️🎯 ਇਹ ਕੀਰਤਨੀਏ ਨਹੀਂ, ਭਾੜੇ ਦੇ ਗਾਇਕ Singers
for Hire ਹਨ ✅
-: ਸੰਪਾਦਕ ਖ਼ਾਲਸਾ ਨਿਊਜ਼
02.08.2024
#KhalsaNews #kirtaniya #Singers #forhire #Kirtan #SGGS
🙏
ਗੁਰਬਾਣੀ ਵਿੱਚ "ਕੀਰਤਨੀਆ" ਬਾਰੇ ਬਹੁਤ ਹੀ ਸੁੰਦਰ ਉਪਦੇਸ਼ ਹੈ:
ਰਾਮਕਲੀ ਮਹਲਾ ੫ ॥
ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥ ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ
॥
ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥੧॥
ਭਲੋ ਭਲੋ ਰੇ ਕੀਰਤਨੀਆ ॥ ਰਾਮ ਰਮਾ ਰਾਮਾ ਗੁਨ ਗਾਉ ॥
ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥ ਪੰਨਾਂ 885
🔹 ਹੇ ਭਾਈ! ਜੇਹੜਾ ਮਨੁੱਖ ਮਾਇਆ ਦੇ ਧੰਧੇ ਛੱਡ ਕੇ, ਮਾਇਆ ਦੀ ਗ਼ਰਜ਼ ਛੱਡ ਕੇ,
ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹੀ ਹੈ ਸਭ ਤੋਂ ਚੰਗਾ ਰਾਸਧਾਰੀਆ ਜਾਂ
ਕੀਰਤਨੀਆ ਹੈ।੧।ਰਹਾਉ।
🔹 ਹੇ ਭਾਈ! ਪ੍ਰਭੂ ਦੇ ਦਰ 'ਤੇ ਰਾਸ ਪਾਉਣ ਵਾਲਾ ਉਹ ਮਨੁੱਖ, ਕੀਰਤਨੀਆ ਸਿਰਫ਼ ਇੱਕ
ਪਰਮਾਤਮਾ (ਦੇ ਚਰਨਾਂ, ਉਪਦੇਸ਼ਾਂ) ਵਿੱਚ ਲਿਵ ਲਾਈ ਰੱਖਦਾ ਹੈ, ਸਿਰਫ਼ ਪਰਮਾਤਮਾ ਦੀ
ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ
ਰਹਿੰਦਾ ਹੈ, ਹੋਰਨਾਂ ਨੂੰ ਭੀ ਇਕ ਪਰਮਾਤਮਾ ਦਾ ਹੀ ਉਪਦੇਸ਼ ਕਰਦਾ ਹੈ, (ਉਸ ਰਾਸਧਾਰੀਏ,
ਕੀਰਤਨੀਏ ਨੂੰ) ਇਕ ਪਰਮਾਤਮਾ ਹੀ ਹਰ ਥਾਂ ਵੱਸਦਾ ਦਿੱਸਦਾ ਹੈ। ਉਸ ਦੀ ਸੁਰਤਿ ਸਿਰਫ਼
ਪਰਮਾਤਮਾ ਵਿਚ ਹੀ ਲੱਗੀ ਰਹਿੰਦੀ ਹੈ, ਉਹ ਸਿਰਫ਼ ਪ੍ਰਭੂ ਦੀ ਹੀ ਭਗਤੀ ਕਰਦਾ ਹੈ। ਗੁਰੂ
ਪਾਸੋਂ (ਸਿੱਖਿਆ ਲੈ ਕੇ) ਉਹ ਸਿਰਫ਼ ਪਰਮਾਤਮਾ ਦਾ ਹੀ ਨਾਮ ਜਪਦਾ ਰਹਿੰਦਾ ਹੈ।੧।
🔸 ਕੀ ਅੱਜ ਦਾ ਕੀਰਤਨੀਆ ਇਸ ਉਪਦੇਸ਼ ਦੇ ਲਾਗੇ ਹੈ?
🔸 ਕੀ ਉਹ "ਇੱਕ" ਦਾ ਉਪਦੇਸ਼ ਗ੍ਰਹਿਣ ਕਰਦਾ ਹੈ, ਤੇ ਉਹੀ ਅਗਾਂਹ ਵੰਡਦਾ ਹੈ?
📛 ਅਜੋਕਾ ਅਖੌਤੀ ਕੀਰਤਨੀਆ ਗੁਰੂ ਦੇ ਦਿੱਤੇ ਉਸ ਸ਼ਬਦ 'ਤੇ ਰਾਗ ਨੂੰ ਛੱਗ ਕੇ ਫਿਲਮੀ ਧੁਨਾਂ
'ਤੇ ਗੁਰਬਾਣੀ ਨੂੰ ਗਾਉਂਦਾ ਹੈ। ਇਸ ਤੋਂ ਅਗਾਂਹ ਉਹ ਗੁਰਬਾਣੀ ਤੋਂ ਉਲਟ ਅਖੌਤੀ ਦਸਮ
ਗ੍ਰੰਥ ਅਤੇ ਹੋਰਨਾਂ ਕੂੜ ਕਬਾੜ ਗ੍ਰੰਥਾਂ ਦੀ ਰਚਨਾਵਾਂ ਵੀ ਗਾਉਂਦਾ ਹੈ, ਤੇ ਬੜੀ ਬੇਸ਼ਰਮੀ
ਨਾਲ ਹਿੱਕ ਠੋਕ ਕੇ ਬੇਅਦਬੀ ਕਰਦਾ ਹੈ, ਤੇ ਮਾਇਆ ਇੱਕਠੀ ਕਰਦਾ ਹੈ।
🚩 ਬਹੁਤੇ ਰਾਗੀਆਂ ਨੂੰ ਦਾਦਰਾ, ਕਹਿਰਵਾ ਅਤੇ ਤੀਨ ਤਾਲ ਤੋਂ ਅਲਾਵਾ ਹੋਰ ਕਿਸੇ ਤਾਲ
ਵਿੱਚ ਗਾਉਣਾ ਨਹੀਂ ਆਉਂਦਾ। ਤੀਨ ਤਾਲ ਵਿੱਚ ਗਾਉਣ ਨੂੰ ਹੀ ਉਹ ਰਾਗ ਵਿੱਚ ਗਾਉਣਾ ਸਮਝਦੇ
ਹਨ, ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਾਗੀਆਂ ਦਾ ਵੀ ਇਹੀ ਹਾਲ ਹੈ, ਸਿਵਾਏ ਕੁੱਝ ਕੁ
ਨੂੰ ਛੱਡ ਕੇ।
🌌 ਤਸਵੀਰ ਵਿੱਚ ਦਿੱਤੇ ਗਾਇਕਾਂ ਤੋਂ ਅਲਾਵਾ ਇਸ “ਭਾੜੇ ਦੇ ਵਪਾਰ” ‘ਚ ਰੁੱਝੇ ਹੋਰ ਵੀ
ਬਹੁਤ ਹਨ, ਜਿਨ੍ਹਾਂ ਦੀ ਤਸਵੀਰ ਤਾਂ ਭਾਂਵੇਂ ਨਹੀਂ ਲੱਗੀ, ਪਰ ਉਹ ਇਨ੍ਹਾਂ ਤੋਂ ਵੱਖ ਨਹੀਂ।
99% ਰਾਗੀ ਜਾਂ ਕੀਰਤਨੀਏ ਅਖਵਾਉਣ ਵਾਲਿਆਂ ਨੇ ਕੀਰਤਨ ਦੇ ਨਾਮ ’ਤੇ ਪੈਸੇ ਤਾਂ ਜ਼ਰੂਰ
ਕਮਾਏ ਹਨ, ਪਰ ਕੀਰਤਨ ਕੀਤਾ ਨਹੀਂ, ਸਿਰਫ ਫਿਲਮੀ ਜਾਂ ਆਪਣੀਆਂ ਤਰਜਾਂ ਉੱਤੇ ਗੁਰਬਾਣੀ
ਵੇਚੀ ਹੈ। ਅਸਲ 'ਚ ਇਹ ਲੋਕ 🔹ਭਾੜੇ ਦੇ ਗਾਇਕ Singers for Hire🔹 ਹਨ, ਕੀਰਤਨੀਏ ਨਹੀਂ।
👉 ਇਨ੍ਹਾਂ ਨੇ ਕਦੀ ਵੀ ਕੌਮੀ ਮਸਲਿਆਂ ‘ਤੇ ਗੁਰਮਤਿ ਅਧਾਰਤ ਕੋਈ ਸਟੈਂਡ ਨਹੀਂ ਲਿਆ।
ਕੁੱਝ ਕੁ ਤਾਂ ਰਾਗ ਵਿਦਿਆ ਦੇ ਮਾਹਰ ਵੀ ਹਨ, ਪਰ ਉਹ ਵੀ ਦੇਖਾ ਦੇਖੀ ਆਪਣਾ ਮੂੰਹ ਕਾਲ਼ਾ
ਕਰ ਰਹੇ ਹਨ। ਅਜੋਕਾ ਕੀਰਤਨ ਸਿਰਫ "ਕੰਨ ਰੱਸ" ਬਣ ਚੁਕਾ ਹੈ। ਨਾ ਗਾਉਣ ਵਾਲਿਆਂ ਨੂੰ ਪਤਾ
ਕਿ ਕੀ ਗਾਇਆ ਜਾ ਰਿਹਾ, ਤੇ ਨਾ ਸੁਣਨ ਵਾਲਿਆਂ ਨੂੰ। ਬਸ ਧਰਮ ਇੱਕ ਧੰਦਾ ਬਣ ਚੁਕਾ ਹੈ,
ਅੰਨ੍ਹੇ ਲੋਕ ਆਗੂ ਤੇ ਸ਼ਰਧਾਉੱਲੂ ਲੋਕ ਉਨ੍ਹਾਂ ਦੇ ਪਿੱਛਲੱਗੂ। ਨਹੀਂ?❓
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|