂ ਸਾਹਿਬ ਨੇ ਨਹੀਂ ਵਰਤੇ।
ਗੁਰੂ ਗ੍ਰੰਥ ਸਾਹਿਬ ਵਿੱਚ "ਵਾਹਿ ਗੁਰੂ" ਭੱਟਾਂ ਨੇ ਵਰਤਿਆ ਹੈ, ਉਹ ਵੀ ਗੁਰੂ ਰਾਮਦਾਸ
ਜੀ ਦੀ ਸਿਫਤ ਵਿੱਚ। ਭੱਟ ਗਯੰਦ ਦੀ ਵੱਲੋਂ ਗੁਰੂ ਰਾਮਦਾਸ ਜੀ ਦੀ ਸਿਫਤ 'ਚ ਲਿਖਿਆ ਸ਼ਬਦ "ਵਾਹਿ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ॥" ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਫਾ
1402 'ਤੇ ਅੰਕਤ ਹੈ।
🙏 "ਵਾਹਿ ਗੁਰੂ" ਅੱਖਰ ਅਕਾਲਪੁਰਖ ਵਾਚਕ ਨਹੀਂ, ਰੱਬ ਲਈ ਨਹੀਂ, ਇਹ ਗੁਰੂ ਰਾਮਦਾਸ ਜੀ
ਦੀ ਉਸਤਤਿ ਲਈ ਹੈ, ਹੇ ਗੁਰੂ ਤੂੰ ਵਾਹ ਹੈਂ, ਅਸਚਰਜ ਹੈਂ।
👳 ਪਰ ਸਿੱਖਾਂ ਦੀ ਬੌਧਿਕ ਕੰਗਾਲੀ ਦੀ ਸਿਖਰ ਹੀ ਸਮਝੋ ਕਿ ਜਿਸ ਗੁਰਬਾਣੀ ਨੂੰ ਗੁਰੂ ਨੇ
"ਵਾਹੁ ਵਾਹੁ ਬਾਣੀ ਨਿਰੰਕਾਰ ਹੈ॥" ਆਖਿਆ ਤੇ ਸਿੱਖ ਅਖਵਾਉਣ ਵਾਲੇ ਆਪਣਾ ਸ਼ਬਦ ਗੁਰੂ ਆਖਦੇ
ਹਨ, ਪਰ ਅੱਜ ਤੱਕ ਸਮਝ ਨਾ ਸਕੇ (ਸਿਵਾਏ ਵਿਰਲਿਆਂ ਦੇ)। ਅਜੋਕੇ ਰਾਗੀਆਂ (ਅਸਲ 'ਚ ਭਾੜੇ
ਦੇ ਗਵੱਈਏ ਅਤੇ ਅਖੰਡ ਕੀਰਤਨੀ ਜਥੇ ਵਾਲੇ) ਨੇ ਜਿੱਥੇ ਵੀ "ਨਾਮ" ਅੱਖਰ ਆਉਂਦਾ ਹੈ,
ੳੇੁੱਥੇ ਜਿਉਂ ਲਗਦੇ ਵਾਗਰੂ ਵਾਗਰੂ ਤੇ ਤਬਲਾ ਕੁੱਟਣ, ਸਿਰ ਹਿਲਾਉਣ, ਬਾਣੀ ਦਾ ਰੱਸ ਦੇ
ਭਾਵ ਦੋਵੇਂ ਹੀ ਮੁਕਾ ਛੱਡਦੇ।
ਇਹ ਬਿਮਾਰੀ ਬਹੁਤ ਭਯੰਕਰ ਰੂਪ ਧਾਰਣ ਕਰ ਚੁਕੀ ਹੈ, ਤੇ ਇਸਦੀ ਰੋਕਥਾਮ ਹੋਣਾ ਨਾਮੁਮਕਿਨ
ਜਾਪਦਾ ਹੈ। ਖ਼ਾਲਸਾ ਨਿਊਜ਼ ਆਪਣੀ ਕੋਸ਼ਿਸ਼ ਲਿਖਤ ਦੇ ਜ਼ਰੀਏ ਜਾਰੀ ਰੱਖੇਗੀ। ਸੰਗਤ ਅਤੇ ਗੁਰਮਤਿ
ਪ੍ਰਚਾਰਕ ਆਪਣੀ ਕੋਸ਼ਿਸ਼ ਵੀਚਾਰ ਰਾਹੀਂ ਕਰਣ।
🙏 ਗੁਰੂ ਸੁਮਤਿ ਬਖਸ਼ੇ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|