👳♂️ ਸਿੱਖੋ ! ਕੀ ਸਾਰੀ ਉਮਰ ਧਰਮ ਦੇ ਨਾਂ ‘ਤੇ ਝੂਠ
ਬੋਲਦੇ ਰਹੋਗੇ ਜਾਂ ਕਦੇ ਸੱਚ ਬੋਲਣ ਦੀ ਹਿੰਮਤ ਵੀ ਕਰੋਗੇ?
🙏 ਬੇਨਤੀ ਹੈ ਕਿ ਸੰਸਾਰ ਭਰ ਦੇ ਗੁਰਦੁਆਰਿਆਂ, ਧਾਰਮਕ
ਸਮਾਗਮਾਂ, ਘਰਾਂ ਵਿਚ ਨਿਤਨੇਮ ਕਰਨ ਉਪਰੰਤ ਜਾਂ ਖੰਡੇ-ਬਾਟੇ ਦੀ ਪਾਹੁਲ ਛਕਾਉਣ
ਉਪਰੰਤ ਅਰਦਾਸ ਕਰਨ ਤੋਂ ਬਾਅਦ ਦੋਹਰਾ ਬੋਲਿਆ ਜਾਂਦਾ ਹੈ: ਸਭ ਸਿਖਨ ਕਉ ਹੁਕਮ
ਹੈ, ਗੁਰੂ ਮਾਨਿਓ ਗ੍ਰੰਥ।
💥 ਪਰ ਇਹ ਇਕ ਕੌੜਾ ਸੱਚ ਹੈ ਕਿ ਇਹ ਦੋਹਰਾ ਬੋਲਣ ਵਾਲੇ
ਸਾਰੇ ਹੀ ਸ਼ਰੇਆਮ ਕੋਰਾ ਝੂਠ ਬੋਲਦੇ ਹਨ ਕਿਉਂਕਿ ਕੋਈ ਵੀ ਗੁਰੂ ਗ੍ਰੰਥ ਸਾਹਿਬ
ਜੀ ਨੂੰ ਆਪਣਾ ਇਕੋ-ਇਕ ਗੁਰੂ ਮੰਨ ਕੇ, ਉਸ ਦੀ ਸਿੱਖਿਆ ਅਨੁਸਾਰ ਚੱਲਣ ਲਈ ਤਿਆਰ
ਨਹੀਂ ਹੈ। ਨੋਟ ਕਰੋ:-
🔹 1. ਗੁਰਦੁਆਰਿਆਂ ਵਿਚ ਗੁਰਗੱਦੀ (ਤਖ਼ਤ) ਉੱਤੇ ਗੁਰੂ
ਗ੍ਰੰਥ ਸਾਹਿਬ ਜੀ ਪ੍ਰਕਾਸ਼ ਦਾ ਹੁੰਦਾ ਹੈ। ਨਿਤਨੇਮ ਸਮੇਂ ਗੁਰੂ ਗ੍ਰੰਥ ਸਾਹਿਬ
ਜੀ ਦੀ ਗੁਰਬਾਣੀ ਜਪੁ ਅਤੇ ਅਨੰਦ ਪੜ੍ਹੀ ਜਾਂਦੀ ਹੈ, ਪਰ ਬਚਿੱਤਰ ਨਾਟਕ (ਦਸਮ
ਗ੍ਰੰਥ) ਦੀਆਂ ਰਚਨਾਵਾਂ ਜਾਪ, ਚੌਪਈ ਅਤੇ ਸਵੱਈਏ ਵੀ ਨਿਤਨੇਮ ਵਿਚ ਪੜ੍ਹੇ ਜਾਂਦੇ
ਹਨ। ਘਰਾਂ ਵਿਚ ਨਿਤਨੇਮ ਕਰਨ ਵਾਲੇ ਵੀ ਅਜਿਹਾ ਹੀ ਕਰਦੇ ਹਨ। ਦੋਹਰਾ ਬੋਲਣ ਵਾਲੇ
ਇਹ ਦੋਗ਼ਲੀ ਨੀਤੀ ਕਿਉਂ ਅਪਨਾਉਂਦੇ ਹਨ?
🔸 2. ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ
ਸਿੱਖ ਦੀ ਅਰਦਾਸ ਅਕਾਲ ਪੁਰਖ ਜਾਂ ਗੁਰੂ ਅੱਗੇ ਹੀ ਹੋ ਸਕਦੀ ਹੈ, ਪਰ ਜਿਹੜੀ
ਅਰਦਾਸ ਕੀਤੀ ਜਾਂਦੀ ਹੈ, ਉਹ ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾ-119 ‘ਤੇ ਦਰਜ
ਭਗਉਤੀ (ਦੁਰਗਾ ਮਾਤਾ) ਅਨੁਸਾਰ ਅਰੰਭ ਕੀਤੀ ਜਾਂਦੀ ਹੈ। ਦੋਹਰਾ ਬੋਲਣ ਵਾਲੇ ਇਹ
ਦੋਗ਼ਲੀ ਨੀਤੀ ਕਿਉਂ ਅਪਨਾਉਂਦੇ ਹਨ?
🔹 3. ਦੋਹਰਾ: ਸਭ ਸਿਖਨ ਕਉ ਹੁਕਮ ਹੈ, ਗੁਰੂ ਮਾਨਿਓ
ਗ੍ਰੰਥ। ਬੋਲਣ ਵਾਲੇ ਆਪ ਇਸ ਦੋਹਰੇ ਨੂੰ ਕਿਉਂ ਨਹੀਂ ਮੰਨਦੇ? ਗੁਰੂ ਗ੍ਰੰਥ
ਸਾਹਿਬ ਜੀ ਦੀ ਹਜ਼ੂਰੀ ਵਿਚ ਸ਼ਰੇਆਮ ਝੂਠ ਕਿਉਂ ਬੋਲਦੇ ਹਨ?
🔸 4. ਹਰੇਕ ਬੱਚੇ ਦਾ ਇਕ ਹੀ ਪਿਤਾ ਹੁੰਦਾ ਹੈ ਪਰ ਆਪਣੇ
ਆਪ ਨੂੰ ਸਿੱਖ ਸਮਝਣ ਵਾਲੇ ਲੋਕਾਂ ਨੇ ਆਪਣੇ ਦੋ ਪਿਤਾ: ਗੁਰੂ ਗ੍ਰੰਥ ਸਾਹਿਬ ਅਤੇ
ਬਚਿਤ੍ਰ ਨਾਟਕ (ਦਸਮ ਗ੍ਰੰਥ) ਕਿਵੇਂ ਬਣਾ ਲਏ ਹਨ? ਕੀ ਸਿੱਖ ਦੋਗ਼ਲੇ ਹਨ?
🔹 5. ਕੀ ਸੰਸਾਰ ਭਰ ਵਿਚ ਇਕ ਵੀ ਅਜਿਹਾ ਗੁਰਦੁਆਰਾ ਹੈ
ਜਿਸ ਦੇ ਪ੍ਰਬੰਧਕ ਅਤੇ ਪਰਚਾਰਕ ਦੋਹਰਾ: ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ
ਗ੍ਰੰਥ। ਅਨੁਸਾਰ ਆਪ ਚਲਦੇ ਹੋਣ ਅਤੇ ਦੋਹਰੇ ਅਨੁਸਾਰ ਪਰਚਾਰ ਕਰਦੇ ਹੋਣ?
🔸 6. ਕੀ ਇਹ ਦੋਹਰਾ ਪੜ੍ਹਣਾ ਬੰਦ ਕਰ ਦੇਣਾ ਚਾਹੀਦਾ ਹੈ
ਜਾਂ ਇਸ ਦੀ ਥਾਂ ਦੋਹਰਾ: ਸਭ ਸਿਖਨ ਕਉ ਹੁਕਮ ਹੈ, ਗੁਰੂ ਮਾਨਿਓ ਦੋ ਗ੍ਰੰਥ।
ਪੜ੍ਹਣਾ ਚਾਹੀਦਾ ਹੈ?
🔹 7. ਕੀ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ
ਦਾ ਫ਼ੁਰਮਾਨ :- ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥੩॥ (ਗੁ.ਗ੍ਰੰ.ਸਾ.ਪੰਨਾ-488)
ਅਨੁਸਾਰ ਕਦੇ ਸੱਚ ਵੀ ਬੋਲਣਗੇ ਜਾਂ ਸਾਰੀ ਉਮਰ ਧਰਮ ਦੇ ਨਾਂ ‘ਤੇ ਝੂਠ ਹੀ ਬੋਲਦੇ
ਰਹਿਣਗੇ?
🔰 ਜੋ ਰਸਤਾ ਗੁਰੂ ਸਮਝਾਉਂਦਾ ਹੈ ਉਸ ਰਸਤੇ‘ਤੇ ਸਿੱਖ
ਸੇਵਕਾਂ ਵਾਂਗ ਚਲਣਗੇ ਜਾਂ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ ਅਤੇ
ਗੁਰ-ਨਿੰਦਕ ਬਣ ਕੇ ਸਾਰੀ ਉਮਰ ਗੁਰੂ ਦੀ ਸ਼ਰੇਆਮ ਤੌਹੀਨ ਹੀ ਕਰਦੇ ਰਹਿਣਗੇ?