💥 "ਏਕ ਗ੍ਰੰਥ-ਏਕ ਪੰਥ - ਸੇਵਾ ਜਾਂ
ਸਾਜ਼ਿਸ਼" ਲੇਖ ਸਬੰਧੀ ਗੁਰਚਰਣਜੀਤ ਸਿੰਘ ਲਾਂਬਾ ਨੂੰ ਸਵਾਲ💥
-: ਸਰਬਜੀਤ ਸਿੰਘ ਸੈਕਰਾਮੈਂਟੋ
13.07.2025
#KhalsaNews #SarabjeetSingh #sacramento #Lamba
ਸ.
ਗੁਰਚਰਨਜੀਤ ਸਿੰਘ ਜੀ ਲਾਂਬਾ ਜੀ,
ਵਾਹਿ ਗੁਰੂ ਜੀ ਕਾ ਖਾਲਸਾ॥
ਵਾਹਿ ਗੁਰੂ ਜੀ ਕੀ ਫਤਹਿ॥
ਸ. ਗੁਰਚਰਨਜੀਤ ਸਿੰਘ ਜੀ, ਪਿਛਲੇ ਕਈ ਦਿਨਾਂ ਤੋਂ ਆਪ ਜੀ ਦੀ ਇਕ ਲਿਖਤ, ‘ਏਕ
ਗ੍ਰੰਥ-ਏਕ ਪੰਥ- ਸੇਵਾ ਜਾਂ ਸਾਜ਼ਿਸ਼’, ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਲੇਖ
ਕਿਸੇ ਅਖ਼ਬਾਰ ਦੀ ਸੰਪਾਦਕੀ ਹੈ, ਆਪ ਜੀ ਦੇ ਨਾਲ ਨਾਮ ਵੀ ‘ਗੈਸਟ ਏਡੀਟਰ’ ਲਿਖਿਆ
ਹੋਇਆ ਹੈ। ਤੁਹਾਡੇ ਵੱਲੋਂ ਲਿਖੇ ਨਿਮਰਤਾ ਭਰੇ ਸ਼ਬਦ, “ਬੇਨਤੀ ਹੈ ਕਿ ਇਸ ਅਹਿਮ
ਲੇਖ ਬਾਰੇ ਆਪਣੇ ਵਿਚਾਰ ਜਰੂਰ ਦੇਣ ਦੀ ਕਿਰਪਾ ਕਰਨੀ ਜੀ”, ਤੋਂ ਪ੍ਰਭਾਵਤ ਹੋ
ਕੇ, ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਅਖ਼ਬਾਰ ਦਾ ਨਾਮ ਅਤੇ ਈ ਮੇਲ ਪਤਾ
ਦੱਸਿਆ ਜਾਵੇ ਤਾਂ ਜੋ ਵਿਚਾਰ ਭੇਜੇ ਜਾ ਸਕਣ। ਪਰ ਆਪ ਜੀ ਨੇ ਕੋਈ ਹੁੰਗਾਰਾ ਨਹੀਂ
ਭਰਿਆ।
ਇਸੇ ਦੌਰਾਨ ਪਟਿਆਲਾ ਤੋਂ ਛਪਦੀ ‘ਚੜਦੀ ਕਲਾ’ ਨਾਮ ਦੀ ਅਖ਼ਬਾਰ ਵਿੱਚ ਵੀ ਤੁਹਾਡਾ
ਇਹ ਲੇਖ ਛਪਣ ਦੀ ਜਾਣਕਾਰੀ ਮਿਲੀ ਤਾਂ ਮੈਂ ਆਪਣੇ ਵਿਚਾਰ ਉਨ੍ਹਾਂ ਨੂੰ ਭੇਜ
ਦਿੱਤੇ। ਪਰ, ਇਕ ‘ਖਾਸ ਰੰਗ ਦੀ ਪੱਤਰਕਾਰੀ’ ਦਾ ਸਬੂਤ ਦਿੰਦਿਆਂ, ਉਨ੍ਹਾਂ ਨੇ
ਮੇਰੇ ਵਿਚਾਰਾਂ ਨੂੰ ਥਾਂ ਨਹੀਂ ਦਿੱਤੀ। ਬੀਤੇ ਕੱਲ, ਤੁਹਾਡੇ ਵੱਲੋਂ ਅਸਿੱਧੇ
ਤਰੀਕੇ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕਜਦੋਂ ਪੈੜ ਕੱਢੀ ਤਾਂ ਜਾਣਕਾਰੀ
ਮਿਲੀ ਕਿ ‘ਰੋਜ਼ਾਨਾ ਪੰਜ ਆਬ’ ਜਰਮਨ ਤੋਂ ਛਪਦੀ ਹੈ। ਆਪ ਜੀ ਨੂੰ ਨਵੀ ਅਖ਼ਬਾਰ
ਦੀਆਂ ਬਹੁਤ-ਬਹੁਤ ਵਧਾਈਆਂ।
ਸ. ਗੁਰਚਰਨਜੀਤ ਸਿੰਘ ਜੀ, ਤੁਸੀਂ ਆਪਣੇ ਲੇਖ (ਸੰਪਾਦਕੀ) ‘ਏਕ ਗ੍ਰੰਥ - ਏਕ
ਪੰਥ-ਸੇਵਾ ਜਾਂ ਸਾਜ਼ਿਸ਼’ ਵਿੱਚ ਕੇਸਰ ਸਿੰਘ ਛਿੱਬਰ ਦੇ ਹਵਾਲੇ ਨਾਲ, ਸੰਮਤ 1755
ਬਿ: ਦੀ ਘਟਨਾ ਦਾ ਜਿਕਰ ਕਰਦੇ ਹੋਏ ਲਿਖਿਆ ਹੈ,“ਉਥੇ ਦੋ ਗ੍ਰੰਥ ਸਨ ਅਤੇ ਸਿੱਖਾਂ
ਨੇ ਸਤਿਗੁਰ ਜੀ ਨੂੰ ਬੇਨਤੀ ਕੀਤੀ ਕਿ ਇਨਹਾਂ ਦੋਨਾਂ ਨੂੰ ਰਲਾ ਦਿੱਤਾ ਜਾਵੇ।
ਕਲਗੀਧਰ ਪਿਤਾ ਦਾ ਜਵਾਬ ਬਹੁਤ ਸਪੱਸ਼ਟ ਸੀ ਅਤੇ ਦੋਹਾਂ ਗ੍ਰੰਥਾਂ ਦੇ ਰੁਤਬੇ ਨੂੰ
ਪੂਰੀ ਤਰ੍ਹਾਂ ਸਪੱਸ਼ਟ ਕਰ ਦਿੰਦਾ ਹੈ”।
ਸੰਮਤ ਸਤਾਰਾਂ ਸੈ ਪਚਵੰਜੇ ਸਿਖਾਂ ਸਾਹਿਬ ਆਗੈ ਬਿਨਤੀ ਸੀ ਕੀਤੀ।
ਗ੍ਰੀਬ ਨਿਵਾਜ਼ ! ਜੇ ਬਚਨ ਹੋਵੇ ਤਾਂ ਦੁਹਾਂ ਗ੍ਰੰਥਾਂ ਦੀ ਜਿਲਦ ਚਾਹੀਐ ਇਕ ਕਰ
ਲੀਤੀ।
ਸਾਹਿਬ ਬਚਨ ਕੀਤਾ, `ਆਦਿ ਗੁਰੂ ਹੈ ਗ੍ਰੰਥ।
ਇਹ ਅਸਾਡੀ ਹੈ ਖੇਡ, ਜੁਦਾ ਰਹੇ ਮਨ ਮੰਥ।੩੯੯। (ਦਸਵਾਂ ਚਰਣ)
(ਨੋਟ:- ਇਸ ਛੰਦ ਦਾ ਨੰਬਰ ੩੯੯ ਨਹੀਂ ੩੮੯ ਹੈ, ਪੰਨਾ 161)
ਗੁਰਚਰਨਜੀਤ ਸਿੰਘ ਜੀ, ਹੁਣ ਜੇ ‘ਸੰਮਤ ਸਤਾਰਾਂ ਸੈ ਪਚਵੰਜਾ’ (1698ਈ:) ਦੀ ਇਸ
ਸਾਖੀ ਨੂੰ ਸੱਚ ਮੰਨ ਲਿਆ ਜਾਵੇ ਤਾਂ ਅਸੀਂ ਦਾਵੇ ਨਾਲ ਕਹਿ ਸਕਦੇ ਹਾਂ ਕਿ,
ਕੇਸਰ ਸਿੰਘ ਛਿੱਬਰ ਇਸ ਘਟਨਾ ਦਾ ਚਸ਼ਮਦੀਦ ਗਵਾਹ ਨਹੀਂ ਹੈ। ਕੇਸਰ ਸਿੰਘ ਛਿੱਬਰ
ਦਾ ਜਨਮ 1715 ਈ: ਵਿੱਚ ਹੋਇਆ ਸੀ ਅਤੇ‘ਬੰਸਾਵਲੀਨਾਮਾ’ 1769 ਈ: ਵਿੱਚ ਲਿਖਿਆ
ਗਿਆ ਸੀ। ਸਪੱਸ਼ਟ ਹੈ ਕਿ ਕੇਸਰ ਸਿੰਘ ਛਿੱਬਰ ਨੇ ਸੁਣੀ-ਸੁਣਾਈ ਵਾਰਤਾ ਹੀ ਲਿਖੀ
ਹੈ।
ਅੱਗੇ ਆਪ ਜੀ ਲਿਖਦੇ ਹੋ, “ਸੰਮਤ ੧੭੫੫ (ਈ ਸੰਨ੧੬੯੮) ਖਾਲਸੇ ਦੀ ਸਿਰਜਨਾ ਤੋਂ
ਇਕ ਸਾਲ ਪਹਿਲਾ”, ਇਸ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਖਾਲਸੇ ਦੀ ਸਿਰਜਨਾ
ਸੰਮਤ 1755 ਬਿਕ੍ਰਮੀ ਤੋਂ ਇਕ ਸਾਲ ਪਿਛੋਂ ਭਾਵ, ਸੰਮਤ 1756 ਬਿ, (1699 ਈ:)
ਵਿੱਚ ਹੋਈ ਸੀ। ਜੋ ਕਿ ਸਹੀ ਹੈ। ਪਰ ਕੇਸਰ ਸਿੰਘ ਛਿੱਬਰ ਲਿਖਦਾ ਹੈ,
“ਸੰਮਤ ਸਤਾਰਾ ਸੈ ਚਉਰੰਜਾ ਗਏ...ਬਚਨ ਕੀਤਾ ਕਟੋਰਾ ਸੁਚੇਤ ਕਰਕੇ ਜਲ ਲੈ ਆਉ’।
(ਪੰਨਾ 153) ਇਸ ਦਾ ਭਾਵ ਹੈ ਕਿ ਖਾਲਸੇ ਦੀ ਸਿਰਜਨਾ ਸੰਮਤ 1754 ਬਿਕ੍ਮੀ
(1697 ਈ:) ਵਿੱਚ ਕੀਤੀ ਗਈ ਸੀ। ਇਸ ਸਬੰਧੀ ਆਪ ਜੀਦਾ ਕੀ ਵਿਚਾਰ ਹੈ, ਕੀ ਆਪ
ਜੀ ਇਸ ਨਾਲ ਸਹਿਮਤ ਹੋ?
ਹਾਂ! ਸੱਚ ਇਕ ਹੋਰ ਗੱਲ, ਸ. ਗੁਰਚਰਨਜੀਤ ਸਿੰਘ ਜੀ, ਕੇਸਰ ਸਿੰਘ ਛਿੱਬਰ ਵੱਲੋਂ
ਖੰਡੇ ਦੀ ਪਹੁਲ ਤਿਆਰ ਕਰਨ ਵੇਲੇ, ਦੋ ਬਾਣੀਆਂ ਪੜ੍ਹਨ ਦਾ ਹੀ ਜਿਕਰ ਹੈ।
ਜਪੁ ਅਤੇ ਅਨੰਦ ਰਸਨੀਂਕਰਿਉਚਾਰੁ।
ਤਾਂ ਦਿਵਾਨ ਸਾਹਿਬ ਚਮਦ, ਹੱਥ ਜੋੜ ਖਲੋਤਾ ਵਿਚਿ ਦਰਬਾਰ।
ਇਸ ਬਾਰੇ ਆਪ ਜੀ ਦੀ ਖੋਜ ਕੀ ਕਹਿੰਦੀ ਹੈ? ਉਸ ਵੇਲੇ ਦੋ ਬਾਣੀਆਂ ਪੜ੍ਹੀਆਂ ਗਈਆਂ
ਤਾਂ ਵੱਧ-ਘੱਟ? ਕਿਹੜੀ-ਕਿਹੜੀ ਬਾਣੀ ਪੜ੍ਹੀ ਗਈ ਸੀ? ਇਹ ਜਾਣਕਾਰੀ ਸਾਂਝੀ ਕਰਨ
ਦੀ ਖੇਚਲ ਵੀ ਝੱਲ ਲੈਣੀ ਜੀ।
ਗੁਰਚਰਨਜੀਤ ਸਿੰਘ ਲਾਂਬਾ ਦੇ ਬਚਨ, “ਸੋ ਏਕ ਗ੍ਰੰਥ-ਏਕ ਪੰਥ ਕਹਿਣਾ ਸਿੱਖੀ `ਤੇ
ਸਿੱਧਾ ਹਮਲਾ ਹੈ। ਇਹ ਹੁੱਜਤ ਸਭ ਤੋਂ ਪਹਿਲਾਬਾਬੂ ਤੇਜਾ ਸਿੰਘ ਭਸੌੜ ਨੇ ਸ਼ੁਰੂ
ਕੀਤੀ ਅਤੇ ਪੰਥ ਵਿੱਚੋਂ ਦਰ-ਬਦਰ ਕੀਤਾ ਗਿਆ। ਉਪ੍ਰੰਤ ਪੰਥ `ਚੋ ਛੇਕੇ ਦਰਸ਼ਨ
ਸਿੰਘ ਰਾਗੀ ਨੇ ਤਾਂ ਇਸ ਲਈ ਇਕ ਮੁਹਿੰਮ ਹੀ ਵਿੱਢ ਦਿੱਤੀ। ਹੁਣ ਗਾਹੇ ਬਗਾਹੇ
ਉਸ ਦੇ ਪੈਰੋਕਾਰ ਸਿੱਧੇ-ਅਸਿੱਧੇ ਰੂਪ ਵਿੱਚ ਇਹ ਰਾਗ ਅਲਾਪਦੇ ਰਹਿੰਦੇ ਹਨ”।
ਲਾਂਬਾ ਜੀ, ਇਥੇ ਤੁਸੀਂ ਬਾਬੂ ਤੇਜਾ ਸਿੰਘ ਭਸੌੜ ਅਤੇ ਪ੍ਰੋ ਦਰਸ਼ਨ ਸਿੰਘ ਨੂੰ
ਪੰਥ `ਚ ਛੇਕੇ ਜਾਣ ਦਾ ਹਵਾਲਾ ਦੇ ਕੇ, ( ਗਿਆਨੀ ਭਾਗ ਸਿੰਘ ਅੰਬਾਲਾ ਨੂੰ ਕਿਵੇਂ
ਭੁੱਲ ਗਏ?) ਮੌਜੂਦਾ ਸਮੇਂ ਦੌਰਾਨ ਅਖੌਤੀ ਦਸਮ ਗ੍ਰੰਥ ਦਾ ਸੱਚ ਸੰਗਤਾਂ ਸਾਹਮਣੇ
ਲਿਆਉਣ ਵਾਲਿਆਂ ਨੂੰ ਅਸਿੱਧੇ ਰੂਪ ਵਿੱਚ ਧਮਕੀ ਦਿੱਤੀ ਹੈ।
▪️ ਲਾਂਬਾ ਜੀ, ਕੀ ਇਹ ਸੱਚ ਨਹੀਂ ਕਿ ਤੁਸੀਂ ਇਕ ਘੰਟੇ ਤੋਂ ਵੱਧ ਦੀ
ਰਿਕਾਰਡਿੰਗ `ਚ, ਕੁਝ ਸਕਿੰਟਾਂ ਦੀ ਵੀਡੀਓ ਵੱਖਰੀ ਕਰਕੇ, ਅਕਾਲ ਤਖਤ ਸਾਹਿਬ
ਨੂੰ ਗੁੰਮਰਾਹ ਕੀਤਾ ਸੀ?
▪️ ਕੀ ਇਹ ਸੱਚ ਨਹੀਂ, ਕਿ ਪ੍ਰੋ: ਦਰਸ਼ਨ ਸਿੰਘ ਜੀ ਅਕਾਲ ਤਖਤ ਸਾਹਿਬ ‘ਤੇ ਪੇਸ਼
ਹੋਏ ਸਨ?
ਕੀ ਇਹ ਸੱਚ ਨਹੀਂ ਕਿ ਗਿਆਨੀ ਗੁਰਬਚਨ ਸਿੰਘ ਜੀ, ਤੁਹਾਡੇ ਵਰਗੇ ਕਈ ਸਲਾਹਕਾਰ
ਹੋਣ ਦੇ ਬਾਵਜੂਦ ਵੀ ਵਿਚਾਰ ਕਰਨ ਦਾ ਹੌਸਲਾ ਨਹੀਂ ਸੀ ਕਰ ਸਕੇ?
▪️ ਕੀ ਇਹ ਸੱਚ ਨਹੀਂ ਕਿ ਅੱਜ ਤੋਂ ਅੱਠ ਸਾਲ ਪਹਿਲਾ, ਵਿਦਵਾਨਾਂ ਦੀ ਤਿੰਨ
ਮੈਂਬਰੀ ਟੀਮ ਜਰਮਨੀ ਵਿੱਚ, ਇਸੇ ਵਿਸ਼ੇ ਤੇ ਵਿਚਾਰ ਕਰਨ ਗਈ ਸੀ। ਪਰ ਵਿਚਾਰ ਚਰਚਾ
ਵਿੱਚ ਸ਼ਾਮਿਲ ਹੋਏ ਬਿਨਾਂ ਹੀ, ਚਾਰ ਦਿਨ ਸੈਰ-ਸਪਾਟਾ ਕਰਕੇ, ਸੁੱਚੇ ਮੂੰਹ ਹੀ
ਵਾਪਸ ਪਰਤ ਗਈ ਸੀ?
👉 ਯਾਦ ਰਹੇ, ਦੋ ਵਿਦਵਾਨ ਕਿਸੇ ਕਾਰਨ ਜਾ ਨਹੀਂ ਸਕੇ ਸਨ, ਅਤੇ ਇਕ ਵਿਦਵਾਨ
ਨੇਇਤਰਾਜ਼ਕੀਤਾ ਸੀ ਕਿ ਮੇਰਾਂ ਨਾਮ ਟੀਮ ਦੇ ਮੁਖੀ ਨੇ ਕਟਵਾ ਦਿੱਤਾ ਸੀ।
🔰 ਤਸਵੀਰ ਦਾ ਦੂਜਾ ਪਾਸਾ;
ਸ. ਗੁਰਚਰਨਜੀਤ ਸਿੰਘ ਜੀ, ਕੀ ਇਹ ਸੱਚ ਨਹੀਂ, ਕਿ ਪਿਆਰਾ ਸਿੰਘ ਪਦਮ ਨੇ ਅਨੂਪ
ਕੌਰ ਵਾਲੇ ਚਰਿਤ੍ਰ (21-22-23) ਸਮੇਤ, ਚਰਿਤ੍ਰਨੰ: 15 (ਕੀਰਤਪੁਰ ਵਾਲਾ)
ਚਰਿਤ੍ਰ ਨੰ:16 (ਤੁਰਤ ਤਰਨਿਲਯਾਵਤ ਭਈ ਮਦ ਸਤ ਬਾਰ ਚੁਆਇ) ਅਤੇ ਚਰਿਤ੍ਰ ਨੰ 71
(ਬਚੀ ਸੂ ਬੇਚਿਤਰੁਤਤਹ ਲਈ) ਨੂੰ, ਗੁਰੂ ਜੀ ਦੀ ਆਪ ਬੀਤੀ ਲਿਖਿਆ ਹੈ? (ਦਸਮ
ਗ੍ਰੰਥ ਦਰਸ਼ਨ, ਪੰਨਾ 125)
▪️ ਕੀ ਇਹ ਸੱਚ ਨਹੀਂ ਕਿ “ਗੁਰਮਤਿ ਪ੍ਰਕਾਸ਼’ (ਫਰਵਰੀ 1959 ਈ:) ਵਿੱਚ ਪ੍ਰੋ:
ਰਾਮ ਪ੍ਰਕਾਸ਼ ਦਾ ਲੇਖ ‘ਚਾਨਣ ਮੁਨਾਰਾ” ਛਪਿਆ ਸੀ?
▪️ ਕੀ ਇਹ ਸੱਚ ਨਹੀ ਕਿ ਡਾ ਹਰਭਜਨ ਸਿੰਘ ਨੇ ਆਪਣੀ ਕਿਤਾਬ, "ਸ਼੍ਰੀ ਦਸਮ ਗ੍ਰੰਥ
ਸਾਹਿਬ-ਕਰਤਾ ਸਬੰਧੀ ਵਿਵਾਦ ਦੀ ਪੁਨਰ ਸਮੀਖਿਆ" ਵਿੱਚ, ਇਸੇ ਕਹਾਣੀ ਨੂੰ ਗੁਰੂ
ਜੀ ਦੀ ਆਪ ਬੀਤੀ ਸਾਬਿਤ ਕਰਨ ਲਈ 13 ਪੰਨੇ (277-289) ਕਾਲੇ ਕੀਤੇ ਹੋਏ ਹਨ?
▪️ ਲਾਂਬਾ ਜੀ ਇਹ ਕਿਵੇਂ ਮੰਨ ਲਿਆ ਜਾਵੇ ਕਿ, ਤੁਸੀਂ ਆਪਣੇ ਸਹਿਯੋਗੀ ਵਿਦਵਾਨ
ਡਾ. ਜੋਧ ਸਿੰਘ ਵੱਲੋਂ ਹਿੰਦੀ ਵਿੱਚ ਕੀਤਾ ਗਿਆ ਟੀਕਾ ਨਹੀਂ ਪੜ੍ਹਿਆ ਹੋਵੇਗਾ?
“ਚੋਰ ਕੀ ਬਾਤ ਸੁਨਕਰ ਰਾਜਾ ਡਰਕਰ ਉਠਾ ਔਰ ਜੁਤਾ ਭੀ ਭੁਲਕਰ ਭਾਗਨੇ ਲਗਾ।1।
ਚੋਰ ਕੀ ਪੁਕਾਰ ਸੁਨਕਰ ਸਭੀ ਜਗ ਗਏ ਔਰ ਲੋਗੋਂ ਨੇ ਰਾਜਾ ਕੋ ਭਾਗਨੇ ਨਹੀਂ ਦਿਆ
ਤਥਾ ਪਾਚ-ਸਾਤ ਕਦਮ ਕੇ ਬਾਦ ਹੀ ਉਸੇ ਜਾ ਮਿਲੇ।2। ਚੋਰ ਕੀ ਪੁਕਾਰ ਸੁਨਕਰ
ਸਭੀਭਾਗੇ ਔਰ ਉਸ ਰਾਜਾ ਕੇ ਖਿਲਾਫਤਲਵਾਰੇ ਨਿਕਾਲ ਲੀ। ਵੇ ਲੋਕ ਚਿਲਾਨੇ ਲਗੇ ਕਿ
ਜਾਨੇ ਨਹੀਂ ਦੇਗੇ ਔਰ ਹੇ ਤਸਕਰ! ਤੁਮੇਂ ਯਮਲੋਕ ਭੇਜੇਂਗੇ।3। ਆਗੇ ਪੀਛੇ,
ਦਾਏਬਾਏਸਭੀਦਿਸ਼ਾਓ ਸੇ ਉਸੇ ਘੇਰ ਲਿਆ। ਰਾਜਾ ਨੇ ਯਤਨ ਤੋਂ ਕੀਆ ਪਰ ਭਾਗਨੇ ਕੇ
ਲੀਏ ਕੋਈ ਰਾਸਤਾ ਨਹੀਂ ਬਚਾ॥4॥ ਲੋਗੋ ਨੇ ਹਾਥ ਪਕੜ ਕਰ ਉਸਕੀਦਾੜੀ ਪਕੜ ਲੀ ਔਰ
ਉਸਕੀ ਪਗੜੀ ਉਤਾਰ ਲੀ। ਉਸੇ ਚੋਰ ਚੋਰ ਕਹ ਕਰ ਦੋ ਤੀਨ ਡੰਡੇ ਮਾਰਕਰ ਪਕੜ ਲੀਆ॥5॥
ਡੰਡਾ ਲਗਨੇ ਸੇ ਰਾਜਾ ਧਰਤੀ ਪਰ ਗਿਰ ਪੜਾ ਔਰ ਮੂਰਸ਼ਤ ਹੋ ਗਿਆ। ਲੋਗੋ ਮੇਂ ਕੋਈ
ਭੀ ਰਹਸਯ ਕੋ ਨ ਸਮਝਾ ਔਰ ਉਨੇ ਰਾਜਾ ਕੇ ਹਾਥ ਬਾਂਧ ਲੀਏ॥6॥ (ਸੈਚੀ ਤੀਜੀ, ਪੰਨਾ
227)
▪️ ਕੀ ਇਹ ਸੱਚ ਨਹੀਂ, ਕਿ ਗਿਆਨੀ ਹਰਬੰਸ ਸਿੰਘ (ਸ੍ਰੀ ਦਸਮ ਗ੍ਰੰਥ ਦਰਪਣ),
ਗਿਆਨੀ ਈਸ਼ਰ ਸਿੰਘ (ਜੀਵਨ ਸੁਮਾਰਗ)ਗਿਆਨੀ ਮਹਾਂ ਸਿੰਘ (ਦਸਮ ਗੁਰ ਗਿਰਾ ਸਰਵੇਖਣ)
ਸਮੇਤ ਸ. ਰਣਧੀਰ ਸਿੰਘ ਰੀ: ਸਕਾਲਰ (ਸ਼ਬਦ-ਮੂਰਤਿ) ਅਨੂਪ ਕੌਰ ਵਾਲੇ ਚਰਿਤ੍ਰ
(21-22-23) ਨੂੰ ਗੁਰੂ ਜੀ ਦੀ ਆਪ ਬੀਤੀ ਮੰਨਦੇ ਹਨ?
▪️ ਗੁਰਚਰਨਜੀਤ ਸਿੰਘ ਲਾਂਬਾ ਜੀ, ਜੇ ਇਹ ਸੱਚ ਹੈ ਤਾਂ, ਪ੍ਰੋ ਦਰਸ਼ਨ ਸਿੰਘ ਜੀ
ਦੋਸ਼ੀ ਕਿਵੇਂ?
ਲਾਂਬਾ ਜੀ, ਜੇ ਇਜਾਜ਼ਤ ਹੋਵੇ ਤਾਂ ਇਕ ਹੋਰ ਬੇਨਤੀ ਕਰਾ;
ਨਿਤਨੇਮ ਅਤੇ ਖੰਡੇ ਦੀ ਪਹੁਲ ਤਿਆਰ ਕਰਨ ਵੇਲੇ ਪੜੀ ਜਾਣ ਵਾਲੀ ‘ਚੌਪਈ ਸਾਹਿਬ’,
ਜੋ ਆਖਰੀ ਚਰਿਤ੍ਰ ਦੇ ਅਖੀਰ ਵਿੱਚ ਦਰਜ ਹੈ,ਸਬੰਧੀ ਇਹ ਮੰਨਿਆ ਜਾਂਦਾ ਹੈ ਕਿ
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਦੁਆਰਾ ਬਿਭੌਰ ਸਾਹਿਬ (ਨੰਗਲ)
ਦੇ ਪਾਵਨ ਅਸਥਾਨ ਉੱਤੇ ਇਸ ਦੀ ਰਚਨਾ ਕੀਤੀ ਸੀ।
ਸੰਤ ਸਮਾਜ ਦੀ ਰਹਿਤ ਮਰਯਾਦਾ ਮੁਤਾਬਕ, “ਕਬ੍ਯੋਬਾਚ ਬੇਨਤੀ॥ ਚੌਪਈ॥ ‘ਹਮਰੀ ਕਰੋ
ਹਾਥ ਦੈ ਰੱਛਾ’ ਤੋਂ ‘ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ’ ਤੀਕ ਪੜ੍ਹਨ ਦੀ ਹਦਾਇਤ
ਹੈ।
“ਇਸ ਪ੍ਰਕਾਰ ਸਾਧ ਸੰਗਤ ਜੀ! ਜਿਹੜਾ ਰਹਿਰਾਸ ਬਾਣੀ ਪੜ੍ਹਨ ਦਾ, ਗੁਰਮਤਿ ਦਾ
ਅਸੂਲ ਸੀ ਪਹਿਲੇ ਪੁਰਾਤਨ ਸਮੇਂ ਅਨੁਸਾਰ ਬਾਣੀ ਸ੍ਰੀ ਕੇਸਗੜ੍ਹ ਤਖ਼ਤ ਸਾਹਿਬ ਜੀ
ਵੀ ‘ਮਹਾਂ ਕਾਲ ਕੀ ਜੋ ਸਰਨ ਪਏ’ ਤੋਂ ਚੌਪਈ ਪੜ੍ਹਿਆ ਕਰਦੇ ਸਨ। ਅਤੇ ਇਸੇ
ਪ੍ਰਕਾਰ ਸ੍ਰੀ ਪਟਨੇ ਸਾਹਿਬ ਪੜ੍ਹਿਆ ਕਰਦੇ ਸਨ। ਜਿੰਨੀ ਹੁਣ ਸ੍ਰੀ ਹਜ਼ੂਰ ਸਾਹਿਬ
ਸ਼ੁਰੂ ਹੈ।
ਬਹੁਰਿਅਸਰੁ ਕਾ ਕਾਟਿਸਮਾਥਾ॥ ਸ੍ਰੀ ਅਸਿਧੁਜ ਜਗਤ ਕੇ ਨਾਥਾ॥”
(‘ਗੁਰਬਾਣੀ ਪਾਠ ਦਰਪਣ’,ਪੰਨਾ 188)
ਇਸ ਸਬੰਧੀ ਤੁਹਾਡੀ ਕਿਤਾਬ ਵਿੱਚ, “ਬੇਨਤੀਚੌਪਈ ਪਾਤਸ਼ਾਹੀ 10, ‘ਹਮਰੀ ਕਰੋ ਹਾਥ
ਦੈ ਰੱਛਾ’ ਤੋਂ ‘ਦੁਸਟ ਦੋਖ ਤੇ ਲੇਹੁ ਬਚਾਈ’ (ਪੰਨਾ 95) ਤੀਕ ਦਰਜ ਹੈ। ਪੰਥਕ
ਮਰਯਾਦਾ ਵਿੱਚ ਵੀ ਇਹ ਹੀ ਦਰਜ ਹੈ।
ਇਸ ਸਬੰਧੀ ਬੇਨਤੀ ਹੈ ਕਿ ਅਸਲ ਲਿਖਤ (ਮੌਜੂਦਾ ਦਸਮ ਗ੍ਰੰਥ) ਵਿੱਚ ਤਾਂ
‘ਪਾਤਸ਼ਾਹੀ 10’ ਨਹੀਂ ਹੈ। ਕੀ ਆਪਣੇ ਤੌਰ ਤੇ ਇਹ ਲਿਖਣਾ ਅਤੇ ਅਸਲ ਲਿਖਤ ਵਿੱਚ
ਦਿੱਤੇ ਨੰਬਰ (375 ਤੋਂ 405) ਬਦਲੇ ਕੇ 1-2 ਆਦਿ ਲਿਖਣਾ,ਕਿਵੇਂ ਜਾਇਜ਼ ਹੈ? ਆਪ
ਜੀ ਦੀ ਖੋਜ ਮੁਤਾਬਕ, ਗੁਰੂ ਸਾਹਿਬ ਜੀ ਦੀ ਲਿਖਤ ਕਿੰਨੀ ਹੋ ਸਕਦੀ ਹੈ, ਭਾਵ
ਜਿਥੋਂ ਤੀਕ ਪੰਥਕ ਰਹਿਤ ਮਰਯਾਦਾ (377 ਤੋਂ401) ਵਿੱਚ ਦਰਜ ਹੈ, ਜਿਥੋਂ ਤੀਕ
ਡੇਰੇਦਾਰ (375 ਤੋਂ 405) ਪੜ੍ਹਦੇ ਹਨ, ਜਿਥੋਂ ਤੀਕ ਤਖ਼ਤ ਸ੍ਰੀ ਹਜ਼ੂਰ ਸਾਹਿਬ
ਵਿਖੇ ਪੜ੍ਹੀ ਜਾਂਦੀ ਹੈ (374 ਤੋਂ405) ਜਾਂ ਜਿਥੋਂ ਤੀਕ ਸੀ ਪੁਰਾਤਨ ਸਮੇਂ
‘ਮਹਾਂ ਕਾਲ ਕੀ ਜੋ ਸਰਨ ਪਏ’ ਤੋਂ (366 ਤੋਂ 405) ਪੜ੍ਹਿਆ ਕਰਦੇ ਸਨ?
‘ਚੌਪਈ ਸਾਹਿਬ’ (ਚਰਿਤ੍ਰ 404) ਦੇ ਅਖੀਰਵਿੱਚ, ਇਸ ਦੇ ਸੰਪੂਰਨ ਹੋਣ ਦੀ ਤਾਰੀਖ
ਦਰਜ ਹੈ;
ਚੌਪਈ॥ ਸੰਬਤਸੱਤ੍ਰਹਸਹਸਭਣਿੱਜੈ॥ ਅਰਧ ਸਹਜਫੁਨਿਤੀਨਿਕਹਿੱਜੈ॥
ਭਾਦ੍ਰਵ ਸੁਦੀ ਅਸਟਮੀਰਵਿਵਾਰਾ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥ (405)
ਭਾਵ ਇਹ ਗ੍ਰੰਥ, ਐਤਵਾਰ ਭਾਦੋਂ ਸੁਦੀ 8 ਸੰਮਤ 1753 ਨੂੰ ਸਤਲੁਜ ਦੇ ਕੰਢੇ ਪੂਰਾ
ਹੋਇਆ ਸੀ।
ਚੰਦਰ-ਸੂਰਜੀ ਬਿਕ੍ਰਮੀ (ਸੂਰਜੀ ਸਿਧਾਂਤ) ਕੈਲੰਡਰ ਮੁਤਾਬਕ, ਸੰਮਤ
1753ਬਿਕ੍ਰਮੀਵਿੱਚ ਭਾਂਦੋ ਸੁਦੀ 8 (25 ਭਾਦੋਂ, 25 ਅਗਸਤ 1696 ਜੂਲੀਅਨ) ਨੂੰ
ਦਿਨ ਐਤਵਾਰ ਨਹੀਂ ਮੰਗਲਵਾਰ ਸੀ। ਇਸ ਬਾਰੇ ਆਪ ਜੀ ਕੀ ਕਹਿਣਾ ਚਾਹੋਗੇ?
ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ 10 ਅਪ੍ਰੈਲ 2008 ਈ: ਦਿਨ
ਵੀਰਵਾਰ ਨੂੰ ਜਾਰੀ ਕੀਤੇ ਗਏ ਹੁਕਮਨਾਮੇ ਵਿੱਚ ਇਹ ਦਰਜ ਹੈ, “ਸ਼੍ਰੀ ਦਸਮ ਗ੍ਰੰਥ
ਸਾਹਿਬ ਜੀ ਦੀ ਬੀੜ 1755 ਬਿਕ੍ਰਮੀ ਨੂੰ ਲਿਖੀ,ਜਿਸ ਤੇ ਗੁਰੂ ਗੋਬਿੰਦ ਸਿੰਘ ਜੀ
ਮਹਾਰਾਜ ਦੇ ਦਸਖ਼ਤ ਹਨ ਜੋ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ
ਵਿਰਾਜਮਾਨ ਹੈ”।ਇਸ ਦੇ ਨਾਲ ਹੀ ‘ਸੋਧਕ ਕਮੇਟੀ ਦੀ ਰਿਪੋਰਟ’ ਦਾ ਵੀ ਜਿਕਰ ਹੈ,
ਜਿਸ ਨੇ 1897 ਈ: ਵਿੱਚ ਰੰਗ-ਬਰੰਗੀਆਂ 32 ਬੀੜਾਂ ਇਕੱਠੀਆਂ ਕਰਕੇ ਅੱਜ ਵਾਲੀ
ਬੀੜ ਤਿਆਰ ਕੀਤੀ ਸੀ। ਇਸ ਹੁਕਮਨਾਮੇ ਉੱਪਰ ਗਿਆਨੀ ਇਕਬਾਲ ਸਿੰਘ ਸਮੇਤ 4 ਹੋਰ
ਗ੍ਰੰਥੀ ਸਿੰਘਾਂ ਨੇਦਸਖ਼ਤ ਕੀਤੇ ਹੋਏ ਹਨ।
ਲਾਂਬਾ ਜੀ, ਇਹ ਦੋਵੇਂ ਆਪਾ ਵਿਰੋਧੀ ਗੱਲਾਂ, ਸੱਚ ਨਹੀਂ ਹੋ ਸਕਦੀਆਂ। ਤੁਹਾਡੀ
ਖੋਜ ਮੁਤਾਬਕ ਕਿਹੜੀ ਗੱਲ ਝੂਠ ਹੈ?ਕੀ ਮੌਜੂਦਾ ਬੀੜ, ਸੰਮਤ 1755 ਬਿਕ੍ਰਮੀ ਵਾਲੀ
ਹੈ, ਜਿਸ ਦਾ ਜਿਕਰ ਆਪ ਜੀ ਨੇ ਵੀ, ਕੇਸਰ ਸਿੰਘ ਛਿੱਬਰ ਦੇ ਹਵਾਲੇ ਨਾਲ ਕੀਤਾ
ਹੈ, ਜਾਂ ਸੰਮਤ 1954 ਬਿਕਮੀ (1897 ਈ:) ਵਿੱਚ ਸੋਧਕ ਕਮੇਟੀ ਵੱਲੋਂ ਤਿਆਰ ਕੀਤੀ
ਗਈ ਬੀੜ ਹੈ?
ਲਾਂਬਾ ਜੀ, ਤੁਸੀਂ ਆਪਣੀ ਕਿਤਾਬ ‘ਸਾਖੀ ਰਹਿਤ ਮਰਯਾਦਾ ਜੀ ਕੀ’ ਵਿੱਚ ਇਸ ਪੱਥਰ
ਤੇ ਉਕਰੀਆਂ ਹੋਈਆਂ ਕੁਝ ਪੰਗਤੀਆਂ ਸਬੰਧੀ ਲਿਖਿਆ ਹੈ ਕਿ “ਇਹ ਸ਼ਬਦ ਕਲਗੀਧਰ ਪਿਤਾ
ਵੱਲੋਂ ਰਹਿਤ ਵਿੱਚ ਆਚਰਣ ਦੀ ਉੱਚਤਾ ਦੀ ਤਾਕੀਦ ਹੈ। ਦਰਬਾਰ ਸਾਹਿਬ `ਤੇ ਹਮਲੇ
ਦੇ ਬਾਅਦ ਇਹ ਹੁਣ ਉੱਥੇ ਨਹੀਂ। ਇਹ ਸਾਡਾ ਅਨਮੋਲ ਵਿਰਸਾ ਹੈ। ਜ਼ਰੂਤਰ ਹੈ ਇਸ
ਨੂੰ ਮੁੜ ਪ੍ਰਮੁੱਖਤਾ ਨਾਲ ਉੱਥੇ ਲਗਾਉਣ ਦੀ”। (ਪੰਨਾ 156)
▪️ ਇਸ ਸਬੰਧੀ ਬੇਨਤੀ ਹੈ ਕਿ ਇਹ ਸ਼ਬਦ,ਕਲਗੀਧਰ ਪਿਤਾ ਜੀ ਵੱਲੋਂ ਕਦੋਂ ਅਤੇ ਕਿਥੇ
ਉਚਾਰਿਆ ਗਿਆ ਸੀ?
▪️ ਅਖੀਰ ਵਿੱਚ ਆਪਜੀ ਲਿਖਦੇ ਹੋ, “ਕੀ ਇਹ ਏਕ ਗ੍ਰੰਥ ਏਕ ਪੰਥ ਦੀ ਸ਼ਰਾਰਤ ਪੂਰਨ
ਨਾਸਤਿਕਤਾ ਦੀ ਰਟ ਸਾਡੇ ਹਿੱਸੇ ਹੀ ਆਈ ਹੈ? ਸੁਚੇਤ ਹੋਣ ਦੀ ਲੋੜ ਹੈ”।
ਸ. ਗੁਰਚਰਨਜੀਤ ਸਿੰਘ ਲਾਂਬਾ ਜੀ,ਬੇਨਤੀ ਹੈ ਕਿ ਇਸ ਪੱਤਰ ਨੂੰ ਧਿਆਨ ਨਾਲ ਪੜ੍ਹ
ਕੇ, ਮੰਗੀ ਗਈ ਸਾਰੀ ਜਾਣਕਾਰੀ, ਲਿਖਤੀ ਰੂਪ ਵਿੱਚ ਭੇਜਣ ਦੀ ਕ੍ਰਿਪਾਲਤਾ ਕਰਨੀ
ਜੀ, ਤਾਂ ਜੋ ਪਾਠਕ ਖ਼ੁਦ ਫੈਸਲਾ ਕਰ ਸਕਣ ਕਿ ‘ਅਸਲ ਸ਼ਾਜਿਸ’ ਘਾੜੇ ਕੌਣ ਹਨ, ਅਤੇ
ਪੰਥ ਨੂੰ ਕਿਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ।
ਧੰਨਵਾਦ
ਸਤਿਕਾਰਸਹਿਤ
ਸਰਵਜੀਤ ਸਿੰਘ ਸੈਕਰਾਮੈਂਟੋ
28 ਹਾੜ, ਸੰਮਤ 557 ਨਾਨਕਸ਼ਾਹੀ (12 ਜੂਨ 2025)
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|