🔥 ਯੋ ਯੋ ਹਨੀ ਸਿਰੇ ਦਾ #ਗੰਦ 💩
-: ਸੰਪਾਦਕ ਖ਼ਾਲਸਾ ਨਿਊਜ਼
11.09.2024
#KhalsaNews #singer #crap #yoyohoneysingh #yoyo #vodka
💩
ਯੋ ਯੋ ਹਨੀ ਗੰਦ ਜੀਹਨੇ ਜਵਾਨੀ ਉਮਰੇ ਜਿਨਾਂ ਹੋ ਸਕਿਆ ਗੰਦਾ ਤੇ ਅਸ਼ਲੀਲ ਗਾਇਆ। ਇਸਦੇ
ਉੱਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਸ਼ਲੀਲ ਗਾਉਣ 'ਤੇ ਮੁਕੱਦਮਾ ਵੀ ਦਰਜ ਹੋਇਆ।
🍾"ਚਾਰ ਬੋਤਲ ਵੋਦਕਾ, ਕਾਮ ਮੇਰਾ ਰੋਜ਼ ਕਾ"🍾 ਬਾਰੇ ਤਾਂ ਇਸਨੇ ਆਪਣੀ ਘਟੀਆ ਤੇ ਹੰਕਾਰੀ
ਬਿਰਤੀ ਦੱਸ ਹੀ ਦਿੱਤੀ, ਕਿ ਉਸਨੇ ਗੁੱਸੇ ਵਿੱਚ ਆ ਕੇ ਸਿੱਖਾਂ ਦੀਆਂ ਨਸਲਾਂ ਖਰਾਬ ਕਰਣ
ਲਈ ਇਹ ਗਾਣਾ ਬੱਚੇ ਦੀ ਆਵਾਜ਼ ਵਿੱਚ ਗਾਇਆ, ਤੇ ਅਗਲਾ ਇਸ ਕੁਕਰਮ ਵਿੱਚ ਸਫਲ ਰਿਹਾ। ਪਰ ਉਸ
ਤੋਂ ਇਲਾਵਾ ਵੀ ਇਸਨੇ ਬਹੁਤ ਗੰਦ ਪਾਇਆ।
⛔ ਹੁਣ ਵੀ ਉਸਨੇ ਆਪਣੇ ਕੁਕਰਮਾਂ ਦਾ ਭਾਂਡਾ 👿“ਸ਼ੈਤਾਨੀ” ਤਾਕਤਾਂ ਉੱਤੇ ਭੰਨਿਆ ਹੈ, ਨਾ
ਉਸਨੂੰ ਆਪਣੇ ਕੀਤੇ ‘ਤੇ ਕੋਈ ਸ਼ਰਮਿੰਦਗੀ ਹੈ, ਨਾ ਅਫਸੋਸ। ਬਸ NetFlix ਉਤੇ ਆ ਰਹੀ ਉਸਦੀ
Biography "Famous" ਨੂੰ ਪ੍ਰਮੋਟ ਕਰਣ ਲਈ ਇਹ ਢਕੋਸਲਾ ਕੀਤਾ ਹੈ। ਇਸ ਹੰਕਾਰੀ,
ਜਨਾਨੀਬਾਜ਼ ਨੇ ਘਟੀਆ ਤੋਂ ਘਟੀਆ ਨਸ਼ਾ ਕੀਤਾ ਤੇ ਪ੍ਰਚਾਰਿਆ। ਜਿੱਥੇ ਆਮ ਨਸ਼ੇੜੀ ਇੱਕ ਜਾਂ
ਦੋ ਸੂਟੇ #ਚਰਸ ਦੇ ਲਾਉਂਦਾ, ਇਹ 10-12 ਸੂਟੇ ਲਾਉਂਦਾ ਰਿਹਾ।
😵 ਅਕਲ ਪੱਖੋਂ ਤਾਂ ਬੀਮਾਰ ਹੈ ਹੀ ਸੀ, ਫਿਰ ਦਿਮਾਗੀ ਬਿਮਾਰੀ #Bipolar #Disorder
ਨਾਲ 2011 ਤੋਂ 2018 ਤੱਕ ਗ੍ਰਸਿਆ ਗਿਆ। ਪਹਿਲਾਂ ਕਹਿੰਦਾ ਹੈ ਕਿ ਇਸਨੇ ਨਸ਼ਾ ਛੱਡ ਦਿੱਤਾ
ਹੈ, ਪਰ ਫਿਰ ਇਸਨੇ ਦਾਰੂ ਪੀਣੀ 2021 'ਚ ਦੋਬਾਰਾ ਸ਼ੁਰੂ ਕੀਤੀ, ਤੇ ਇਸ 'ਤੇ ਬਹੁਚਰਚਿਤ
ਇੰਟਰਵਿਊ ਤੋਂ ਥੋੜੇ ਦਿਨ ਪਹਿਲਾਂ ਵੀ ਪੀਣ ਬਾਰੇ ਹਾਮੀ ਭਰੀ। ਫਿਰ ਨਵੰਬਰ 2023 ਵਿੱਚ
ਇਸਦਾ ਆਪਣੀ ਪਤਨੀ ਸ਼ਾਲੀਨੀ ਤਲਵਾਰ ਨਾਲ ਘਰੇਲੂ ਕੁੱਟਮਾਰ ਕਾਰਣ ਤਲਾਕ ਹੋ ਗਿਆ।
👳 ਪੰਜਾਬੀਆਂ ਦਾ ਐਸੇ ਫੁਕਰੇ, ਘਟੀਆ ਕਿਸਮ ਦੇ ਗਾਇਕਾਂ ਨੂੰ ਸਿਰ ਚੜਾਉਣਾ ਦਰਸਾਉਂਦਾ ਹੈ
ਕਿ ਬਹੁਤਾਤ ਪੰਜਾਬੀ ਜ਼ਮੀਰ ਪੱਖੋਂ ਹੌਲ਼ੇ ਹੋ ਚੁਕੇ ਹਨ, ਤੇ ਨਸ਼ਾ, ਤਸਕਰੀ, ਜਨਾਨੀਬਾਜ਼,
ਫੁਕਰਪੁਣਾ, ਹਥਿਆਰਾਂ ਦੀ ਨੁਮਾਇਸ਼ ਆਦਿ ਉਨ੍ਹਾਂ ਨੂੰ ਰਾਸ ਆਉਂਦਾ ਹੈ।
🐵 ਯੋ ਯੋ ਹਨੀ ਗੰਦ ਆਪ ਕਹਿ ਰਿਹਾ ਹੈ ਕਿ... ਮੈਂਨੂੰ ਆਪਣੇ ਪੁਰਾਣੇ ਗਾਣੇ ਦੇਖ ਕੇ
ਅਜੀਬ ਲਗਦਾ ਹੈ, ਬੜੇ ਬਕਵਾਸ ਗਾਣੇ ਸੀ, ਯੇ ਕਿਆ ਹੈ "ਬਲੂ ਹੈ ਪਾਨੀ ਪਾਨੀ, ਆਜ ਦਿਲ ਹੈ
ਸਾਨੀ ਸਾਨੀ, ਲੂੰਗੀ ਡਾਂਸ ਲੂੰਗੀ ਡਾਂਸ ਲੂੰਗੀ ਡਾਂਸ.... ਕਿਆ ਬਕਵਾਸ ਹੈ, ਲੋਕ ਅੱਜ ਵੀ
ਸੁਣ ਰਹੇ ਹਨ, ਤੇ ਮੈਨੂੰ ਆਜ ਵੀ ਰੋਆਲਟੀ ਉਨ੍ਹਾਂ ਗਾਣਿਆਂ ਦੀ ਮਿਲ ਰਹੀ ਹੈ, ਮੈਂਨੂੰ ਬੜਾ
ਅਜੀਬ ਲਗਦਾ ਹੈ, ਜਦੋਂ ਮੇਰੇ ਭਾਣਜੇ ਭਤੀਜੇ ਭਤੀਜੀਆਂ ਕਿਤੇ ਮੇਰੇ ਉਹ ਵਾਲੇ ਗਾਣੇ ਨਾ
ਸੁਣ ਲੈਣ। ਤੇ ਲੋਕਾਂ 'ਤੇ ਵੀ ਤਰਸ ਆਉਂਦਾ ਹੈ ਕਿ ਉਹ ਹਾਲੇ ਵੀ ਸੁਣੀ ਜਾ ਰਹੇ ਹਨ।
👉 ਤੇ ਉਹ ਹਾਲੇ ਵੀ ਨਹੀਂ ਸੁਧਰਿਆ, ਤੇ ਬੜੀ ਬੇਸ਼ਰਮੀ ਨਾਲ ਆਪ ਕਹਿ ਰਿਹਾ ਹੈ ਕਿ ਹੁਣ ਵੀ
ਉਹ ਸ਼ਰਾਬ ਅਤੇ ਨਸ਼ਿਆਂ ਵਾਲੇ ਗਾਣੇ ਗਾਵੇਗਾ। ਤੁਸੀਂ ਸ਼ਰਾਬ ਦੇ ਠੇਕੇ ਬੰਦ ਕਰ ਦਿਓ, ਮੈਂ
ਸ਼ਰਾਬ ਵਾਲੇ ਗਾਣੇ ਬੰਦ ਕਰ ਦਿਆਂਗਾ।
👳 ਪੰਜਾਬੀਓ, ਲੋਕੋ ਸ਼ਰਮ ਕਰੋ। ਕਦੇ
ਚਮਕੀਲਾ, ਕਦੇ ਯੋ ਯੋ ਤੇ ਹੋਰ ਪਤਾ ਨਹੀਂ ਕਿੰਨੇ ਕੁ ਫੁਕਰੇ ਤੇ ਅਸ਼ਲੀਲ ਗਾਇਕ ਤੁਹਾਡੀ
ਨਸਲਾਂ ਖਰਾਬ ਕਰਣਗੇ, ਤੇ ਤੁਸੀਂ ਬੜੀ ਬੇਹਯਾਈ ਨਾਲ ਆਪਣੀਆਂ ਨਸਲਾਂ ਖਰਾਬ
ਕਰਵਾਉਂਦੇ ਰਹੋਗੇ।
🙏 ਅਸੀਂ ਸਾਰੇ ਕੋਸ਼ਿਸ਼ ਕਰੀਏ ਕਿ ਕਿਸੇ ਵੀ ਮਸਲੇ ਉੱਤੇ ਝੱਟ ਦੇਣੀ ਆਪਣਾ ਪ੍ਰਤੀਕਰਮ ਦੇਣ
ਦੀ ਬਜਾਏ ਇੱਕ ਅੱਧਾ ਦਿਨ ਠਹਿਰ ਕੇ, ਪੂਰਾ ਬਿਰਤਾਂਤ ਸਮਝ ਕੇ ਕੋਈ ਗੱਲ ਕਰਿਆ ਕਰੀਰੇ।
ਗੁਰੂ ਸੁਮਤਿ ਬਖਸ਼ੇ। Learn to Respond, not React.✅
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|