Share on Facebook

Main News Page

🎙#ਪੌਡਕਾਸਟ ਦੇ ਨਾਂ 'ਤੇ ਫੈਲਾਇਆ ਜਾ ਰਿਹਾ #ਪਖੰਡ 📣
-: ਸੰਪਾਦਕ ਖ਼ਾਲਸਾ ਨਿਊਜ਼
22.09.2024
#KhalsaNews #Podcast #Youtube #Facebook #ਵਾਹਿਯਾਤ

🎙 ਪੌਡਕਾਸਟ ਦੇ ਨਾਂ ‘ਤੇ ਬੇਸਿਰਪੈਰ ਦੀ ਜਾਣਕਾਰੀ ਪਰੋਸੀ ਜਾ ਰਹੀ ਹੈ। ਨਾ ਤਾਂ ਪੌਡਕਾਸਟ ਕਰਣ ਵਾਲੇ ਨੂੰ ਵਿਸ਼ੇ ਦੀ ਕੋਈ ਜਾਣਕਾਰੀ, ਨਾਂ ਆਏ ਮਹਿਮਾਨ ਨੂੰ ਵਿਸ਼ੇ ਦੀ ਮੁਹਾਰਤ। ☢️ ਕਿਸੇ ਨਾਲ ਗਲਬਾਤ ਕਰਣ ਲਈ ਅੱਜ ਸਿਰਫ ਦੋ ਮਾਈਕ ਤੇ ਦੋ ਕੁਰਸੀਆਂ ਜਾਂ ਸੋਫੇ, ਤੇ ਬਸ ਹੋ ਜਾਓ ਸ਼ੁਰੂ। ਹਰ ਕੋਈ ਬਸ Views, Subscribers, Shares ਲਈ ਸਿਰਫਿਰੇ ਕਿਸਮ ਦੇ ਲੋਕਾਂ ਨਾਲ ਗਲਬਾਤ ਕਰਣ ਲਈ ਕਾਹਲ਼ਾ ਹੈ, ਕਿ ਕਿਸੇ ਤਰ੍ਹਾਂ YouTube / Facebook ਤੋਂ ਪੈਸੇ ਬਣ ਜਾਣ।

⚠️ ਖਾਸ ਕਰਕੇ ਕੇ ਪੰਜਾਬ ਦੇ ਕਥਿਤ ਪੱਤਰਕਾਰ ਜਿਹੜੇ ਗੁਰਮਤਿ ਦੇ ਵਿਸ਼ੇ ’ਚ ਬਿਲਕੁਲ ਕੋਰੇ ਹਨ, ਉਹ ਪਖੰਡ ਫੈਲਾਉਣ ‘ਚ ਹੁਣ ਮੋਹਰੀ ਹਨ। ਹਰ ਕਿਸੇ ਅਕਲੋਂ ਪੈਦਲ ਪਖੰਡੀ ਬੀਬੀ-ਭਾਈ, #ਵਾਹਿਯਾਤ ਕਿਸਮ ਦੇ ਲੋਕਾਂ ਨੂੰ ਨੂੰ ਸੱਦ ਕੇ ਬਿਨਾਂ ਕਿਸੇ ਘੋਖ ਪੜਤਾਲ਼ ਦੇ ਸ਼ੁਰੂ ਹੋ ਜਾਂਦੇ ਹਨ। 👥 ਇੰਟਰਵੀਊ ਦਾ ਮਤਲਬ ਸਿਰਫ ਸਵਾਲ ਪੁੱਛਣਾ ਨਹੀਂ ਹੁੰਦਾ, ਸਵਾਲ ਪੁੱਛਣ ਵਾਲੇ ਨੂੰ ਵੀ ਵਿਸ਼ੇ ਦੀ ਜਾਣਕਾਰੀ ਹੋਣੀ ਚਾਹੀਦੀ ਹੈ।

📛 ਜੇ ਕੋਈ ਮਹਿਮਾਨ ਨਹੀਂ ਲੱਭਦਾ, ਤਾਂ ਇੱਕ ਪੌਡਕਾਸਟ ਵਾਲਾ, ਦੂਜੇ ਪੌਡਕਾਸਟ ਕਰਣ ਵਾਲੇ ਨੂੰ ਸੱਦ ਲੈਂਦਾ ਹੈ। ਜਿਸ ਤਰ੍ਹਾਂ ਹਰ ਕਿਸੀ ਸਹੂਲਤ ਨੂੰ ਮਲੀਆਮੇਟ ਕਰਣ ਦਾ ਠੇਕਾ ਪੰਜਾਬੀ ਚੁੱਕ ਲੈਂਦੇ ਹਨ, ਹੁਣ ਇਸ ਪੌਡਕਾਸਟ ਦਾ ਵੀ ਕਚੂੰਬਰ ਕੱਢ ਕੇ ਸਾਹ ਲੈਣਗੇ। ਨਹੀਂ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top