Share on Facebook

Main News Page

🔥 #ਉਦਾਸੀ 'ਪ੍ਰਚਾਰਕ', #ਗੁਰਦੁਆਰੇ ਅਤੇ #ਸਿੱਖੀ ਪ੍ਰਚਾਰ 💢
-: ਡਾ. ਹਰਜਿੰਦਰ ਸਿੰਘ ਦਿਲਗੀਰ
06.10.2024
#KhalsaNews #DILGEER #SRICHAND #udassis #gurdwara #Sikh

⚠️ ਕੁੱਝ ਲੋਕ ਇਹ ਪ੍ਰਚਾਰ ਕਰਦੇ ਹਨ ਕਿ ਉਦਾਸੀ ਸਿੱਖੀ ਦੇ ਪ੍ਰਚਾਰਕ ਸਨ। 18ਵੀਂ ਸਦੀ ਵਿਚ ਜਦੋਂ ਸਿੱਖ ਜੰਗਲ ਬੇਲਿਆਂ ਵਿਚ ਲੁਕਣਗਾਹਾਂ ਵਿਚ ਹੁੰਦੇ ਸਨ ਤਾਂ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀਆਂ ਕੋਲ ਸੀ ਅਤੇ ਉਸ ਵਕਤ ਉਦਾਸੀਆਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਸੀ।

❌ਇਹ ਗੱਲ ਸਹੀ ਨਹੀਂ ਹੈ ਕਿਉਂਕਿ... 🔸ਅਠਾਰ੍ਹਵੀਂ ਸਦੀ ਵਿਚ ਅਜੇ ਤੀਕ ਕੋਈ ਗੁਰਦੁਆਰਾ ਇਮਾਰਤ ਨਹੀਂ ਬਣੀ ਸੀ। ਸਿਰਫ਼ ਗੁਰੂ-ਦਾ-ਚੱਕ (ਹੁਣ ਅੰਮ੍ਰਿਤਸਰ), ਗੋਇੰਦਵਾਲ, ਕੀਰਤਪੁਰ ਤੇ ਅਨੰਦਪੁਰ ਵਿਚ ਹੀ ਗੁਰਦੁਆਰੇ ਸਨ ਅਤੇ ਇਨ੍ਹਾਂ ਵਿਚੋਂ ਕਿਸੇ ਥਾਂ 'ਤੇ ਵੀ ਉਦਾਸੀ ਮੌਜੂਦ ਨਹੀਂ ਸਨ।

💠 ਗੁਰੂ-ਦਾ-ਚੱਕ ਵਿਚ 1734 ਤੀਕ ਭਾਈ ਮਨੀ ਸਿੰਘ ਸੇਵਾ ਕਰ ਰਹੇ ਸਨ; ਇਸ ਮਗਰੋਂ 1764 ਤੀਕ ਗੁਰਬਖ਼ਸ਼ ਸਿੰਘ ਲੀਲ, ਫਿਰ ਅਕਾਲੀ ਨੈਣਾ ਸਿੰਘ ਤੇ ਅਕਾਲੀ ਫੂਲਾ ਸਿੰਘ ਕੋਲ ਸੇਵਾ ਸੀ। ਫੂਲਾ ਸਿੰਘ ਤੋਂ ਮਗਰੋਂ ਇਸ 'ਤੇ ਸੰਤ ਸਿੰਘ ਗਿਆਨੀ ਦੇ ਪੁੱਤਰ ਗੁਰਮੁਖ ਸਿੰਘ (ਫਿਰ ਉਸ ਦੇ ਪੁੱਤਰ ਪ੍ਰਦੁਮਣ ਸਿੰਘ ਤੇ ਫਿਰ 1920 ਤੀਕ ਉਸ ਦੇ ਪੁੱਤਰ ਗੁਰਬਖ਼ਸ਼ ਸਿੰਘ) ਦਾ ਕਬਜ਼ਾ ਰਿਹਾ ਸੀ। ਇਹ ਨਿਰਮਲਿਆਂ ਦਾ ਟੱਬਰ ਸੀ। ਗੋਇੰਦਵਾਲ ਵਿਚ ਭੱਲਾ (ਕਾਹਨ ਸਿੰਘ, ਬਿਨੋਦ ਸਿੰਘ) ਪ੍ਰਵਾਰ ਅਤੇ ਕੀਰਤਪੁਰ ਤੇ ਅਨੰਦਪੁਰ ਵਿਚ ਸੋਢੀਆਂ (ਸੂਰਜ ਮੱਲ ਪ੍ਰਵਾਰ) ਦਾ ਕਬਜ਼ਾ ਸੀ।

🕍 ਗੁਰਦੁਆਰਾ ਇਮਾਰਤਾਂ 1765 ਤੋਂ ਮਗਰੋਂ ਬਣਨੀਆਂ ਸ਼ੁਰੂ ਹੋਈਆਂ ਸਨ। ਅਠਾਰ੍ਹਵੀ ਸਦੀ ਦੇ ਅਖ਼ੀਰ ਤੇ ਉਨੀਵੀਂ ਸਦੀ ਦੇ ਸ਼ੁਰੂ ਵਿਚ ਉਦਾਸੀਆਂ ਨੇ ਗੁਰੂ ਸਾਹਿਬਾਨ ਦੀਆਂ ਯਾਤਰਾਵਾਂ ਵਾਲੀਆਂ ਥਾਂਵਾਂ 'ਤੇ 'ਮੰਜੀ ਸਾਹਿਬ' ਬਣਾ ਕੇ ਆਪਣਾ ਹਲਵਾ-ਮਾਂਡਾ ਹਾਸਿਲ ਕਰਨਾ ਸ਼ੁਰੂ ਕਰ ਲਿਆ ਸੀ। ਹੌਲੀ ਹੌਲੀ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਇੰਤਜ਼ਾਮ ਵੀ ਕਰ ਲਿਆ ਸੀ। 💰 ਮਗਰੋਂ ਮਹਾਰਾਜਿਆਂ ਅਤੇ ਰਈਸਾਂ ਦੇ ਪੈਸਿਆਂ ਨਾਲ ਮੰਜੀ ਸਾਹਿਬ ਦੀ ਥਾਂ ਗੁਰਦੁਆਰੇ ਉਸਰਨੇ ਸ਼ੁਰੂ ਹੋ ਗਏ ਸਨ। ਇਨ੍ਹਾਂ ਗੁਰਦੁਆਰਿਆਂ ਦੀਆਂ ਕਾਰਵਾਈਆਂ ਸਿਰਫ਼ "ਕਰਮ ਕਾਂਡ" (ਪਾਠ, ਲੰਗਰ, ਕੜਾਹ ਪ੍ਰਸ਼ਾਦ, ਸੰਗਰਾਂਦ, ਪੂਰਨਮਾਸ਼ੀ, ਮੱਸਿਆ) ਤੀਕ ਹੀ ਮਹਿਦੂਦ (ਸੀਮਤ) ਸਨ। ਉਦਾਸੀਆਂ ਨੇ ਕਦੇ ਵੀ ਗੁਰਮਤਿ ਦਾ ਪ੍ਰਚਾਰ ਨਹੀਂ ਕੀਤਾ ਸੀ।

⛔ ਉਨ੍ਹਾਂ ਨੇ ਸਿਰਫ਼ ਸੰਗਰਾਂਦ, ਪੂਰਨਮਾਸ਼ੀ, ਮੱਸਿਆ ਜਾਂ ਹੱਦ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ (ਕੱਤਕ ਦੀ ਪੂਰਨਮਾਸ਼ੀ) ਨੂੰ ਹੀ ਸਿਖੀ ਅਤੇ ਗੁਰਮਤਿ ਬਣਾਈ ਰੱਖਿਆ ਸੀ। ਹੌਲੀ ਹੌਲੀ ਇਨ੍ਹਾਂ 'ਗੁਰਦੁਆਰਿਆਂ' ਦੇ #ਮਹੰਤ #ਮਸੰਦ ਬਣ ਕੇ #ਅੱਯਾਸ਼ੀ ਕਰਨ ਲਗ ਪਏ ਸਨ ਜਿਸ ਦਾ ਨਤੀਜਾ 1920 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਵਿਚ ਹੋਇਆ ਸੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top