⛔ #ਧੋਖੇਬਾਜ਼ ਸ਼੍ਰੀ ਚੰਦੀਏ ⛔
-: ਸੰਪਾਦਕ ਖ਼ਾਲਸਾ ਨਿਊਜ਼
15.09.2024
#KhalsaNews #SRICHAND #traitor #gurpreetcalifornia
⚠️ ਜਿਨ੍ਹਾਂ ਸਿੱਖ ਅਖਵਾਉਣ ਵਾਲਿਆਂ
ਨੂੰ ਨੰਗ ਧੜੰਗ ਸ਼੍ਰੀ ਚੰਦ ਭਗਵਾਨ ਲੱਗਣ ਲੱਗ ਪਿਆ ਹੈ, ਉਹ ਦਸਤਾਰਾਂ, ਕੇਸ ਦਾੜੀ ਮੁਨਾ,
ਗਾਤਰੇ, ਕਛਿਹਰੇ ਲਾਹ ਕੇ #ਜਟਾਵਾਂ, #ਜਨੇਊ, ਤੇ #ਲੰਗੋਟ ਬੰਨ੍ਹ ਲੈਣ, ਘੱਟੋ ਘੱਟ ਆਪਣੇ
"ਭਗਵਾਨ" ਨੂੰ ਧੋਖਾ ਤਾਂ ਨਾ ਦਿਓ! ਪਰ ਸਿੱਖੀ ਸਰੂਪ ਧਾਰਣ ਕਰਕੇ ਲੋਕਾਂ ਨੂੰ #ਧੋਖਾ
ਨਾ ਦਿਓ।
☢️ ਜੇ ਸ਼੍ਰੀ ਚੰਦ ਗੁਰੂ ਪੁੱਤਰ ਹੋਣ ਕਰਕੇ ਸਤਿਕਾਰਿਆ ਜਾ ਰਿਹਾ ਹੈ, ਤਾਂ ਬਾਕੀ ਗੁਰੂ
ਪੁੱਤਰਾਂ ਦਾ ਕਿਉਂ ਨਹੀਂ ? ਪ੍ਰਿਥੀਚੰਦ, ਧੀਰਮੱਲ, ਅਤੇ ਰਾਮਰਾਇ ਸਬੰਧੀ ਬੇਸ਼ੱਕ ਇਤਿਹਾਸ
ਵਿੱਚ ਦਰਜ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਨ੍ਹਾਂ ਸਬੰਧੀ ਕੁਝ ਵੀ ਨਹੀਂ ਲਿਖਿਆ
ਗਿਆ, ਪਰ ਇਸ ਦੇ ਬਾਵਯੂਦ ਇਨ੍ਹਾਂ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ ਹੈ।
📣 ਅੱਜ ਵੀ ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰੇ; ਅੰਮ੍ਰਿਤ ਅਭਿਲਾਖੀਆਂ ਨੂੰ ਹਦਾਇਤ ਕਰਦੇ
ਹਨ ਕਿ ਮੀਣੇ (ਪ੍ਰਿਥੀਏ), ਮਸੰਦ, ਧੀਰਮੱਲੀਏ, ਰਾਮਰਾਈਏ ਆਦਿਕ ਨਾਲ ਰੋਟੀ ਬੇਟੀ ਦੀ ਸਾਂਝ
ਨਹੀਂ ਰੱਖਣੀ।
💥 ਸ਼੍ਰੀ ਚੰਦ, ਜਿਸ ਸਬੰਧੀ ਗੁਰਬਾਣੀ ਵਿੱਚ ਵੀ ਦਰਜ ਹੈ ਕਿ ਉਹ ਖੋਟੇ ਦਿਲ ਵਾਲਾ, ਪਿਤਾ
ਗੁਰੂ ਨਾਨਕ ਸਾਹਿਬ ਜੀ ਤੋਂ ਬਾਗੀ ਤੇ ਗੁਰਮਤਿ ਤੋਂ ਭਗੌੜਾ ਹੈ; ਉਸ ਨਾਲ ਸਾਡਾ ਕੀ ਸਬੰਧ
ਹੋ ਸਕਦਾ ਹੈ?
🙏 ਗੁਰਬਾਣੀ ਤਾਂ ਕਹਿੰਦੀ ਹੈ "ਜਤੀ ਸਦਾਵਹਿ ਜੁਗਤਿ ਨ ਜਾਣਹਿ
ਛਡਿ ਬਹਹਿ ਘਰ ਬਾਰੁ॥" ਤੇ ਸ਼੍ਰੀ ਚੰਦ ਜਤੀ ਸਦਾਉਂਦਾ
ਹੈ, ਜਿਸ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ "ਬਾਲ
ਜਤੀ ਹੈ "ਸਿਰੀਚੰਦੁ" ਬਾਬਾਣਾ ਦੇਹੁਰਾ ਬਣਾਇਆ।"... 🔸 ਫਿਰ ਸ਼੍ਰੀ ਚੰਦ ਮਗਰ
ਸਿੱਖ ਅਖਵਾਉਣ ਵਾਲੇ ਕਿਵੇਂ ਲੱਗ ਪਏ? ਕੀ ਉਹ ਲੋਕ ਗੁਰੂ ਜਾਂ ਗੁਰਬਾਣੀ ਤੋਂ ਬਾਗ਼ੀ ਨਹੀਂ?
ਸੋਚੋ !❗
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|