🤡 ਸੰਪਰਦਾਈ "ਕਥਾਘਾਤਕ" ਜਸਵੰਤ ਸਿੰਘ ਤੇ ਜੀਵਾ
ਸਿੰਘ 🤢
-: ਸੰਪਾਦਕ ਖ਼ਾਲਸਾ ਨਿਊਜ਼
10.09.2024
#KhalsaNews #bhagatkabeer #JaswantSingh #manjiSahib #jeevasingh
🙏
ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥
✍️ ਭਗਤ ਕਬੀਰ ਜੀ ਦੀ ਇਸ ਤੁੱਕ ਦਾ ਅਰਥ ਲੜਕੀ ਨੂੰ ਲੜਕਾ ਬਣਾ ਦੇਣਾ ਅਤੇ ਲੜਕੇ ਨੂੰ ਲੜਕੀ
ਬਣਾ ਦੇਣ ਦੀ ਗੱਪ ਨਾਲ ਨਹੀਂ... ਸਗੋਂ "(ਜੋ ਪ੍ਰਭੂ) ਜ਼ਨਾਨੀ ਤੋਂ ਮਰਦ ਪੈਦਾ ਕਰਦਾ ਹੈ,
ਮਰਦਾਂ (ਦੀ ਬਿੰਦ) ਤੋਂ ਜੋ ਜ਼ਨਾਨੀਆਂ ਪੈਦਾ ਕਰ ਦੇਂਦਾ ਹੈ, ਮੈਂ ਉਸ ਸੋਹਣੇ ਸਰੂਪ ਤੋਂ
ਸਦਕੇ ਹਾਂ, ਉਹ ਸੰਤ ਜਨਾਂ ਦਾ ਪਿਆਰਾ ਹਾਂ" ਹੈ।
❌ ਸੰਪਰਦਾਈ ਕਥਾਘਾਤਕ (ਅ)ਗਿਆਨੀ ਜਸਵੰਤ ਸਿੰਘ "ਨਾਰੀ
ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥" ਦਾ ਅਨਰਥ ਕਰਦਿਆਂ ਕਿਹਾ ਗੁਰੂ
ਰਾਮਦਾਸ ਜੀ ਵੇਲੇ ਲਾਚੀ ਬੇਰੀ ਲਾਗੇ ਇਕ ਲੜਕੇ ਕੋਲੋਂ ਝਾੜੂ ਨੂੰ ਪੈਰ ਲੱਗ ਗਿਆ, ਤਾਂ
ਭਾਈ ਸਾਧੂ ਨੇ ਕਿਹਾ ਗੁੱਡੀ ਇਹ ਗੁਰੂ ਰਾਮਦਾਸ ਦੇ ਘਰ ਦਾ ਝਾੜੂ ਹੈ, ਇਸ 'ਤੇ ਪੈਰ ਨਹੀਂ
ਰੱਖੀਦਾ, ਉਸ ਵੇਲੇ ਉਹ ਕਾਕੇ ਤੋਂ ਕਾਕੀ (ਲੜਕੀ) ਬਣ ਗਿਆ।, ਇਸ ਤੋਂ ਅੱਗੇ ਜਸਵੰਤ ਸਿੰਘ
ਨੇ ਗੁਰਬਾਣੀ ਦੀ ਇਸ ਪੰਕਤੀ ਦਾ ਉਦਾਹਰਣ ਦਿੱਤਾ।
☢️ ਇਸੇ ਤਰ੍ਹਾਂ ਪਰਚੀ ਵਾਚਕ ਜੀਵਾ ਸਿੰਘ (ਬੰਤਾ ਸਿੰਘ ਦਾ ਭਰਾ)
ਨੇ "ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥" ਨੇ ਇਸੇ ਸ਼ਬਦ ਦੀ ਉਦਾਹਰਣ ਦੇਕੇ
ਕਿਸ ਹੋਰ ਗੱਪ ਦੀ ਉਦਾਹਰਣ ਦਿੱਤੀ।
⛔ ਇਹ ਲੋਕ ਐਨੇ ਸਿਰਫਿਰੇ ਹਨ ਕਿ ਇਹ ਜਦੋਂ
ਤੱਕ ਵੱਡੀ ਸਾਰੀ ਗੱਪ ਨਾ ਮਾਰਣ ਤਾਂ ਇਨ੍ਹਾਂ ਨੂੰ ਰੋਟੀ ਹਜ਼ਮ ਨਹੀਂ ਹੁੰਦੀ।
ਕਾਰਣ ਇਸਦਾ ਬਹੁਤਾਤ ਸਿੱਖਾਂ ਦਾ ਗੁਰਮਤਿ ਤੋਂ ਕੋਰਾ ਹੋਣਾ ਹੈ, ਇਨ੍ਹਾਂ ਨੂੰ ਗੁਰਮਤਿ
ਨਾਲ, ਗੁਰੂ ਗ੍ਰੰਥ ਸਾਹਿਬ ਦੀ ਅਸਲ ਸਿੱਖਿਆ ਨਾਲ ਕੋਈ ਮਤਲਬ ਨਹੀਂ, ਇਹ ਸਿਰਫ ਕੀਰਤਨ
ਵਿੱਚ ਗਾਣਿਆਂ ਦੀਆਂ ਧੁਨਾਂ, ਤੇ ਕਥਾ ਵਿੱਚ ਗਪੌੜਾਂ ਸੁਣਨਾ ਪਸੰਦ ਕਰਦੇ ਹਨ, ਮਤਲਬ ਕਿ
ਇਨ੍ਹਾਂ ਦਾ ਸੰਬੰਧ ਮਨੋਰੰਜਨ ਨਾਲ ਹੈ, ਗੁਰਮਤਿ ਤੇ ਸੱਚਾਈ ਨਾਲ ਉੱਕਾ ਹੀ ਨਹੀਂ।
✅ ਆਓ ਇਸ ਤੁੱਕ ਅਤੇ ਪੂਰੇ ਸ਼ਬਦ ਦੇ ਅਰਥ ਪ੍ਰੋ. ਸਾਹਿਬ ਸਿੰਘ ਤੋਂ ਜਾਣੀਏ।
ਰਾਜਾਸ੍ਰਮ ਮਿਤਿ ਨਹੀ ਜਾਨੀ ਤੇਰੀ ॥ ਤੇਰੇ ਸੰਤਨ ਕੀ ਹਉ ਚੇਰੀ ॥੧॥ ਰਹਾਉ ॥
ਹਸਤੋ ਜਾਇ ਸੁ ਰੋਵਤੁ ਆਵੈ ਰੋਵਤੁ ਜਾਇ ਸੁ ਹਸੈ ॥
ਬਸਤੋ ਹੋਇ ਹੋਇ ਸੋੁ ਊਜਰੁ ਊਜਰੁ ਹੋਇ ਸੁ ਬਸੈ ॥੧॥
ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ ॥
ਧਰਤੀ ਤੇ ਆਕਾਸਿ ਚਢਾਵੈ ਚਢੇ ਅਕਾਸਿ ਗਿਰਾਵੈ ॥੨॥
ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥
ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥੩॥
ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥
ਕਹੁ ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ ॥੪॥੨॥ {ਪੰਨਾ 1252}
🔹 ਪਦ ਅਰਥ: ਰਾਜਾਸ੍ਰਮ = ਰਾਜ-ਆਸ਼੍ਰਮ (ਰਾਜ = ਵੱਡਾ, ਉੱਚਾ। ਆਸ਼੍ਰਮ = ਅਸਥਾਨ, ਮਹੱਲ,
ਟਿਕਾਣਾ) ਹੇ ਉੱਚੇ ਅਸਥਾਨ ਵਾਲੇ ਪ੍ਰਭੂ! ਮਿਤਿ = ਅੰਦਾਜ਼ਾ, ਮਾਪ, ਅੰਤ। ਹਉ = ਮੈਂ।
ਚੇਰੀ = ਦਾਸੀ।1। ਰਹਾਉ।
ਹਸਤੋ = ਹੱਸਦਾ। ਬਸਤੋ = ਵੱਸਦਾ। ਊਜਰੁ = ਉਜਾੜ। ਸੁ = ਉਹ (ਥਾਂ) । ਬਸੈ = ਵੱਸ ਪੈਂਦਾ
ਹੈ।1। ਕੂਆ = ਖੂਹ। ਕੂਪ = ਖੂਹ। ਮੇਰੁ = ਪਰਬਤ।2। ਭੇਖਾਰੀ = ਮੰਗਤਾ। ਰਾਜੁ = ਹਕੂਮਤ,
ਬਾਦਸ਼ਾਹੀ। ਖਲ = ਕੁੰਢ, ਮੂੜ੍ਹ। ਕਰਿਬੋ = ਕਰ ਦੇਂਦਾ ਹੈ (ਕਰ ਦੇਵੇਗਾ) । ਮੁਗਧਾਰੀ =
ਮੂਰਖ।3। ਕਰਾਵੈ = ਪੈਦਾ ਕਰਾਉਂਦਾ ਹੈ। ਪੁਰਖਨ ਤੇ = ਮਨੁੱਖਾਂ ਤੋਂ।4।
🔺 ਨੋਟ: ਨਾਰੀ ਤੋਂ ਪੁਰਖ ਪੈਦਾ ਕਰਨ ਅਤੇ ਪੁਰਖ ਤੋਂ ਨਾਰੀ ਪੈਦਾ ਕਰਨ ਦਾ ਖ਼ਿਆਲ ਗੁਰੂ
ਨਾਨਕ ਸਾਹਿਬ ਜੀ ਨੇ ਦੱਸਿਆ ਹੈ। ਸਤਿਗੁਰੂ ਜੀ ਭੀ ਅਕਾਲ ਪੁਰਖ ਦੀ ਅਗਾਧ ਕਥਾ ਹੀ ਬਿਆਨ
ਕਰਨ ਸਮੇਂ ਇਹ ਖ਼ਿਆਲ ਪਰਗਟ ਕਰਦੇ ਹਨ:
ਰਾਮਕਲੀ ਮ: 1 ॥
ਸਾਗਰ ਮਹਿ ਬੂੰਦ, ਮਹਿ ਬੂੰਦ ਸਾਗਰੁ, ਕਵਣੁ ਬੂਝੈ ਬਿਧਿ ਜਾਣੈ ॥
ਉਤਭੁਜ ਚਲਤ ਆਪਿ ਕਰਿ ਚੀਨੈ, ਆਪੇ ਤਤੁ ਪਛਾਣੈ ॥1॥
ਐਸਾ ਗਿਆਨੁ ਬੀਚਾਰੈ ਕੋਈ ॥ ਤਿਸ ਤੇ ਮੁਕਤਿ ਪਰਮ ਗਤਿ ਹੋਈ ॥1॥ਰਹਾਉ॥
ਦਿਨ ਮਹਿ ਰੈਣਿ, ਰੈਣਿ ਮਹਿ ਦਿਨੀਅਰੁ, ਉਸਨ ਸੀਤ ਬਿਧਿ ਸੋਈ ॥
ਤਾ ਕੀ ਗਤਿ ਮਿਤਿ ਅਵਰੁ ਨ ਜਾਣੈ, ਗੁਰ ਬਿਨੁ ਸਮਝ ਨ ਹੋਈ ॥2॥
ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ, ਬੂਝਹੁ ਬ੍ਰਹਮ ਗਿਆਨੀ ॥
ਧੁਨਿ ਮਹਿ ਧਿਆਨੁ, ਧਿਆਨ ਮਹਿ ਜਾਨਿਆ, ਗੁਰਮੁਖਿ ਅਕਥ ਕਹਾਨੀ ॥3॥
ਮਨ ਮਹਿ ਜੋਤਿ ਜੋਤਿ ਮਹਿ ਮਨੂਆ, ਪੰਚ ਮਿਲੇ ਗੁਰਭਾਈ ॥
ਨਾਨਕ ਤਿਨ ਕੇ ਸਦ ਬਲਿਹਾਰੀ, ਜਿਨ ਏਕ ਸਬਦਿ ਲਿਵ ਲਾਈ ॥4॥9॥ (ਪੰਨਾ 878)
🔸 ਅਰਥ: ਹੇ ਉੱਚੇ ਮਹੱਲ ਵਾਲੇ (ਪ੍ਰਭੂ!) ਮੈਥੋਂ ਤੇਰੀ ਕੁਦਰਤ ਦਾ ਅੰਤ ਨਹੀਂ ਪੈ ਸਕਦਾ,
(ਤੇਰੇ ਸੰਤ ਹੀ ਤੇਰੇ ਗੁਣਾਂ ਦਾ ਜ਼ਿਕਰ ਕਰਦੇ ਹਨ; ਸੋ) ਮੈਂ ਤੇਰੇ ਸੰਤਾਂ ਦੀ ਹੀ ਦਾਸੀ
ਬਣੀ ਰਹਾਂ (ਇਹੋ ਮੇਰੀ ਤਾਂਘ ਹੈ) ।1। ਰਹਾਉ।
(ਅਚਰਜ ਖੇਡ ਹੈ) ਜੋ ਹੱਸਦਾ ਜਾਂਦਾ ਹੈ ਉਹ ਰੋਂਦਾ (ਵਾਪਸ) ਆਉਂਦਾ ਹੈ; ਜੋ ਰੋਂਦਾ ਜਾਂਦਾ
ਹੈ ਉਹ ਹੱਸਦਾ ਮੁੜਦਾ ਹੈ। ਜੋ ਕਦੇ ਵੱਸਦਾ (ਨਗਰ) ਹੁੰਦਾ ਹੈ, ਉਹ ਉੱਜੜ ਜਾਂਦਾ ਹੈ, ਤੇ
ਉੱਜੜਿਆ ਹੋਇਆ ਥਾਂ ਵੱਸ ਪੈਂਦਾ ਹੈ।1।
(ਹੇ ਭਾਈ! ਪਰਮਾਤਮਾ ਦੀ ਖੇਡ ਅਸਚਰਜ ਹੈ) ਪਾਣੀ (ਨਾਲ ਭਰੇ ਥਾਵਾਂ ਤੋਂ) ਬਰੇਤਾ ਕਰ ਦੇਂਦਾ
ਹੈ, ਬਰੇਤੇ ਤੋਂ ਖੂਹ ਬਣਾ ਦੇਂਦਾ ਹੈ, ਅਤੇ ਖੂਹ (ਦੇ ਥਾਂ) ਤੋਂ ਪਹਾੜ ਕਰ ਦੇਂਦਾ ਹੈ।
ਜ਼ਮੀਨ ਉਤੇ ਪਏ ਨੂੰ ਅਸਮਾਨ ਉਤੇ ਚਾੜ੍ਹ ਦੇਂਦਾ ਹੈ, ਅਸਮਾਨ ਉਤੇ ਚੜ੍ਹੇ ਨੂੰ ਹੇਠਾਂ ਡੇਗ
ਦੇਂਦਾ ਹੈ।2।
ਮੰਗਤੇ (ਨੂੰ ਰਾਜਾ ਬਣਾ ਕੇ ਉਸ) ਤੋਂ ਰਾਜ ਕਰਾਂਦਾ ਹੈ, ਰਾਜੇ ਤੋਂ ਮੰਗਤਾ ਬਣਾ ਦੇਂਦਾ
ਹੈ; ਮਹਾਂ ਪੂਰਖ ਤੋਂ ਵਿਦਵਾਨ ਬਣਾ ਦੇਂਦਾ ਹੈ ਅਤੇ ਪੰਡਿਤ ਤੋਂ ਮੂਰਖ ਕਰ ਦੇਂਦਾ ਹੈ।3।
(ਜੋ ਪ੍ਰਭੂ) ਜ਼ਨਾਨੀ ਤੋਂ ਮਰਦ ਪੈਦਾ ਕਰਦਾ ਹੈ, ਮਰਦਾਂ (ਦੀ ਬਿੰਦ) ਤੋਂ ਜੋ ਜ਼ਨਾਨੀਆਂ
ਪੈਦਾ ਕਰ ਦੇਂਦਾ ਹੈ, ਹੇ ਕਬੀਰ! ਆਖ– ਮੈਂ ਉਸ ਸੋਹਣੇ ਸਰੂਪ ਤੋਂ ਸਦਕੇ ਹਾਂ, ਉਹ ਸੰਤ ਜਨਾਂ
ਦਾ ਪਿਆਰਾ ਹੈ।4।2।
✅ ਸ਼ਬਦ ਦਾ ਭਾਵ: ਦੁਨੀਆ ਵਿਚ ਕਦੇ ਸੁਖ ਹੈ ਕਦੇ ਦੁੱਖ। ਨਾਹ ਸੁਖ ਵਿਚ ਅਹੰਕਾਰ ਕਰੇ,
ਨਾਹ ਦੁੱਖ ਵਿਚ ਥੱਲੇ ਲਹਿ ਜਾਏ। ਸੁਖ-ਦੁੱਖ ਦਾ ਇਹ ਚੱਕਰ ਪ੍ਰਭੂ ਦੇ ਹੱਥ ਵਿਚ ਹੈ।
️🎯 ਕਾਸ਼ ਇਹ ਸੰਪਰਦਾਈ ਕੌਮਘਾਤੀ ਗਪੌੜੀ ਲੋਕ ਕਦੇ ਗੁਰਮਤਿ ਦੀ ਗੱਲ ਵੀ ਸਮਝ ਸਕਣ ਤੇ ਉਸਦਾ
ਹੀ ਪ੍ਰਚਾਰ ਕਰਣ। ਆਸ ਤਾਂ ਨਹੀਂ ਹੈ, ਪਰ ਗੁਰੂ ਸੁਮਤਿ ਬਖਸ਼ੇ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|