💋 #ਅਸ਼ਲੀਲਤਾ, #ਜਿਸਮ #ਫ਼ਰੋਸ਼ੀ ਅਤੇ #ਅਖੌਤੀ
#ਦਸਮ #ਗ੍ਰੰਥ ⛔
-: ਸੰਪਾਦਕ ਖ਼ਾਲਸਾ ਨਿਊਜ਼
15 June 2025
#KhalsaNews #vulgarity #Reels #dasamgranth #mehron
⚠️
ਕੀ ਸਿਰਫ ਜਿਸਮ ਦਿਖਾਉਣ ਵਾਲੇ ਕਸੂਰਵਾਰ ਹਨ? ਜਿਹੜੇ ਦੇਖ ਰਹੇ, ਉਹ ਨਹੀਂ? ਤੇ
ਇਨ੍ਹਾਂ ਨੂੰ ਰੋਕਣ ਵਾਲੇ, ਅਸ਼ਲੀਲ ਗ੍ਰੰਥ ਨੂੰ ਗੁਰੂ ਦੀ ਬਾਣੀ ਆਖਮੱਥਾ ਵੀ ਟੇਕੀ
ਜਾਂਦੇ, ਉਨ੍ਹਾਂ ਬਾਰੇ ਕੀ?
✅ ਸ. ਗੁਰਦੇਵ ਸਿੰਘ ਸੱਧੇਵਾਲੀਆ ਦਾ ਮਈ 2013 ਦਾ ਲਿਖਿਆ ਲੇਖ ਸਾਹਮਣੇ ਆਇਆ,
ਜਿਸ ਵਿੱਚ ਉਨ੍ਹਾਂ ਨੇ ਬਾਖੂਬ ਲਿਖਿਆ ਕਿ...
------------
💕 #ਅਸ਼ਲੀਲਤਾ ਦਾ ਸਭ ਤੋਂ ਵੱਡਾ ਤੇ
ਦੁਖਦਾਈ ਪਹਿਲੂ ਇਹ ਹੈ ਕਿ ਇਹ ਸਾਡੇ ਧਾਰਮਿਕ ਅਸਥਾਨਾਂ ਦੀਆਂ ਬਰੂਹਾਂ ਵੀ ਟੱਪ
ਆਈ ਹੈ। ਜਿਵੇਂ ਹਿੰਦੂ ਨੇ ਤਰ੍ਹਾਂ ਤਰ੍ਹਾਂ ਦੇ ਸੈਕਸੀ ਆਸਣਾਂ ਵਾਲੇ ਖਜੂਰਾਹੋ
ਦੇ ਮੰਦਰ ਨੂੰ ਧਾਰਮਿਕ ਅਸਥਾਨ ਮੰਨ ਲਿਆ, ਪਾਰਬਤੀ ਦਾ ਪੈਰ ਦੇਖ ਬ੍ਰਹਮਾ ਦੇ
ਬੀਰਜ ਛੁੱਟ ਜਾਣ, ਜਲੰਧਰ ਵਰਗੇ ਦੀ ਪਤਨੀ ਨਾਲ ਬਲਾਤਕਾਰ ਕਰਨ ਵਾਲੇ ਵਿਸ਼ਨੂੰ,
ਭਗਵਤ ਪੁਰਾਣ ਦੀਆਂ ਕ੍ਰਿਸ਼ਨ ਦਾ ਗੋਪੀਆਂ ਦੇ ਕੱਪੜੇ ਚੁਰਾਉਂਣ ਵਰਗੀਆਂ ਕਹਾਣੀਆਂ
ਨੂੰ ਧਰਮ ਮੰਨ ਲਿਆ, ਉਸ ਵਲ ਵੇਖ ਉਹੀ ਹਾਲ ਸਿੱਖਾਂ ਅਪਣਾ ਕਰ ਲਿਆ, ਜਦ ਉਨਹੀਂ
ਭੰਗ ਅਤੇ ਅਫੀਮ ਖਾ ਕੇ ਮੰਜੇ ਤੋੜਨ ਵਾਲੀਆਂ ਕਹਾਣੀਆਂ, ਪਤੀ ਤੋਂ ਮਹਿੰਦੀ ਲਵਾ
ਕੇ ਯਾਰ ਨਾਲ ਖੇਹ ਖਾਣ ਵਰਗੀਆਂ ਕਹਾਣੀਆਂ, ਗੁਰੂ ਬਾਜਾਂ ਵਾਲੇ ਨੂੰ ਲੋਕਾਂ ਦੀਆਂ
ਕੰਧਾਂ ਟੱਪਣ ਵਰਗੀਆਂ ਗੰਦੀਆਂ ਕਹਾਣੀਆਂ ਨੂੰ ਧਰਮ ਦਾ ਨਾਂ ਦੇ ਲਿਆ ਅਤੇ ਅਜਿਹੇ
ਗਰੰਥ ਨੂੰ ਗੁਰਦੁਆਰਿਆਂ ਵਿੱਚ ਸਜਾ ਲਿਆ, ਤਾਂ ਅੱਜ ਅਸੀਂ ਇਨ੍ਹਾਂ ਹਨੀਆਂ-ਹਾਰਡਾਂ
ਦਾ ਕਿਹੜੇ ਮੂੰਹ ਸਿਆਪਾ ਕਰੀਏ?
❓ ਅੱਜ ਇੱਕ ਖੁਲ੍ਹਾ #ਸਵਾਲ ਸਾਡੇ ਸਭ ਦੇ ਸਾਹਮਣੇ
ਹੈ ਕਿ ਲੱਚਰ ਗਾਇਕਾਂ ਦੀ ਅਸ਼ਲੀਲਤਾ ਅਤੇ ਲੱਚਰਤਾ ਕਾਰਨ ਸਾਡੀਆਂ ਨਸਲਾਂ
ਤਬਾਹ ਹੋ ਰਹੀਆਂ ਹਨ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਬਰਬਾਦੀ ਸਾਡੀਆਂ ਬਰੂਹਾਂ
ਤੇ ਦਸਤਕ ਦੇ ਰਹੀ ਹੈ ਤਾਂ ਜਦ ਅਸੀਂ ਲੜਨਾ ਹੈ ਤਾਂ ਸਾਡੇ ‘ਧਾਰਮਿਕ’ ਲੋਕਾਂ ਦੀ
ਪਹੁੰਚ ਕੀ ਹੈ। ਜੇ ਕੱਲ ਨੂੰ ਇਹ ਮਸਲਾ ਅਕਾਲ ਤਖਤ ਉਪਰ ਜਾਂਦਾ ਹੈ ਤਾਂ ਉਨ੍ਹਾਂ
ਦਾ ਅਸ਼ਲੀਲਤਾ ਬਾਰੇ ਮਾਪਡੰਦ ਕੀ ਹੈ ਜਾਂ ਕੋਈ ਵੀ ਨਹੀਂ? ਹਨੀ ਜਾਂ ਹਾਰਡ ਨੂੰ
ਲੂੰਗੀਆਂ ਵਾਲੇ ਜਾਂ ਧੁੰਮਾ ਪਾਰਟੀ ਜਾਂ ਭੰਗ ਪੀਣੇ ਨਿਹੰਗ ਕੀ ਕੋਈ ਜਵਾਬ ਦੇ
ਵੀ ਸਕਣਗੇ ਜੇ ਧਾਰਮਿਕ ਅਸਥਾਨਾਂ ਉਪਰ ਸਜਾਈ ਗਈ ਅਸ਼ਲੀਲਤਾ ਦੀ ਗੱਲ ਕਰਦੇ ਹਨ?
ਪਰ ਮੈਂ ਭੁੱਲ ਗਿਆ। ਉਨ੍ਹਾਂ ਲਈ ਤਾਂ ਅਸ਼ਲੀਲਤਾ ਹੈ ਹੀ ਨਹੀਂ, ਇਹ ਤਾਂ ਸਾਡੇ
‘ਬੇਸਮਝਾਂ’ ਵਾਸਤੇ ਹੈ, ਜਿੰਨਾ ਨੂੰ ਅਖੌਤੀ ‘ਦਸਮ ਗ੍ਰੰਥ’ ਸਮਝ ਨਹੀਂ ਆ ਰਿਹਾ!
ਨਹੀਂ?
------------
❎ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਇੱਕ ਕੂੜ੍ਹ ਤੇ ਅਸ਼ਲੀਲ ਰਚਨਾਵਾਂ ਦਾ
ਪੋਥਾ ਹੈ ਕੁੱਝ ਕੁ ਵੰਨਗੀ ਹੇਠਾਂ ਪਾ ਰਹੇ ਹਾਂ, ਤੁਸੀਂ ਪੜ੍ਹ ਕੇ ਆਪ ਫੈਸਲਾ
ਕਰੋ ਕਿ ਕੀ ਏਹ ਰਚਨਾ ਗੁਰੂ ਗੋਬਿੰਦ ਸਿੰਘ ਦੀ ਹੋ ਸਕਦੀ ਹੈ ?
▪️ ਪੰਨਾਂ 2122, ਸਤਰ 14
ਕੈ ਤੁਹਿ ਕਾਟਿ ਕਰੈ ਸਤ ਖੰਡਾ ॥ ਕੈ ਦੈ ਮੋਰਿ ਭਗ ਬਿਖੈ ਲੰਡਾ ॥੧੧॥
ਅਰਥ:- ਮੇਰੀ ਭਗ ਵਿਚ ਆਪਣਾ ਲੰ... ਦੇਹ, ਨਹੀਂ ਤਾਂ ਮੈਂ ਤੇਰੇ ਸੱਤ ਟੁਕੜੇ ਕਰ
ਦਿਆਂਗੀ।
▪️ ਪੰਨਾਂ 2210, ਸਤਰ 13
ਪ੍ਰਥਮ ਜਾਰ ਜਬ ਧਕਾ ਲਗਾਯੋ ॥ ਤਬ ਰਾਨੀ ਲੈ ਢੋਲ ਬਜਾਯੋ ॥
ਜਬ ਤਿਹ ਲਿੰਗ ਸੁ ਭਗ ਤੇ ਕਾਢਾ ॥ ਤ੍ਰਿਯ ਦਿਯ ਢੋਲ ਢਮਾਕਾ ਗਾਢਾ ॥੧੦॥
▪️ ਪੰਨਾਂ 2218, ਸਤਰ 10
ਆਸਨ ਭਾਤਿ ਭਾਤਿ ਕੇ ਲੇਹੀ ॥ ਆਲਿੰਗ ਚੁੰਬਨ ਦੋਈ ਦੇਹੀ ॥
ਰਸਿ ਰਸਿ ਕਸਿ ਨਰ ਕੇਲ ਕਮਾਇ ॥ ਲਪਟਿ ਲਪਟਿ ਤਰੁਨੀ ਤਰ ਜਾਇ ॥੯॥
▪️ ਪੰਨਾਂ 2222, ਸਤਰ 13
ਅਧਿਕ ਭੋਗ ਤਿਹ ਸਾਥ ਮਚਾਯੋ ॥ ਭਾਤ ਭਾਤਿ ਰਸ ਕੇਲ ਕਮਾਯੋ ॥
ਚੁੰਬਨ ਔਰ ਅਲਿੰਗਨ ਲੀਨੋ ॥ ਭਾਤਿ ਅਨਿਕ ਤ੍ਰਿਯ ਕੋ ਸੁਖ ਦੀਨੋ ॥੪॥
▪️ ਪੰਨਾਂ 2225, ਸਤਰ 1
ਰਸਿ ਗਯੋ ਮੀਤ ਨ ਛੋਰਾ ਜਾਇ ॥ ਭਾਤਿ ਭਾਤਿ ਭੋਗਤ ਲਪਟਾਇ ॥
ਚੁੰਬਨ ਔਰ ਅਲਿੰਗਨ ਲੇਈ ॥ ਅਨਿਕ ਭਾਤਿ ਤਨ ਆਸਨ ਦੇਈ ॥੫॥
▪️ ਪੰਨਾਂ 2228, ਸਤਰ 1
ਆਸਨ ਔਰ ਅਲਿੰਗਨ ਚੁੰਬਨ ਆਜੁ ਭਲੇ ਤੁਮਰੇ ਕਸਿ ਲੈ ਹੌ ॥
ਰੀਝਿ ਹੈ ਜੌਨ ਉਪਾਇ ਗੁਮਾਨੀ ਤੈ ਤਾਹਿ ਉਪਾਇ ਸੋ ਤੋਹਿ ਰਿਝੈ ਹੌ ॥
ਪੋਸਤ ਭਾਗ ਅਫੀਮ ਸਰਾਬ ਖਵਾਇ ਤੁਮੈ ਤਬ ਆਪੁ ਚੜੈ ਹੌ ॥
ਕੋਟ ਉਪਾਵ ਕਰੌ ਕ੍ਯੋ ਨ ਮੀਤ ਪੈ ਕੇਲ ਕਰੇ ਬਿਨੁ ਜਾਨ ਨ ਦੈ ਹੌ ॥੧੩॥
▪️ ਪੰਨਾਂ 2228, ਸਤਰ 13
ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾ ਤਰ ਦਿਯੋ ਬਨਾਇ ॥
ਚੁੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਤਿਹ ਭਗ ਮੋ ਭਏ ॥੨੪॥
▪️ ਪੰਨਾਂ 2228, ਸਤਰ 14
ਭਗ ਮੋ ਲਿੰਗ ਦਿਯੋ ਰਾਜਾ ਜਬ ॥ ਰੁਚਿ ਉਪਜੀ ਤਰਨੀ ਕੇ ਜਿਯ ਤਬ ॥
ਲਪਟਿ ਲਪਟਿ ਆਸਨ ਤਰ ਗਈ ॥ ਚੁੰਬਨ ਕਰਤ ਭੂਪ ਕੇ ਭਈ ॥੨੫॥
🚫 ਹੋਰ ਤਾਂ ਹੋਰ ਆਮ ਜ਼ਿੰਦਗੀ ਵਿੱਚ 99% ਪੰਜਾਬੀ ਤੇ ਸਿੱਖ ਅਖਵਾਉਣ ਵਾਲੇ
ਮਾਂ-ਭੈਣ ਦੀਆਂ #ਗਾਹਲ਼ਾਂ ਕੱਢਦੇ ਹਨ... ਕੀ ਉਹ ਅਸ਼ਲੀਲਤਾ ਨਹੀਂ? ਖ਼ਾਲਸਾ ਨਿਊਜ਼
ਜਿਸਮ ਫਰੋਸ਼ੀ ਦੇ ਖਿਲਾਫ ਹੈ, ਧਰਮ ਦੇ ਨਾਂ 'ਤੇ ਪਰੋਸੀ ਜਾ ਰਹੀ ਗੰਦਗੀ ਦੇ ਵੀ
ਖਿਲਾਫ ਹੈ, ਕਤਲ ਕਰਨਾ, ਮਾਰਣ ਦੀਆਂ ਧਮਕੀਆਂ ਦੇਣ ਨਾਲ ਕੁੱਝ ਚਿਰ ਲਈ ਠੱਲ ਪਾਈ
ਜਾ ਸਕਦੀ ਹੈ, ਪਰ ਇਹ ਕੋਈ ਸਥਾਈ ਹੱਲ ਨਹੀਂ, ਜਦੋਂ ਅਸੀਂ ਆਪ ਗੁਰਬਾਣੀ ਨੂੰ
ਵਿਚਾਰ ਕੇ ਆਪਣਾ ਜੀਵਨ ਨਹੀਂ ਸੁਧਾਰਦੇ।
👳♂️ ਸਿੱਖਾਂ ਦੀ ਸਭ ਤੋਂ ਵੱਡਾ ਸਮੱਸਿਆ ਹੈ ਗੁਰੂ ਤੋਂ, ਗੁਰਬਾਣੀ ਤੋਂ ਦੂਰ
ਹੋਣਾ, ਤੇ ਫੁਕਰੇ ਲੋਕਾਂ, ਹੁਲੱੜਬਾਜ਼ਾਂ ਆਦਿ ਨੂੰ ਆਪਣਾ #ਰਾਹ #ਦਸੇਰਾ ਸਮਝ ਕੇ
ਇੱਕ ਦਿਨ 'ਚ ਕਤਲੋਗਾਰਤ ਕਰਕੇ ਹੱਲ ਕੱਢਣਾ, ਬਜਾਇ ਕਿ ਗੁਰੂ ਦੀ ਸਿੱਖਿਆ ਨੂੰ
ਸੁਚੱਜੇ ਢੰਗ ਨਾਲ, ਪਿਆਰ ਨਾਲ, ਗਲਬਾਤ ਰਾਹੀਂ ਆਪਣੇ ਪਰਿਵਾਰਾਂ, ਗਲੀ ਮੁਹੱਲਿਆਂ,
ਪਿੰਡਾਂ, ਸ਼ਹਿਰਾਂ, ਦੇਸ਼ਾਂ ਤੱਕ ਦੂਰਅੰਦੇਸ਼ੀ ਨਾਲ ਲੰਮੀ ਸੋਚ ਲੈ ਕੇ ਵਰ੍ਹਿਆਂ
ਬੱਧੀ ਕੰਮ ਕਰਨਾ, ਜਿਸ ਨਾਲ ਸਥਾਈ ਹੱਲ ਹੋਣ।
🎯 ਪਰ ਸਾਨੂੰ Fast Food ਖਾਣ ਦੀ ਦੀ ਤਰ੍ਹਾਂ, ਹਰ ਇੱਕ ਮਸਲੇ ਦਾ ਹੱਲ ਅੱਜ
ਹੀ ਫਟਾਫਟ ਚਾਹੀਦਾ ਹੈ, ਆਪਣੀਆਂ ਗ਼ਲਤੀਆਂ ਨੂੰ ਕਦੇ ਵੀ ਨਾ ਮੰਨਣ ਦੀ, ਕੀਤੀਆਂ
ਗ਼ਲਤੀਆਂ ਨੂੰ ਨਾ ਪੜਚੋਲਣ ਦੀ, ਸਗੋਂ ਗ਼ਲਤੀਆਂ ਨੂੰ ਸਿਧਾਂਤ ਬਣਾ ਪੇਸ਼ ਕਰਣ ਦੀ
ਭੈੜੀ ਆਦਤ ਪੈ ਚੁਕੀ ਹੈ, ਜਿਸ ਕਾਰਣ ਸਿੱਖੀ, ਪੰਜਾਬੀਅਤ, ਸਭਿਆਚਾਰ ਦਾ #ਬੇੜਾ
#ਗਰਕ ਹੋ ਰਿਹਾ ਹੈ।
🌐 #ਖ਼ਾਲਸਾ #ਨਿਊਜ਼ ਨੂੰ ਗਿਆਤ ਹੈ ਕਿ ਇਸ ਲੇਖ ਹੇਠਾਂ ਵੀ ਕਈ ਹੁੱਲੜਬਾਜ਼ ਆਉਣਗੇ
ਤੇ ਅਸ਼ਲੀਲਤਾ ਨੂੰ ਰੋਕਣ ਵਾਲੇ ਕਥਿਤ "ਯੋਧੇ", ਅਸ਼ਲੀਲ ਗਾਹਲ਼ਾਂ ਹੀ ਕੱਢਣਗੇ...
ਪਰ ਸ਼ਾਨੂੰ ਕੋਈ ਪਰਵਾਹ ਨਹੀਂ, ਕਿਉਂ ਜੁ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡਾ
ਆਧਾਰ ਹੈ। ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥
🙏 ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ
॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|