💥 #ਗੜਗੱਜ ਜੀ, #ਰਹਿਤ #ਮਰਿਆਦਾ ਆਪਣੀ
ਸਹੂਲਤ ਮੁਤਾਬਕ ਵਿੱਚੋਂ ਵਿੱਚੋਂ ਨਾ ਚੁਣੋ 💥
Mr. Gadgajj, Do not Pick & Choose
-: ਸੰਪਾਦਕ ਖ਼ਾਲਸਾ ਨਿਊਜ਼
30.12.2025
#KhalsaNews #RajwinderSingh #JathedarGargajj #sikhrehatmaryada
👉
ਭਾਈ ਰਾਜਵਿੰਦਰ ਸਿੰਘ ਚਿੱਟੀ ਨੇ ਬਹੁਤ ਵਧੀਆ ਗੱਲਾਂ ਆਖੀਆਂ ਹਨ, ਜ਼ਰੂਰ ਸੁਣੋ,
ਨਾਲੇ ਹੇਠ ਲਿਖਿਆ ਵੀ ਪੜੋ।
💢 ਅਕਾਲ ਤਖ਼ਤ ਵੱਲੋਂ ਜਾਰੀ #ਸਿੱਖ #ਰਹਿਤ #ਮਰਿਆਦਾ ਵਿੱਚ
"4. ਸਾਧ ਸੰਗਤ ਵਿਚ ਜੁੜ ਕੇ ਗੁਰਬਾਣੀ ਦਾ ਅਭਿਆਸ"
"#ਗੁਰਦੁਆਰੇ" ਉਪ ਸਿਰਲੇਖ ਹੇਠ ਮੱਦ...
🔹 (ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ
ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮਤਿ ਦੇ
ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ
ਮਨਾਇਆ ਜਾਵੇ। ਹਾਂ, ਕਿਸੇ ਮੌਕੇ ਜਾਂ ਇੱਕਤ੍ਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ
ਵਰਤਣਾ ਅਯੋਗ ਨਹੀਂ।
👉 ਇਸ ਬਾਰੇ ਕੀ ਖਿਆਲ ਹੈ?
♦️ ਇਸੇ ਤਰ੍ਹਾਂ "#ਕੀਰਤਨ"
ਸਿਰਲੇਖ ਹੇਠ ਲਿਖਿਆ ਹੈ...
▪️ (ੳ) ਸੰਗਤ ਵਿਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ।
▪️ (ਅ) ਕੀਰਤਨ ਗੁਰਬਾਣੀ ਨੂੰ ਰਾਗਾਂ ਵਿਚ ਉਚਾਰਨ ਕਰਨ ਨੂੰ ਕਹਿੰਦੇ ਹਨ।
▪️ (ੲ) ਸੰਗਤ ਵਿਚ ਕੀਰਤਨ #ਕੇਵਲ #ਗੁਰਬਾਣੀ ਜਾਂ ਇਸ ਦੀ ਵਿਆਖਿਆ-ਸਰੂਪ ਰਚਨਾ
#ਭਾਈ #ਗੁਰਦਾਸ ਜੀ ਤੇ ਭਾਈ #ਨੰਦ #ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ।
▪️ (ਸ) ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ
ਮਨ-ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ
ਤੁਕ ਹੀ ਧਾਰਨਾ ਬਣਾਈ ਜਾਵੇ।
⚠️ ਹਾਂਜੀ ਗੜਗੱਜ ਜੀ, ਜਿਨ੍ਹਾਂ ਸਾਧਾਂ ਦੇ ਡੇਰਿਆਂ 'ਤੇ ਜਾਕੇ ਤੁਸੀਂ ਆਪ
ਸਨਮਾਨਿਤ ਹੋ ਰਹੇ ਹੋ, ਤੇ ਕਰ ਰਹੇ ਹੋ, ਖਾਸ ਕਰਕੇ ਨੰਦਸਰੀ ਸਾਧ ਘਾਲਾ ਸਿਓਂ,
ਫੁਕਰਾ ਸਾਧ ਢੱਡਰੀਆਂਵਾਲਾ
🚩 ਕੀ ਉਹ ਗੁਰਬਾਣੀ ਕੀਰਤਨ ਕਰਦੇ ਹਨ?
🚩 ਕੀ ਉਹ ਰਾਗਾਂ ਵਿੱਚ ਕੀਰਤਨ ਕਰਦੇ ਹਨ?
🚩 ਕੀ ਤੁਸੀਂ ਉਨ੍ਹਾਂ ਨੂੰ ਵਰਜਿਆ?
ਤੁਸੀਂ ਤਾਂ ਸਗੋਂ ਸਾਧ ਢੱਡਰੀਆਂਵਾਲੇ ਕੋਲੋਂ ਗੁਰੂ ਸਾਹਿਬ ਦੀ ਮਨਘੜਤ ਤਸਵੀਰ
ਵੀ ਲਈ? ਇਹ #ਦੋਗਲਾਪਨ ਕਿਉਂ?❓
Don't Pick and Choose... you should
accept or follow Sikh Rehat Maryada in its entirety, rather than
selecting only the parts you like.
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|