💥 ਕੀ ਭਾਈ ਰਣਧੀਰ ਸਿੰਘ, ਸੰਤ ਜਰਨੈਲ ਸਿੰਘ
ਭਿੰਡਰਾਂਵਾਲੇ, ਗਿਆਨੀ ਸੰਤ ਸਿੰਘ ਮਸਕੀਨ ਸਿੱਖਾਂ ਦੇ ਗੁਰੂ ਸਨ/ਹਨ?❓
-: ਸੰਪਾਦਕ ਖ਼ਾਲਸਾ ਨਿਊਜ਼
24.02.2016
#KhalsaNews #Guru #gurugranthsahibji #bhairandhirsingh #santjarnailsingh #gianisantsingh
#MaskeenJi #dasamgranth
🙏
ਇਹ ਤਿੰਨੋਂ ਹਸਤੀਆਂ ਸਤਿਕਾਰਤ ਹਨ, ਪਰ ਇਨ੍ਹਾਂ ਦਾ ਕਿਹਾ ਕੋਈ ਆਖ਼ਰੀ ਫੈਸਲਾ ਨਹੀਂ, ਨਾ
ਹੀ ਸਿੱਖਾਂ ਦੇ #ਗੁਰੂ ਸਨ/ਹਨ।
☝️ ਇਨ੍ਹਾਂ ਤਿਨਾਂ ‘ਚੋਂ ਮਸਕੀਨ ਜੀ ਬਾਕੀਆਂ ਨਾਲੋਂ ਵਿਦਵਾਨ ਸਨ। ਭਾਈ ਰਣਧੀਰ ਸਿੰਘ ਜਾਂ
ਭਿੰਡਰਾਂਵਾਲਿਆਂ ਨੇ ਉਹੋ ਕੁੱਝ ਹੀ ਕਿਹਾ ਜਾਂ ਬੋਲਿਆ ਜੋ ਆਮ ਪ੍ਰਚਲਿਤ ਸੀ, ਜਾਂ ਜੋ
ਉਨ੍ਹਾਂ ਨੇ ਆਪਣੇ ਚੌਗਿਰਦੇ ਚੋਂ ਪੜਿਆ। ਪਰ, ਉਨ੍ਹਾਂ ਦੀ ਦ੍ਰਿੜਤਾ ਜਾਂ ਸ਼ਹੀਦੀ ’ਤੇ ਸਾਨੂੰ
ਕੋਈ ਸ਼ੱਕ ਨਹੀਂ।
👉 ਪਰ ਇਹ ਕਹਿਣਾ ਕਿ ਜੇ ਇਹ ਤਿੰਨੋ ਅਖੌਤੀ ਦਸਮ ਗ੍ਰੰਥ ਨੂੰ ਮੰਨਦੇ ਸੀ, ਤਾਂ ਤੁਸੀਂ
ਕਿਉਂ ਨਹੀਂ ਮੰਨਦੇ?❓ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਅਤੇ ਦੀ ਮੰਨਦੇ ਹਾਂ... ਨਾ
ਧਮਕੀਆਂ ਡਰਾ ਸਕਦੀਆਂ ਨੇ, ਨਾ ਸਾਡੇ ‘ਤੇ ਗਾਹਲਾਂ ਦਾ ਕੋਈ ਅਸਰ ਹੈ... ਤੇ ਇਸ ਦ੍ਰਿੜਤਾ
ਤੋਂ ਸਾਨੂੰ ਕੋਈ ਨਹੀਂ ਡੁਲਾ ਸਕਦਾ, ਕਿਉਂਕਿ ਗੁਰੂ ਦੇ ਸ਼ਬਦ ਦੇ ਥੰਮ ਨੂੰ ਕੋਈ ਹਿਲਾ ਨਹੀਂ
ਸਕਦਾ...
ਮ:5 ਜਿਉ ਮੰਦਰ ਕਉ ਥਾਮੈ ਥੰਮਨੁ॥ ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ॥ ਪੰਨਾ 282
✅ #ਫੈਸਲਾ ਸਿਰਫ ਗੁਰੂ ਦਾ ਹੀ ਮੰਨਿਆ ਜਾਂਦਾ ਹੈ...
ਮ:5 ਸਤਿਗੁਰ ਪੂਰੈ ਸਾਚੁ ਕਹਿਆ॥ ਪੰਨਾ 393
▪️ ਮ:4 ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ਪੰਨਾ 982
▪️ ਮ:3 ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਪੰਨਾ 920
▪️ ਮ:1 ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ॥ ਪੰਨਾ 1412
️🎯 ਇਸ ਲਈ ਅਸੀਂ (ਖ਼ਾਲਸਾ ਨਿਊਜ਼) ਗੁਰੂ ਦਾ ਹੁਕਮ ਮੰਨਦੇ ਹੋਏ ਇਹ ਨਿਰਣਾ ਕੀਤਾ ਹੈ:
👉 ਸਾਡਾ ਨਿੱਤਨੇਮ, ਪਾਹੁਲ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚੋਂ ਹੈ, ਤੇ
ਅਰਦਾਸ ਵੀ ਗੁਰਮਤਿ ਅਨੁਸਾਰੀ ਹੈ। ⚠️ਅਸੀਂ ਅਖੌਤੀ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ
ਕਰਦੇ ਹਾਂ।
📍 ਇਸ ਲਈ ਸਾਨੂੰ ਕਿਸੇ ਹੋਰ ਦੀ ਲੋੜ੍ਹ ਹੀ ਨਹੀਂ, ਤੇ ਜਿਹੜੇ ਆਪਣੇ ਅਸਲੀ ਖਸਮ ਨੂੰ
ਭੁੱਲ ਜਾਂਦੇ ਹਨ, ਵਿਸਰ ਜਾਂਦੇ ਹਨ, ਉਹ ਕੀ ਹਨ...
ਮ:1 ਖਸਮੁ ਵਿਸਾਰਹਿ ਤੇ ਕਮਜਾਤਿ॥ ਪੰਨਾ 10
ਮ:1 ਬਿਨੁ ਬੋਹਿਥ ਸਾਗਰ ਨਹੀ ਵਾਟ॥ ਬਿਨੁ ਗੁਰ ਸੇਵੇ ਘਾਟੇ ਘਾਟ॥ ਪੰਨਾ 226
ਮ:1 ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ॥ ਪੰਨਾ 1412
☝️ ਹੁਣ ਫੈਸਲਾ ਤੁਸੀਂ ਕਰਨਾ ਹੈ, ਕਿ...
⛔ ਘਾਟੇ ‘ਚ ਰਹਿ ਕੇ "ਕਮਜਾਤਿ" (ਭੈੜੀ ਜਾਤ ਵਾਲੇ) ਅਖਵਾਉਣਾ ਹੈ
✅ ਜਾਂ ਗੁਰੂ ਦੀ ਗੱਲ ਮੰਨ ਕੇ “ਗੁਰਸਿੱਖ”!
☢️ ਗਾਹਲਾਂ ਕੱਢਣ ਵਾਲੇ ਵੀਰ ਇੱਕ ਵਾਰੀ ਪੋਸਟ ਪੜ੍ਹ ਲੈਣ, ਤੇ ਫਿਰ ਹੋ ਸਕੇ ਤਾਂ ਗੁਰਬਾਣੀ
ਅਨੁਸਾਰ ਜਵਾਬ ਦੇਣ... ਪਰ ਜੇ ਗਾਹਲਾਂ ਹੀ ਕੱਢਣੀਆਂ ਹਨ, ਤਾਂ ਜੀ ਸਦਕੇ ਆਪਣੀ ਔਕਾਤ
ਦਿਖਾਉ, ਸਾਨੂੰ ਕੋਈ ਫਰਕ ਨਹੀਂ।
🙏 ਪਰਵਾਹੁ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ॥
ਗੁਰੂ ਸੁਮਤਿ ਬਖਸ਼ੇ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|