🙏 #ਸਾਹਿਬਜ਼ਾਦਿਆਂ ਜਾਂ #ਮਾਤਾ #ਗੁਜਰੀ
ਜੀ ਦਾ ਵਿਛੋੜਾ, "#ਪਰਿਵਾਰ #ਵਿਛੋੜਾ" ਨਹੀਂ ਆਖਿਆ ਜਾ ਸਕਦਾ, ਕਿਉਂਕਿ ਗੁਰੂ ਦਾ
ਪਰਿਵਾਰ ਬਹੁਤ ਵੱਡਾ ਹੈ
:- ਪ੍ਰੋ. ਦਰਸ਼ਨ ਸਿੰਘ ਖ਼ਾਲਸਾ
28.12.2025
#ProfDarshanSingh #KhalsaNews #sahibzade #matagujri #parivar
👉
ਕੁਝ ਗੱਲਾਂ ਬਹੁਤ ਪ੍ਰਚਲਤ ਹੋ ਜਾਂਦੀਆਂ ਨੇ ਤੇ ਜਿਹੜੀ ਗੱਲ ਜਿਆਦਾ ਪ੍ਰਚਲਤ ਹੋ
ਜਾਵੇ ਉਹ ਝੂਠ ਵੀ ਸੱਚ ਬਣ ਜਾਂਦਾ ਹੈ। ਬਹੁਤੇ ਲੋਕ ਕਹਿਣ ਲੱਗ ਪੈਂਦੇ ਨੇ, ਅੱਜ
ਮੈਂ ਤੁਹਾਡੇ ਨਾਲ #ਗੁਰਬਾਣੀ ਦੀ ਗਹਿਰਾਈ ਵਿੱਚ ਇਕ ਗਲ਼ ਸਾਂਝੀ ਕਰਨਾ ਚਾਹੁੰਦਾ
ਹਾਂ।
♦️ ਅਸੀਂ ਕਹਿੰਦੇ ਹਾਂ ਮੇਰਾ ਪਿਤਾ ਤੂੰ ਹੈ ਤੇ ਤੂੰ ਸਮਰਥ ਹੈ ਮੈਨੂੰ ਇਸ ਗੱਲ
ਦਾ ਮਾਣ ਹੈ "ਮਾਨ ਕਰਉ ਤੁਧੁ ਊਪਰੇ" ਤੂੰ ਮੈਨੂੰ ਜਨਮ ਦਿੱਤਾ ਹੈ "ਪਿਤਾ ਹਮਾਰੋ
ਵਡ ਗੋਸਾਈ" ਤੇ ਮੈਂ ਸੋਚੀ ਪੈ ਗਿਆ ਹਾਂ ਮੈਂ ਤੇਰੇ ਤੋਂ ਵਿਛੜ ਗਿਆ ਹਾਂ, ਪਤਾ
ਹੀ ਨਹੀਂ ਤੂੰ ਕਿੱਥੇ ਹੈ ਤੇ ਪਤਾ ਹੀ ਨਹੀਂ ਮੈਂ ਕਿੱਥੇ ਆ ਤੇ ਮੈਂ ਸੋਚੀ ਪੈ
ਗਿਆ ਆ ਮੈਂ ਮੁੜ ਕੇ ਤੇਰੇ ਤੱਕ ਕਿਵੇਂ ਪਹੁੰਚਾ, ਮੈਨੂੰ ਉਸ ਰਸਤੇ ਦਾ ਉਸਦੀ
ਜੁਗਤ ਦਾ ਪਤਾ ਚਲ ਜਾਵੇ ਬਸ।
📍 "ਪਿਤਾ ਹਮਾਰੋ ਵਡ ਗੋਸਾਈ" ਇਸ ਵਿਚ ਕੋਈ ਸ਼ਕ ਨਹੀਂ, ਉਹਨੇ ਮੈਨੂੰ ਜਨਮ
ਦਿੱਤਾ ਹੈ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਪਰ ਮਸਲਾ ਮੇਰੇ ਸਾਹਮਣੇ ਇਹ ਖੜਾ ਹੋ
ਗਿਆ ਹੈ "ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ" ਪਰ ਇਕ ਖਿਆਲ ਕਰਿਓ ਜਾਣ ਲਈ ਲਫਜ਼
ਉਦੋਂ ਵਰਤਿਆ ਜਾਂਦਾ ਹੈ, ਜਦੋਂ ਕਿਤੇ ਦੂਰ ਜਾਣਾ ਹੋਵੇ, ਜਿਹਦੇ ਕੋਲ ਜਾਣਾ ਉਹ
ਕਿਤੇ ਦੂਰ ਹੋਵੇ ਕਿਤੇ ਵੱਖ ਬੈਠਾ ਹੋਵੇ ਉਹਦੇ ਕੋਲ ਕਿਵੇਂ ਜਾਵਾ, ਤੇ ਜਿਹੜਾ
ਕੋਲ ਹੋਵੇ ਉਹਨੂੰ ਕਿਸੇ ਨਹੀਂ ਆਖਿਆ ਉਹਦੇ ਕੋਲ ਕਿਵੇਂ ਜਾਣਾ ਹੈ, ਉਹ ਤਾਂ ਕੋਲ
ਹੈ, ਮਸਲਾ ਇਹ ਹੈ।
🔹 ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥
▪️ ਫਿਰ ਫੈਸਲਾ ਕਰਨਾ ਪਵੇਗਾ ਕਿਵੇਂ ਜਾਵਾਂ? ਇਸਦਾ ਜੁਆਬ ਵੀ ਬਾਬਾ ਫਰੀਦ ਜੀ
ਨੇ ਅਗਲੇ ਸਲੋਕ ਵਿਚ ਦਿੱਤਾ...
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥
☢️ ਜੇ ਇਸ ਦੂਰੀ ਨੂੰ ਤੈਅ ਕਰਨਾ ਚਾਹੁੰਦਾ ਹੈ, ਜੇ ਇਸ ਦੂਰੀ ਨੂੰ ਨੇੜਤਾ ਵਿੱਚ
ਬਦਲਣਾ ਚਾਹੁੰਦਾ ਹੈ ਤੇ ਤੈਨੂੰ ਫੈਸਲਾ ਕਰਨਾ ਪਵੇਗਾ...
🔆 ਅੱਜ ਦੇ ਦਿਹਾੜਿਆਂ ਨਾਲ ਇਕ ਲਫਜ਼ ਬੜਾ ਪ੍ਰਚਲਤ ਹੈ ਉਹ ਹੈ "ਪਰਿਵਾਰ ਵਿਛੋੜਾ"।
#ਵਿਛੋੜੇ ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਦੂਰ ਚਲੀ ਜਾਵੇ, ਵੱਖ ਹੋ ਜਾਏ। ਕੀ
ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਪਿਤਾ ਤੋਂ ਵੱਖ ਹੋ ਗਏ? "ਵਿਛੋੜਾ
ਸੁਣੇ ਡੁਖੁ" ਬਾਣੀ ਆਖ ਰਹੀ ਹੈ ਵਿਛੋੜੇ ਦਾ ਤਾਂ ਨਾਂ ਹੀ ਨਹੀਂ ਸੁਣਿਆ ਜਾ ਸਕਦਾ,
ਇਹ ਤਾਂ ਦੂਤਾਂ ਵਰਗਾ ਹੈ, ਮੌਤ ਦੇ ਸੰਦੇਸ਼ ਵਰਗਾ ਹੈ "ਵਿਛੋੜਾ", ਜੇ ਵਿਛੋੜਾ
ਮੌਤ ਦਾ ਸੰਦੇਸ਼ ਹੈ ਇਨਾ ਦੁੱਖ ਭਰਿਆ ਸਮਾਂ ਹੈ ਤੇ ਕੀ ਸਾਹਿਬਜ਼ਾਦਾ ਜੋਰਾਵਰ
ਸਿੰਘ ਤੇ ਫਤਿਹ ਸਿੰਘ ਪਿਤਾ ਤੋਂ ਵਿੱਛੜ ਗਏ "ਬਿਲਛਿ ਬਿਨੋਦ ਆਨੰਦ ਸੁਖ ਮਾਣਹੁ
ਖਾਇ ਜੀਵਹੁ ਸਿਖ ਪਰਵਾਰ॥"
🧿 ਇਕ ਪਾਸੇ ਅਸੀਂ ਇਹ ਵੀ ਆਖਦੇ ਆ ਬੜੀ ਪ੍ਰਚਲਤ ਗੱਲ ਗੁਰੂ ਨੇ ਇਹ ਆਖਿਆ "ਚਾਰ
ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ" ਉਹ ਜੇ ਚਾਰਾਂ ਦੇ ਮੁਕਾਬਲੇ ਜੇ ਕਈ ਹਜ਼ਾਰਾਂ
ਨੂੰ ਤਰਜੀਹ ਦਿੰਦਾ ਹੈ ਤੇ ਉਹਨਾਂ ਵਿਚ ਉਹ ਆਪਣਾ ਪਰਿਵਾਰ ਦੇਖ ਰਿਹਾ ਹੈ, ਇਸ
ਵਾਸਤੇ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਫਤਿਹ ਸਿੰਘ ਜਾਂ
ਮਾਤਾ ਗੁਜਰੀ ਜੀ ਨੂੰ ਪਰਿਵਾਰ ਵਿਛੋੜਾ ਨਹੀਂ ਆਖਿਆ ਜਾ ਸਕਦਾ, ਕਿਉਂਕਿ ਉਨਾਂ
ਹੀ ਪਰਵਾਰ ਨਹੀਂ ਗੁਰੂ ਦਾ ਪਰਿਵਾਰ ਬਹੁਤ ਵੱਡਾ ਹੈ "ਕੋਈ ਪੁਤੁ ਸਿਖੁ ਸੇਵਾ ਕਰੇ
ਸਤਿਗੁਰ ਕੀ ਤਿਸੁ ਕਰਾਜੁ ਸਭਿ ਸਵਾਰੇ" ਇਥੇ ਪੁੱਤ ਨਾਲ ਸਿੱਖ ਲਫਜ਼ ਵੀ ਆ ਗਿਆ
ਤੇ ਪੁੱਤ ਦੋ ਨੇ ਤੇ ਸਿੱਖ ਹਜ਼ਾਰਾਂ ਨੇ, ਇਸੇ ਲਈ ਇਹ ਗਲ ਪ੍ਰਚਲਤ ਹੋ ਗਈ "ਚਾਰ
ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ"।
‼️ ਪਰ ਅਸੀਂ ਪਹਿਲਾਂ ਲਫਜ਼ ਹੀ ਗਲਤ ਕਰ ਦਿੱਤਾ, ਸਾਹਿਬਜ਼ਾਦਾ ਜੋਰਾਵਰ ਸਿੰਘ
ਤੇ ਫਤਿਹ ਸਿੰਘ ਦਾ ਸਰਸਾ ਨਦੀ ਦੇ ਕੰਢੇ 'ਤੇ ਪਰਿਵਾਰ ਵਿਛੋੜਾ ਹੋ ਗਿਆ।
☝️ ਪਹਿਲਾਂ ਤਾਂ ਇਹ ਗੱਲ ਸਮਝਣੀ ਹੈ ਗੁਰੂ ਦਾ ਪਰਿਵਾਰ ਬਹੁਤ ਵੱਡਾ ਹੈ ਤੇ
✌️ ਦੂਜਾ ਜਿਹੜਾ #ਵਿਛੋੜਾ ਲਫਜ਼ ਹੈ ਉਹ ਦੇਹ ਦਾ ਨਹੀਂ, ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀ ਦਾ ਇੱਕ ਲਫਜ਼ ਆਇਆ ਹੈ ਜਦ ਕਹਿੰਦੇ ਨੇ ਮੇਰਾ ਪਿਤਾ, ਮੇਰੇ
ਤੋਂ ਵੱਖ ਕਿਵੇਂ ਹੋਵੇ ਪਿਤਾ ਤਾ ਮੇਰੇ ਅੰਦਰ ਬੈਠਾ ਹੈ ਗੁਰਬਾਣੀ ਦਾ ਫੁਰਮਾਨ
ਹੈ "ਪੂਤਿ ਪਿਤਾ ਇਕੁ ਜਾਇਆ" ਪੁੱਤ ਪਿਤਾ ਨੂੰ ਜਨਮ ਦੇ ਸਕਦਾ ਹੈ, ਹੈਂ ਕਿੰਨੀ
ਅਜ਼ੀਬ ਗਲ਼ ਹੈ ਪਿਤਾ ਤਾਂ ਪੁੱਤਰ ਨੂੰ ਜਨਮ ਦਿੰਦਾ ਹੈ ਪਰ ਐਸਾ ਵੀ ਹੋ ਸਕਦਾ
ਹੈ।
ਪੂਤਿ ਪਿਤਾ ਇਕੁ ਜਾਇਆ॥ ਬਿਨੁ ਠਾਹਰ ਨਗਰੁ ਬਸਾਇਆ॥
👁️🗨️ ਮੈਂ ਦੇਖਿਆ ਪੁੱਤਰ ਨੇ ਪਿਤਾ ਨੂੰ ਜਨਮ ਦਿੱਤਾ ਹੈ, ਸਤਿਗੁਰ ਨੇ ਇਸ
ਸ਼ਬਦ ਵਿੱਚ ਇਹ ਲਫਜ਼ ਆਖੇ ਨੇ ਕਹਿਣ ਲੱਗੇ ਮੈਂ ਆਪਣੇ ਅੰਦਰੋਂ ਹੀ ਆਪਣੇ ਅੰਦਰ
ਪਿਤਾ ਨੂੰ ਜਨਮ ਦੇ ਲਿਆ ਹੈ, ਭਾਵ ਇਸ ਤੋਂ ਸਾਬਤ ਹੋਇਆ ਕੀ ਦੇਹ ਜਨਮ ਨਹੀਂ,
ਦੇਹ ਨੂੰ ਪਿਤਾ ਨਹੀਂ ਮੰਨ ਰਿਹਾ ਕਿਉਂਕਿ ਕੇਵਲ ਸਰੀਰ ਹੀ ਪਿਓ ਦਾਦੇ ਨਹੀਂ ਮੰਨੇ
ਜਾਂਦੇ ਉਹ ਚਲੇ ਗਏ, ਪਰ ਖਾਨਦਾਨ ਦੀ ਕੀਮਤ ਹੈ ਉਹਦੇ ਸੰਸਕਾਰਾਂ ਦੀ ਕੀਮਤ ਹੈ
ਕਿਉਂਕਿ ਜਿਸ ਖਾਨਦਾਨ ਦਾ ਬੱਚਾ ਹੈ ਉਸਦੇ ਸੰਸਕਾਰ ਉਹਦੇ ਅੰਦਰ ਬੈਠੇ ਨੇ, ਇਕ
ਖਿਆਲ ਕਰਿਓ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਨਾਮ ਥੱਲੇ ਇਕ ਸਰੀਰ ਕਰਕੇ
ਵਿਛੜਿਆ ਹੈ ਸੰਸਕਾਰਾਂ ਕਰਕੇ ਬਿਲਕੁਲ ਨਹੀਂ ਵਿਛੜਿਆ।
🚩 ਜੇ ਜ਼ੋਰਾਵਰ ਸਿੰਘ ਫਤਿਹ ਸਿੰਘ ਪਿਤਾ ਕੋਲ ਵਿਛੜ ਜਾਂਦੇ, ਪਿਤਾ ਯਾਦ ਹੀ ਨਾ
ਰਹਿੰਦਾ ਤੇ ਉਹ ਸ਼ਹੀਦ ਨਹੀਂ ਹੋ ਸਕਦੇ ਸੀ, ਕਿਉਂਕਿ ਸੰਸਕਾਰ ਅੰਦਰ ਬੈਠੇ ਨੇ,
ਤੇ ਸੰਸਕਾਰ ਕਹਿੰਦੇ ਨੇ ਆ ਮੈਂ ਤੈਨੂੰ ਤੁਰਨਾ ਸਿਖਾਂਵਾਂ।ਤੇ ਜਿਸ ਪਿਤਾ ਦੀ
ਵਿਛੋੜੇ ਦੀ ਗੱਲ ਕਰਦੇ ਆ ਉਹ ਵਿਛੜਿਆ ਨਹੀਂ, ਉਹਨੇ ਤੁਰਨਾ ਵੀ ਸਿਖਾਇਆ ਹੈ ਮੇਰੇ
ਪਿੱਛੇ ਪਿੱਛੇ ਤੁਰਿਆ ਆ ਲੈਂ ਵੇਖੀ ਮੈਂ ਆਨੰਦਪੁਰ ਕਿਵੇਂ ਛੱਡਦਾ ਹਾਂ, ਮੈਨੂੰ
ਅਨੰਦਪੁਰ ਦਾ ਰਾਜ ਭਾਗ ਪਿਆਰਾ ਨਹੀਂ ਛੱਡ ਕੇ ਚਲਿਆ, ਆ ਤੂੰ ਵੀ ਮੇਰੇ ਮਗਰ
ਤੁਰਿਆ ਆ, ਪਰ ਮੈਂ ਵਿਛੜ ਗਿਆ ਜੋਰਾਵਰ ਸਿੰਘ ਤੇ ਫਤਿਹ ਸਿੰਘ ਨਹੀਂ ਵਿਛੜੇ,
ਮੈਂ ਵਿਛੜ ਗਿਆ ਹਾਂ।
🪑 ਮੈਂ ਕੁਰਸੀ ਨੂੰ ਚਿੰਬੜ ਗਿਆ, ਮੇਰਾ ਤੇ ਉਹਦਾ ਰਾਹ ਹੀ ਬਦਲ ਗਿਆ, ਉਹਨੇ
ਕਿਹਾ ਵੇਖ ਮੇਰੇ ਰਾਹ ਵਿਚ ਸਰਸਾ ਹੈ ਸਰਸਾ ਨਦੀ ਦੀਆਂ ਲਹਿਰਾਂ ਨੇ ਉਹ ਮੇਰਾ
ਕੁਝ ਨਹੀਂ ਵਿਗਾੜ ਸਕਦੀਆਂ, ਪਰ ਭਲਿਆ ਤੂੰ ਵੀ ਯਾਦ ਰੱਖੀ "ਲੋਭ ਲਹਿਰ ਅਤਿ
ਨੀਝਰ ਬਾਜੈ॥ ਕਾਇਆ ਡੂਬੈ ਕੇਸਵਾ॥" ਤੂੰ ਤਾਂ ਕੁਰਸੀਆਂ ਦੇ ਲੋਭ ਲਈ ਜਥੇਦਾਰੀਆਂ
ਦੇ ਲੋਭ ਲਈ ਮੈਨੂੰ ਵਿਛੋੜ ਦਿੱਤਾ, ਅਸਲ ਵਿਛੋੜਾ ਇਹ ਹੈ ਜੋਰਾਵਰ ਸਿੰਘ ਤੇ
ਫਤਿਹ ਸਿੰਘ ਨੂੰ ਵਿਛੜਿਆ ਨਾ ਸਮਝੋ ਅਸੀਂ ਵਿਛੜ ਗਏ ਹਾਂ।
✍️ ਨੋਟ: ਪ੍ਰੋ.
ਦਰਸ਼ਨ ਸਿੰਘ ਖ਼ਾਲਸਾ ਜੀ ਨੇ ਇਹ ਵਿਚਾਰ ਬੀਤੇ ਦਿਨੀਂ ਮਿਤੀ ੨੮ ਦਿਸੰਬਰ 2025
ਨੂੰ ਗਾਜ਼ੀਆਬਾਦ ਯੂ. ਪੀ. ਵਿਖੇ ਇਕ ਗੁਰਮਤਿ ਸਮਾਗਮ ਵਿਚ ਦਿੱਤੇ। ਗੁਰੂ ਰਾਖਾ
ਆਤਮਜੀਤ ਸਿੰਘ, ਕਾਨਪੁਰ
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|