🔥 ਜੇਕਰ #ਬਾਬਰੀ #ਮਸਜਿਦ 'ਤੇ #ਰਾਮ #ਮੰਦਿਰ ਹੋਣ
ਦਾ ਦਾਵਾ ਕੀਤਾ ਜਾ ਸਕਦਾ ਹੈ, ...ਤਾਂ #ਦਰਬਾਰ #ਸਾਹਿਬ 'ਤੇ ਵਿਸ਼ਨੂੰ ਦਾ ਹਰਿਮੰਦਰ ਹੋਣ ਦਾ
ਕਿਉਂ ਨਹੀਂ?❓
-: ਸਿਰਦਾਰ ਅਤਿੰਦਰਪਾਲ ਸਿੰਘ
28.03.19
#KhalsaNews #darbarsahib #BabariMasjid #rammandir #harimandir #vishnu #atinderpalsingh
==============
✍
#ਟਿੱਪਣੀ: ਵੈਸੇ ਇਹ ਲੇਖ
ਪੜ੍ਹਨਾ ਸਮਝਣਾ ਤਾਂ ਕਿਸੇ ਵਿਰਲੇ ਪਾਠਕ ਨੇ ਹੀ ਹੈ, ਪਰ ਸਾਡਾ ਫਰਜ਼ ਹੈ ਕਿ ਪੂਰੀ ਜਾਣਕਾਰੀ
ਦਿੱਤੀ ਜਾਵੇ। ਸ਼ਬਦ ਗੁਰੂ ਦੇ ਸਿੱਖ ਅਖਵਾਉਣ ਵਾਲਿਆਂ ਦੀ ਨਾ ਪੜ੍ਹਨ ਤੇ ਸਮਝਣ ਦੀ ਆਦਤ ਨੇ
ਕੌਮ ਦਾ ਬੇੜਾ ਗਰਕ ਕੀਤਾ ਹੈ, ਪਰ ਉੱਡਦਾ ਤੀਰ ਫੜ੍ਹਨ ਅਤੇ ਫੁਕਰੀਆਂ ਮਾਰਣ 'ਚ ਅਸੀਂ
ਅੱਵਲ ਹਾਂ। ਕਿ ਨਹੀਂ?
-: ਸੰਪਾਦਕ ਖ਼ਾਲਸਾ ਨਿਊਜ਼
==============
🙏 ਗੁਰੂ ਕਾਲ ਤੋਂ ਲੈ ਕੇ ਮਿਸਲਾਂ ਤੱਕ ਜਿਸ ਸਥਾਨ ਨੂੰ #ਦਰਬਾਰ #ਸਾਹਿਬ ਕਹਿ ਕੇ
ਸੰਬੋਧਿਤ ਕੀਤਾ ਜਾਂਦਾ ਰਿਹਾ, ਜਿਥੇ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਦਰਬਾਰ ਲਗਦੇ ਰਹੇ
ਹੋਣ ਜਿਥੋਂ ਰਾਜਸੀ ਤੇ ਧਾਰਮਿਕ ਅਜਾਦੀ ਦੀ ਗੱਲ ਹੋਂਦੀ ਰਹੀ ਹੋਵੇ ਕਿਸੇ ਵੀ ਹਕੂਮਤ ਲਈ
ਇਸਦੀ ਮਹਤਤਾ ਨੂੰ ਢਾਹ ਲਾਉਣਾ ਬੇਹੱਦ ਜਰੂਰੀ ਸੀ।
💢 ਜਿਸ ਲਈ ਅੰਗ੍ਰੇਜ਼ਾਂ ਨੇ ਇਸਨੂੰ "ਗੋਲਡਨ ਟੈਂਪਲ" ਅਤੇ "ਸਵਰਨ ਮੰਦਿਰ" ਦਾ ਨਾਮ ਦਿੱਤਾ।
ਬਿਪਰ ਵਲੋਂ ਇਸ ਨੂੰ ਢਾਹ ਲਾਉਣ ਲਈ ਨਿਰਮਲਿਆਂ ਦੇ ਪ੍ਰਬੰਧ ਹੇਠ ਇਸਨੂੰ ਹਰਿਮੰਦਰ ਕਹਿਣਾ
ਸ਼ੁਰੂ ਕੀਤਾ। ਅਸੀਂ ਸਭ ਕੁਝ ਪ੍ਰਵਾਨ ਕਰ ਲਿਆ ਪਰ ਨਿਰਮਲਿਆਂ ਨੇ ਦਰਬਾਰ ਸਾਹਿਬ ਦਾ ਨਾਮ
ਬਦਲ ਕੇ ਹਰਿਮੰਦਰ ਕਿਉਂ ਰਖਿਆ ?
👇 ਤੁਸੀਂ ਦੇਖ ਸਕਦੇ ਹੋ ਗੁਰਬਾਣੀ ਵਿੱਚ "ਹਰਿਮੰਦਰੁ" ਸ਼ਬਦ ਦੇ ਕੀ ਭਾਵ ਹਨ।
♦ ਪ੍ਰਭਾਤੀ ਮਹਲਾ ੩ ਬਿਭਾਸ
੧ਓ ਸਤਿਗੁਰ ਪ੍ਸਾਦਿ॥
ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ॥
ਹਰਿ ਮੰਦਰੁ ਸ਼ਬਦੇ ਖੋਜਿਐ ਹਰਿ ਨਾਮੋ ਲੇਹੁ ਸਮਾ੍ਲਿ॥
ਮਨ ਮੇਰੇ ਸਬਦਿ ਰਪੈ ਰੰਗੁ ਹੋਇ॥
ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਈ ॥੧॥ ਰਹਾਉ ॥
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪ੍ਰਗਟ ਹੋਇ॥ ਅੰਕ 1346
🧿 ਸਪਸ਼ਟ ਹੈ ਕਿ #ਹਰਿਮੰਦਰੁ ਪ੍ਰਮਾਤਮਾ ਦਾ ਘਰ ਹੈ, ਜਿਸ ਦੀ ਖੋਜ ਸ਼ਬਦ ਗੁਰੂ ਨੂੰ ਸਮਝਿਆਂ
ਹੀ ਕੀਤੀ ਜਾ ਸਕਦੀ ਹੈ, ਅਤੇ ਇਸ ਪਰਮਾਤਮਾ ਦੇ ਘਰ ਨੂੰ ਬਾਹਰ ਲੱਭਣ ਦੀ ਲੋੜ ਨਹੀਂ, ਇਹ
ਮਨੁੱਖਾਂ ਦੇ ਅੰਦਰ ਹੀ ਵਸਦਾ ਹੈ। ਹਰਿਮੰਦਰ (ਪਰਮਾਤਮਾ ਦਾ ਘਰ) ਕਿਸੇ ਨਿਰਧਾਰਤ ਅਸਥਾਨ
ਉੱਤੇ ਨਹੀਂ। ਪਰ ਕਾਲੀ ਕਿਤਾਬ ਗੁਰਬਿਲਾਸ ਪਾਤਸ਼ਾਹੀ ਛੇਵੀਂ ਕਹਿ ਰਹੀ ਹੈ ਕਿ ਇਹ ਸਥਾਨ ❗ਵਿਸ਼ਨੂੰ
ਦਾ ਮੰਦਿਰ❗ ਹੈ ਜਿਸ ਦਾ ਨਾਮ ਉਸ ਨੇ ਆਪ ਹਰਿਮੰਦਰੁ ਰਖਣ ਨੂੰ ਕਿਹਾ।
#ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਪੰਜਵੇਂ ਅਧਿਆਏ ਦੀਆਂ ੨੫ ਤੋਂ ਲੈ ਕੇ ੫੫ ਪੌੜੀਆਂ 'ਤੇ
ਇਹ ਪ੍ਰਸੰਗ ਲਿਖਿਆ ਗਿਆ ਹੈ ਵੈਸੇ ਤਾਂ ਇਸ ਕਾਲੀ ਕਿਤਾਬ ਦੇ ਹਰ ਇੱਕ ਪੰਨੇ ਤੇ ਗੁਰੂ
ਸਾਹਿਬਾਨਾਂ ਪ੍ਰਤੀ ਕੂੜ ਕਬਾੜ ਲਿਖਿਆ ਹੋਇਆ ਹੈ,ਆਓ ਜਰਾ ਪ੍ਰਸੰਗ ਵੱਲ ਸੰਖੇਪ ਵਿੱਚ ਇੱਕ
ਝਾਤ ਮਾਰਿਐ।
#ਪ੍ਰਸੰਗ ਦੀ ਸ਼ੁਰੂਆਤ ਹੁੰਦੀ ਹੈ । ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ
ਵਾਕ ਲਿਆ ਹੈ ਤੇ ਸੰਗਤਾਂ ਦੇ ਕੰਨਾਂ ਵਿੱਚ ਅਵਾਜ਼ ਪੈਣ 'ਤੇ ਸੰਗਤਾਂ ਨਿਹਾਲ ਹੋ ਗਈਆਂ ਨੇ।
🔹 ਦੋਹਰਾ
ਏਕ ਘਰੀ ਨਿਸਿ ਜਬ ਰਹੀ ਸੀ ਸ੍ਰੀ ਗੁਰ ਆਗਯਾ ਪਾਇ। ਸਾਹਿਬ ਬੁੱਢੇ ਅਦਬ ਸੋ ਖੋਲਯੋ ਗ੍ਰਿੰਥ
ਬਨਾਇ ॥੨੫॥
ਆਪ ਚੋਰ ਸ੍ਰੀ ਗੁਰ ਕਰਤ ਬੁੱਢੇ ਲਈ ਅਵਾਜ਼। ਏਕ ਚਿਤ ਸੰਗਤਿ ਸੂਨੈ ਸਭਿ ਮਨਿ ਸ਼ਾਂਤਿ ਬਿਰਾਜ॥੨॥
ਪ੍ਰਸੰਗ ਅੱਗੇ ਤੁਰਦਾ ਹੈ... ਕਵੀ ਕਹਿੰਦਾ ਹੈ ਕੀ ਸਿੱਖੋ ਧਿਆਨ ਨਾਲ ਸੁਣੋ ਭਗਵਾਨ ਜੀ ਦੀ
ਲੀਲਾ ਸੁਣਾਵਾ ਕਿ ਕਿਵੇਂ ਭਗਵਾਨ ਆਪ ਮਿੱਟੀ ਕੱਢਣ ਆਏ ਹਨ। ਇਹ ਸੁਣ ਕੇ ਸਿੱਖ ਖੁਸ਼ ਹੋ
ਜਾਂਦੇ ਹਨ, ਇੱਕ ਸਮੇਂ ਗੁਰੂ ਅਰਜਨ ਜੀ ਸਰੋਵਰ ਵਿਚੋਂ ਮਿੱਟੀ ਕਢਵਾ ਰਹੇ ਹਨ:
🔹 ਚੌਪਈ
ਐਸ ਅਵਾਜ਼ ਗ੍ਰਿੰਥ ਗੁਰ ਆਇ। ਸੁਨਿ ਗੁਰਸਿਖ ਮਨਿ ਅਨੰਦ ਪਾਇ।
ਸੰਤ ਕੇ ਕਾਰਜ ਆਪਿ ਖਲੋਯਾ। ਕਾਰ ਕਢਨ ਹਿਤਿ ਕਾਮਾ ਹੋਆ ॥੨੭॥
ਭਗਤ ਸਿੰਘ ਸੁਨਿ ਸੰਸਾ ਪਾਯੋ। ਧੰਨੁ ਸੁ ਧੰਨ ਬਚ ਮੁਖਹੂ ਅਲਾਯੋ।
ਯਾ ਕਾ ਅਰਥ ਕਹੋ ਸੁਖ ਪਾਏ। ਕਾਰ ਕਢਨ ਹਿਤਿ ਕਿਮ ਪ੍ਰਭ ਆਏ॥੨੮॥
ਪੁਰਾਤਨ ਪੂਛੀ ਬਾਤ ਸੁਧਾਰੀ। ਸੁਨਹੁ ਸਿਖ ਤੁਮ ਪਰਉਪਕਾਰੀ ॥੨੯॥
ਕਹੋ ਸੰਕੋਚ ਸੁਨੋ ਮਨੁ ਲਾਈ। ਭਾਖੋ ਅਰਥ ਕਥਾ ਬਧਜਾਈ।
ਏਕ ਸਮੇ ਗੁਰ ਅਰਜਨ ਦੇਵਾ। ਕਾਰ ਕਢਾਵਤ ਅਲਖ ਅਭੇਵਾ ॥੩੦॥
ਮਿੱਟੀ ਕੱਢਦਿਆਂ ਨੂੰ ਕਾਫੀ ਦਿੱਨ ਬੀਤ ਚੁੱਕੇ ਸਨ, ਫੇਰ "ਮਹਾਂ ਵਿਸ਼ਨੂੰ ਭਗਵਾਨ" ਦੇ ਮਨ
ਵਿੱਚ ਵਿਚਾਰ ਆਈ ਉਹਨਾਂ ਆਪਣੀ ਪਤਨੀ ਲਛਮੀ ਜੀ ਨੂੰ ਕਿਹਾ ਕੀ ਗੁਰੂ ਰਾਮਦਾਸ ਜੀ ਵੀ ਮੇਰਾ
ਹੀ ਰੂਪ ਸਨ ਜਿਸਦਾ ਕਿਸੇ ਨੇ ਭੇਦ ਨਾ ਪਾਇਆ।
🔹 ਦੋਹਰਾ
ਕਾਰ ਕਢਾਵਤ ਭਏ ਥੇ ਕਛੁਕ ਦਿਵਸ ਤਿਹ ਵਾਰ।
ਮਹਾ ਬਿਸਨੁ ਭਗਵੰਤ ਜੋ ਮਨ ਮੈ ਕੀਨੁ ਵਿਚਾਰੁ॥੩੧॥
ਮਹਾ ਮਾਏ ਜੋ ਲਛਮੀ ਤਾ ਸੋ ਕਹਾ ਸੁਨਾਇ।
ਰਾਮਦਾਸ ਗੁਰ ਰੂਪ ਮਮ ਯਾ ਮੈ ਭੇਦ ਨ ਪਾਇ॥੩੨॥
ਹੇ ਲਛਮੀ ! ਇਹ ਜੋ ਗੁਰੂ ਅਰਜਨ ਹੈ ਇਸਨੂੰ ਵੀ ਤੂੰ ਮੇਰਾ ਰੂਪ ਹੀ ਜਾਣ। ਇਹ ਇਥੇ ਮੇਰਾ
ਮੰਦਿਰ ਬਨਾਉਣ ਜਾ ਰਿਹਾ ਹੈ ਅਤੇ ਵਡਭਾਗਾ ਸਰੋਵਰ ਵੀ ਬਣਵਾਏਗਾ। ਚਲ ਆ ਅਸੀਂ ਦੋਵੇਂ ਉਥੇ
ਜਾ ਕੇ ਦੇਖੀਏ। ਮਹਾ ਵਿਸ਼ਨੂੰ ਭਗਵਾਨ ਆਪਣੀ ਪਤਨੀ ਲਛਮੀ ਸਮੇਤ ਉਸ ਜਗਾਹ 'ਤੇ ਆ ਗਏ ਜਿਨ੍ਹਾਂ
ਦਾ ਜਸ ਵੇਦਾਂ ਵਿੱਚ ਗਾਇਆ ਜਾ ਰਿਹਾ ਹੈ ਵਿਸ਼ਨੂੰ ਭਗਵਾਨ ਨੇ ਆਖਿਆ ਸੁਣ ਲਛਮੀ ਇਸ ਰੂਪ
ਵਿੱਚ ਆਪਾਂ ਦਰਸ਼ਨ ਨਹੀਂ ਲੈਣਾ। ਹੁਣ ਭਗਵਾਨ ਨੇ ਮਜਦੂਰ ਦਾ ਵੇਸ ਕਰ ਲਿਆ ਅਤੇ ਲਛਮੀ ਨੇ
ਕੋਈ ਹੋਰ ਰੂਪ ਧਾਰ ਲਿਆ। ਲਛਮੀ ਨੂੰ ਕਿਸੇ ਕੋਨੇ ਵਿੱਚ ਬਿਠਾ ਦਿੱਤਾ ਤੇ ਹੁਣ ਜਗਤ ਦਾ
ਸਾਂਈ ਕੌਤਕ ਵਰਤਾਉਣ ਲਗਾ । ਮੋਢੇ 'ਤੇ ਕਹੀ ਅਤੇ ਸਿਰ 'ਤੇ ਟੋਕਰੀ ਰੱਖ ਭਗਵਾਨ ਮਜਦੂਰ ਬਣ
ਗਿਆ।
🔹 ਚੌਪਈ
ਤਿਹ ਸੁਤ ਗੁਰ ਅਰਜਨ ਸੁਖਕਾਰੀ। ਮਮ ਸਰੂਪ ਸੋ ਪ੍ਰਗਟ ਨਿਹਾਰੀ।
ਬਨਾਵਨ ਮਮ ਮੰਦਰੁ ਹੈ ਲਾਗਾ । ਸੁਧਾ ਸਰੋਵਰ ਰਚਿ ਵਡਭਾਗਾ ॥੩੩॥
ਚਲੋ ਤਹਾਂ ਹਮ ਜਾਇ ਨਿਹਾਰੈ। ਕੈਸੇ ਕਰਿ ਹੈ ਪਰਉਪਕਾਰੈ।
ਲਛਮੀ ਯੁਤ ਆਏ ਭਗਵੰਤਾ। ਗਾਵਤ ਜਸੁ ਜਿਹ ਬੇਦ ਅਨੰਤਾ ॥੩੪॥
ਪ੍ਰਭੂ ਕਹਾ ਲਛਮੀ ਸੁਨਿ ਬੈਨਾ। ਇਹ ਸਰੂਪ ਦਰਸਨੁ ਨਹਿ ਲੈਨਾ।
ਭਗਵੰਤ ਮਜੂਰ ਵੇਸ ਕਰਿ ਲਯੋ। ਲਛਮੀ ਔਰ ਰੂਪ ਤਬ ਕਯੋ॥੩੫॥
ਏਕ ਠੋਰ ਲਛਮੀ ਬੈਠਾਈ। ਕੋਤਕ ਕੀਨੁ ਆਪਿ ਜਗ ਸਾਂਈ।
ਕਹੀ ਕੰਧ ਟੋਕ੍ਰੀ ਸਿਰ ਧਾਰੇ। ਮਜੂਰ ਬਨਯੋ ਇਹ ਭਾਂਤਿ ਮੁਰਾਰੇ॥੩੬॥
ਭਗਵਾਨ ਮਜਦੂਰਾਂ ਤੋਂ ਸੌ ਗੁਣਾਂ ਵੱਧ ਮਿੱਟੀ ਕਢਦੇ ਸੀ। ਇੱਕ ਛਿੰਨ ਵਿੱਚ ਟੋਕਰੀ ਕਢਦੇ
ਅਤੇ ਅਲੋਪ ਹੋ ਜਾਂਦੇ ਜਿਵੇਂ ਅੱਗ ਸੁਆਹ ਵਿੱਚ ਛੁਪ ਜਾਂਦੀ ਹੋਵੇ।
🔹 ਦੋਹਰਾ
ਮਜੂਰਨ ਤੇ ਤਬ ਸੌ ਗੁਨੀ ਕਢਤ ਕਾਰ ਭਗਵੰਤ।
ਛਿਨਕ ਏਕ ਟੋਕਰੀ ਭਰੈ ਕੈਸੇ ਛਪੈ ਅਨੰਤ॥੩੭॥
ਅਗਨਿ ਛਪੈ ਜਸ ਛਾਰੁ ਮੈ ਤੈਸੇ ਰੂਪ ਛੁਪਾਇ।
ਭਗਤ ਹੇਤਿ ਭਗਵੰਤ ਨੇ ਕੋਤਕ ਕੀਨੋ ਆਇ॥੩੮॥
ਦਿਨ ਰਾਤ ਭਗਵਾਨ ਦਾ ਧਿਆਨ ਰੱਖਣ ਵਾਲੇ ਅਤੇ ਖੋਜਣ ਵਾਲੇ ਵੀ ਅੰਤ ਨਾ ਪਾ ਸਕੇ। ਸਿੱਧਾਂ
ਨੇ ਸਮਾਧੀਆਂ ਲਾਈਆਂ, ਨਾਰਦ ਮੁਨੀ ਅਤੇ ਸੁਰਸਤੀ ਆਦ ਨੇ ਧਿਆਨ ਲਗਾਇਆ। ਪਰ ਉਸ ਪਰੇ ਤੋਂ
ਪਰੇ ਪਰਮਾਤਮਾ ਦਾ ਭੇਦ ਨਹੀਂ ਪਾਇਆ ਜਾ ਸਕੇਆ। ਉਹ ਭਗਵਾਨ ਹੁਣ ਸੰਤਾਂ ਦੇ ਵੱਸ ਹੋ ਗਿਆ
ਅਤੇ ਮਜਦੂਰ ਬਣ ਕੇ ਮਿੱਟੀ ਕਢ ਰਿਹਾ ਹੈ।
🔹 ਸਵੈਯਾ
ਜਾਹਿ ਧਿਆਨੁ ਧਰੇ ਨਿਸਿ ਬਾਸਰ, ਖੋਜ ਫਿਰੇ ਸਭਿ ਅੰਤ ਨ ਪਾਯੋ।
ਸਿਧ ਸਮਾਧਿ ਲਗਾਇ ਰਹੇ, ਰਿਖਿ ਨਾਰਦ ਸਾਰਦ ਧਿਆਨ ਨ ਆਯੋ।
ਨੇਤਿ ਹੀ ਨੇਤਿ ਰਰੈ ਨਿਸਿ ਬਾਸਰ, ਬੇਦ ਬਿਅੰਤ ਨ ਅੰਤ ਲਖਾਯੋ।
ਸੋ ਭਗਵੰਤ ਭਯੋ ਵਸਿ ਸੰਤ, ਮਜੂਰ ਧਰੇ ਬਪੁ ਕਾਰ ਕਢਾਯੋ ॥੩੯॥
✍ ਨੋਟ:- (ਜੇਕਰ ਇਸ ਸਵੈਯੇ ਨੂੰ ਇਥੋਂ ਕੱਟ ਕੇ ਨਿਤਨੇਮ ਵਿੱਚ ਪਾ ਦਿੱਤਾ ਜਾਵੇ ਤਾਂ
ਕਿਹੜਾ ਸਿੱਖਾਂ ਨੂੰ ਪਤਾ ਲੱਗਣਾ ਕਿ ਇਥੇ ਵਿਸ਼ਨੂੰ ਦੀ ਗੱਲ ਹੋ ਰਹੀ ਹੈ ਉਹਨਾਂ ਭਾਣੇ ਤਾਂ
ਅਕਾਲ ਪੁਰਖ ਦੀ ਗੱਲ ਹੋ ਰਹੀ ਹੈ ਕਿਉਂਕਿ ਤਿੰਨ ਪੰਕਤੀਆਂ ਗੁਰਬਾਣੀ ਨਾਲ ਮੇਲ ਖਾਂਦੀਆ ਨੇ
।)
ਗੁਰੂ ਅਰਜਨ ਜੀ ਇਹ ਦੇਖ ਕੇ ਹੈਰਾਨ ਹੈ ਗਏ ਕੀ ਇਹ ਮਜਦੂਰ ਕੋਈ ਨਵਾਂ ਆਇਆ ਲਗਦਾ ਹੈ। ਫੇਰ
ਗੁਰੂ ਨੇ ਦੇਖਿਆ ਕੀ ਇਸਦੇ ਸ਼ਰੀਰ ਦਾ ਤੇ ਪਰਛਾਵਾਂ ਹੀ ਨਹੀਂ ਪੈ ਰਿਹਾ ਇਹ ਤਾਂ ਭਗਵਾਨ ਆਪ
ਹੀ ਹੋ ਸਕਦਾ ਹੈ। ਗੁਰੂ ਜੀ ਨੇ ਹੁਣ ਭਗਵਾਨ ਦੀ ਉਸਤਤਿ ਵਿੱਚ ਦਸਵਾ ਸੂਹੀ ਛੰਤ ਉਚਾਰਨ
ਕੀਤਾ। ਭਗਵਾਨ ਸੰਤਾਂ ਦੇ ਕੰਮ ਕਰਨ ਲਈ ਕਾਮਾ ਬਣ ਕੇ ਆਇਆ ਹੈ। ਹੁਣ ਭਗਵਾਨ ਜੀ ਆਪਣੀ
ਉਸਤਤਿ ਸੁਣ ਕੇ ਆਪਣੀ ਬਦਲੀ ਹੋਈ ਦੇਹ ਬਾਰੇ ਭੁੱਲ ਹੀ ਗਏ। ਉਹਨਾਂ ਲਛਮੀ ਸਮੇਤ ਚਾਰ ਬਾਹਾਂ
ਵਾਲੇ ਚਤੁਰਭੁਜੀ ਰੂਪ ਵਿੱਚ ਗੁਰੂ ਅਰਜਨ ਜੀ ਨੂੰ ਗੱਲ ਵਕੜੀ ਵਿੱਚ ਲੈ ਲਿਆ। ਉਹਨਾਂ ਗੁਰੂ
ਜੀ ਨੂੰ ਪੁਰੀ ਜੁਗਤ ਸਮਝਾ ਦਿੱਤੀ ਕੀ ਹਰਿਮੰਦਰ ਕਿਵੇਂ ਬਣਾਉਣਾ ਹੈ।
🔹 ਚੌਪਈ
ਗੁਰ ਅਰਜਨ ਦਿਖਿ ਬਿਸਮੈ ਪਾਯੋ। ਇਹ ਮਜੂਰ ਹੈ ਨੌਤਨ ਆਯੋ।
ਯਾ ਕੇ ਤਨ ਛਾਯਾ ਨਹਿ ਪਰੈ। ਇਹ ਭਗਵੰਤ ਹੈ ਔਰ ਨ ਨਰੈ॥੪੦॥
ਤਬ ਭਗਵੰਤ ਕੀ ਉਸਤਤਿ ਗਾਏ। ਦਸਵਾਂ ਛੰਤ ਸੁਹੀ ਉਚਰਾਏ।
ਸੰਤਨ ਕਾਰਜ ਆਪ ਖਲੋਆ। ਕੰਮ ਕਰਾਵਣ ਕਾਮਾ ਹੋਆ॥੪੧॥
ਅਚੁਤ ਪੁਰਖ ਬੇਦ ਜਸੁ ਗਾਵੈ। ਆਪਨਾ ਬਿਰਦ ਆਪ ਇਹ ਭਾਵੈ।
ਭਗਵੰਤ ਸੁਨੀ ਉਸਤਤਿ ਸੁਖ ਪਾਏ। ਅਨੰਦ ਵਸਿ ਹੈ ਦੇਹ ਭੁਲਾਏ।॥੪੨॥
ਜੁਗਤਿ ਸਭੀ ਭਗਵੰਤ ਸਿਖਾਈ। ਹਰਿਮੰਦਰ ਇਹ ਭਾਂਤਿ ਬਨਾਈ॥੪੩॥
✍ ਨੋਟ :- (ਗੁਰਬਾਣੀ ਦੀਆਂ ਇਹਨਾਂ ਸਤਰਾਂ ਨਾਲ ਤੋੜ ਮਰੋੜ ਕੀਤੀ ਗਈ "ਸੰਤਾਂ ਕੇ ਕਾਰਜਿ
ਆਪਿ ਖਲੋਇਆ ਹਰਿ ਕੰਮ ਕਰਾਵਣਿ ਆਇਆ ਰਾਮ।" ਅਤੇ ਕਿਹਾ ਗਿਆ ਕੀ ਗੁਰੂ ਅਰਜਨ ਸਾਹਿਬ ਨੇ ਇਹ
ਸਤਰਾਂ ਵਿਸ਼ਨੂੰ ਦੇ ਲਈ ਉਚਾਰਨ ਕੀਤੀਆਂ।)
ਹਰਿਮੰਦਰ ਦੇ ਚਾਰ ਦਰਵਾਜ਼ੇ ਬਣਵਾਉਣੇ ਨੇ ਅਤੇ ਸਰੋਵਰ ਦੇ ਵਿੱਚ ਮੰਦਿਰ ਦੀ ਸਥਾਪਨਾ ਹੋਵੇਗੀ।
ਇਹ ਮੰਦਿਰ ਮੇਰਾ ਰੂਪ ਹੋਵੇਗਾ ਅਤੇ ਹਰਿਮੰਦਰ ਇਸਦਾ ਨਾਮ ਹੋਵੇਗਾ। ਅਠੇ ਪਹਿਰ ਇਸ ਥਾਂ
'ਤੇ ਰਿੱਧੀਆਂ ਸਿੱਧੀਆਂ ਦਾ ਵਾਸਾ ਰਹੇਗਾ।
🔹 ਦੋਹਰਾ
ਹਰਿਮੰਦਰ ਕੇ ਚਾਰਿ ਦਰ ਸੁੰਦਰ ਰਚੋ ਅਪਾਰ।
ਤਲਾਵ ਮਧਿ ਮੰਦਰ ਰਚੋ ਕਰਿਹੋ ਪੁਲ ਸੁਖੁ ਧਾਰ॥੪੪॥
ਇਹ ਮੰਦਰ ਮਮ ਰੂਪ ਹੈ ਹਰਿਮੰਦਰ ਇਹੁ ਨਾਮ।
ਰਿਧਿ ਸਿਧਿ ਇਹ ਠਾਂ ਰਹੈ ਨਿਸਿ ਦਿਨੁ ਆਠੋ ਜਾਮ॥੪੫॥
✍ ਨੋਟ:- (ਲਿਖਤੀ ਰੂਪ ਤਾਂ ਇੱਕ ਸਦੀ ਪਹਿਲਾਂ ਤੋਂ ਤਿਆਰ ਸੀ ਹੁਣ ਤਾਂ ਲਗਾਤਾਰ ਅਮਲੀ
ਰੂਪ ਦਿੱਤਾ ਜਾ ਰਿਹਾ ਹੈ।)
ਭਗਵਾਨ ਨੇ ਲਛਮੀ ਨੂੰ ਕਿਹਾ ਤੁਹਾਡਾ ਦਿਨ ਰਾਤ ਇਥੇ ਵਾਸਾ ਰਹੇਗਾ । ਇਹ ਸੁਣ ਕੇ ਲਛਮੀ ਨੇ
ਸੱਤ ਬਚਨ ਆਖ ਦਿੱਤਾ । ਇਹ ਕਾਰਜ ਭਗਵਾਨ ਦੇ ਕਰਨ ਵਾਲਾ ਹੈ ਅਤੇ ਉਹਨਾਂ ਆਪ ਆ ਕੇ ਕੀਤਾ
ਮਨੁੱਖ ਵਿਚਾਰ ਤਾਂ ਕੁੱਝ ਵੀ ਕਰਨ ਜੋਗਾ ਨਹੀਂ। ਭਗਵਾਨ ਨੇ ਫੇਰ ਆਪਣੇ ਮੁੱਖ ਤੋ ਉਚਾਰਨ
ਕੀਤਾ ਕੀ ਅਠਸੱਠ ਤੀਰਥ ਮੈਂ ਇਸ ਦੇ ਚਰਨੀ ਲਾਂਦਾ ਹਾ । ਭਗਵਾਨ ਹਰਿਮੰਦਰ ਬਨਾਉਣ ਦੀ ਜੁਗਤ
ਦਸ ਰਹੇ ਹਨ ਇਸ ਜਗ੍ਹਾ ਤੋ ਦਸ ਹੱਥ ਪਛੱਮ ਦਿੱਖ ਜਾਏਗਾ। ਭਗਵਾਨ ਨੇ ਖੁਸ਼ ਹੋ ਕੇ ਗੁਰੂ ਜੀ
ਨੂੰ ਕਿਹਾ ਹਰਿਮੰਦਰ ਮੇਰਾ ਸਥਾਨ ਹੈ ਅਤੇ ਮੈਂਨੂੰ ਤੁਹਾਡਾ ਇਥੇ ਵਾਸਾ ਪਰਵਾਨ ਹੈ।
🔹 ਚੌਪਈ
ਵਾਇ ਕੋਨ ਰਿਧਿ ਸਿਧਿ ਬਸਾਵੈ। ਨਿਸਿ ਦਿਨੁ' ਅੰਤਰ ਕਬੀ ਨ ਪਾਵੈ।
ਲਛਮੀ ਕੋ ਤਬ ਕਹਾ ਸੁਨਾਏ । ਇਹਾਂ ਨਿਵਾਸ ਕਰੋ ਹਰਖਾਏ॥੪੬॥
ਸਤਿ ਬਚਨ ਲਛਮੀ ਮੁਖਿ ਗਾਈ। ਸ੍ਰੀ ਮੁਖਿ ਸ੍ਰੀ ਗੁਰ ਅਸ ਫੁਰਮਾਈ।
ਜਿਸ ਕਾ ਕਾਰਜ ਤਿਨ ਹੀ ਕੀਆ। ਮਾਨਸ ਕਯਾ ਵੇਚਾਰਾ ਜੀਆ॥੪੭॥
ਪੁਨਿ ਭਗਵੰਤ ਅਸ ਮੁਖੋ ਸੁਨਾਏ। ਅਠਸਠਿ ਤੀਰਥ ਇਹੁ ਪਗ ਲਾਏ।
ਤਬ ਭਗਵੰਤ ਗੁਰ ਕਰ ਕਰ ਧਾਰੇ ਜੁਗਤਿ ਬਤਾਵਤਿ ਫਿਰੇ ਅਪਾਰੇ॥੪੮॥
ਹਰਮਿੰਦਰ ਤੇ ਪੱਛਮ ਦਿਸੁ ਜਾਈ। ਭਗਵੰਤ ਕਹਾ ਗੁਰ ਕੋ ਰੁਚਿ ਲਾਈ।
ਹਰਿਮੰਦਰ ਮੇਰੋ ਅਸਥਾਨ। ਤੋਰ ਨਿਵਾਸ ਇਹਾਂ ਪਰਵਾਨ॥੪੯॥
ਜਿਤਨੇ ਵੀ ਦਿਨ ਤੁਸੀਂ ਇਸ ਥਾਂ 'ਤੇ ਮੇਰੇ ਸੰਗ ਰਹੋਗੇ ਇਹ ਥਾਂ ਸੁਹਾਵਣਾ ਰਹੇਗਾ। ਤੁਹਾਡਾ
ਪੁਤਰ (ਹਰਿਗੋਬਿੰਦ) ਇਥੇ ਲਾਗੇ ਹੀ ਮੇਰਾ ਤਖਤ ਬਣਵਾਏਗਾ। ਕੱਲਯੁਗ ਵਿੱਚ ਇਥੇ ਅਪਾਰ
ਕੀਰਤਨ ਹੋਇਆ ਕਰੇਗਾ ।
🔹 ਦੋਹਰਾ
ਨਿਸਿ ਦਿਨੁ ਤੁਮ ਇਹ ਠਾਂ ਰਹੋ ਸਨਮੁਖ ਮੋਰ ਸਹਾਇ।
ਤੁਮਰੋ ਸੁਤ ਤੁਮ ਨਿਕਟਿ ਹੀ ਮੇਰੋ ਤਖਤ ਬਨਾਇ॥੫੦॥
ਨਿਸਿ ਦਿਨੁ ਹੌ ਇਹ ਠਾਂ ਰਹੋ ਹਰਮਿੰਦਰ ਸੁਖ ਧਾਰਿ।
ਕਲਿ ਕੀਰਤਨ ਅਧਾਰ ਹੈ ਹੋਇ ਹੈ ਅਪਰ ਅਪਾਰ॥੫੧॥
ਗੁਰੂ ਜੀ ਨੇ ਭਗਵਾਨ ਦੀ ਉਪਮਾ ਕੀਤੀ ਇਹ ਸੁਣ ਭਗਵਾਨ ਖੁਸ਼ ਹੋ ਗਏ । ਅਤੇ ਆਪਣੀਆਂ ਬਾਹਾਂ
ਨੂੰ ਗੁਰੂ ਜੀ ਦੇ ਗੱਲ ਨਾਲ ਲਾਇਆ। ਅਚਾਨਕ ਭਗਵਾਨ ਦੀ ਜੋਤ ਗੁਰੂ ਦੇ ਹਿਰਦੇ ਵਿੱਚ ਸਮਾਂ
ਗਈ। ਗੁਰੂ ਜੀ ਨੇ ਭਗਵਾਨ ਦੀ ਆਗਿਆ ਸਿਰ ਮੱਥੇ ਮਨੀ ਸੰਗਤਾਂ ਨਿਹਾਲ ਹੋ ਗਇਆ ਅਤੇ ਬਾਬਾ
ਬੁਢਾ ਜੀ ਨੇ ਜਪੁ ਜੀ ਦਾ ਪਾਠ ਸ਼ੁਰੂ ਕਰ ਦਿੱਤਾ।
🔹 ਚੌਪਈ
ਸ੍ਰੀ ਗੁਰ ਮੁਖਿ ਪੁਨਿ ਉਪਮਾ ਗਾਈ। ਭਗਤਿ ਵਛਲੁ ਪ੍ਰਭ ਸਦਾ ਸਹਾਈ।
ਗੁਣੀ ਨਿਧਾਨ ਮੇਰਾ ਪ੍ਰਭ ਕਰਤਾ। ਉਸਤਤਿ ਨੇਤਿ ਬੇਦ ਜਿਹ ਕਰਤਾ॥੫੨॥
ਸੁਨਿ ਭਗਵੰਤ ਮਨਿ ਅਨੰਦ ਪਾਯੋ। ਡਾਰਿ ਭੁਜਾ ਗੁਰ ਗਰ ਸੋ ਲਾਯੋ।
ਚਿਕ ਬਪੁ ਜੋਤਿ ਗੁਰੂ ਮਹਿ ਪਾਏ। ਸ੍ਰੀ ਭਗਵੰਤ ਭੇ ਲੋਪ ਤਦਾਏ॥੫੩॥
ਪ੍ਰਭ ਆਗਿਆ ਗੁਰ ਸਿਰ ਪਰਿ ਧਾਰੀ। ਨਿਜ ਅਸਥਾਨ ਗੁਰ ਤਹਾਂ ਸਵਾਰੀ।
ਤਖਤ ਕਥਾ ਕਹਿ ਅੱਗ੍ਰ ਸੁਧਾਰਾ। ਇਹ ਕਾਰਨਿ ਇਹੁ ਸ਼ਬਦੁ ਉਚਾਰਾ॥੫੪॥
ਸੁਨਿ ਅਵਾਜ਼ ਸੰਗਤਿ ਸੁਖੁ ਲੀਨੋ। ਬੁੱਢੇ ਪਾਠ ਜਪੁ ਜੀ ਕਾ ਕੀਨੋ।
ਸਭ ਸੰਗਤਿ ਧੰਨੁ ਧੰਨੁ ਉਚਾਰੀ। ਬੁੱਢੇ ਕੀ ਉਪਮਾ ਬਿਸਖਾਰੀ॥੫੫॥
◼ ਇਸ #ਕਾਲੀ #ਕਿਤਾਬ ਦੀ ਸੰਪਾਦਨਾ #ਜਥੇਦਾਰ #ਜੋਗਿੰਦਰ #ਸਿੰਘ #ਵੇਦਾਂਤੀ ਨੇ 2007
ਵਿੱਚ ਕਰਵਾਈ ਤਾਂ ਕੀ ਸ਼੍ਰੋਮਣੀ ਕਮੇਟੀ ਵਲੋਂ ਸਰਕਾਰੀ ਤੌਰ 'ਤੇ ਇਸ ਅਖੌਤੀ ਇਤਿਹਾਸ ਨੂੰ
ਸੱਚ ਸਾਬਿਤ ਕੀਤਾ ਜਾ ਸਕੇ । ਗੁਰਬਖਸ਼ ਸਿੰਘ ਕਾਲਾ ਆਫਗਾਨਾ ਨੇ ਜਦ ਇਸ ਕਿਤਾਬ ਦੀ ਪੋਲ
ਖੋਲ੍ਹੀ ਤਾਂ ਉਹਨਾਂ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ।
#ਦਰਬਾਰ #ਸਾਹਿਬ ਦਾ ਨਾਮ #ਹਰਿਮੰਦਰ ਪ੍ਰਚਲਤ ਹੋ ਚੁੱਕਾ ਸੀ, ਬਚਦਾ ਕੰਮ ਸ਼੍ਰੋਮਣੀ ਕਮੇਟੀ
ਨੇ ਆਪਣੀ ਮੋਹਰ ਲਗਾ ਕੇ ਕੀਤਾ ਅਤੇ ਬਿਪਰ ਤਾਂ ਆਪਣਾ ਕੰਮ ਕਰ ਹੀ ਰਿਹਾ ਹੈ ਜੋ ਉਸਨੂੰ
ਪੁਰੀ ਇੱਕ ਸਦੀ ਤੋਂ ਸਵਰਨ ਮੰਦਿਰ ਕਹਿ ਕੇ ਪ੍ਰਚਾਰ ਰਿਹਾ ਹੈ।
👳♂️ ਸਿੱਖਾਂ ਦਾ ਦਰਬਾਰ ਸਾਹਿਬ ਤਾਂ ਹੋਰਨਾਂ ਮੰਦਿਰਾ ਦੀ ਤਰ੍ਹਾਂ ਸਿਰਫ਼ ਪੂਜਾ ਦਾ ਇੱਕ
ਸਥਾਨ ਬਣਦਾ ਜਾ ਰਿਹਾ ਹੈ, ਅਜੇ ਵੀ ਕੋਈ ਸ਼ੱਕ ਹੈ ਕੀ ਹੋਰ ਇੱਕ ਸਦੀ ਬਾਅਦ ਬਿਪਰ ਬਾਬਰੀ
ਮਸਜਿਦ ਦੀ ਤਰ੍ਹਾਂ ਕੋਰਟ ਵਿੱਚ ਆਪਣਾ ਦਾਵਾ ਪੇਸ਼ ਕਰੇਗੀ। ਸਾਡੇ ਵੱਲੋਂ ਪਾਇਆ ਯੋਗਦਾਨ
ਤਾਂ ਇਸਨੂੰ ਹੋਰ ਵੀ ਸੁਖਾਲਾ ਕਰਦਾ ਜਾ ਰਿਹਾ ਹੈ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|