💥 #ਜਥੇਦਾਰ ਕਿ #Tea #Boy?
-: ਸਿਰਦਾਰ ਪ੍ਰਭਦੀਪ ਸਿੰਘ
08.08.2025
#KhalsaNews #SinghNaad #PrabhdeepSingh #kuldeepsinghgargajj
🤡
ਅਜੋਕੇ ਜਥੇਦਾਰਾਂ ਦੀ ਔਕਾਤ ਬਾਦਲਾਂ ਦੇ Tea Boy
ਤੋਂ ਵੱਧ ਕੁਝ ਨਹੀਂ ਅਤੇ ਇਹ ਸਾਰੀ ਕੌਮ ਦੇ #Pope ਹੋਣ ਦਾ ਭੁਲੇਖਾ ਪਾਲ ਬੈਠਦੇ
ਹਨ, ਪਰ ਜਦੋਂ ਅਗਲੇ ਗਲ ਚ’ ਰੱਸਾ ਪਾ ਕੇ ਇਹਨਾਂ ਨੂੰ ਆਪਣੇ ਪੈਰਾਂ
'ਤੇ ਲਿਆ ਸੁੱਟਦੇ ਹਨ ਤਾਂ ਸਾਰੀ ਹੈਂਕੜ ਬਾਹਰ ਨਿਕਲ ਆਉਂਦੀ ਹੈ।
👽 ਇਸ ਅਖੌਤੀ #ਮਿਸ਼ਨਰੀ ਜਥੇਦਾਰ ਦੀ ਬਾਦਲਾਂ ਅੱਗੇ ਡੰਡਓਤ ਵੰਦਨਾ ਰੂਪੀ ਵਿਰਤੀ
ਤਾਂ ਉਸੇ ਦਿਨ ਹੀ ਸਾਹਮਣੇ ਆ ਗਈ ਸੀ ਜਿਸ ਦਿਨ ਇਸਨੇ ਬਾਦਲਾਂ ਦੇ ਕਿਸੇ
ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ
ਪ੍ਰਧਾਨ ਜੀ (ਸੁਖਬੀਰ ਬਾਦਲ) ਵਰਗੇ ਬਣੋ ਅਤੇ ਮੈਂ ਉਸੇ ਦਿਨ ਦਾ ਸੋਚ ਰਿਹਾਂ ਕਿ
ਇਹ “ਪ੍ਰਧਾਨ ਜੀ” ਦਾ ਕਿਹੜਾ ਰੂਪ ਧਾਰਨ ਕਰਨ ਦਾ ਸੁਨੇਹਾ ਦੇ ਰਿਹਾ ਹੈ? ਵੈਸੇ
ਤਾਂ ਮਹਾਂਪੁਰਖ ਸੁਖਬੀਰ ਜੀ ਦੇ ਕਈ ਰੂਪ ਹਨ ਪਰ ਕੁਝ ਕੁ ਇਸ਼ਾਰੇ ਮਾਤਰ ਹੇਠਾਂ
ਸ਼ੇਅਰ ਕਰ ਰਿਹਾਂ ਹਾਂ।
▪️ ਹੋਲੀ ਵਾਲੇ ਦਿਨ ਵਾਲ ਖਿਲਾਰ ਕੇ ਖਰੂਦ ਪੁੱਟਣ ਵਾਲਾ
#ਖਰੂਦੀ ਰੂਪ?
▪️ ਕੋਟਕਪੂਰੇ ਅੰਦਰ ਨਿਤਨੇਮ ਕਰਦੀਆਂ ਸੰਗਤਾਂ ਉੱਤੇ ਪੁਲਿਸ ਰਾਹੀਂ ਅੱਤਿਆਚਾਰ
ਕਰਵਾਉਣ ਵਾਲਾ #ਬਾਬਰੀ ਰੂਪ?
▪️ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਵਾਲਾ
#ਮਲੇਸ਼ ਰੂਪ?
▪️ ਰਾਮ ਰਹੀਮ ਸਰਸੇ ਨਾਲ ਯਾਰੀ ਪਾਲਣ ਵਾਲਾ #ਸਾਜਿਸ਼ੀ
ਰੂਪ?
▪️ ਆਪਣੇ ਰਾਜ ਭਾਗ ਦੌਰਾਨ ਅਨੇਕਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ
ਅੰਦਰ ਮਰਵਾਉਣ ਜਾਂ ਜੇਲਾਂ ਚ’ ਤਾੜਨ ਵਾਲਾ #ਕੌਮਘਾਤੀ
ਰੂਪ?
▪️ ਸਾਰੇ ਪੰਜਾਬ ਨੂੰ ਲੁੱਟ ਕੇ ਅਤੇ ਆਪਣੀ ਨਿੱਜੀ ਜਾਇਦਾਦ ਅੰਦਰ ਵਾਧਾ ਕਰਨ
ਵਾਲਾ #ਲੁਟੇਰਾ ਰੂਪ?
▪️ ਸਿੱਖਾਂ ਦੀ ਰੂਹ ਗੁਰਮਤਿ ਸਿਧਾਂਤ ਅਤੇ ਸਿੱਖ ਇਤਿਹਾਸ ਨੂੰ ਆਰ.ਐਸ.ਐਸ ਕੋਲ
ਵੇਚਣ ਵਾਲਾ #ਮਹਾਂ_ਪਾਪੀ ਰੂਪ?
▪️ ਜਾਂ ਫਿਰ ਇਹਨਾਂ ਜਥੇਦਾਰਾਂ ਦੇ ਗਲ ਵਿੱਚ ਰੱਸੀ ਪਾ ਕੇ ਨਚਾਉਣ ਵਾਲਾ
#ਮਦਾਰੀ ਰੂਪ ?
📛 ਅਖੌਤੀ ਜਥੇਦਾਰ ਅੰਤ੍ਰਿਮ ਕਮੇਟੀ ਦੇ ਗੁਲਾਮ, ਅੰਤ੍ਰਿਮ ਕਮੇਟੀ ਸ਼ਿਰੋਮਣੀ
ਕਮੇਟੀ ਪ੍ਰਧਾਨ ਦੀ ਗ਼ੁਲਾਮ, ਪ੍ਰਧਾਨ ਅੱਗੇ ਸੁਖਬੀਰ ਬਾਦਲ ਦਾ ਗੁਲਾਮ ਅਤੇ
ਸੁਖਬੀਰ ਅਗਾਂਹ ਆਰ.ਐਸ.ਐਸ ਦਾ ਗੁਲਾਮ ਅਤੇ ਹੁਣ ਇਹ ਚੌਥੇ ਪੌੜੇ ਦੀ ਗੁਲਾਮੀ
ਝੱਲਣ ਵਾਲੀ ਅਜੌਕੀ ਜਥੇਦਾਰ ਜਮਾਤ ਪ੍ਰੋ ਦਰਸ਼ਨ ਸਿੰਘ ਨਾਲ ਰੋਟੀ-ਬੇਟੀ ਦੀ
ਸਾਂਝ ਨਾ ਰੱਖਣ ਬਾਰੇ ਕਹਿਣਗੇ?❓ ਉਹ ਸਿੱਖ, ਜਿਹੜਾ ਜਦੋਂ ਬਾਦਲ ਅਤੇ ਟੌਹੜਾ
ਇਜ਼ਲਾਸ ਦੌਰਾਨ ਗੁਰੂ ਹਜ਼ੂਰੀ ਅੰਦਰ ਗ੍ਹਾਲ਼ੀ ਗਲੌਚ 'ਤੇ ਉੱਤਰ ਆਉਂਦੇ ਹਨ ਤਾਂ
ਗੁਰੂ ਅਦਬ ਲਈ ਇਸ ਪਦਵੀ ਨੂੰ ਠੋਕਰ ਮਾਰ ਆਇਆ। ਪੰਜਾਬੀ ਦੀ ਕਹਾਵਤ ਵਾਂਗ ਇਹਨਾਂ
ਦੇ ਹਾਲਾਤ ਇਹ ਹਨ ਕਿ “ਆਪ ਕਿਸੇ ਜਹੀ ਨਾ, ਗੱਲ ਕਰਨੋ ਰਹੀ ਨਾ”।
⛔ ਜੰਮੂ ਵਾਲਿਆਂ ਵਾਂਗ ਕੋਈ ਕਮਦਿਲ ਅਤੇ ਕਮਜ਼ੋਰ ਸੁਰਤ ਦਾ ਮਾਲਿਕ ਹੀ ਤੁਹਾਡੀ
ਦੇਹੀ ਅੱਗੇ ਡੰਡਓਤ ਕਰ ਸਕਦਾ ਹੈ ਅਤੇ ਇਸ ਤੋਂ ਇਹ ਭੁਲੇਖਾ ਨਾ ਖਾ ਜਾਣਾ ਕਿ
ਸਾਇਦ ਤੁਹਾਡੀ ਸਥਿਤੀ ਬਲਵਾਨ ਹੋ ਗਈ ਹੈ। ⚠️ ਪ੍ਰੋ. ਦਰਸ਼ਨ ਸਿੰਘ ਜੀ ਦੀ ਭਾਰਤ
ਵਾਲੀ ਟੀਮ ਨੂੰ ਭੀ ਚਾਹੀਦਾ ਹੈ ਕਿ ਜਿੱਥੇ ਭੀ ਪ੍ਰੋਗਰਾਮ ਕਰਨ ਜਾਣ ਉਹਨਾਂ ਤੋਂ
ਪਹਿਲਾਂ ਚੰਗੀ ਤਰਾਂ ਪੁੱਛ ਲੈਣ ਕਿ ਜੇ ਲੱਤਾਂ ਭਾਰ ਝੱਲਦੀਆਂ ਹਨ ਤਾਂ ਹੀ ਸੱਦੋ,
ਐਵੇਂ ਬਾਅਦ ਵਿੱਚ ਗਲਾਂ ਵਿੱਚ ਸਾਫ਼ੇ ਪਾ ਬਾਦਲਾਂ ਦੇ ਝਾੜੂ ਬਰਦਾਰਾਂ ਅੱਗੇ
ਫਾਹਾ ਲੈਣ ਤੁਰ ਪੈਂਦੇ ਹਨ।
☢️ ਅਖ਼ੀਰ 'ਤੇ ਆ ਚੱਕ ਰੋਟੀ ਸਾਂਝ ਦੀਆਂ ਤਸਵੀਰਾਂ ਹੇਠਾਂ ਸਾਂਝੀਆਂ ਕਰ ਰਿਹਾ
ਹਾਂ, ਅਤੇ ਸਦਾ ਵਾਂਗ ਇਹ ਐਲਾਨ ਕਰਦਾ ਹਾਂ ਕਿ “ਏਕਾ ਬਾਣੀ ਇਕੁ ਗੁਰੁ, ਇਕੋ
ਸਬਦੁ ਵਿਚਾਰਿ॥” ਦੇ ਅਕਾਲੀ ਫੁਰਮਾਨ ਦਾ ਮੁਰੀਦ ਹਾਂ ਅਤੇ... ਮੇਰਾ ਨਿਤਨੇਮ,
ਪਾਹੁਲ ਸੰਸਕਾਰ ਅਤੇ ਅਰਦਾਸ ਇਸੇ ਫੁਰਮਾਨ ਅੱਗੇ ਸਿਰ ਨਿਵਾਉਂਦਾ ਹੈ।
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|