Share on Facebook

Main News Page

💢 ਗੁਰਪੁਰਬ, ਸ਼ਤਾਬਦੀਆਂ, ਸ਼ਹੀਦੀ ਪੁਰਬ ਆਦਿ ਮਨਾਉਣ ਦੇ ਸਾਡੇ ਢੰਗ 💢
-: ਸੰਪਾਦਕ ਖ਼ਾਲਸਾ ਨਿਊਜ਼
14.12.2025
#KhalsaNews #Gurpurab #anniversary #shaheedisamagam #BigZero

😡 ਇੱਕਲੀ ਇਹੀ ਸ਼ਤਾਬਦੀ ਨਹੀਂ, ਹੋਰ ਵੀ ਬੜੀਆਂ ਸ਼ਤਾਬਦੀਆਂ ਮਨਾਈਆਂ ਗਈਆਂ, ਕੀ ਖੱਟਿਆ ਅਸੀਂ......ਸਿਫਰ #BIG #Zero ⭕

#Insanity is doing the same thing over and over again and expecting different results. ਇੱਕੋ ਕੰਮ ਨੂੰ ਮੁੜ-ਮੁੜ ਕਰਕੇ #ਵੱਖਰਾ #ਨਤੀਜਾ ਆਉਣ ਦੀ ਆਸ ਰੱਖਣਾ #ਪਾਗਲਪਨ ਹੈ,....... ਤੇ ਇਹ ਪਾਗਲਪਨ ਸਿੱਖ ਕੌਮ ਬੜੀ ਬਾਖੂਬੀ ਨਾਲ ਕਰ ਰਹੀ ਹੈ। ਕਿ ਨਹੀਂ?

✳️ਹਰ ਸਾਲ #ਗੁਰਪੁਰਬ ਆਉਂਦੇ ਹਨ, ਸਾਡੀਆਂ ਤਾਂ ਤਰੀਕਾਂ ਦਾ ਹੀ ਰੌਲ਼ਾ ਨਹੀਂ ਮੁੱਕਿਆ, ਹੋਰ ਤਾਂ ਅਸੀਂ ਕੀ ਕਰ ਲੈਣਾ। "ਸ਼ੇਰਾਂ ਦੀ ਅਖਵਾਈ ਜਾਂਦੀ ਕੌਮ ਦੇ ਗਧੇ ਜਥੇਦਾਰ" ਬੈਠੇ ਹਨ ਜਿਹੜੇ ਨਖਿੱਦ ਫੈਸਲੇ ਕਰਦੇ ਹਨ, ਤੇ ਕੌਮ 'ਚ ਭੰਬਲਭੂਸਾ ਹੋਰ ਵਧਾਉਂਦੇ ਹਨ।

#ਗੁਰਪੁਰਬ, #ਸ਼ਤਾਬਦੀਆਂ, ਸ਼ਹੀਦੀ ਦਿਹਾੜੇ, ਪ੍ਰਕਾਸ਼ ਪੁਰਬ ਮਨਾਉਣ ਦਾ ਸਾਡਾ ਇੱਕੋ ਤਰੀਕਾ ਹੈ:
▪️ ਜਲੂਸ ਕੱਢ ਲਵੋ, ਗਤਕਾ ਖੇਡ ਲਵੋ, ਤਮਾਸ਼ਾ ਕਰ ਲਵੋ
▪️ ਅਖੰਡ ਪਾਠ ਰੱਖ ਲਵੋ, ਭੋਗ ਪਾ ਲਵੋ
▪️ ਝੰਡੇ ਦਾ ਕਪੜਾ ਬਦਲ ਲਵੋ, ਝੰਡੇ ਦੇ ਡੰਡੇ ਨੂੰ ਦੁੱਧ ਲੱਸੀ ਪਾ ਲਵੋ
▪️ ਭਾੜੇ ਦੇ ਗਾਇਕਾਂ ਕੋਲੋਂ ਫਿਲਮੀ ਧੁਨਾਂ 'ਤੇ ਕੀਰਤਨ ਕਰਵਾ ਲਵੋ
▪️ ਸੰਘ ਪਾੜੂ ਢਾਡੀਆਂ ਕੋਲ਼ੋਂ ਊਟ ਪਟਾਂਗ ਸਾਖੀਆਂ ਸੁਣ ਲਵੋ
▪️ ਭਾੜੇ ਦੇ ਰੱਦੀ ਪ੍ਰਚਾਰਕਾਂ, ਬਾਬਿਆਂ ਕੋਲੋਂ ਉਹੀ ਗੁਰਮਤਿ ਵਿਹੂਣੀ ਘਿਸੀ ਪਿਟੀ ਕਥਾ ਸੁਣ ਲਵੋ
▪️ ਲੰਗਰ ਲਾ ਲਵੋ, ਲੰਗਰ ਖਾ ਲਵੋ
⚠️ ਬਸ....... ਇਸ ਤੋਂ ਵੱਧ ਹੋਰ ਅਸੀਂ ਕੀ ਕਰਦੇ ਹਾਂ?

🪬 #ਸਿਵਾਏ ਕੁੱਝ ਕੁ #ਅਸਥਾਨਾਂ ਨੂੰ ਛੱਡ ਕੇ ਦੁਨੀਆਂ ਭਰ ਦੇ ਅਖਵਾਏ ਜਾਂਦੇ ਗੁਰਦੁਆਰਿਆਂ (ਅਸਲ 'ਚ #ਗੋਲਕਦੁਆਰਿਆਂ, ਵਪਾਰ ਕੇਂਦਰਾਂ) 'ਚ ਇਹੀ ਕੁੱਝ ਹੀ ਹੁੰਦਾ, ਕਿ ਨਹੀਂ?❓

😵‍💫ਫਿਰ ਕਹਿੰਦੇ ਸਾਡੇ #ਨਿਆਣੇ ਗੁਰਦੁਆਰੇ ਨਹੀਂ ਆਉਂਦੇ, ਸਿੱਖੀ ਤੋਂ ਦੂਰ ਹੋ ਰਹੇ ਹਨ। ਕਰਨ ਕੀ ਨਿਆਣੇ? ਉਨ੍ਹਾਂ ਦੇ ਪੱਧਰ ਦੀ ਤਾਂ ਗੱਲ ਹੀ ਕੋਈ ਨਹੀਂ ਕਰਦਾ, ਨਾ ਉਨ੍ਹਾਂ ਨੂੰ ਕੋਈ ਪੁੱਛਦਾ। ਜੇ ਬੱਚੇ ਕੀਰਤਨ ਕਰਦੇ ਹੋਣ ਤਾਂ ਸਿਵਾਏ ਉਨ੍ਹਾਂ ਦੇ ਮਾਪਿਆਂ ਦੇ, ਹੋਰ ਕੋਈ ਸੁਣਨਾ ਪਸੰਦ ਨਹੀਂ ਕਰਦਾ, ਤੇ ਪ੍ਰਬੰਧਕ ਵੀ ਛੇਤੀ ਕਰੋ ਛੇਤੀ ਕਰੋ, ਸੰਗਤ (ਅਸਲ 'ਚ ਭੀੜ) ਕਾਹਲ਼ੀ ਪੈ ਰਹੀ ਹੈ, ਕਹਿ ਕਹਿ ਕੇ ਬੱਚਿਆਂ ਦਾ ਹੌਂਸਲਾ ਪਸਤ ਕਰ ਦਿੰਦੇ ਹਨ, ਉਸ ਤਰ੍ਹਾਂ ਕਹੀ ਜਾਣਗੇ ਕਿ ਬੱਚੇ ਸਾਡੇ ਸਿੱਖੀ ਦੀ ਪਨੀਰੀ ਹਨ।

🌎 ਸਾਰੀ ਦੁਨੀਆ ਦੇ ਬਹੁਤਾਤ ਬੱਚੇ ਇਸਾਸੀਅਤ ਦੇ ਪੁਰਬਾਂ ਵੱਲ ਕਿਉਂ ਖਿੱਚੇ ਚਲੇ ਜਾਂਦੇ ਹਨ? ਆਓ ਦੇਖੀਏ...

▪️ #New #Year #ਨਵਾਂ #ਸਾਲ ਜਿਹੜਾ ਹੁੱਬ ਹੁੱਬ ਕੇ ਗੁਰਦੁਆਰਿਆਂ 'ਚ 31 ਦਸੰਬਰ ਨੂੰ ਮਨਾਇਆ ਜਾਂਦਾ ਹੈ, 1 ਜਨਵਰੀ ਦੀ ਆਓ ਭਗਤ ਲਈ, ਉਹ ਵੀ ਰੋਮਨ ਕੈਲੰਡਰ ਮੁਤਾਬਕ ਜੁਲੀਅਸ ਸੀਜ਼ਰ #Julius #Caesar ਵੱਲੋਂ ਰੋਮਨ ਰੱਬ ਜੈਨਸ Janus (ਸ਼ੁਰੂਆਤ ਦਾ ਰੱਬ) ਕਰਕੇ ਮਨਾਇਆ ਜਾਂਦਾ ਹੈ।
▪️ #Valentines #day #ਵੈਲਨਟਾਈਨ ਡੇ : ਹਰ ਸਾਲ 14 ਫਰਵਰੀ ਨੂੰ ਹੀ ਆਉਂਦਾ ਹੈ। ਮੁਹੱਬਤ ਦਾ ਦਿਨ ਕਰਕੇ ਮਨਾਇਆ ਜਾਂਦਾ ਹੈ, ਉਹੀ ਨੌਜਵਾਨਾਂ ਲਈ ਖਿੱਚ ਹੈ।
▪️ #Good #Friday ਗੁੱਡ ਫਰਾਈਡੇ : ਇਸੂ ਮਸੀਹ ਦੀ ਮ੍ਰਿਤੂ, ਸੂਲੀ ਚੜਾਉਣ ਦਾ ਦਿਨ
▪️ #Easter ਈਸਟਰ : ਇਸੂ ਮਸੀਹ ਦਾ ਮੁੜ ਕੇ ਜੀਵੰਤ ਹੋਣਾ (ਇਸਾਈਆਂ ਮੁਤਾਬਕ) ਜਿੱਥੇ ਬੱਚੇ "ਐਗ ਹੰਟ, ਸਪੂਨ ਰੇਸ) ਆਦਿ ਬੜੇ ਚਾਅ ਨਾਲ ਮਨਾਉਂਦੇ ਨੇ। ਨੋਟ: ਗੁੱਡ ਫਰਾਈਡੇ ਅਤੇ ਈਸਟਰ ਦਾ ਆਪਸੀ ਸੰਬੰਧ ਹੈ, ਅਤੇ ਇਹੀ ਦੋ ਤਿਉਹਾਰ ਹਨ ਜਿਨ੍ਹਾਂ ਦੀ ਤਰੀਕ ਨਿਸ਼ਚਿਤ ਨਹੀਂ।
▪️ #Halloween ਹੈਲੋਵੀਨ : ਹਰ ਸਾਲ 31 ਅਕਤੂਬਰ ਨੂੰ ਹੀ ਆਉਂਦੀ ਹੈ। ਭੂਤ ਪ੍ਰੇਤਾਂ ਦਾ ਦਿਹਾੜਾ, ਜਿੱਥੇ ਬੱਚੇ ਅਤੇ ਹਰ ਉਮਰ ਦੇ ਲੋਕ ਵੱਖ ਵੱਖ ਤਰ੍ਹਾਂ ਦੀਆਂ ਭੂਤੀਆ ਜਾਂ ਹੋਰ ਪੁਸ਼ਾਕਾਂ ਪਾ ਕੇ ਘਰ ਘਰ ਜਾ ਕੇ ਟੌਫੀਆਂ, ਚੌਕਲੇਟ ਆਦਿ ਮੰਗਦੇ ਹਨ।
▪️ #Christmas ਕ੍ਰਿਸਮਸ : ਹਰ ਸਾਲ 25 ਦਸੰਬਰ ਨੂੰ ਹੀ ਆਉਂਦੀ ਹੈ। ਦੁਨੀਆ ਵਿੱਚ ਸਭ ਤੋਂ ਵੱਧ ਮਨਾਇਆ ਜਾਣ ਵਾਲਾ ਤਿਉਹਾਰ, ਉਸ ਵਿੱਚ ਬੱਚਿਆਂ ਲਈ ਸੈਂਟਾ ਕਲਾਜ਼ #santaclaus ਵਿਸ਼ੇਸ਼ ਤੌਰ 'ਤੇ ਬੱਚਿਆਂ ਨੂੰ ਤੋਹਫੇ ਆਦਿ ਦਿੰਦਾ ਹੈ, ਕੰਮਾਂ ਕਾਰਾਂ ਉੱਤੇ ਵੀ ਲੋਕਾਂ ਨੂੰ ਖਾਣਾ ਤੇ ਤੋਹਫੇ ਵੰਡੇ ਜਾਂਦੇ ਹਨ।

⭐ ਗੱਲ ਕਿ ਹਰ #ਤਿਉਹਾਰ ਵੱਖ ਵੱਖ ਤਰ੍ਹਾਂ ਨਾਲ, ਤੇ ਬੱਚਿਆਂ ਲਈ ਖਿੱਚ ਦਾ ਕੇਂਦਰ ਹੈ। ਗੱਲ ਵਪਾਰੀ ਬਿਰਤੀ ਜ਼ਰੂਰ ਹੈ, ਪਰ ਜਿਸ ਢੰਗ ਨਾਲ ਬੱਚਿਆਂ ਲਈ ਕੀਤਾ ਜਾਂਦਾ ਹੈ, ਉਹ ਹੀ ਇਸਾਈਅਤ ਦੇ ਫੈਲਾਅ ਦਾ ਆਧਾਰ ਹੈ... ਤੇ ਸਾਡੇ ਵਾਲੇ ਪਾਸੇ ਉਹੀ ਜੋ ਉੱਤੇ ਲਿਖਿਆ ਹੈ।

🎯 ਇਸਦਾ ਇਹ ਮਤਲਬ ਨਹੀਂ ਕਿ ਅਸੀਂ ਇਸਾਈ ਬਣ ਜਾਈਏ, ਗੁਰੂ ਦੀ ਸਿੱਖੀ ਛੱਡ ਦੇਈਏ, ਸਾਨੂੰ ਸਿੱਖੀ ਨਾਲ ਪਿਆਰ ਹੈ, ਤੇ ਆਖਰੀ ਸਾਹ ਗੁਰੂ ਦੇ ਲੇਖੇ ਹੀ ਰਹੇਗਾ, ਪਰ ਜੇ ਸਾਨੂੰ ਆਪ ਕੁੱਝ ਨਹੀਂ ਕਰਨਾ ਆਉਂਦਾ ਤਾਂ ਦੂਜਿਆਂ ਕੋਲੋਂ ਸਿੱਖਣ ਵਿੱਚ ਕੋਈ ਮਾੜੀ ਗੱਲ ਨਹੀਂ। ਪਰ ਸਾਡੀ ਕੌਮ ਦੇ ਬਹੁਤਾਤ ਲੋਕਾਂ ਦੀ ਧੌਣ 'ਚ ਹੰਕਾਰ ਤੇ ਫੋਕੀ ਟੌਹਰ ਦਾ ਕੀਲਾ ਗੱਡਿਆ ਹੋਇਆ ਹੈ। ਨਹੀਂ???

🤬 ਹੁਣ #ਖ਼ਾਲਸਾ #ਨਿਊਜ਼ ਨੂੰ #ਗਾਹਲ਼ਾਂ ਕੱਢ ਲਵੋ। ਕਿਉਂਕਿ ਇਸ ਤੋਂ ਇਲਾਵਾ ਬਹੁਤਾਤ ਲੋਕਾਂ ਦੇ ਪੱਲੇ ਹੈ ਕੁੱਝ ਨਹੀਂ। ਕਿ ਹੈ?❓


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top