Share on Facebook

Main News Page

🙏 #ਬਾਬਾ #ਨਾਨਕ ਤੇ #ਨੰਦ ਸਿੰਘ 'ਚ #ਵਾਰਤਾਲਾਪ ⚠️
-: ✍️ਵਜਿੰਦਰ ਸਿੰਘ ਕਾਸ਼ੀਪੁਰ ਉੱਤਰਾਖੰਡ
18.10.2024
Vajinder Singh #KhalsaNews #gurunanaksahib #NandSingh #pakhandi

❎ ਬਾਬਾ ਨੰਦ ਸਿੰਘ ਜੰਗਲ ਵਿੱਚ ਭਗਤੀ ਕਰ ਰਹੇ ਸਨ। ਅਚਾਨਕ ਉਹਨਾਂ ਨੂੰ ਨਾਨਕ ਸਾਹਿਬ ਮਿਲੇ, ਅਤੇ ਉਹਨਾਂ ਵਿੱਚ ਕੁਝ ਸਵਾਲ ਜਵਾਬ ਹੋਏ।

🔹 #ਨਾਨਕ ਜੀ - ਭਾਈ ਤੂੰ ਕੌਣ ਹੈ ?
🔸 ਨੰਦ ਸਿੰਘ - ਮੈਂ ਨੰਦ ਸਿੰਘ ਹਾਂ।

🔸 ਨੰਦ ਸਿੰਘ - ਤੁਸੀਂ ਕੌਣ ਹੋ ?
🔹 #ਨਾਨਕ ਜੀ - ਮੈਂ ਨਾਨਕ ਹਾਂ ਅਤੇ ਮੇਰੇ ਨਾਲ ਭਾਈ ਮਰਦਾਨਾ ਹੈ।

🔸 ਨੰਦ ਸਿੰਘ - ਹੱਥ ਜੋੜ ਕੇ ਨਾਨਕ ਜੀ ਧੰਨ ਹਾਂ ਮੈਂ ਅੱਜ ਤੁਹਾਡੇ ਦਰਸ਼ਨ ਕਰਕੇ ਜੀਵਨ ਸਫਲਾ ਹੋ ਗਿਆ।
🔹 #ਨਾਨਕ ਜੀ - ਪਰ ਨੰਦ ਸਿਆਂ ਮੇਰੇ ਦਰਸ਼ਨਾਂ ਨਾਲ ਜੀਵਨ ਕਿਵੇਂ ਸਫ਼ਲ ਹੋ ਸਕਦਾ ਹੈ, ਮੈਂ ਤੇ ਕਿਹਾ ਸੀ...
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰ ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥

ਦਰਸ਼ਨ ਮਾਤਰ ਨਾਲ ਅਗਰ ਜੀਵਨ ਸਫਲਾ ਹੋਣਾ ਹੁੰਦਾ ਮੇਰੇ ਆਪਣੇ ਦੋਵੇਂ ਪੁੱਤਰ ਬਾਗੀ ਨਾ ਹੁੰਦੇ!
🔸 ਨੰਦ ਸਿੰਘ - #ਚੁੱਪ 🤐

🔹 #ਨਾਨਕ ਜੀ - ਨੰਦ ਸਿਆਂ ਤੂੰ ਇੱਥੇ ਜੰਗਲ ਵਿੱਚ ਕੀ ਕਰ ਰਿਹਾ ਹੈਂ?
🔸 ਨੰਦ ਸਿੰਘ - ਜੀ ਮੈਂ ਭਗਤੀ ਕਰ ਰਿਹਾ ਹਾਂ।
🔹 #ਨਾਨਕ ਜੀ - ਨੰਦ ਸਿਆਂ ਕਿਹੜੀ ਭਗਤੀ ? ਮੈਂ ਤਾਂ ਕਿਹਾ ਸੀ...
ਫਰੀਦਾ ਜੰਗਲ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥

🔸 ਨੰਦ ਸਿੰਘ - #ਚੁੱਪ 🤐

🔹 #ਨਾਨਕ ਜੀ - ਨੰਦ ਸਿਆਂ ਕਿਰਤ ਕਰਦਾ ਹੈਂ?
🔸 ਨੰਦ ਸਿੰਘ - ਨਹੀਂ ਜੀ ਮੇਰਾ ਸਾਰਾ ਵਕਤ ਭਗਤੀ ਕਰਨ ਵਿੱਚ ਨਿਕਲ ਜਾਂਦਾ ਹੈ, ਕਿਰਤ ਕਰਨ ਦਾ ਸਮਾਂ ਨਹੀਂ ਬਚਦਾ।
🔹 #ਨਾਨਕ ਜੀ - ਪਰ ਨੰਦ ਸਿਆਂ ਮੈਂ ਤਾਂ ਕਿਹਾ ਸੀ...
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥
ਕਿਰਤ ਕਰਦਿਆਂ ਵੀ ਰੱਬ ਦਾ ਨਾਮ ਲਿਆ ਜਾ ਸਕਦਾ ਹੈ।
🔸 ਨੰਦ ਸਿੰਘ - #ਚੁੱਪ 🤐

🔹 #ਨਾਨਕ ਜੀ - ਨੰਦ ਸਿਆਂ ਤੇਰਾ ਘਰ ਪਰਿਵਾਰ ਬੱਚੇ ਕਿੱਥੇ ਹਨ?
🔸 ਨੰਦ ਸਿੰਘ - ਜੀ ਮੈਂ ਜਤੀ ਹਾਂ, ਬਾਲ ਬ੍ਰਹਮਚਾਰੀ ਹਾਂ, ਰੱਬ ਦੀ ਪ੍ਰਾਪਤੀ ਵਾਸਤੇ ਮੈਂ ਗ੍ਰਿਸਤ ਨਹੀਂ ਅਪਣਾਇਆ।
🔹 #ਨਾਨਕ ਜੀ - ਪਰ ਨੰਦ ਸਿਆਂ ਮੈਂ ਤਾਂ ਕਹਿ ਕੇ ਗਿਆ ਸਾਂ...
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ॥...
ਬਿੰਦੁ ਰਾਖਿ ਜੌ ਤਰੀਐ ਭਾਈ ॥ ਖੁਸਰੈ ਕਿਉ ਨ ਪਰਮ ਗਤਿ ਪਾਈ॥

ਰੱਬ ਦੀ ਪ੍ਰਾਪਤੀ ਵਾਸਤੇ ਪਰਿਵਾਰ ਛਡ ਕੇ
ਬ੍ਰਹਮਚਾਰੀ ਹੋਣ ਦੀ ਲੋੜ ਨਹੀਂ।

🔸 ਨੰਦ ਸਿੰਘ - #ਚੁੱਪ 🤐 ਰਹਿਣ ਤੋਂ ਬਾਅਦ, ਨਾਨਕ ਜੀ ਅਸੀਂ ਸੰਪਟ ਪਾਠਾਂ ਦੀਆਂ
ਲੜੀਆਂ ਚਲਾਈਆਂ, ਇੱਕੋਤਰੀਆਂ ਕੀਤੀਆਂ।
ਕੀ ਇੱਸ ਨਾਲ ਵੀ ਰੱਬ ਦੀ ਪ੍ਰਾਪਤੀ ਨਹੀਂ?
🔹 #ਨਾਨਕ ਜੀ - ਨਹੀਂ, ਨੰਦ ਸਿਆਂ ਮੈਂ ਤਾਂ ਸਮਝਾਇਆ ਸੀ...
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
#ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥


🔹 #ਨਾਨਕ ਜੀ - ਨੰਦ ਸਿਆਂ ਲਗਦਾ ਹੈ ਤੂੰ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਤੇ ਵਿਚਾਰਿਆ ਨਹੀਂ।
🔸 ਨੰਦ ਸਿੰਘ - #ਚੁੱਪ 🤐

🔹 #ਨਾਨਕ ਜੀ (ਮਰਦਾਨੇ ਨੂੰ) - ਚੱਲ ਮਰਦਾਨਿਆਂ ਆਪਣੀਆਂ ਵਾਟਾਂ ਅਜੇ ਬਹੁਤ ਲੰਮੀਆਂ ਹਨ, ਕਹਿ ਕੇ ਅੱਗੇ ਚਾਲੇ ਪਾ ਦਿੰਦੇ ਹਨ।

🔸 ਨੰਦ ਸਿੰਘ - 🤔 ਸੋਚਦਾ ਹੈ ਅਤੇ ਆਪਣੇ ਆਪ ਨਾਲ ਗੱਲ ਕਰਦਾ ਹੈ... ਇਹ ਬਾਬਾ ਨਾਨਕ ਨਹੀਂ ਹੋ ਸਕਦਾ ਇਹ ਕੋਈ ਭੇਖੀ ਹੈ, ਇਹ ਗੱਲ ਕਰਦਾ ਹੋਇਆ ਨੰਦ ਸਿੰਘ ਨਾਲ ਖੜੇ ਰੁੱਖ ਦੇ ਉੱਤੇ ਚੜ੍ਹ ਕੇ ਆਪਣੀ ਭਗਤੀ ਵਿੱਚ ਲੀਨ ਹੋ ਜਾਂਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top