Share on Facebook

Main News Page

👁️ ਗਿਆਨੀ ਜਸਵੰਤ ਸਿੰਘ ਜੀ #ਜਪੁ ਬਾਣੀ ਦੀਆਂ ੩੮ ਪਉੜੀਆਂ ਹਨ, ਨਾ ਕਿ ੪੦❗
-: ਸੰਪਾਦਕ ਖ਼ਾਲਸਾ ਨਿਊਜ਼
28.08.2024
#KhalsaNews #japjisahib #Jap #SGGS #gianijaswantsingh

⚠️ ਗਿਆਨੀ ਜਸਵੰਤ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਜਪੁ ਜੀ ਸਾਹਿਬ ਵਿਚ ੪੦ ਪਉੜੀਆਂ ਹਨ, ਉਹ ਭਲਾ ਕਿਵੇਂ? ਕਹਿੰਦੇ "ਨਾਨਕ ਹੋਸੀ ਭੀ ਸਚੁ" ਨਾਲ ੧ (ਏਕਾ) ਲੱਗਾ ਹੈ, "ਹੁਕਮ ਰਜਾਈ ਚਲਣਾ" ਨਾਲ ੧ (ਏਕਾ) ਲੱਗਾ ਹੈ, ਸਲੋਕ ਨਾਲ ੧ (ਏਕਾ) ਹੈ, ਭਾਵ ੩੮+੧+੧ ਕਿੰਨਾ ਹੋ ਗਿਆ... ੪੦

⛔ ਬੱਲੇ ਗਿਆਨੀ ਜੀ ਆਹ ਨਵੀਂ ਕਾਢ ਕੱਢ ਮਾਰੀ। ਵੈਸੇ ਗੱਪ ਮਾਰਣ ਦੀ ਤੁਹਾਡੀ ਪੁਰਾਣੀ ਆਦਤ ਹੈ, ਆਓ ਤੁਹਾਨੂੰ ਇਸ ਉਮਰੇ ਫਿਰ ਤੋਂ ਦੱਸੀਏ ਕਿ ਜਪੁ ਬਾਣੀ ਦੀਆਂ ਕਿੰਨੀਆਂ ਪਉੜੀਆਂ ਹਨ।

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥

☝️ ਇੱਥੋਂ ਤੱਕ ਮੰਗਲਾਚਰਣ ਹੈ (ਜਿਸਨੂੰ ਆਮ ਕਰਕੇ ਮੂਲ-ਮੰਤਰ ਆਖਿਆ ਜਾਂਦਾ ਹੈ) ਇਸ ਤੋਂ ਅਗਾਂਹ ਦੋ ਡੰਡੀਆਂ ਦੇ ਵਿੱਚ ॥ਜਪੁ॥ ਲਿਖਿਆ ਹੋਇਆ ਹੈ, ਉਹ ਬਾਣੀ ਦਾ ਸਿਰਲੇਖ ਹੈ।

✍️ ਪ੍ਰੋ. ਸਾਹਿਬ ਸਿੰਘ ਲਿਖਦੇ ਹਨ... ਇਹ ਉਪਰੋਕਤ ਗੁਰਸਿੱਖੀ ਦਾ ਮੂਲ-ਮੰਤਰ ਹੈ। ਇਸ ਤੋਂ ਅਗਾਂਹ ਲਿਖੀ ਗਈ ਬਾਣੀ ਦਾ ਨਾਮ ਹੈ 'ਜਪੁ'। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਮੂਲ-ਮੰਤਰ ਵੱਖਰੀ ਚੀਜ਼ ਹੈ ਤੇ ਬਾਣੀ 'ਜਪੁ' ਵੱਖਰੀ ਹੈ।

🙏 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਇਹ ਮੂਲ-ਮੰਤਰ ਲਿਖਿਆ ਹੈ, ਜਿਵੇਂ ਹਰੇਕ ਰਾਗ ਦੇ ਸ਼ੁਰੂ ਵਿਚ ਭੀ ਲਿਖਿਆ ਮਿਲਦਾ ਹੈ। ਬਾਣੀ 'ਜਪੁ' ਲਫ਼ਜ਼ 'ਆਦਿ ਸਚੁ' ਤੋਂ ਸ਼ੁਰੂ ਹੁੰਦੀ ਹੈ। ਆਸਾ ਦੀ ਵਾਰ ਦੇ ਸ਼ੁਰੂ ਵਿਚ ਭੀ ਇਹੀ ਮੂਲ-ਮੰਤਰ ਹੈ, ਪਰ 'ਵਾਰ' ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ, ਤਿਵੇਂ ਹੀ ਇੱਥੇ ਹੈ। 'ਜਪੁ' ਦੇ ਅਰੰਭ ਵਿਚ ਮੰਗਲਾਚਰਨ ਦੇ ਤੌਰ 'ਤੇ ਇਕ ਸਲੋਕ ਉਚਾਰਿਆ ਗਿਆ ਹੈ। ਫਿਰ 'ਜਪੁ' ਸਾਹਿਬ ਦੀਆਂ ੩੮ ਪਉੜੀਆਂ ਹਨ।

🔺 ॥ਜਪੁ॥ 🔻
ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥

☝️ ਇਹ "ਸਲੋਕ" ਮੰਗਲਾਚਰਨ ਵਜੋਂ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਇਸ਼ਟ ਦਾ ਸਰੂਪ ਬਿਆਨ ਕੀਤਾ ਹੈ, ਜਿਸ ਦਾ ਉਪਦੇਸ਼ ਇਸ ਸਾਰੀ ਬਾਣੀ 'ਜਪੁ' ਵਿਚ ਕੀਤਾ ਗਿਆ ਹੈ।

👇 ਇਹ ਪਹਿਲੀ ੧ ਪਉੜੀ ਹੈ।
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

👇 ਇਹ ੩੮ਵੀਂ ਪਉੜੀ ਹੈ।
ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥
ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥
ਘੜੀਐ ਸਬਦੁ ਸਚੀ ਟਕਸਾਲ ॥ ਜਿਨ ਕਉ ਨਦਰਿ ਕਰਮੁ ਤਿਨ ਕਾਰ ॥ ਨਾਨਕ ਨਦਰੀ ਨਦਰਿ ਨਿਹਾਲ ॥੩੮॥

👇 ਇਸ ਤੋਂ ਅੱਗੇ ਸਲੋਕ ਹੈ।
ਸਲੋਕੁ ॥
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥੧॥

️🎯 ॥੧॥੧॥ ਪਹਿਲਾ ੧ ਸਲੋਕ ਦਾ ਪ੍ਰਤੀਕ ਹੈ, ਦੂਜਾ ੧ ਜਪੁ ਬਾਣੀ ਦਾ ਪ੍ਰਤੀਕ ਹੈ, ਇਹ ਛਾਪੇਖਾਨੇ ਵਾਲਿਆਂ ਨੇ ਗੜਬੜ ਕੀਤੀ ਹੈ, ਪਰ ਪੁਰਾਤਨ ਸਰੂਪਾਂ 'ਚ ਇਸੇ ਤਰ੍ਹਾਂ ਹੈ।

💥 ਜਿਸ ਤਰ੍ਹਾਂ ॥ਜਪੁ॥ ਦੀ ਬਾਣੀ ਦੇ ਅਖੀਰ 'ਤੇ ਸਲੋਕ ਦੇ ਅਖੀਰ ਉੱਤੇ ੧ ਪਾਇਆ ਹੈ, ਉਸੇ ਤਰ੍ਹਾਂ ਹੋਰ ਬਾਣੀਆਂ ਦੇ ਅਖੀਰ ਉੱਤੇ ਵੀ ੧ ਪਾਇਆ, ਜਿਸ ਨਾਲ ਪਤਾ ਚਲਦਾ ਹੈ ਕਿ ਇਸ ਸਿਰਲੇਖ ਦੀ ਇਹ ਪੂਰੀ ਰਚਨਾ ਹੈ, ਤੇ ਇੱਥੇ ਖਤਮ ਹੁੰਦੀ ਹੈ। ਜਿਵੇਂ...

🔺 ਸੋ ਦਰੁ ਰਾਗੁ ਆਸਾ ਮਹਲਾ ੧ ੴ ਸਤਿਗੁਰ ਪ੍ਰਸਾਦਿ ॥
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥...
...ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥੧॥
👉"ਸੋ ਦਰੁ" ਦੇ ਅਖੀਰ 'ਤੇ ਵੀ ੧ ਲਿਖਿਆ ਹੈ।

🔺 ਰਾਗੁ ਆਸਾ ਮਹਲਾ ੪ ਸੋ ਪੁਰਖੁ ੴ ਸਤਿਗੁਰ ਪ੍ਰਸਾਦਿ ॥
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥...
...ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੧॥
👉"ਸੋ ਪੁਰਖੁ" ਬਾਣੀ ਦੇ ਅਖੀਰ 'ਤੇ ਵੀ ੧ ਲਿਖਿਆ ਹੈ।

🔺 ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ੴ ਸਤਿਗੁਰ ਪ੍ਰਸਾਦਿ ॥
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥...
... ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥
👉"ਸੋਹਿਲਾ" ਬਾਣੀ ਦੇ ਅਖੀਰ 'ਤੇ ਵੀ ੧ ਲਿਖਿਆ ਹੈ।

💥 ਵੈਸੇ ਆਸ ਤਾਂ ਨਹੀਂ ਕਿ ਤੁਸੀਂ ਅੱਖਾਂ ਖੋਲੋਗੇ, ਕਿਉਂ ਜੁ ਤੁਸੀਂ ਉਸ ਅਖੌਤੀ ਟਕਸਾਲ ਦੇ ਵਿਦਿਆਰਥੀ ਹੋ ਜਿੱਥੇ ਗੁਰਮਤਿ ਤੋਂ ਉਲਟ ਬਹੁਤਾਤ ਕਾਰਜ ਕੀਤੇ ਜਾਂਦੇ ਹਨ, ਤੇ ਮੂਲ-ਮੰਤਰ ਵੀ "ਨਾਨਕ ਹੋਸੀ ਭੀ ਸਚੁ॥" ਤੱਕ ਮੰਨਦੇ ਹਨ। ਪਰ ਫਿਰ ਵੀ ਸਾਡਾ ਫਰਜ਼ ਹੈ ਕਿ ਲੋਕਾਈ ਨੂੰ ਸੱਚ ਦੱਸਿਆ ਜਾਵੇ।

ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top