👳♂️ ਸਿੱਖੋ! ਲਵੋ ਸਵਾਦ ਗੁਰੂ
ਦਾ ਕਿਹਾ ਨਾ ਮੰਨਣ ਦਾ 💥
🖼 ਤਸਵੀਰਾਂ ਤੋਂ ਮੂਰਤੀਆਂ, ਐਨੀਮੇਸ਼ਨ ਫਿਲਮਾਂ ਤੇ
ਹੁਣ ਨਕਲਚੀਆਂ ਤੱਕ ਦਾ ਸਫਰ
-: ਸੰਪਾਦਕ ਖ਼ਾਲਸਾ ਨਿਊਜ਼ 19.11.2024
#KhalsaNews #Moorti #Idol #GuruNanak #actor #FraudAlert
🙏 ਜਦੋਂ ਗੁਰੂ ਸਾਹਿਬ ਆਪ, ਤੇ ਫਿਰ ਗੁਰਮਤਿ ਪ੍ਰਚਾਰਕਾਂ
ਨੇ ਕਦੋਂ ਦਾ ਜ਼ੋਰ ਲਾਇਆ ਹੋਇਆ ਹੈ ਕਿ ਤਸਵੀਰਾਂ ਨੂੰ ਗੁਰੂ ਸਰੂਪ ਨਾ ਮੰਨੋ, ਪਰ
ਕੋਈ ਮੰਨਦਾ ਥੋੜੀ ਹੈ। ਕੋਈ ਵਿਰਲਾ ਟਾਂਵਾਂ ਹੀ ਹੋਵੇਗਾ ਜਿਸਦੇ ਘਰ ਜਾਂ
ਗੁਰਦੁਆਰਿਆਂ 'ਚ ਗੁਰੂ ਸਾਹਿਬ ਦੀ ਆਖੀਆਂ ਜਾਦੀਆਂ ਤਸਵੀਰਾਂ ਨਾ ਲੱਗੀਆਂ ਹੋਣ।
ਫਿਰ ਐਨੀਮੇਸ਼ਨ ਫਿਲਮਾਂ ਵੇਲੇ ਵੀ ਰੌਲ਼ਾ ਪਾਇਆ ਕਿ ਨਾ ਕਰੋ ਇਹ ਬੇਅਦਬੀ ਹੈ, ਪਰ
ਮੰਨਦਾ ਕੌਣ ਹੈ! ਹੁਣ ਲਵੋ ਸਵਾਦ।
😳 ਕੱਲ ਨੂੰ ਇਸ ਨਕਲਚੀ ਸਿੰਧੀ ਨੇ ਮੁਆਫੀ ਮੰਗ ਲੈਣੀ,
ਤੇ ਗੱਲ ਆਈ ਗਈ ਹੋ ਜਾਣੀ, ਦੋ ਚਾਰ ਦਿਨ ਰੌਲ਼ਾ ਪਵੇਗਾ, ਫਿਰ ਉਹੀ ਘੇਸਲ ਵੱਟ ਕੇ
ਕੌਮ ਨੇ ਸੌਂ ਜਾਣਾ। ਹਾਲੇ ਦੋ ਦਿਨ ਪਿੱਛੇ ਸਿੰਧੀ ਨਿਆਣਿਆਂ ਨੇ ਗੁਰੂ ਸਾਹਿਬ
ਦੀ ਕਥਿਤ ਮੂਰਤੀ ਨੂੰ ਸਿਰ 'ਤੇ ਚੱਕ ਕੇ ਬਾਲ ਸੰਧਿਆ ਫੇਰੀ ਵੀ ਕੱਢੀ ਸੀ। ਕੀ
ਕੀਤਾ ਸ਼੍ਰੋਮਣੀ ਕਮੇਟੀ ਨੇ?
👽 ਨੰਦਸਰੀਆਂ ਅਤੇ ਹੋਰ ਪਖੰਡੀ ਸਾਧਾਂ ਦੇ ਡੇਰਿਆਂ ਉੱਤੇ
ਜੋਦਂ ਵੱਡੀਆਂ ਵੱਡੀਆਂ ਤਸਵੀਰਾਂ ਲੱਗੀਆਂ ਹੁਦੀਆਂ, ਭੋਗ ਲਗਦੇ, ਇਸ਼ਨਾਨ ਕਰਵਾਇਆ
ਜਾਂਦਾ, ਜਲੂਸ ਕੱਢੇ ਜਾਂਦੇ, ਤੇ ਉਨ੍ਹਾਂ ਹੀ ਡੇਰਿਆਂ ਉੱਤੇ ਅਖੌਤੀ ਜਥੇਦਾਰ
ਸੋਨੇ ਦੇ ਖੰਡੇ ਤੇ ਸਿਰੋਪਾਓ ਲੈ ਆਉਂਦੇ, ਜਦੋਂ ਕੁੱਤੀ ਹੀ ਚੋਰਾਂ ਨਾਲ਼ ਰਲ਼ੀ
ਹੋਵੇ, ਫਿਰ ਕੀ ਕੀਤਾ ਜਾ ਸਕਦਾ? ਜਦੋਂ ਸੋਭਾ ਸਿੰਘ ਦੀਆਂ ਬਣੀਆਂ ਤਸਵੀਰਾਂ
ਪ੍ਰਚਲਤ ਹੋਈਆਂ, ਤੇ ਹੋਰਨਾਂ ਵੱਲੋਂ ਤਾਂ ਕੀ ਸ਼੍ਰੋਮਣੀ ਕਮੇਟੀ ਨੇ ਹੱਲਾਸ਼ੇਰੀ
ਦਿੱਤੀ, ਤੇ ਹੁਣ ਭੁਗਤੋ ਨਤੀਜੇ। 👁