Share on Facebook

Main News Page

⛔ #ਭੇਖੀ #ਸਿੱਖੋ! ਤੁਸੀਂ ਕਿਹੜੀ ਗੱਲੋਂ #ਹਿੰਦੂਆਂ ਨਾਲੋਂ ਨਿਆਰੇ (ਵੱਖਰੇ) ਹੋ?❓
-: ਦਵਿੰਦਰ ਸਿੰਘ
28.12.2024
#KhalsaNews #sikh #hindu #difference

🙏 ਬੇਨਤੀ ਹੈ ਕਿ ਜਗਤ ਗੁਰੂ ਬਾਬਾ ਨਾਨਕ ਜੀ ਨੇ ਜਦੋਂ ‘ਸੱਚ-ਧਰਮ’ ਦਾ ਪਰਚਾਰ ਕਰ ਕੇ ਸਭ ਤੋਂ ਪਹਿਲਾਂ ਜਿਹੜੇ ਲੋਕਾਂ ਨੂੰ ਸਿੱਖ ਬਣਾਇਆ ਸੀ, ਉਹ ਲੋਕ ਅਸਮਾਨ ਵਿਚੋਂ ਨਹੀਂ ਆਏ ਸਨ, ਸਗੋਂ ਹਿੰਦੁਸਤਾਨ ਵਿਚ ਰਹਿਣ ਵਾਲੇ ਹਿੰਦੂ ਅਤੇ ਸ਼ੂਦਰ ਲੋਕ ਹੀ ਸਨ ਜਿਹੜੇ ਸਭ ਤੋਂ ਪਹਿਲਾਂ ਸਿੱਖ ਬਣੇ ਸਨ। ਬਾਬਾ ਨਾਨਕ ਜੀ ਤੋਂ ਲੈ ਕੇ ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਜੀ ਤਕ ਜਿੰਨੇ ਵੀ ਲੋਕ, ‘ਨਾਨਕ ਜੋਤਿ’ ਸਤਿਗੁਰਾਂ ਦੀ ਰਹਿਨੁਮਾਈ ਵਿਚ ਚੱਲ ਕੇ ਸਿੱਖ ਬਣਦੇ ਆਏ ਸਨ, ਉਹ ਆਪਣੀਆ ਸ਼ਕਲਾਂ ਅਤੇ ਅਕਲਾਂ ਕਰ ਕੇ ਸਭ ਤੋਂ ਨਿਆਰੇ ਸਨ। ਇਨ੍ਹਾਂ ਲੋਕਾਂ ਨੇ ‘ਨਾਨਕ ਜੋਤਿ’ ਸਤਿਗੁਰਾਂ ਦੀ ਰਹਿਨੁਮਾਈ ਵਿਚ ਚੱਲ ਕੇ ਆਪਣੇ ਬੱਚਿਆਂ ਨੂੰ ਪੀੜ੍ਹੀ ਦਰ ਪੀੜ੍ਹੀ ਗੁਰੂ ਦੇ ਸਿੱਖ ਬਣਾਉਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਸੀ। ਅਜਿਹੇ ਸੂਰਬੀਰ ਸਿੱਖਾਂ ਦਾ ਮੁਕਾਬਲਾ ਅੱਜ ਦੇ ਸਿੱਖ ਨਹੀਂ ਕਰ ਸਕਦੇ।

👉 ਇਸ ਦੇ ਉਲਟ ਜਦ ਤੋਂ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ #ਭੇਖੀ #ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਣਾਉਣ ਦੀ ਥਾਂ, ਕੇਵਲ ਉਸ ਨੂੰ ਮੱਥੇ ਟੇਕਣਾ ਹੀ ਸਿੱਖੀ ਸਮਝ ਲਿਆ ਹੋਇਆ ਹੈ। ਉਦੋਂ ਤੋਂ ਹੀ ਭੇਖੀ ਸਿੱਖਾਂ ਨੇ ਆਪਣੀ ਕੇਵਲ ਸ਼ਕਲ ਹੀ ਬਦਲੀ ਹੈ, ਪਰ ਅਕਲ ਕਰ ਕੇ ਉਹ ਹਿੰਦੂਆਂ ਨਾਲੋਂ ਵੱਖਰੇ ਨਹੀਂ ਹਨ, ਕਿਉਂਕਿ ਭੇਖੀ ਸਿੱਖਾਂ ਨੇ ਜਨਮ ਤੋਂ ਲੈ ਕੇ ਮੌਤ ਤਕ ਸਾਰੇ ਕਾਰਜ ਹਿੰਦੂਆਂ ਦੀ ਰੀਸ ਕਰ ਕੇ ਅਪਨਾਏ ਹੋਏ ਹਨ। ਜਿਵੇਂ ਕਿ:-

🔸 1. ਹਿੰਦੂ ਲੋਕ ਭਗਉਤੀ (ਦੁਰਗਾ ਮਾਤਾ) ਨੂੰ ਪੂਜਦੇ ਹਨ ਦੂਜੇ ਪਾਸੇ ਭੇਖੀ ਸਿੱਖ ਵੀ ਜਨਮ ਤੋਂ ਲੈ ਕੈ ਮੌਤ ਤਕ ਆਪਣੇ ਗੁਰਦੁਆਰਿਆਂ, ਸਮਾਗਮਾਂ, ਘਰਾਂ ਵਿਚ ਅਰਦਾਸ ਕਰਨ ਵੇਲੇ ਭਗਉਤੀ (ਦੁਰਗਾ ਮਾਤਾ) ਨੂੰ ਸਿਮਰ ਕੇ ਉਸ ਅੱਗੇ ਅਰਦਾਸਾਂ ਕਰਦੇ ਹਨ।

🔹 2. ਹਿੰਦੂ ਲੋਕ ਜਨਮ ਤੋਂ ਲੈ ਕੇ ਮੌਤ ਤਕ ਆਪਣੇ ਧਰਮ ਅਨੁਸਾਰ ਸਾਧਾਂ-ਸੰਤਾਂ, ਅਨੇਕਾਂ ਦੇਵੀ-ਦੇਵਤਿਆਂ, ਅਵਤਾਰਾਂ, ਪੱਥਰਾਂ, ਸਮਾਧਾਂ, ਮੂਰਤੀਆਂ, ਬੁੱਤਾਂ, ਖੇੜਿਆਂ, ਤਸਵੀਰਾਂ, ਥਾਨਾਂ, ਦਰੱਖਤਾਂ, ਖੂਹਾਂ, ਸੱਪਾਂ, ਗੁੱਗਾ ਆਦਿ ਦੀ ਪੂਜਾ, ਸਵਮਾਧੀਆਂ, ਜੋਤ, ਕੁੰਭ, ਨਾਰੀਅਲ ਰੱਖਣੇ, ਭੋਗ ਲਵਾਉਣੇ, ਦੀਵੇ ਬਾਲ ਕੇ ਆਰਤੀਆਂ ਕਰਨੀਆਂ, ਦਾਨ, ਤਿਲਕ, ਮਾਲਾ-ਫੇਰਨੀ,ਤੰਤਰ-ਮੰਤਰ, ਤਾਗੇ-ਤਾਵੀਤ, ਸੰਗਰਾਂਦ, ਪੂਰਨਮਾਸੀ, ਮੱਸਿਆ, ਵਹਿਮ-ਭਰਮ, ਪਖੰਡ, ਅੰਧ-ਵਿਸ਼ਵਾਸ, ਸੂਤਕ-ਪਾਤਕ, ਜਨਮ-ਕੁੰਡਲੀ, ਦਾਜ-ਦਹੇਜ, ਸਗਨ-ਅਪਸ਼ਗਨ, ਪੁੱਛਣਾ, ਮੁਹਰਤ, ਤਿਥਿ-ਵਾਰ, ਵਿਆਹਾਂ ਦੇ ਸਾਹੇ ਕਢਾਣੇ, ਜੈ-ਮਾਲਾ, ਸਿਹਰਾ ਆਦਿ ਰਸਮਾਂ ਕਰਦੇ ਹਨ ਅਤੇ ਦੂਜੇ ਪਾਸੇ "ਭੇਖੀ ਸਿੱਖ" ਵੀ ਆਪਣੇ ਜੀਵਨ ਵਿਚ ਇਹੋ ਸਾਰੀਆਂ ਰਸਮਾਂ ਕਰਦੇ ਹਨ।

🔸 3. ਹਿੰਦੂ ਲੋਕ, ਬ੍ਰਾਹਮਣੀ ਜਾਤੀਵੰਡ ਅਨੁਸਾਰ ਆਪਣੀ ਆਪਣੀ ਜਾਤ-ਬਰਾਦਰੀਆਂ ਵਿਚ ਆਪਣੇ ਬੱਚਿਆਂ ਦੇ ਵਿਆਹ ਕਰਵਾਉਂਦੇ ਹਨ ਅਤੇ ਦੂਜੇ ਪਾਸੇ ਭੇਖੀ ਸਿੱਖ ਵੀ ਬ੍ਰਾਹਮਣੀ ਜਾਤੀਵੰਡ ਅਨੁਸਾਰ ਆਪਣੀ ਆਪਣੀ ਜਾਤ-ਬਰਾਦਰੀਆਂ ਵਿਚ ਬੱਚਿਆਂ ਦੇ ਵਿਆਹ ਕਰਵਾਉਂਦੇ ਹਨ।

🔹 4. ਹਿੰਦੂ ਲੋਕ ਆਪਣੇ ਨਾਵਾਂ ਨਾਲ ਆਪਣੀ ਆਪਣੀ ਜਾਤ-ਗੋਤ ਲਿਖਦੇ ਹਨ ਅਤੇ ਦੂਜੇ ਪਾਸੇ ਭੇਖੀ ਸਿੱਖ ਵੀ ਆਪਣੇ ਨਾਵਾਂ ਨਾਲ ਆਪਣੀ ਆਪਣੀ ਜਾਤ-ਗੋਤ ਲਿਖਦੇ ਹਨ।

🔸 5. ਹਿੰਦੂ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਚਦੀ ਕਾਮਨਾ ਕਰਦੀਆਂ ਹੋਈਆਂ ਕਰਵੇ ਚੌਥ ਦਾ ਵਰਤ ਰੱਖਦੀਆਂ ਹਨ ਅਤੇ ਦੂਜੇ ਪਾਸੇ ਭੇਖੀ ਸਿੱਖ ਔਰਤਾਂ ਵੀ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹੋਈਆਂ ਕਰਵੇ ਚੌਥ ਦਾ ਵਰਤ ਰੱਖਦੀਆਂ ਹਨ।

🔹 6. ਹਿੰਦੂ ਲੋਕ ਆਪਣੇ ਧਰਮ ਅਨੁਸਾਰ ਰੱਖੜੀ, ਟਿਕਾ ਭਾਈ-ਦੂਜ, ਹੋਲੀ, ਕੰਜਕਾਂ, ਨਵਰਾਤਰੇ, ਦੁਸਹਿਰਾ, ਦੀਵਾਲੀ, ਲੋਹੜੀ ਆਦਿ ਤਿਉਹਾਰ ਮਨਾਉਂਦੇ ਹਨ ਅਤੇ ਦੂਜੇ ਪਾਸੇ ਭੇਖੀ ਸਿੱਖ ਵੀ ਇਹੋ ਤਿਉਹਾਰ ਮਨਾਉਂਦੇ ਹਨ।

🔸 7. ਹਿੰਦੂ ਲੋਕ ਮ੍ਰਿਤਕ ਪ੍ਰਾਣੀ ਦੀ ਅਰਥੀ ਸ਼ਮਸ਼ਾਨਘਾਟ ਲਿਜਾਣ ਸਮੇਂ ਅੱਧ-ਮਾਰਗੀ ਘੜਾ ਭੰਨਦੇ ਹਨ ਅਤੇ ਦੂਜੇ ਪਾਸੇ ਭੇਖੀ ਸਿੱਖ ਵੀ ਮ੍ਰਿਤਕ ਦੀ ਅਰਥੀ ਲਿਜਾਣ ਸਮੇਂ ਅੱਧ-ਮਾਰਗੀ ਘੜਾ ਭੰਨਦੇ ਹਨ।

🔹 8. ਹਿੰਦੂ ਲੋਕ ਮ੍ਰਿਤਕ ਦੀਆਂ ਫੁੱਲ(ਹੱਡੀਆਂ) ਚੁਗਦੇ ਹਨ ਅਤੇ ਦੂਜੇ ਪਾਸੇ ਭੇਖੀ ਸਿੱਖ ਵੀ ਆਪਣੇ ਮ੍ਰਿਤਕ ਦੀਆ ਹੱਡੀਆਂ ਚੁਗਦੇ ਹਨ।

🔸 9. ਹਿੰਦੂ ਲੋਕ ਆਪਣੇ ਮ੍ਰਿਤਕ ਦੀਆਂ ਹੱਡੀਆਂ ਗੰਗਾਂ ਵਿਚ ਪਾਉਂਦੇ ਹਨ ਦੂਜੇ ਪਾਸੇ ਭੇਖੀ ਸਿੱਖ ਵੀ ਆਪਣੇ ਮ੍ਰਿਤਕ ਦੀਆਂ ਹੱਡੀਆਂ ਗੰਗਾ/ਪਾਤਾਲਪੁਰੀ/ਗੋਇੰਦਵਾਲ ਆਦਿ ਥਾਵਾਂ ‘ਤੇ ਪਾਉਂਦੇ ਹਨ।

🔹 10. ਹਿੰਦੂ ਲੋਕ ਆਪਣੇ ਮ੍ਰਿਤਕ ਪ੍ਰਾਣੀ ਦੇ ਭੋਗ ਸਮੇਂ ਭਾਂਡੇ-ਬਿਸਤਰੇ ਦੇਂਦੇ ਹਨ ਅਤੇ ਦੂਜੇ ਪਾਸੇ ਭੇਖੀ ਸਿੱਖ ਵੀ ਆਪਣੇ ਮ੍ਰਿਤਕ ਪ੍ਰਾਣੀ ਨੂੰ ਭਾਂਡੇ-ਬਿਸਤਰੇ ਦੇਂਦੇ ਹਨ।

🔸 11. ਹਿੰਦੂ ਲੋਕ ਆਪਣੇ ਮ੍ਰਿਤਕ ਪ੍ਰਾਣੀ ਦੀ ਬਰਸੀ ਮਨਾਉਂਦੇ ਹਨ ਅਤੇ ਦੂਜੇ ਪਾਸੇ ਭੇਖੀ ਸਿੱਖ ਵੀ ਆਪਣੇ ਮ੍ਰਿਤਕ ਪ੍ਰਾਣੀ ਦੀ ਬਰਸੀ ਮਨਾਉਂਦੇ ਹਨ।

🔹 12. ਹਿੰਦੂ ਲੋਕ ਆਪਣੇ ਮ੍ਰਿਤਕ ਵੱਡੇ-ਵਡੇਰਿਆਂ ਦਾ ਹਰ ਸਾਲ ਸ਼ਰਾਧ ਕਰਦੇ ਹਨ ਅਤੇ ਦੂਜੇ ਪਾਸੇ ਭੇਖੀ ਸਿੱਖ ਵੀ ਆਪਣੇ ਮ੍ਰਿਤਕ ਵੱਡੇ-ਵਡੇਰਿਆਂ ਦਾ ਹਰ ਸਾਲ ਸ਼ਰਾਧ ਕਰਦੇ ਹਨ।

🔸 13. ਹਿੰਦੂ ਲੋਕ, ਵਿਸ਼ਵਕਰਮਾ ਦੀ ਪੂਜਾ ਕਰਦੇ ਹਨ ਦੂਜੇ ਪਾਸੇ ਭੇਖੀ ਸਿੱਖ ਵੀ ਵਿਸ਼ਵਕਰਮਾ ਦੀ ਪੂਜਾ ਕਰਦੇ ਹਨ।

🔹 14. ਪੰਜ ਭੇਖੀ ਸਿੱਖਾਂ ਵੱਲੋਂ ਪੰਡਤ ਸ਼ਿਆਮ, ਰਾਮ ਅਤੇ ਕਾਲ ਕਵੀਆਂ ਦੀਆਂ ਗੰਦੀਆਂ, ਅਸ਼ਲੀਲ ਅਤੇ ਕਾਮ-ਉਕਸਾਊ ਲਿਖਤਾਂ ਦੇ ਸੰਗ੍ਰਹਿ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਵਿਚੋਂ ਜਾਪ, ਚੌਪਈ ਅਤੇ ਸਵੱਈਏ ਪੜ੍ਹ ਕੇ ਖੰਡੇ-ਬਾਟੇ ਦੀ ਪਾਹੁਲ ਤਿਆਰ ਕੀਤੀ ਜਾ ਰਹੀ ਹੈ।
ਅਤੇ ਹੋਰ ਕਈ ਕਾਰਜ.......

⚠️ ਹੁਣ #ਸਵਾਲ ਪੈਦਾ ਹੁੰਦਾ ਹੈ ਕਿ ਸੰਸਾਰ ਦਾ ਜਿਹੜਾ ਮਨੁੱਖ ਆਪਣੇ ਜੀਵਨ ਵਿਚ ਹਿੰਦੂ ਮਤ ਦੀਆਂ ਰੀਤਾਂ-ਰਸਮਾਂ ਕਰਦਾ ਹੈ, ਸਮਾਜ ਉਸ ਨੂੰ ਹਿੰਦੂ ਕਰ ਕੇ ਜਾਣਦਾ ਹੈ, ਪਰ ਜਦੋਂ ਸਿੱਖ ਭੇਖ ਦੇ ਲੋਕ ਆਪਣੇ ਜੀਵਨ ਵਿਚ ਹਿੰਦੂਮਤ ਦੀਆਂ ਉਕਤ ਸਾਰੀਆਂ ਰੀਤਾਂ-ਰਸਮਾਂ ਖ਼ੁਸ਼ੀ ਨਾਲ ਕਰਦੇ ਹਨ ਤਾਂ ਉਹ ਆਪਣੇ ਆਪ ਨੂੰ ਸਿੱਖ ਕਿਵੇਂ ਸਮਝਦੇ ਹਨ? ਹਿੰਦੂ ਧਰਮ ਦਾ ਸਭ ਕੁੱਝ ਲੈ ਕੇ ਫਿਰ ਹਿੰਦੂ ਲੋਕਾਂ ਦੀ ਨਿੰਦਾ ਕਰਨੀ ਸਿਆਣਪ ਦੀ ਨਿਸ਼ਾਨੀ ਨਹੀਂ ਹੈ।

✅ ਜੇਕਰ ਆਪਣੇ ਆਪ ਨੂੰ #ਸਿੱਖੀ ਸਮਝਣ ਵਾਲੇ ਲੋਕ, ਸੰਸਾਰ ਦੇ ਲੋਕਾਂ ਨਾਲੋਂ ਨਿਆਰੇ ਸਾਬਤ ਕਰਨਾ ਚਾਹੁੰਦੇ ਹਨ ਤਾਂ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਉੱਤੇ ਚਲਣ ਦੀ ਹਿੰਮਤ ਕਰ ਕੇ ਦਿਖਾਉਣੀ ਪਵੇਗੀ ਕਿਉਂਕਿ ਸਿੱਖਾਂ ਦਾ ਨਿਆਰਾਪਣ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਚੱਲ ਕੇ ਹੀ ਬਰਕਰਾਰ ਰਹਿ ਸਕਦਾ ਹੈ। ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top