Share on Facebook

Main News Page

🔥 #ਭੰਗਾਣੀ ਦੇ ਜੁੱਧ ਬਾਬਤ ਲਿਖਾਰੀ ਦੀ ਵੱਡੀ ਗਲਤੀ 💥
-: ਜਗਮੋਹਨ ਸਿੰਘ ਟੁੱਟ
23.08.2024
#KhalsaNews #bhangani #battle #jaggitutt #dasamgranth #Crap

📙 ਅਥ ਰਾਜ ਸਾਜ ਕਥਨੰ ॥
ਚੌਪਈ ॥
ਰਾਜ ਸਾਜ ਹਮ ਪਰ ਜਬ ਆਯੋ ॥ ਜਥਾ ਸਕਤਿ ਤਬ ਧਰਮੁ ਚਲਾਯੋ ॥
ਭਾਂਤਿ ਭਾਂਤਿ ਬਨਿ ਖੇਲਿ ਸਿਕਾਰਾ ॥ ਮਾਰੇ ਰੀਛ ਰੋਝ ਝੰਖਾਰਾ ॥੧॥
ਦੇਸ ਚਾਲ ਹਮ ਤੇ ਪੁਨਿ ਭਈ ॥ ਸਹਰ ਪਾਵਟਾ ਕੀ ਸੁਧਿ ਲਈ ॥
ਕਾਲਿੰਦ੍ਰੀ ਤਟਿ ਕਰੇ ਬਿਲਾਸਾ ॥ਅਨਿਕ ਭਾਂਤਿ ਕੇ ਪੇਖਿ ਤਮਾਸਾ ॥੨॥
ਤਹ ਕੇ ਸਿੰਘ ਘਨੇ ਚੁਨਿ ਮਾਰੇ ॥ ਰੋਝ ਰੀਛ ਬਹੁ ਭਾਂਤਿ ਬਿਦਾਰੇ ॥
ਫਤੇ ਸਾਹ ਕੋਪਾ ਤਬਿ ਰਾਜਾ ॥ਲੋਹ ਪਰਾ ਹਮ ਸੋ ਬਿਨੁ ਕਾਜਾ ॥੩॥

📔 ਕਿਸੇ ਦਾ ਵੀ ਲਿਖਿਆ ਇਤਿਹਾਸ ਪੜ੍ਹ ਲਵੋ ਸਮਝ ਆ ਜਾਵੇਗੀ ਕਿ ਭੰਗਾਣੀ ਦਾ ਜੁੱਧ ਕਹਿਲੂਰ ਰਿਆਸਤ ਦੇ ਰਾਜਾ ਭੀਮ ਚੰਦ ਦੀਆਂ ਵਧੀਕੀਆਂ ਕਰਕੇ ਹੀ ਹੋਇਆ ਸੀ। ਭੀਮ ਚੰਦ ਗੁਰੂ ਦਰਬਾਰ ਨਾਲ ਲਗਾਤਾਰ ਖਾਰ ਖਾਂਦਾ ਆ ਰਿਹਾ ਸੀ। ਆਪਣੇ ਮੁੰਡੇ ਅਜਮੇਰ ਚੰਦ ਦੀ ਬਰਾਤ ਦੇ ਬਹਾਨੇ ਵੀ ਗੁਰੂ ਸਾਹਿਬ ਉਤੇ ਹਮਲਾ ਕਰਨ ਬਾਰੇ ਸੋਚਦਾ ਸੀ।

👑 ਰਾਜਾ ਮੇਦਨੀ ਪ੍ਰਕਾਸ਼ ਅਤੇ ਰਾਜਾ ਫਤਿਹ ਸ਼ਾਹ ਗੁਰੂ ਘਰ ਵੱਲ ਝੁਕਾਅ ਰੱਖਦੇ ਸਨ। ਫਤਿਹ ਸ਼ਾਹ ਦੀ ਲੜਕੀ ਤਾਂ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨਾਲ ਮੰਗਣੀ ਹੋਈ ਸੀ। ਇਸ ਵਿਆਹ 'ਤੇ ਗੁਰੂ ਸਾਹਿਬ ਨੂੰ ਵੀ ਸੁਨੇਹਾ ਆਇਆ ਸੀ, ਗੁਰੂ ਜੀ ਆਪ ਨਹੀਂ ਗਏ ਉਹਨਾਂ ਨੇ ਸ਼ਗਨ ਤੋਹਫੇ ਸਿੱਖਾਂ ਹੱਥ ਭੇਜੇ। ਭੀਮ ਚੰਦ ਦੁਖੀ ਹੋਇਆ ਉਹਨੇ ਵਿਆਹ ਤੋੜਨ ਤੱਕ ਦੀ ਧਮਕੀ ਦਿੱਤੀ। ਗੁਰੂ ਜੀ ਦੇ ਤੋਹਫੇ ਮੋੜ ਦੇਣ ਲਈ ਜੋਰ ਪਾਇਆ। ਫਤਿਹ ਸ਼ਾਹ ਮਜਬੂਰੀ ਚ ਗੁਰੂ ਦਸਵੇਂ ਪਾਤਸ਼ਾਹ ਖਿਲਾਫ ਲੜਨ ਲਈ ਤਿਆਰ ਹੋਇਆ ਸੀ।

👿 ਸਾਰੀ ਪੁਆੜੇ ਦੀ ਜੜ੍ਹ ਭੀਮ ਚੰਦ ਹੀ ਸੀ, ਪਰ ਬਚਿੱਤਰ ਨਾਟਕ ਦਾ ਲਿਖਾਰੀ ਫਤਿਹ ਸ਼ਾਹ ਨੂੰ ਜਿੰਮੇਵਾਰ ਠਹਿਰਾ ਰਿਹਾ ਹੈ। ਭੰਗਾਣੀ ਦੇ ਯੁੱਧ 'ਚ ਭੀਮ ਚੰਦ ਦਾ ਜਿਕਰ ਹੀ ਨਹੀਂ ਹੈ, ਆਪ ਪੜ ਕੇ ਦੇਖ ਲਵੋ। ਫਤਿਹ ਸ਼ਾਹ ਵਰਗੇ ਗੁਰੂ ਘਰ ਵੱਲ ਝੁਕਾਅ ਰੱਖਣ ਵਾਲੇ ਰਾਜੇ ਨੂੰ ਹੀ ਬਚਿੱਤਰ ਨਾਟਕ ਦਾ ਲਿਖਾਰੀ ਮੁੱਖ ਦੋਸ਼ੀ ਠਹਿਰਾ ਰਿਹਾ ਹੈ, ਕਿਉਂ ?

👽 ਕੀ ਬਚਿੱਤਰ ਨਾਟਕ ਦਾ ਲਿਖਾਰੀ ਏਨਾ ਅਣਜਾਣ ਹੈ ? ਦਸਮ ਗ੍ਰੰਥ ਦੇ ਹਮਾਇਤੀ ਕਹੀ ਜਾਂਦੇ ਇਤਿਹਾਸ ਕਿਥੋਂ ਲੱਭੋਗੇ ਜੇ ਦਸਮ ਗ੍ਰੰਥ ਰੱਦ ਕਰ ਦਿੱਤਾ। ਦਸਮ ਗ੍ਰੰਥ ਦਾ ਇਤਿਹਾਸ ਤਾਂ ਹੈ ਹੀ ਪੁੱਠਾ ਗੇੜਾ ਦੇਣ ਵਾਲਾ।

⚔ ਭੰਗਾਣੀ ਦਾ ਜੁੱਧ ਆਪ ਪੜ ਲਵੋ 8ਵਾਂ ਅਧਿਆਏ। ਅਗੇ ਨਦੌਣ ਦੇ ਜੰਗ ਵਾਲਾ ਪ੍ਰਸੰਗ ਹੈ ਓਥੇ ਭੀਮ ਚੰਦ ਦਾ ਜਿਕਰ ਹੈ, ਪਰ ਉਹ ਜੰਗ ਕਿਸੇ ਮੁਗਲ ਜਰਨੈਲ ਨਾਲ ਵਿਖਾਈ ਹੈ ਜਿਥੇ ਗੁਰੂ ਜੀ ਵੀ ਰਾਜਿਆਂ ਦੀ ਮਦਦ ਤੇ ਗਏ ਸਨ।

📣 ਸੋ, ਭੰਗਾਣੀ ਦੇ ਜੁੱਧ ਦਾ ਹਾਲ ਲਿਖਣ ਵਾਲਾ ਬਚਿੱਤਰ ਨਾਟਕ ਦਾ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਹੈ, ਸਗੋਂ ਕੋਈ ਬ੍ਰਾਹਮਣੀ ਸੋਚ ਦਾ ਨਫਰਤੀ ਬੰਦਾ ਲੱਗਦਾ ਹੈ ਜੋ ਭੀਮ ਚੰਦ ਨੂੰ ਬਚਾ ਰਿਹਾ ਹੈ, ਪੀਰ ਬੁੱਧੂ ਸ਼ਾਹ ਦਾ ਜਿਕਰ ਹੀ ਨਹੀਂ ਕਰਦਾ।
ਅਗੇ ਹੋਰ ਫੇਰ ਸਹੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top