💥 ਰੌਸ਼ਨੀ ਰੂਪੀ ਆਕਾਰ ਦਾ ਫਿਲਮਾਂਕਣ ਗੁਰਮਤਿ
ਮਰਿਆਦਾ ਤੋਂ ਉਲਟ ਹੈ 🚫
-: ਹਰਪ੍ਰੀਤ ਸਿੰਘ ਕਾਹਲੋਂ
24.11.204
#KhalsaNews #sachepatshah #ammyvirk #Ammy #HarpreetSingh #Kahlon
📒
ਹਰਪ੍ਰੀਤ ਸਿੰਘ ਨਾਜ਼ ਹੁਣਾਂ ਦੀ ਕਿਤਾਬ "ਨੈਨੀ ਦੇਖਉ ਗੁਰ
ਦਰਸਨੋ" ਕਿਤਾਬ ਗੁਰੂਆਂ ਨਾਲ ਸਬੰਧਤ ਚਿੱਤਰਾਂ ਬਾਰੇ ਹੈ। ਚਿੱਤਰ ਬਣਾਉਣੇ ਅਤੇ
ਚਿੱਤਰ ਪੂਜਣੇ ਦੋ ਵੱਖਰੀਆਂ ਗੱਲਾਂ ਹਨ ਪਰ ਇਸ ਦੌਰ ਵਿੱਚ ਚਿੱਤਰ ਪੂਜਨ ਤੋਂ ਲੈਕੇ ਚਿੱਤਰ
ਬਣਾਉਣ ਵਿੱਚ ਅੰਤਾਂ ਦਾ ਵਿਗਾੜ ਤਾਂ ਹੈ ਹੀ ਹੈ।
ਇਸ ਤੋਂ ਅਗਾਂਹ ਚਾਰ ਸਾਹਿਬਜ਼ਾਦੇ ਫਿਲਮ ਆਈ ਸੋ ਆਈ ਉਸ ਵਿੱਚੋਂ ਅੱਤ ਨਿੰਦਣਯੋਗ ਵਰਤਾਰਾ
ਇਹ ਨਿਕਲਿਆ ਕਿ ਮੂਰਤ ਨੂੰ ਗਤੀ ਮਿਲੀ ਅਤੇ ਗੁਰਪੁਰਬਾਂ ‘ਤੇ ਫਲੈਕਸਾਂ ‘ਤੇ ਸਾਹਿਬਜ਼ਾਦਿਆਂ
ਦਾ ਕਾਰਟੂਨ ਰੂਪ ਵਿਕਸਤ ਹੋ ਗਿਆ।
ਹਰਪ੍ਰੀਤ ਸਿੰਘ ਨਾਜ਼ ਹੁਣਾਂ ਦੀ ਕਿਤਾਬ ਵਿੱਚ ਜ਼ਿਕਰ ਹੈ
ਕਿ ਗਿਆਨੀ ਹੀਰਾ ਸਿੰਘ ਦਰਦ ਨੇ ਮਾਰਚ 1930 ਵਿੱਚ ਜਤਨ ਕੀਤਾ ਅਤੇ ਇੱਕ ਕਿਤਾਬ 'ਫੁਲਵਾੜੀ
ਚਿਤਰਾਵਲੀ (ਅਰਥਾਤ ਗੁਰ-ਦਰਸ਼ਨੀ ਝਲਕਾਂ) ਛਪਵਾਈ। ਇਸ ਵਿੱਚ ਉਹ ਲਿਖਦੇ ਹਨ ਕਿ 'ਇਹ ਅੰਕ
ਛਾਪਣ ਦਾ ਪਹਿਲਾ ਪ੍ਰਯੋਜਨ ਏਹ ਕਿ ਸਿੱਖ ਗੁਰੂਆਂ ਦੀਆਂ ਤਸਵੀਰਾਂ ਦਾ ਬੜਾ ਫ਼ਰਕ ਹੈ। ਹਰ
ਇੱਕ ਮੁਸਵਰ ਗੁਰੂ ਜੀ ਦੀ ਤਸਵੀਰ ਦਾ ਖਿਆਲ ਆਪਣੇ ਦਿਲ ਵਿਚ ਵੱਖਰਾ ਹੀ ਕਲਪ ਲੈਂਦਾ ਹੈ।
ਜਿਤਨੇ ਮੁਸੱਵਰਾਂ ਨੇ ਤਸਵੀਰਾਂ ਬਣਾਈਆਂ ਹਨ ਉਹ ਆਪੋ ਵਿਚ ਨਹੀਂ ਮਿਲਦੀਆਂ। ਅਸੀਂ ਸਿੱਖ
ਗੁਰੂਆਂ ਸਬੰਧੀ ਵਧੀਆ ਨਮੂਨੇ ਸੰਗਤਾ ਦੇ ਪੇਸ਼ ਕਰ ਰਹੇ ਹਾਂ, ਪਈ ਸੰਗਤਾਂ ਇਨ੍ਹਾਂ ਵਿਚੋਂ
ਚੋਣ ਕਰਨ।
ਦੂਜੇ ਜੋ ਸਿੱਖਿਆ ਕਈ ਲੈਕਚਰ ਤੇ ਪੁਸਤਕਾਂ ਪੜ੍ਹਨ ਨਾਲ ਵੀ ਯਾਦ ਨਹੀਂ ਰਹਿੰਦੀ ਤੇ ਦਿਲ
ਉੱਤੇ ਨਹੀਂ ਲਗਦੀ ਉਹ ਇੱਕ ਸੁੰਦਰ ਤਸਵੀਰ ਨਾਲ ਸਦਾ ਲਈ ਦਿਲ ਉੱਤੇ ਉੱਕਰੀ ਜਾਂਦੀ ਹੈ।
ਤੀਜਾ ਪ੍ਰਯੋਜਨ ਸਾਡਾ ਏਹ ਹੈ ਕਿ ਸਕੂਲਾਂ ਵਿਚ ਬੱਚਿਆਂ ਤੇ ਬਚੀਆਂ ਨੂੰ ਧਾਰਮਿਕ ਉਪਦੇਸ਼
ਦੇਣ ਲਈ ਵਿਆਹ ਸ਼ਾਦੀਆਂ, ਗੁਰਪੁਰਬਾਂ ਤੇ ਸਾਲਾਨਾ ਸਮਾਗਮਾਂ ਉੱਤੇ ਭੇਟਾ ਵਜੋਂ ਦੇਣ ਲਈ...
ਇਹ ਚਿਤਰਾਵਲੀ ਬਹੁਤ ਹੱਦ ਤਕ ਇਸ ਲੋੜ ਨੂੰ ਵੀ ਪੂਰਾ ਕਰੇਗੀ।' ਪਰ ਇਹ ਚਿੱਤਰ ਖਾਸ ਤੌਰ
ਤੇ ਨਹੀਂ ਬਣਾਏ ਗਏ ਬਲਕਿ ਇਕੱਤਰ ਕਰ ਛਪਵਾ ਦਿੱਤੇ ਗਏ।
♦ 1935 ਈ. ਨੂੰ ਇੱਕ "ਧਾਰਮਿਕ ਸਲਾਹਕਾਰ ਕਮੇਟੀ" ਦੀ ਇਕੱਤਰਤਾ ਹੋਈ, ਜਿਸ ਵਿਚ ਭਾਈ
ਕਾਨ੍ਹ ਸਿੰਘ ਨਾਭਾ, ਪ੍ਰੋ: ਜੋਧ ਸਿੰਘ, ਪ੍ਰੋ: ਤੇਜਾ ਸਿੰਘ, ਪ੍ਰੋ: ਗੰਗਾ ਸਿੰਘ ਤੇ
ਜਥੇਦਾਰ ਮੋਹਨ ਸਿੰਘ ਹਾਜ਼ਰ ਸਨ। ਪੰਥਕ ਇਕੱਤਰਤਾ ਵਿਚ ਗੁਰੂ ਤਸਵੀਰਾਂ ਬਾਰੇ ਭਾਈ ਤਾਰੰਜਨ
ਸਿੰਘ ਗ੍ਰੰਥੀ ਗੁਰਦੁਆਰਾ ਸਟਾਕਟਨ ਕੈਲੇਫੋਰਨੀਆ ਦੀਆਂ ਆਈਆਂ ਪ੍ਰਤੀਕਿਰਿਆਵਾਂ ਬਾਰੇ ਇਹ
ਪ੍ਰਵਾਨ ਹੋਇਆ, ਇਹ ਇਕੱਤਰਤਾ ਉਨ੍ਹਾਂ ਦੀ ਤਜਵੀਜ਼ ਨਾਲ ਸੰਮਤੀ ਪ੍ਰਗਟ ਕਰਦੀ ਹੈ ਕਿ "ਗੁਰੂ
ਸਾਹਿਬਾਨ ਦੀਆਂ ਤਸਵੀਰਾਂ ਇੱਕੋ ਪ੍ਰਕਾਰ ਦੀਆਂ ਹੋਣੀਆਂ ਚਾਹੀਦੀਆਂ ਹਨ, ਨਾਲ ਹੀ ਇਹ ਸਲਾਹ
ਵੀ ਦਿੰਦੀ ਹੈ ਕਿ ਸਾਰੇ ਸਿੱਖ ਮੁਸਵਰਾਂ ਨੂੰ ਵਿਦਵਾਨਾਂ ਦੀ ਸਲਾਹ ਲੈ ਕੇ ਗੁਰੂ ਸਾਹਿਬਾਨ
ਦੀਆਂ ਇੱਕੋ ਜਿਹੀਆਂ ਤਸਵੀਰਾਂ ਬਣਾਉਣੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਦਾ ਇਕੋ ਜਿਹਾ
ਪ੍ਰਚਾਰ ਕਰਨਾ ਚਾਹੀਦਾ ਹੈ।"
⭕ 1951 ਈ. ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਸੰਬੰਧੀ ਵਿਦਵਾਨਾਂ
ਨੂੰ ਪੱਤਰ ਲਿਖੇ ਸਨ, ਪਰ ਪ੍ਰੋ. ਸਾਹਿਬ ਸਿੰਘ ਨੇ ਇਸ ਦੇ ਵਿਰੋਧ ਵਿੱਚ ਕਮੇਟੀ ਨੂੰ ਪੱਤਰ
ਲਿਖਿਆ ਸੀ। ਸ਼ਾਇਦ ਇਸੇ ਤੋਂ ਬਾਅਦ ਸਿੱਖ ਚਿੱਤਰਾਂ ਦਾ ਵਿਰੋਧ ਸ਼ੁਰੂ ਹੋਇਆ ਅਤੇ ਹੁਣ ਵੀ
ਕੁੱਝ ਸਿੱਖ ਇਸ ਦਾ ਵਿਰੋਧ ਕਰਦੇ ਹਨ। ਇਹ ਸ਼ਾਇਦ ਸਿੱਖ ਸਿਧਾਂਤ ਵਿੱਚ ਮੂਰਤੀ ਪੂਜਾ ਦੇ
ਪ੍ਰਬਲ ਵਿਰੋਧ ਕਾਰਨ ਹੋਇਆ, ਕਿਉਂਕਿ ਸਿੱਖ ਵੀ ਗੁਰ-ਉਪਦੇਸ਼ ਨੂੰ ਕਮਾਉਣ ਦੀ ਬਜਾਏ ਕੇਵਲ
ਤਸਵੀਰਾਂ ਨੂੰ ਧੂਫ਼ ਧੁਖਾਉਣ ਲੱਗ ਗਏ ਹਨ। ਸੋ ਇਹ ਮਸਲਾ ਅਸਲ ਵਿੱਚ ਚਿੱਤਰ ਨਿੰਦਿਤ ਨਹੀਂ,
ਚਿੱਤਰ ਪੂਜਾ ਨਿੰਦਿਤ ਹੈ। ਅਸੀਂ ਮੂਰਤੀ ਪੂਜਾ ਨੂੰ ਨਕਾਰਦੇ ਹੋਏ, ਗੁਰ ਚਿੱਤਰ ਨੂੰ ਵੀ
ਨਕਾਰਨ ਲੱਗੇ ਹਾਂ।
🛡 ਪਰ ਹੁਣ ਇੱਕ ਮਸਲਾ ਇਹ ਹੈ ਕਿ ਸਿੱਖ ਕਲਾ ਦੇ ਕੰਧ ਚਿੱਤਰ ਆਦਿ ਬਤੌਰ ਵਿਰਸਾਤ ਸੰਭਾਲਣ
ਦਾ ਮਸਲਾ ਹੈ ਅਤੇ ਦੂਜਾ "ਨਾਨਕ ਸ਼ਾਹ ਫ਼ਕੀਰ" ਫਿਲਮ ਤੋਂ ਉਹ ਰੂਪ ਹੈ ਜੋ ਗਤੀਸ਼ੀਲ ਗੁਰੂ
ਨਾਨਕ ਪਾਤਸ਼ਾਹ ਦੇ ਚਿਤਰਣ ਬਾਰੇ ਹੈ। ਇਹ ਬਹੁਤ ਇਤਰਾਜ਼ਯੋਗ ਹੈ।
ਇਹ ਉਸੇ ਅੰਦਾਜ਼ ਨਾਲ ਐਮੀ ਵਿਰਕ ਦੇ ਗੀਤ ਸੱਚੇ ਪਾਤਸ਼ਾਹ ਵਿੱਚ ਵੀ ਹੈ। ਬਲਜੀਤ ਸਿੰਘ
ਦਿਓ ਉਸੇ ਸ਼ੈਲੀ ਨੂੰ ਪੇਸ਼ ਕਿਉਂ ਕਰ ਰਹੇ ਹਨ ?
ਜਦੋਂ ਕਿ ਇਹ ਨਾਨਕ ਸ਼ਾਹ ਫ਼ਕੀਰ ਵੇਲੇ ਹੀ ਅਤਿ ਇਤਰਾਜ਼ ਭਰੀ ਹੈ। ਤੁਸੀਂ ਰੌਸ਼ਨੀਆਂ ਰੂਪ
ਵਿੱਚ ਗੁਰੂ ਨੂੰ ਮਾਨਵੀ ਆਕਾਰ ਦੇ ਰਹੇ ਹੋ ਜਦੋਂ ਕਿ ਸਿੱਖਾਂ ਵਿੱਚ ਇਹ ਸਪੱਸ਼ਟ ਹੈ ਕਿ
ਗੁਰੂ ਰੂਪ ਨੂੰ ਪ੍ਰਤੱਖ ਅਪ੍ਰਤੱਖ ਤੌਰ ‘ਤੇ ਗਤੀਸ਼ੀਲ ਮਾਨਵੀ ਆਕਾਰ ਨਹੀਂ ਦਿੱਤਾ ਜਾ ਸਕਦਾ।
ਇਹ ਗੀਤ ਨਵਾਬ ਖ਼ਾਨ ਨੇ ਜਿੰਨਾ ਸੋਹਣਾ ਲਿਖਿਆ ਹੈ ਇਹਦਾ ਫਿਲਮਾਂਕਣ ਉਨਾਂ ਹੀ ਗੁਰਮਤਿ
ਮਰਿਆਦਾ ਤੋਂ ਉਲਟ ਹੈ। ਗੁਰੂ ਨਾਨਕ ਪਾਤਸ਼ਾਹ ਦੀ ਸਿਫ਼ਤ ਸਲਾਹ ਦੇ ਹਜ਼ਾਰਾਂ ਜ਼ਰੀਏ ਹਨ,
ਪਰ ਇਸ ਲਈ ਸਾਨੂੰ ਭਾਵਨਾ ਮਰਿਆਦਾ ਅਤੇ ਸਿਧਾਂਤ ਤੋਂ ਅਨੁਸ਼ਾਸ਼ਨ ਦਾ ਪਾਲਣ ਕਰਨਾ ਚਾਹੀਦਾ
ਹੈ।
☝ ਪਹਿਲਾਂ ਚਿੱਤਰਾਂ ਵਿੱਚ ਬੇਤਰਤੀਬੀ ਨੇ ਮੂਰਤੀ ਪੂਜਾ ਨੇੜੇ ਦਾ ਕਾਰਜ ਕੀਤਾ ਅਤੇ ਇਸ
ਗੱਲੋਂ ਸਿੱਖ ਚਿੱਤਰਕਲਾ ਦਾ ਵੀ ਨੁਕਸਾਨ ਹੋ ਗਿਆ ਹੁਣ ਧਾਰਮਿਕ ਗੀਤ ਅਤੇ ਫਿਲਮਾਂ ਵਿੱਚ
ਸਾਹਿਬਜ਼ਾਦਿਆਂ ਦਾ ਐਨੀਮੇਸ਼ਨ ਪੋਸਟਰ ਰੂਪ ਪ੍ਰਚਲਿਤ ਹੈ ਅਤੇ ਰੌਸ਼ਨੀ ਰੂਪੀ ਮਾਨਵ
ਆਕ੍ਰਿਤੀ ਦਾ ਚਲਣ ਆਮ ਵਰਤਾਰੇ ਵਿੱਚ ਸ਼ੁਰੂ ਕਰ ਦਿੱਤਾ ਹੈ।
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|